Back ArrowLogo
Info
Profile

ਦੇਂਦੀਆਂ ਹਨ, ਲੰਗੜਾਉਂਦੀਆਂ, ਉਹ ਕਦਮ ਮਿਲ ਕੇ ਟੁਰਨ ਦੇ ਅਯੋਗ ਹਨ ਤੇ ਉਹ ਟੁੱਟੀ ਭੱਜੀ ਲੀਹ ਉੱਤੇ ਦੌੜ ਰਹੀਆਂ ਹਨ, ਹਿਚਕੋਲੇ ਖਾਂਦੀਆਂ ਇੱਕ ਦੂਜੀ ਤੋਂ ਅਗਾਂਹ ਲੰਘਦੀਆਂ ਤੇ ਪਿਛਾਂਹ ਨੂੰ ਧੱਕਦੀਆਂ ਗੜਬੜ ਮਚਾ ਰਹੀਆਂ ਹਨ। ਕੁਝ ਕਾਰਨਾਂ ਕਰਕੇ ਕਲਪਨਾ ਹਰ ਇੱਕ ਧੁਨ ਨੂੰ ਟੀਨ ਦੀ ਚਾਦਰ ਵਾਂਗ ਕਲਪਦੀ ਹੈ, ਜਿਸ ਨੂੰ ਇੱਕ ਮਨੁੱਖ ਵਰਗੀ ਸ਼ਕਲ ਪ੍ਰਦਾਨ ਕਰ ਦਿੱਤੀ ਗਈ ਹੈ—ਇੱਕ ਮੂੰਹ, ਅੱਖਾਂ ਅਤੇ ਕੱਟ ਕੇ ਨੱਕ ਬਣਾ ਦਿੱਤਾ ਗਿਆ ਹੈ ਅਤੇ ਲੰਮੇ ਸਫੇਦ ਦੋ ਕੰਨ ਨਾਲ ਜੋੜ ਦਿੱਤੇ ਗਏ ਹਨ। ਆਦਮੀ ਆਪਣਾ ਡੰਡਾ ਸੰਗੀਤਕਾਰਾਂ ਦੇ ਸਿਰਾਂ ਉੱਤੇ ਲਹਿਰਾਂਦਾ ਹੈ, ਸੰਗੀਤਕਾਰ ਜਿਹੜੇ ਉਸ ਆਦਮੀ ਵੱਲ ਕੋਈ ਧਿਆਨ ਨਹੀਂ ਦੇ ਰਹੇ ਜਿਸ ਨੇ ਧਾਤ ਦੇ ਇਹਨਾਂ ਟੁਕੜਿਆਂ ਨੂੰ ਦਸਤਿਆਂ ਵਰਗੇ ਕੰਨਾਂ ਤੋਂ ਪਕੜਿਆਂ ਹੋਇਆ ਹੈ ਅਦਿੱਖ ਤੌਰ 'ਤੇ ਉਹਨਾਂ ਨੂੰ ਹਵਾ ਵਿੱਚ ਉਲਾਰਦਾ ਹੈ। ਉਹ ਇੱਕ ਦੂਜੇ ਨਾਲ ਟਕਰਾਉਂਦੇ ਹਨ, ਹਵਾ ਮੂੰਹ ਦੇ ਲੰਗਾਰ ਵਿੱਚ ਸੀਟੀਆਂ ਵਜਾਉਂਦੀ ਹੈ ਅਤੇ ਇਸ ਤਰ੍ਹਾਂ ਸੰਗੀਤ ਪੈਦਾ ਹੁੰਦਾ ਹੈ ਜਿਸ ਤੋਂ ਸਰਕਸ ਦੇ ਘੋੜੇ ਵੀ ਜਿਹੜੇ ਹਰ ਗੱਲ ਲਈ ਹਿੱਲੇ ਹੋਏ ਹੁੰਦੇ ਹਨ, ਡਰ ਕੇ ਤ੍ਰਬਕ ਜਾਂਦੇ ਹਨ, ਬੌਂਦਲੇ ਹੋਏ ਆਪਣੇ ਕੰਨ ਮਰੋੜਦੇ ਹਨ ਜਿਵੇਂ ਉਹ ਇਹਨਾਂ ਚੁੱਭਵੀਆਂ ਤੇ ਭਰੜਾਉਂਦੀਆਂ ਅਵਾਜ਼ਾਂ ਨੂੰ ਛੱਡ ਕੇ ਪਰ੍ਹਾਂ ਸੁੱਟਣਾ ਚਾਹੁੰਦੇ ਹੋਣ ...।

