Back ArrowLogo
Info
Profile

ਭੀੜ

ਮੇਰੇ ਕਮਰੇ ਦੀ ਬਾਰੀ ਦਾ ਮੂੰਹ ਇੱਕ ਚੈੱਕ ਵੱਲ ਖੁੱਲ੍ਹਦਾ ਹੈ; ਸਾਰਾ ਦਿਨ ਲੋਕ ਇਸ ਦੇ ਅੰਦਰ ਪੰਜਾਂ ਗਲੀਆਂ ