

ਉੱਤੇ ਜਾ ਡਿੱਗੇਗਾ ਅਤੇ ਇੱਕ ਗਰਜ ਅਤੇ ਇੱਕ ਚੀਕ ਹਵਾ ਨੂੰ ਚੀਰ ਦੇਵੇਗੀ...।
ਪਰ ਇੱਜੜ ਦਾ ਦਿਮਾਗ ਭਿੰਨ ਭਿੰਨ ਮਨਾਹੀਆਂ ਤੇ ਡਰਾਂ ਦੀ ਜ਼ਹਿਰ ਨਾਲ ਪਹਿਲਾਂ ਹੀ ਭਰਿਆ ਪਿਆ ਹੈ, ਭਾਵੇਂ ਇਸ ਨੂੰ ਲਹੂ ਦੀ ਤਰੇਹ ਹੈ, ਭੀੜ ਡਰੀ ਹੋਈ ਹੈ, ਇਹ ਇਸ ਨੂੰ ਚਾਹੁੰਦੀ ਹੈ ਤੇ ਨਹੀਂ ਵੀ ਚਾਹੁੰਦੀ, ਆਪਣੇ ਅੰਦਰ ਹੋ ਰਹੇ ਇਸ ਕਾਲੇ ਟਾਕਰੇ ਵਿੱਚ ਇਹ ਬੜੀ ਡੂੰਘੀ ਖੁਸ਼ੀ ਅਨੁਭਵ ਕਰਦੀ ਹੈ—ਇਹ ਜੀਅ ਰਹੀ ਹੈ...।
ਆਦਮੀ ਨੇ ਸਾਰੇ ਜਾਨਵਰਾਂ ਨੂੰ ਭੈਭੀਤ ਕਰ ਦਿੱਤਾ ਹੈ, ਚੀਤੇ ਆਪਣੇ ਪੰਜਿਆਂ ਭਾਰ ਪਿੰਜਰੇ ਦੇ ਪਿੱਛੇ ਵੱਲ ਪਿਛਾਂਹ ਨੂੰ ਹੱਟ ਜਾਂਦੇ ਹਨ ਅਤੇ ਆਦਮੀ ਤਰੇਲੀਓ ਤਰੇਲੀ ਹੋਇਆ ਅਤੇ ਇਸ ਗੱਲੋਂ ਸੁੱਖ ਦਾ ਸਾਹ ਲੈਂਦਿਆਂ ਕਿ ਅੱਜ ਉਹ ਬਚ ਗਿਆ ਹੈ, ਪੀਲੇ ਹੋਠਾਂ ਨਾਲ ਮੁਸਕਰਾਉਂਦਾ ਹੈ ਜਿਨ੍ਹਾਂ ਦੀ ਕੰਬਣੀ ਨੂੰ ਉਹ ਲੁਕਾਉਣ ਦਾ ਯਤਨ ਕਰਦਾ ਹੈ ਅਤੇ ਭੀੜ ਦੇ ਤਾਂਬੇ ਰੰਗੇ ਚਿਹਰੇ ਮੂਹਰੇ ਝੁਕਦਾ ਹੈ ਜਿਵੇਂ ਉਹ ਕਿਸੇ ਦੇਵਤੇ ਦੀ ਮੂਰਤੀ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੋਵੇ।
ਲੁਕਾਈ ਬੜ੍ਹਕਦੀ ਹੈ ਤੇ ਤਾੜੀਆਂ ਮਾਰਦੀ ਹੈ ਅਤੇ ਕਾਲੇ ਥਿਮਕਣਿਆਂ ਵਿੱਚ ਵੰਡੀ ਜਾਂਦੀ ਹੈ ਅਤੇ ਆਲੇ ਦੁਆਲੇ ਦੀ ਉਕਤਾਹਟ ਦੀ ਚੀੜ੍ਹੀ ਜਿਲ੍ਹਣ ਉੱਤੇ ਰੀਂਗਣਾ ਜਾਰੀ ਰੱਖਦੀ ਹੈ....।
ਜਾਨਵਰਾਂ ਨਾਲ ਆਦਮੀ ਦੇ ਮੁਕਾਬਲੇ ਦੇ ਪੂਰੇ ਨਜ਼ਾਰੇ ਦਾ ਅਨੰਦ ਮਾਣ ਕੇ, ਇੱਜੜ ਕਿਸੇ ਹੋਰ ਮਨੋਰੰਜਨ ਦੀ ਭਾਲ ਵਿੱਚ ਤੁਰ ਪੈਂਦਾ ਹੈ। ਇਹ ਸਰਕਸ ਹੈ। ਐਨ ਵਿਚਕਾਰ ਇੱਕ ਘੇਰੇ ਵਿੱਚ ਆਦਮੀ ਆਪਣੀ ਲੰਮੀਆਂ ਲੱਤਾਂ ਨਾਲ ਦੋ ਬੱਚਿਆਂ ਨੂੰ ਹਵਾ ਵਿੱਚ ਉਛਾਲਦਾ ਹੈ। ਬੱਚੇ ਉਸ ਦੇ ਉੱਪਰ ਟੁੱਟੇ ਖੰਭਾਂ ਵਾਲੀਆਂ ਦੋ ਚਿੱਟੀਆਂ ਘੁੱਗੀਆਂ ਵਾਂਗ ਛਿਨ ਭਰ ਲਈ ਲਿਸ਼ਕਦੇ ਹਨ, ਬਹੁਤ ਵਾਰੀ ਉਹ ਆਦਮੀ ਦੇ ਪੈਰਾਂ 'ਤੇ ਡਿੱਗਣੋਂ ਖੁੰਝ ਜਾਂਦੇ ਹਨ ਤੇ ਧਰਤੀ ਉੱਤੇ ਜਾ ਡਿੱਗਦੇ ਹਨ ਅਤੇ ਆਪਣੇ ਪਿਉ ਜਾਂ ਮਾਲਕ ਦੇ ਉਤਾਂਹ ਨੂੰ ਉੱਠੇ ਲਹੂ ਦੀ ਲਾਲੀ ਨਾਲ ਦਗਦੇ ਚਿਹਰੇ ਉੱਤੇ ਇੱਕ ਭੈਭੀਤ ਨਜ਼ਰ ਸੁੱਟਦਿਆਂ ਉਹ ਮੁੜ ਹਵਾ ਵਿੱਚ ਉਛਲਣਾ ਡਿੱਗਣਾ ਸ਼ੁਰੂ ਕਰ ਦੇਂਦੇ ਹਨ। ਚੱਕਰ ਦੇ ਦੁਆਲੇ ਇੱਕ ਭੀੜ ਜੁੜ ਗਈ ਹੈ। ਉਹ ਸਾਰੇ ਹੀ ਝਾਕਦੇ ਹਨ ਅਤੇ ਦੋਹਾਂ ਵਿੱਚੋਂ ਇੱਕ ਬੱਚਾ ਕਲਾਕਾਰ ਦੇ ਪੈਰ ਨੂੰ ਖੁੰਝਾ ਦੇਂਦਾ ਹੈ ਤਾਂ ਝੱਟ ਇਹਨਾਂ ਚਿਹਰਿਆਂ ਉੱਤੇ ਇੱਕ ਜੋਸ਼ੀਲੀ ਥਰਥਰਾਹਟ ਪਸਰ ਜਾਂਦੀ ਹੈ, ਚਿਕੜਾਲੇ ਚਲ੍ਹੇ ਦੇ ਨਿੰਦਰਿਆਏ ਪਾਣੀ ਵਿੱਚ ਮੱਠੀ ਮੱਠੀ ਰੁਮਕਦੀ ਹਵਾ ਨਿੱਕੀਆਂ ਨਿੱਕੀਆਂ ਲਹਿਰਾਂ ਪੈਦਾ ਕਰ ਦੇਂਦੀ ਹੈ।
ਚਮਕਦੇ ਚਿਹਰੇ ਵਾਲੇ ਕਿਸੇ ਸ਼ਰਾਬੀ ਨੂੰ ਰਿੜ੍ਹਦਿਆਂ ਝੂਮਦੇ ਹੋਏ ਡੱਕੋ ਡੋਲੇ ਖਾਂਦਿਆਂ, ਗਾਦਿਆਂ ਤੇ ਉੱਚੀ ਉੱਚੀ ਬੋਲਦਿਆਂ ਖੁਸ਼ਬਾਸ਼ ਵੇਖਣਾ ਇੱਕ ਸੁੱਖਾਂ ਲੱਧੀ ਗੱਲ ਹੁੰਦੀ ਹੈ, ਕਿਉਂ ਜੋ ਉਹ ਸ਼ਰਾਬੀ ਹੈ ਅਤੇ ਉਹ ਆਪਣੀ ਦਿਲੀ ਡੂੰਘਾਈ ਵਿੱਚੋਂ ਸਾਰੇ ਚੰਗੇ ਲੋਕਾਂ ਲਈ ਇਸ ਸ਼ੈਅ ਦੀ ਕਾਮਨਾ ਕਰਦਾ ਹੈ...।
ਸੰਗੀਤ ਵੱਜਦਾ ਹੈ ਅਤੇ ਹਵਾ ਵਿੱਚ ਲਹਿਰਾਂ ਖਿਲਾਰਦਾ ਜਾਂਦਾ ਹੈ। ਬੈਂਡ ਭੈੜਾ ਤੇ ਸੰਗੀਤਕਾਰ ਥੱਕੇ ਹੋਏ ਹਨ, ਇੱਕਸੁਰਤਾ ਦੀ ਘਾਟ ਕਾਰਨ ਵੱਖ ਵੱਖ ਅਵਾਜ਼ਾਂ ਸੁਣਾਈ