

ਰਹਿਣਾ ਉਹਨਾਂ ਲਈ ਅਵੱਸ਼ ਹੀ ਬਹੁਤ ਬੇਸੁਆਦੀ ਗੱਲ ਹੈ। ਕਈ ਰੂਹਾਂ ਨੂੰ ਬਹੁਤ ਭੈੜੀ ਖੰਘ ਲੱਗੀ ਹੋਈ ਹੈ, ਬਾਕੀ ਦੀਆਂ ਰੂਹਾਂ ਚੁੱਪ ਚਾਪ ਤਮਾਕੂ ਚੱਬ ਰਹੀਆਂ ਹਨ, ਧਰਤੀ ਉੱਤੇ ਪੀਲੀ ਥੁੱਕ ਦੀਆਂ ਰਾਲਾਂ ਵਗ ਰਹੀਆਂ ਹਨ, ਇੱਕ ਰੂਹ ਇੱਕ ਨੁੱਕਰ ਵਿੱਚ ਕੰਧ ਨਾਲ ਢੋਹ ਲਾਈ ਬੀਅਰ ਪੀ ਰਹੀ ਹੈ...।
ਜਿਵੇਂ ਹੀ ਤੁਸੀਂ ਉਹਨਾਂ ਦੇ ਕੋਲੋਂ ਲੰਘਦੇ ਹੋ ਉਹ ਆਪਣੀਆਂ ਬੇਰੰਗ ਅੱਖਾਂ ਨਾਲ ਤੁਹਾਡੇ ਵੱਲ ਵੇਖਦੀਆਂ ਹਨ ਅਤੇ ਬੜੀ ਸਖਤਾਈ ਨਾਲ ਆਪਣੇ ਬੁੱਲ੍ਹਾਂ ਨੂੰ ਝਪੀੜਦਿਆਂ ਉਹ ਆਪਣੇ ਠੰਡੇ ਯਖ ਹੱਥਾਂ ਨੂੰ ਆਪਣੇ ਅਜੀਬ ਚੀਥੜਿਆਂ ਦੇ ਕਾਲੇ ਵੱਟਾਂ ਵਿੱਚ ਲੁਕਾਉਂਦੀਆਂ ਹਨ। ਇਹ ਬਦਨਸੀਬ ਰੂਹਾਂ ਭੁੱਖੀਆਂ ਹਨ ਅਤੇ ਕਈਆਂ ਨੂੰ ਤਾਂ ਗੰਠੀਆਂ ਹੋਇਆ ਸਪੱਸ਼ਟ ਦਿਖਾਈ ਦੇਂਦਾ ਹੈ। ਆਮ ਲੋਕ ਉਹਨਾਂ ਵੱਲ ਖਾਮੋਸ਼ੀ ਨਾਲ ਝਾਕਦੇ ਹਨ ਅਤੇ ਸਿਲ੍ਹੀ ਹਵਾ ਨੂੰ ਆਪਣੇ ਅੰਦਰ ਨਿਗਲਦਿਆਂ, ਆਪਣੀ ਰੂਹ ਨੂੰ ਉਦਾਸ ਵੀਰਾਨ ਉਕਤਾਹਟ ਉੱਤੇ ਪਾਲਦੇ ਹਨ ਜਿਹੜੀ ਉਕਤਾਹਟ ਚਿੰਤਨ ਸ਼ਕਤੀ ਨੂੰ ਇੰਝ ਬੁਝਾਉਂਦੀ ਹੈ ਜਿਵੇਂ ਮੱਧਮ ਮੱਧਮ ਸੁਲਗਦੇ ਕੋਲਿਆਂ ਉੱਤੇ ਕੋਈ ਗੰਦਾ ਭਿੱਜਿਆ ਹੋਇਆ ਚੀਥੜਾ ਸੁੱਟ ਦਿੱਤਾ ਜਾਵੇ...।
ਇੱਕ ਹੋਰ ਇਮਾਰਤ ਵਿੱਚ ਤੁਸੀਂ "ਹਜ਼ਰਤ ਨੂਹ ਦੀ ਜਲ-ਪਰਲੋ" ਵੇਖ ਸਕਦੇ ਹੋ, ਜਿਸ ਨੂੰ ਜਿਵੇਂ ਕਿ ਹਰ ਕੋਈ ਜਾਣਦਾ ਹੈ, ਗੁਨਾਹਗਾਰਾਂ ਨੂੰ ਸਜ਼ਾ ਦੇਣ ਲਈ ਭੇਜਿਆ ਗਿਆ ਸੀ..।
ਇਸ ਸ਼ਹਿਰ ਦੇ ਸਾਰੇ ਨਜ਼ਾਰਿਆਂ ਦਾ ਨਿਰਸੰਦੇਹ, ਇੱਕ ਹੀ ਉਦੇਸ਼ ਹੈ: ਲੋਕਾਂ ਨੂੰ ਇਹ ਵਿਖਾਉਣਾ ਕਿ ਮੌਤ ਦੇ ਮਗਰੋਂ ਉਹਨਾਂ ਨੂੰ ਉਹਨਾਂ ਦੇ ਗੁਨਾਹਾਂ ਲਈ ਕਿੱਥੇ ਤੇ ਕਿਵੇਂ ਸਜ਼ਾ ਦਿੱਤੀ ਜਾਵੇਗੀ, ਉਹਨਾਂ ਨੂੰ ਇਸ ਸਬੰਧ ਵਿੱਚ ਨਿਮਰਤਾ ਨਾਲ ਰਹਿਣਾ ਤੇ ਕਾਨੂੰਨਾਂ ਦੀ ਪਾਲਣਾ ਕਰਨੀ ਸਿਖਾਉਣਾ ਹੈ...।
"ਤੁਸੀਂ ਗੁਨਾਹ ਮਤ ਕਰੋ !" ਉਹਨਾਂ ਦਾ ਇੱਕ ਰੱਬੀ ਫਰਮਾਨ ਹੈ।
ਦਰਸ਼ਕਾਂ ਦੀ ਬਹੁ-ਗਿਣਤੀ ਪਿੰਡਾਂ ਦੇ ਕਿਰਤੀ ਲੋਕਾਂ ਦੀ ਹੈ।
ਪਰ ਪੈਸਾ ਜ਼ਰੂਰ ਬਣਾਉਣਾ ਚਾਹੀਦਾ ਹੈ ਅਤੇ ਸੋ, ਇਸ ਧਰਤੀ ਦੀ ਹਰ ਥਾਂ ਵਾਂਗ ਜਗਮਗਾਉਂਦੇ ਸ਼ਹਿਰ ਦੀਆਂ ਖਾਮੋਸ਼ ਨੁੱਕਰਾਂ ਵਿੱਚ ਪੈਸਾ ਕਮਾਉਣ ਦੀ ਹਵਸ ਦੰਭ ਤੇ ਝੂਠਾਂ ਦਾ ਮੂੰਹ ਚਿੜਾਉਂਦੀ ਹੈ। ਨਿਰਸੰਦੇਹ, ਇਹ ਲੁਕਵੀਂ ਹੈ ਅਤੇ ਕੁਦਰਤੀ ਤੌਰ 'ਤੇ, ਇਹ ਬੇਸੁਆਦ ਹੈ, ਕਿਉਂ ਜੋ ਇਹ "ਲੋਕਾਂ ਲਈ" ਹੈ। ਇਸ ਨੂੰ ਇੱਕ ਲਾਹੇਵੰਦ ਵਪਾਰ ਵਜੋਂ, ਬੰਦੇ ਦੀ ਜੇਬ੍ਹ ਵਿੱਚੋਂ ਉਸ ਦੀ ਤਨਖਾਹ ਚੁਰਾਉਣ ਦੇ ਇਕ ਯੰਤਰ ਵਜੋਂ ਜਥੇਬੰਦ ਕੀਤਾ ਗਿਆ ਹੈ, ਇਹ ਸੋਨੇ ਲਈ ਇੱਕ ਜ਼ੋਰਦਾਰ ਜਜ਼ਬੇ ਨਾਲ ਤਰ-ਬ-ਤਰ ਹੈ, ਇਹ ਇਸ ਝਿਲਮਿਲਾਉਂਦੀ ਉਕਤਾਹਟ ਦੀ ਇਸ ਜਿਲ੍ਹਣ ਵਿੱਚ ਬਹੁਤ ਹੀ ਘ੍ਰਿਣਤ ਤੇ ਘਿਨਾਉਣੀ ਹੈ... ।
ਲੋਕ ਇਸ ਦਾ ਅਨੰਦ ਮਾਣਦੇ ਹਨ... ।
ਉਹ ਚੁੰਧਿਆਉਂਦੀ ਰੌਸ਼ਨੀ ਨਾਲ ਜਗਮਗ ਕਰਦੀਆਂ ਇਮਾਰਤਾਂ ਦੀਆਂ ਦੋ ਪਾਲਾਂ