Back ArrowLogo
Info
Profile

ਦੀ ਸਖਤ ਪੀੜ, ਤਾਕਤਵਾਰ, ਲਹਿਰਦਾਰ ਜੁੱਸੇ ਵਾਲੇ ਜਾਨਵਰ ਨੂੰ ਪਿੰਜਰੇ ਦੀ ਇੱਕ ਨੁੱਕਰ ਵਿੱਚ ਧੱਕ ਦੇਂਦਾ ਹੈ। ਕਰੋਧਵਾਨ ਨਾਰਾਜ਼ਗੀ ਨਾਲ ਝਲਿਆ ਕੇ ਟਾਕਰੇ ਦੇ ਕਠੋਰ ਰੋਸ ਨਾਲ ਪਾਗਲ ਹੋਇਆ, ਬੇਇਜ਼ਤੀ ਦੀ ਪੀੜ ਨਾਲ ਭਰਿਆ ਪੀਤਾ ਪਿੰਜਰੇ ਵਿੱਚ ਬੰਦ ਹੋਇਆ ਜਾਨਵਰ ਛਿਨ ਪਲ ਲਈ ਉਸ ਦੀ ਨੁੱਕਰ ਵਿੱਚ ਦੜਿਆ ਹੋਇਆ ਹੈ ਅਤੇ ਆਪਣੀ ਸੱਪ ਵਰਗੀ ਪੂਛਲ ਨੂੰ ਬੇਵੱਸ ਹੋਇਆ ਝਟਕਦਿਆਂ ਗੁਸੈਲੀਆਂ ਅੱਖਾਂ ਨਾਲ ਸਾਹਮਣੇ ਵੱਲ ਝਾਕਦਾ ਹੈ..।

ਉਸ ਦਾ ਲਚਕੀਲਾ ਜੁੱਸਾ ਪੱਠਿਆਂ ਦੀ ਇੱਕ ਸਖਤ ਪੰਡ ਵਿੱਚ ਤਣ ਜਾਂਦਾ ਹੈ ਤੇ ਕੰਬਦਾ ਹੈ, ਜਿਵੇਂ ਉਹ ਝਪਕਣ ਲਈ ਅਤੇ ਆਪਣੇ ਪੰਜੇ ਚਾਬਕ ਪਕੜੀ ਆਦਮੀ ਦੇ ਮਾਸ ਵਿੱਚ ਖੁਭੋ ਦੇਣ ਲਈ ਤੇ ਉਸ ਨੂੰ ਟੁਕੜੇ ਟੁਕੜੇ ਕਰਨ ਲਈ ਤੇ ਤਬਾਹ ਕਰਨ ਲਈ ਤਿਆਰ ਹੋਵੇ..।

ਪਿਛਲੀਆਂ ਲੱਤਾਂ ਕਮਾਨੀਆਂ ਵਾਂਗ ਮੁੜੀਆਂ ਹੋਈਆਂ, ਧੌਣ ਅਗਾਂਹ ਨੂੰ ਉੱਭਰੀ ਹੋਈ ਅਤੇ ਸਾਵੀਆਂ ਅੱਖਾਂ ਵਿੱਚ ਖੁਸ਼ੀ ਦੇ ਨਾਚ ਦੇ ਲਹੂ-ਰੱਤੇ ਚਿੰਗਿਆੜੇ।

ਇੱਕੋ ਜਿਹੇ ਭੁੱਸੇ ਚਿਹਰਿਆਂ ਦੀ, ਜਿਹੜੇ ਪਿੰਜਰੇ ਦੀਆਂ ਸੀਖਾਂ ਤੋਂ ਪਾਰ ਇੱਕ ਮੱਧਮ ਜਿਹੇ ਤਾਂਬੇ ਰੰਗੇ ਥਿੰਮ੍ਹ ਵਿੱਚ ਬਦਲ ਗਏ ਜਾਪਦੇ ਹਨ, ਬੇਰੰਗ, ਰੁੱਖੀ ਜਿਹੀ ਆਸਵਾਨ ਤੱਕਣੀ ਸੈਆਂ ਖੁੰਢੀਆਂ ਚੋਭਾਂ ਨਾਲ ਜਾਨਵਰ ਦੀਆਂ ਪੁਤਲੀਆਂ ਨੂੰ ਵਿੰਨ੍ਹਦੀ ਹੈ।

ਆਪਣੀ ਨਿਰਜਿੰਦ ਅਚੱਲਤਾ ਨਾਲ ਡਰਾਉਂਦਿਆਂ ਲੋਕਾਈ ਦਾ ਚਿਹਰਾ ਉਡੀਕਦਾ ਹੈ — ਲੋਕਾਂ ਦੀ ਭੀੜ ਵੀ ਲਹੂ ਡੁੱਲ੍ਹਦਾ ਵੇਖਣਾ ਚਾਹੁੰਦੀ ਹੈ ਤੇ ਇਸ ਨੂੰ ਉਡੀਕ ਰਹੀ ਹੈ, ਇਹ ਬਦਲਾ ਲੈਣ ਦੀ ਇੱਛਾ ਕਾਰਨ ਨਹੀਂ ਉਡੀਕਦੀ ਸਗੋਂ ਇਹ ਵੇਖਣਾ ਚਾਹੁੰਦੀ ਹੈ ਕਿ ਇਹ ਜੰਗਲੀ ਜਾਨਵਰ ਜਿਸ ਨੂੰ ਲੰਮੇ ਸਮੇਂ ਲਈ ਸਿਧਾਇਆ ਗਿਆ ਹੈ, ਸ਼ਾਇਦ ਬਦਲਾ ਲੈਣ ਲਈ ਉਡੀਕਦਾ ਹੋਵੇ।

ਚੀਤਾ ਆਪਣਾ ਸਿਰ ਆਪਣੇ ਮੋਢਿਆਂ ਵਿੱਚ ਵਾੜ ਲੈਂਦਾ ਹੈ, ਪੀੜ ਨਾਲ ਆਪਣੀਆਂ ਅੱਖਾਂ ਛੱਡਦਾ ਹੈ ਅਤੇ ਆਪਣੀ ਨਰਮ, ਲਹਿ ਦੀ ਹਰਕਤ ਨਾਲ ਆਪਣਾ ਜੁੱਸਾ ਪਿਛਾਂਹ ਨੂੰ ਖਿੱਚ ਲੈਂਦਾ ਹੈ, ਜਿਵੇਂ ਬਦਲਾ ਲੈਣ ਦੀ ਇੱਛਾ ਨਾਲ ਭੱਖਦੀਆਂ ਉਸਦੇ ਪਿੰਡੇ 'ਤੇ ਪਈਆਂ ਚਾਬਕਾਂ ਦੀਆਂ ਲਾਸਾਂ ਠੰਡੀ ਯਖ ਵਾਛੜ ਨਾਲ ਅਚਾਨਕ ਸ਼ਾਂਤ ਹੋ ਗਈਆਂ ਹਨ।

ਆਦਮੀ ਰੀਵਾਲਵਰ ਚਲਾਉਂਦਾ ਹੈ, ਚਾਬਕ ਨੂੰ ਪਟਾਕਦਾ ਹੈ, ਪਾਗਲ ਬੰਦੇ ਵਾਂਗ ਚੀਕਦਾ ਹੈ— ਉਹ ਚੀਤੇ ਦੇ ਸਾਹਮਣੇ ਆਪਣੇ ਗੰਭੀਰ ਖੌਫ ਨੂੰ ਲੁਕਾਉਣ ਲਈ ਅਤੇ ਲੋਕਾਂ ਦੀ ਭੀੜ ਨੂੰ ਖੁਸ਼ ਕਰਨ ਦੇ ਆਪਣੇ ਗੁਲਾਮਾਂ ਵਰਗੇ ਤੌਖਲੇ ਨੂੰ ਲੁਕਾਉਣ ਲਈ ਚੀਕਦਾ ਹੈ, ਭੀੜ, ਜਿਹੜੀ ਬੜੇ ਅਰਾਮ ਨਾਲ ਉਸ ਨੂੰ ਦੁੜੰਗੇ ਲਾਉਂਦਿਆਂ ਵੇਖਦੀ ਹੈ ਅਤੇ ਬੜੀ ਖਿਚਾਅ ਪੂਰਨ ਹਾਲਤ ਵਿੱਚ ਚੀਤੇ ਦੀ ਘਾਤਕ ਛਾਲ ਨੂੰ ਉਡੀਕ ਰਹੀ ਹੈ, ਇਹ ਉਡੀਕਦੀ ਹੈ, ਇੱਕ ਉਜੱਡ ਜਿਹੀ ਅੰਤਰ ਪ੍ਰੇਰਣਾ ਉਸ ਦੇ ਅੰਦਰ ਜਾਗ ਪਈ ਹੈ; ਲੜਨ ਲਈ ਵਿਆਕੁਲ ਹੁੰਦੀ ਹੈ, ਉਸ ਸਮੇਂ ਦੇ ਵੇਗਮਈ ਤਜ਼ਰਬੇ ਲਈ ਤਾਂਘਦੀ ਜਦੋਂ ਦੇ ਸਰੀਰ ਆਪੋ ਵਿੱਚ ਚਿਪਟ ਜਾਣਗੇ, ਲਹੂ ਦੇ ਫੁਹਾਰੇ ਛੁੱਟਣਗੇ, ਹਵਾੜ ਛੱਡਦਾ ਮਨੁੱਖੀ ਮਾਸ ਉੱਡ ਕੇ ਪਿੰਜਰੇ ਦੇ ਫਰਸ਼

31 / 162
Previous
Next