Back ArrowLogo
Info
Profile

ਪ੍ਰਗਟਾਉਂਦੀਆਂ ਹਨ। ਬੱਚਾ, ਆਪਣੀ ਮਾਂ ਦੀ ਛਾਤੀ ਨਾਲ ਆਪਣੀਆਂ ਗੱਲ੍ਹਾਂ ਨੂੰ ਦਬਾਈ ਆਪਣੀਆਂ ਅੱਖਾਂ ਦੀ ਨੁੱਕਰ ਵਿੱਚੋਂ ਸਹਿਮਿਆ ਹੋਇਆ ਲੋਕਾਂ ਵੱਲ ਵੇਖਦਾ ਹੈ, ਪ੍ਰਤੱਖ ਹੈ ਇਹ ਆਪਣੇ ਜੰਮਣ ਵਾਲੇ ਦਿਨ ਤੋਂ ਹੀ ਡਰ ਤੋਂ ਜਾਣੂੰ ਹੋ ਗਿਆ ਹੈ ਅਤੇ ਡਰ ਇਸ ਦੀ ਉਮਰ ਦੇ ਬਾਕੀ ਦੇ ਦਿਨਾਂ ਲਈ ਇਸ ਦੇ ਅੰਦਰ ਪੱਥਰਾ ਗਿਆ ਹੈ। ਮਾਂ, ਆਪਣੀਆਂ ਛੋਟੀਆਂ ਛੋਟੀਆਂ ਦੰਦੀਆਂ ਬਾਹਰ ਕੱਢਦਿਆਂ ਅਤੇ ਇੱਕ ਛਿਨ ਲਈ ਵੀ ਆਪਣੇ ਨਾਲ ਘੁੱਟ ਕੇ ਲਾਏ ਛੋਟੇ ਸਰੀਰ ਨਾਲੋਂ ਆਪਣੀ ਬਾਂਹ ਪਰ੍ਹਾਂ ਨਾ ਹਟਾਂਦਿਆਂ, ਆਪਣੀ ਦੂਜੀ ਬਾਂਹ ਨਾਲ ਉਹ ਉਸ ਦੇ ਸੰਤਾਪ ਦੇ ਦਰਸ਼ਕਾਂ ਵੱਲੋਂ ਉਸ ਨੂੰ ਚੋਭੀਆਂ ਜਾ ਰਹੀਆਂ ਸੋਟੀਆਂ ਤੇ ਛੱਤਰੀਆਂ ਨੂੰ ਰੋਕ ਰਹੀ ਹੈ।

ਇੱਥੇ ਕਿੰਨੇ ਹੀ ਚਿੱਟ-ਚਮੜੀਏ ਵਹਿਸ਼ੀ ਵੀ ਹਨ, ਮਰਦ ਤੇ ਔਰਤਾਂ ਜਿਨ੍ਹਾਂ ਨੇ ਸਖਤ ਟੋਪ ਤੇ ਖੰਭਾਂ ਵਾਲੇ ਹੋਟ ਪਾਏ ਹੋਏ ਹਨ ਅਤੇ ਇਹ ਸਾਰੇ ਇਹ ਵੇਖ ਕੇ ਪਾਗਲਾਂ ਵਾਂਗ ਖੁਸ਼ ਹੁੰਦੇ ਹਨ ਕਿ ਬਾਂਦਰੀ ਆਪਣੇ ਬੱਚੇ ਨੂੰ ਕਿੰਨੀ ਹੁਸ਼ਿਆਰੀ ਨਾਲ ਉਸ ਵੱਲ ਸੇਧਤ ਹੁੱਝਾਂ ਤੋਂ ਬਚਾਉਂਦੀ ਹੈ...।

