Back ArrowLogo
Info
Profile

ਦੀ ਦਿੱਖ ਪਸਰੀ ਹੋਈ ਹੈ। ਗੱਲ ਕੀ ਉਹ ਜ਼ਿੰਦਗੀ ਤੋਂ ਕਿਸੇ ਚੀਜ਼ ਦੀ ਆਸ ਨਹੀਂ ਰੱਖਦਾ ਅਤੇ ਉਸ ਨੇ ਸੌਣ ਦਾ ਫੈਸਲਾ ਕਰ ਲਿਆ ਹੈ... ।

ਜਾਨਵਰ ਡੂੰਘੀ ਦਿਲਚਸਪੀ ਜਗਾਉਂਦੇ ਹਨ- ਲੋਕ ਹੰਝਿਆਈਆਂ ਅੱਖਾਂ ਨਾਲ ਉਹਨਾਂ ਦੀ ਹਰ ਹਰਕਤ ਨੂੰ ਵਾਚਦੇ ਹਨ ਜਿਵੇਂ ਉਹ ਸ਼ੇਰਾਂ ਤੇ ਚੀਤਿਆਂ ਦੇ ਸ਼ਾਨਦਾਰ ਜੁੱਸਿਆਂ ਦੀਆਂ ਤਾਕਤਵਰ ਹਰਕਤਾਂ ਵਿੱਚੋਂ ਲੰਮੇਂ ਸਮੇਂ ਤੋਂ ਭੁੱਲੀ ਵਿਸਰੀ ਕਿਸੇ ਚੀਜ਼ ਦੀ ਭਾਲ ਕਰ ਰਹੇ ਹੋਣ। ਪਿੰਜਰਿਆਂ ਦੇ ਸਾਹਮਣੇ ਖਲ੍ਹੋਤੇ ਹੋਏ ਲੋਕ ਖਾਮੋਸ਼ੀ ਨਾਲ ਸੀਖਾਂ ਦੀਆਂ ਵਿਰਲਾਂ ਵਿੱਚੋਂ ਜਾਨਵਰਾਂ ਦੇ ਢਿੱਡ ਜਾਂ ਵੱਖੀਆਂ ਵਿੱਚ ਸੋਟੀਆਂ ਖੋਭਦੇ ਹਨ, ਇਹ ਵੇਖਣ ਦੀ ਉਤਸੁਕਤਾ ਨਾਲ ਕਿ ਕੀ ਵਾਪਰੇਗਾ...।

ਉਹ ਜਾਨਵਰ ਜਿਨ੍ਹਾਂ ਨੇ ਅਜੇ ਮਨੁੱਖੀ ਚਰਿੱਤਰ ਨਹੀਂ ਸਿੱਖਿਆ, ਰੋਹ ਵਿੱਚ ਆ ਜਾਂਦੇ ਹਨ, ਆਪਣੇ ਪੰਜੇ ਸੀਖਾਂ ਨਾਲ ਮਾਰਦੇ ਹਨ ਤੇ ਗੁੱਸੇ ਵਿੱਚ ਕੰਬਦੇ ਹੋਏ ਆਪਣੇ ਜਬਾੜਿਆਂ ਨੂੰ ਪੂਰੀ ਤਰ੍ਹਾਂ ਖੋਲ੍ਹਦਿਆਂ ਗੱਜਦੇ ਹਨ। ਇਹ ਗੱਲ ਭੀੜ ਨੂੰ ਖੁਸ਼ ਕਰਦੀ ਹੈ। ਲੋਹੇ ਦੀਆਂ ਸੀਖਾਂ ਕਾਰਨ ਜਾਨਵਰਾਂ ਦੀਆਂ ਸੱਟਾਂ ਤੋਂ ਸੁਰੱਖਿਅਤ ਆਪਣੇ ਬਚਾਅ ਬਾਰੇ ਨਿਸ਼ਚਿਤ ਹੁੰਦਿਆਂ, ਲੋਕ ਆਪਣੇ ਅਰਾਮ ਨਾਲ ਲਹੂ ਚੋਂਦੀਆਂ ਅੱਖਾਂ ਵਿੱਚ ਵੇਖਦੇ ਹਨ ਤੇ ਤਸੱਲੀ ਨਾਲ ਮੁਸਕਰਾਉਂਦੇ ਹਨ । ਪਰ ਬਹੁਤੇ ਜਾਨਵਰ ਮਨੁੱਖਾਂ ਵੱਲੋਂ ਬਿਲਕੁਲ ਬੇਪਰਵਾਹ ਹਨ। ਕਿਸੇ ਸੋਟੀ ਦੀ ਚੋਭ ਖਾ ਕੇ ਉਹ ਹੌਲੀ ਹੌਲੀ ਉੱਠਦੇ ਹਨ ਅਤੇ ਚੋਭ ਲਾਉਣ ਵਾਲੇ ਵੱਲ ਬਿਨਾਂ ਝਾਕਿਆਂ ਪਿੰਜਰੇ ਦੀ ਦੁਰੇਡੀ ਨੁੱਕਰ ਵਿੱਚ ਚਲੇ ਜਾਂਦੇ ਹਨ। ਹਨ੍ਹੇਰੇ ਵਿੱਚ ਸ਼ੇਰਾਂ, ਚੀਤਿਆਂ, ਬਾਘਾਂ ਤੇ ਸ਼ੀਹਾਂ ਦੇ ਤਾਕਤਵਰ, ਸ਼ਾਨਦਾਰ ਸਰੀਰ ਪਏ ਹਨ ਅਤੇ ਹਨ੍ਹੇਰੇ ਵਿੱਚ ਉਹਨਾਂ ਦੀਆਂ ਅੱਖਾਂ ਮਨੁੱਖ ਲਈ ਤਿਰਸਕਾਰ ਦੀ ਸਾਵੀ ਅੱਗ ਵਿੱਚ ਦੱਗਦੀਆਂ ਹਨ।

ਅਤੇ ਲੋਕੀਂ ਉਹਨਾਂ ਉੱਤੇ ਇੱਕ ਨਜ਼ਰ ਸੁੱਟਣ ਦੇ ਮਗਰੋਂ ਇਹ ਕਹਿੰਦੇ ਹੋਏ ਚਲੇ ਜਾਂਦੇ ਹਨ:

"ਉਸ ਜਾਨਵਰ ਨੇ ਕੋਈ ਖੇਡ ਨਹੀਂ ਵਿਖਾਈ।"

ਕਿਸੇ ਹਨ੍ਹੇਰੇ ਮੂੰਹ ਅੱਡੀ ਪੇਟ ਵੱਲ, ਜਿਸ ਦੇ ਅੰਦਰ ਕੁਰਸੀਆਂ ਦੀਆਂ ਪਿੱਠਾਂ ਦੰਦਾਂ ਦੀਆਂ ਪਾਲਾਂ ਵਾਂਗ ਜਾਪਦੀਆਂ ਹਨ। ਅੱਧ-ਖੁੱਲ੍ਹੇ ਪ੍ਰਵੇਸ਼ ਦੁਆਰ ਉੱਤੇ ਬੜੇ ਜੋਸ਼ ਨਾਲ ਵੱਜ ਰਹੇ ਬੈਂਡ ਦੇ ਸੰਗੀਤਕਾਰਾਂ ਦੇ ਸਾਹਮਣੇ ਇੱਕ ਖੰਭਾ ਖਲ੍ਹੋਤਾ ਹੈ ਜਿਸ ਨਾਲ ਇੱਕ ਬਾਂਦਰੀ ਤੇ ਇੱਕ ਉਸ ਦਾ ਬੱਚਾ ਪਤਲੀ ਜ਼ੰਜੀਰ ਨਾਲ ਬੱਝੇ ਹੋਏ ਹਨ, ਬੱਚਾ ਆਪਣੀ ਮਾਂ ਦੀ ਛਾਤੀ ਨਾਲ ਚੰਬੜਿਆ ਹੋਇਆ ਹੈ, ਉਸ ਦੀ ਲੰਮੀ ਪਤਲੀ ਤੇ ਮਰੀਅਲ ਜਿਹੀ ਬਾਂਹ ਮਾਂ ਦੀ ਧੌਣ ਦੁਆਲੇ ਵਲੀ ਹੋਈ ਹੈ ਅਤੇ ਪਿੱਛੋਂ ਨਿੱਕਚੂ ਨਿੱਕਚੂ ਉਂਗਲਾਂ ਨੇ ਧੌਣ ਨੂੰ ਘੁੱਟ ਕੇ ਪੱਕੜਿਆ ਹੋਇਆ ਹੈ। ਮਾਂ ਨੇ ਇੱਕ ਬਾਂਹ ਨਾਲ ਬੱਚੇ ਨੂੰ ਪੂਰੇ ਜ਼ੋਰ ਨਾਲ ਆਪਣੇ ਵੱਲ ਘੁੱਟਿਆ ਹੋਇਆ ਹੈ ਜਦ ਕਿ ਦੂਜੀ ਬਾਂਹ ਉਸਨੇ ਲੜਨੇ ਲਈ ਉਲਾਰੀ ਹੋਈ ਹੈ, ਜਿਸ ਦੀਆਂ ਮੁੜੀਆਂ ਹੋਈਆਂ ਉਂਗਲਾਂ ਕਿਸੇ ਦਾ ਵੀ ਮੂੰਹ ਵਲੂੰਧਰਨ ਤੇ ਵਾਰ ਕਰਨ ਲਈ ਤਿਆਰ ਹਨ। ਮਾਂ ਦੀਆਂ ਅੱਖਾਂ ਤੀਬਰਤਾ ਨਾਲ ਟੱਡੀਆਂ ਹੋਈਆਂ ਹਨ, ਉਹ ਇੱਕ ਲਾਚਾਰ ਨਿਰਾਸ਼ਾ ਨੂੰ, ਇੱਕ ਅਟੱਲ ਜ਼ਖਮ ਦੀ ਪੀੜਤ ਸੰਭਾਵਨਾ ਨੂੰ, ਇੱਕ ਉਚਾਟ ਗੁੱਸੇ ਤੇ ਨਾਰਾਜ਼ਗੀ ਨੂੰ

34 / 162
Previous
Next