Back ArrowLogo
Info
Profile

ਪਾਰਦਰਸ਼ੀ ਇਮਾਰਤਾਂ ਦੇ ਸ਼ਾਨਦਾਰ ਮਕੜੀ ਜਾਲ ਵਿੱਚ ਬੇਰੰਗ ਅੱਖਾਂ ਵਾਲੇ ਹਜ਼ਾਰਾਂ ਭੂਰੇ ਰੰਗੇ ਲੋਕ ਅੱਕੇ ਹੋਏ ਏਧਰ ਉੱਧਰ ਇਸ ਤਰ੍ਹਾਂ ਰੀਂਗ ਰਹੇ ਹਨ ਜਿਵੇਂ ਮੰਗਤੇ ਦੇ ਚੀਥੜਿਆਂ ਵਿੱਚ ਜੂਆਂ।

ਕਮੀਨਗੀ ਤੇ ਲਾਲਚ ਉਹਨਾਂ ਨੂੰ ਉਹਨਾਂ ਦੇ ਝੂਠਾਂ ਦੀ ਨਿਰਾਸ਼ਾਜਨਕ ਨਗਨਤਾ ਅਤੇ ਉਹਨਾਂ ਦੀ ਮੱਕਾਰੀ ਦੀ ਨਿਰਛਲਤਾ ਨੂੰ ਉਹਨਾਂ ਦੇ ਫਰੇਬ ਅਤੇ ਉਹਨਾਂ ਦੇ ਲਾਲਚ ਦੀ ਭੁੱਖੜ ਤਾਕਤ ਨੂੰ ਵਿਖਾਉਂਦੀ ਹੈ। ਮੱਧਮ ਰੌਸ਼ਨੀ ਦੀ ਫਿੱਕੀ ਲਿਸ਼ਕ ਬੇਸ਼ੱਕ ਗਰੀਬੀ ਨੂੰ ਨੰਗਾ ਕਰਦੀ ਹੈ, ਜਿਸ ਨੇ ਇੱਕ ਜੇਤੂ ਚਮਕ ਨਾਲ ਇਹਨਾਂ ਲੋਕਾਂ ਦੇ ਆਲੇ ਦੁਆਲੇ ਦੀ ਹਰ ਸ਼ੈਅ ਉੱਤੇ ਆਪਣੀ ਛਾਪ ਲਾ ਦਿੱਤੀ ਹੈ...।

ਇਹ ਲੋਕ ਇਤਨੀ ਬੁਰੀ ਤਰ੍ਹਾਂ ਚੁੰਧਿਆਂ ਗਏ ਹਨ ਕਿ ਖਾਮੋਸ਼ ਖੁਸ਼ੀ ਵਿੱਚ ਉਹ ਮਨਹੂਸ ਜ਼ਹਿਰ ਨੂੰ ਡੀਕ ਲਾ ਕੇ ਪੀਂਦੇ ਹਨ ਜੋ ਉਹਨਾਂ ਦੀਆਂ ਰੂਹਾਂ ਨੂੰ ਵਿਹੁਣਾ ਬਣਾਉਂਦੀ ਹੈ।

ਉਕਤਾਹਟ ਸਹਿਜੇ ਸਹਿਜੇ ਇੱਕ ਜਿਲ੍ਹੇ ਨਾਚ ਵਿੱਚ ਤੁਰਦੀ ਹੈ, ਆਪਣੀ ਨਿਪੁੰਸਕਤਾ ਦੀ ਪੀੜ ਵਿੱਚ ਖਤਮ ਹੁੰਦੀ ਜਾਂਦੀ ਹੈ।

ਰੋਸ਼ਨੀਆਂ ਦੇ ਸ਼ਹਿਰ ਬਾਰੇ ਇੱਕ ਇੱਕ ਚੰਗੀ ਗੱਲ ਇਹ ਹੈ ਕਿ ਤੁਸੀਂ ਬੇਹੂਦਗੀ ਦੀ ਸੱਤ੍ਹਾ ਲਈ ਪੂਰੀ ਉਮਰ ਦੀ ਘ੍ਰਿਣਾ ਵਿੱਚ ਆਪਣੀ ਰੂਹ ਨੂੰ ਭਿਉਂ ਸਕਦੇ ਹੋ... ।

1906

37 / 162
Previous
Next