ਕਿਸੇ ਵੀ ਛਿਨ ਦਰਸ਼ਕਾਂ ਦੇ ਪੈਰਾਂ ਵਿੱਚ ਡਿੱਗ ਪੈਣ ਦਾ ਖਤਰਾ ਸਹੇੜਦਿਆਂ ਬਾਂਦਰੀ ਇੱਕ ਪਲੇਟ ਜਿੰਨੀ ਥਾਂ ਉੱਤੇ ਤੇਜ਼ੀ ਨਾਲ ਚੱਕਰ ਕੱਟਦੀ ਹੈ। ਅਜੇ ਜੋ ਕੋਈ ਵੀ ਉਸ ਦੇ ਬੱਚੇ ਵੱਲ ਹੱਥ ਵਧਾਉਂਦਾ ਹੈ ਉਸ ਨੂੰ ਬੜੇ ਜੋਸ਼ ਨਾਲ ਅਣਥੱਕ ਤੌਰ 'ਤੇ ਪਿਛਾਂਹ ਧੱਕਦੀ ਜਾਂਦੀ ਹੈ, ਕਦੇ ਕਦੇ ਕਿਸੇ ਹੁੱਝ ਨੂੰ ਰੋਕਣ ਵਿੱਚ ਅਸਫਲ ਰਹਿੰਦਿਆਂ ਉਹ ਬੜੀਆਂ ਤਰਸਵਾਨ ਅਵਾਜ਼ਾਂ ਕੱਢਦੀ ਹੈ। ਉਸ ਦੀ ਬਾਂਹ ਚਾਬਕ ਵਾਂਗ ਆਲੇ ਦੁਆਲੇ ਝੂਲਦੀ ਹੈ, ਪਰ ਉੱਥੇ ਤਾਂ ਕਿੰਨੇ ਹੀ ਦਰਸ਼ਕ ਹਨ ਤੇ ਉਹਨਾਂ ਵਿੱਚੋਂ ਹਰ ਕੋਈ ਹੁਝ ਮਾਰਨ ਲਈ, ਬਾਂਦਰ ਦੀ ਪੂਛਲ ਫੜ ਕੇ ਖਿੱਚਣ ਲਈ ਜਾਂ ਉਸ ਦੇ ਗਲ ਦੁਆਲੇ ਪਈ ਸੰਗਲੀ ਨੂੰ ਝਟਕਾ ਦੇਣ ਲਈ ਉਤਾਵਲਾ ਹੈ, ਇਸ ਲਈ ਬਾਂਦਰੀ ਵਿਚਾਰੀ ਹਰ ਇੱਕ ਦੇ ਸਾਵੇਂ ਨਹੀਂ ਆ ਸਕਦੀ। ਤਰਸ ਭਰੀਆਂ ਉਸ ਦੀਆਂ ਅੱਖਾਂ ਫਰਕਦੀਆਂ ਹਨ, ਉਸ ਦੇ ਮੂੰਹ ਦੁਆਲੇ ਦਰਦ ਤੇ ਰਹਿਮ ਦੀਆਂ ਰੇਖਾਵਾਂ ਉੱਭਰਦੀਆਂ ਹਨ।

ਬੱਚੇ ਦੀਆਂ ਬਾਂਹਾ ਉਸ ਦੀ ਛਾਤੀ ਨਾਲ ਘੁੱਟੀਆਂ ਹੋਈਆਂ ਹਨ, ਉਹ ਉਸ ਨਾਲ ਇਤਨੀ ਸਖਤਾਈ ਨਾਲ ਚਿਮੜਿਆ ਹੋਇਆ ਹੈ ਕਿ ਉਸ ਦੀਆਂ ਉਂਗਲੀਆਂ ਮਾਂ ਦੀ ਪੇਤਲੀ ਬੁਰ ਵਿੱਚ ਲਗਭਗ ਲੁਕੀਆਂ ਹੋਈਆਂ ਹਨ। ਉਸ ਦੀਆਂ ਅੱਖਾਂ ਚਿਹਰਿਆਂ ਦੇ ਪੀਲੇ ਟਿਮਕਣਿਆਂ ਉੱਤੇ, ਲੋਕਾਂ ਦੀਆਂ ਧੁੰਦਲੀਆਂ ਅੱਖਾਂ ਉੱਤੇ ਟਿਕੀਆਂ ਹੋਈਆਂ ਹਨ, ਲੋਕ ਉਸ ਦੇ ਸਹਿਮ ਵਿੱਚੋਂ ਖੁਸ਼ੀ ਪ੍ਰਾਪਤ ਕਰਦੇ ਹਨ...।

ਥੋੜ੍ਹੇ ਥੋੜ੍ਹੇ ਵਕਫੇ ਮਗਰੋਂ ਕੋਈ ਸੰਗੀਤਕਾਰ ਆਪਣੇ ਪਿੱਤਲ ਦੇ ਬਿਗਲ ਦਾ ਭੱਦਾ ਮੂੰਹ ਬਾਂਦਰੀ ਵੱਲ ਕਰ ਦੇਂਦਾ ਹੈ, ਉਸ ਨੂੰ ਭਰੜਾਈ ਅਵਾਜ਼ ਨਾਲ ਭਿਉਂ ਦੇਂਦਾ ਹੈ— ਉਹ ਲੇਲ੍ਹੜੀਆਂ ਕੱਢਦੀ ਹੈ, ਦੰਦੀਆਂ ਵਿਖਾਉਂਦੀ ਹੈ ਅਤੇ ਆਪਣੀਆਂ ਤਿੱਖੀਆਂ ਨਜ਼ਰਾਂ ਤਸੀਹੇ ਦੇਣ ਵਾਲਿਆਂ ਵੱਲ ਮੋੜਦੀ ਹੈ...।

ਭੀੜ ਹੱਸਦੀ ਹੈ ਅਤੇ ਸੰਗੀਤਕਾਰ ਦੀ ਇਸ ਹਰਕਤ ਨੂੰ ਪਸੰਦ ਕਰਦਿਆਂ ਸਿਰ

35 / 162
Previous
Next