ਗੁਲਾਮਾਂ ਦੇ ਮਨੋਰੰਜਨ ਲਈ ਮੰਗਤਿਆਂ ਦੇ ਇਸ ਸੰਗੀਤ ਦੇ ਕਾਰਨ ਅਜੀਬ ਅਜੀਬ ਖਿਆਲ ਜਨਮ ਲੈਂਦੇ ਹਨ। ਕੋਈ ਵਜਾਉਣ ਵਾਲੇ ਦੇ ਹੱਥੋਂ ਸਭ ਤੋਂ ਵੱਡਾ ਪਿੱਤਲ ਦਾ ਨਰਸਿੰਗਾ ਖੋਹ ਲੈਣਾ ਚਾਹੁੰਦਾ ਹੈ ਅਤੇ ਆਪਣੇ ਪੂਰੇ ਜ਼ੋਰ ਨਾਲ ਉਸ ਨੂੰ ਵਜਾਉਣਾ ਚਾਹੁੰਦਾ ਹੈ, ਤੇ ਉਸ ਵਿੱਚੋਂ ਉੱਨਾ ਚਿਰ ਇੱਕ ਉੱਚੀ ਤੇ ਭੈਭੀਤ ਕਰਨ ਵਾਲੀ ਅਵਾਜ਼ ਕੱਢਣੀ ਜਾਰੀ ਰੱਖਣਾ ਚਾਹੁੰਦਾ ਹੈ ਜਦੋਂ ਤੱਕ ਉਸ ਵਹਿਸ਼ੀ ਅਵਾਜ਼ ਦੇ ਖੌਫ ਦੀ ਕੈਦ ਵਿੱਚੋਂ ਮੁਕਤ ਹੋ ਕੇ ਸਾਰੇ ਦੇ ਸਾਰੇ ਦੌੜ ਨਹੀਂ ਜਾਂਦੇ... ।

ਸਾਜ਼ਿੰਦਿਆਂ ਦੇ ਨੇੜੇ ਇੱਕ ਪਿੰਜਰੇ ਵਿੱਚ ਰਿੱਛ ਡੱਕੇ ਹੋਏ ਹਨ। ਉਹਨਾਂ ਵਿੱਚੋਂ ਇੱਕ ਪਿੰਜਰੇ ਦੇ ਐਨ ਵਿਚਕਾਰ ਖਲ੍ਹੋਤਾ ਮੋਟਾ ਤਾਜ਼ਾ ਭੂਰੇ ਰੰਗ ਦਾ ਨਿੱਕਚੂ ਤੇ ਹੁਸ਼ਿਆਰ ਅੱਖਾਂ ਵਾਲਾ ਰਿੱਛ ਖੜ੍ਹੋਤਾ ਹੈ ਅਤੇ ਬੱਝਵੀਂ ਲੈ ਵਿੱਚ ਆਪਣਾ ਸਿਰ ਹਿਲਾਉਂਦਾ ਹੈ। ਉਹ ਇਹ ਸੋਚ ਰਿਹਾ ਜਾਪਦਾ ਹੈ:

"ਮੈਂ ਇਸ ਨੂੰ ਤਾਂ ਹੀ ਉਚਿੱਤ ਤੇ ਯੋਗ ਸਮਝ ਸਕਦਾ ਹਾਂ ਜੇ ਮੈਨੂੰ ਇਹ ਵਿਖਾਇਆ ਜਾਵੇ ਕਿ ਇਹ ਸਾਰਾ ਅਡੰਬਰ ਜਾਣ ਬੁੱਝ ਕੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਅਤੇ ਉਹਨੂੰ ਬੋਲਾ ਤੇ ਲੂਲਾ ਲੰਗੜਾ ਬਣਾਉਣ ਲਈ ਰਚਿਆ ਗਿਆ ਹੈ। ਉਸ ਹਾਲਤ ਵਿੱਚ ਹੀ, ਇਸ ਦੀ ਮੰਤਵ ਸਾਧਨਾਂ ਨੂੰ ਹੱਕੀ ਠਹਿਰਾਉਂਦਾ ਹੈ। ਜੇ... ਪਰ ਲੋਕ ਗੰਭੀਰਤਾ ਨਾਲ ਇਹ ਵਿਸ਼ਵਾਸ ਕਰਦੇ ਹਨ ਕਿ ਇਹ ਸਭ ਕੁਝ ਖੁਸ਼ ਕਰਨ ਲਈ ਹੈ, ਤਾਂ ਮੈਨੂੰ ਉਹਨਾਂ ਦੀਆਂ ਦਿਮਾਗੀ ਸ਼ਕਤੀਆਂ ਉੱਤੇ ਉੱਕਾ ਹੀ ਵਿਸ਼ਵਾਸ ਨਹੀਂ ਹੈ... ।"

ਦੋ ਹੋਰ ਰਿੱਛ ਆਹਮੋ ਸਾਹਮਣੇ ਬੈਠੇ ਹਨ ਜਿਵੇਂ ਸ਼ਤਰੰਜ ਖੇਡ ਰਹੇ ਹੋਣ। ਚੌਥਾ ਬੜੇ ਗੰਭੀਰ ਅੰਦਾਜ਼ ਨਾਲ ਪਿੰਜਰੇ ਦੀ ਇੱਕ ਨੁੱਕਰ ਵਿੱਚ ਪਏ ਨਾੜ ਨਾਲ ਬੂਥੀ ਰਗੜ ਰਿਹਾ ਹੈ। ਉਸ ਦੇ ਕਾਲ਼ੇ ਪੰਜੇ ਸੀਖਾਂ ਵਿਚਾਲੇ ਪਏ ਹਨ । ਉਸ ਦੇ ਚਿਹਰੇ 'ਤੇ ਇੱਕ ਸੰਤੋਖਮਈ ਤਿਆਗ

33 / 162
Previous
Next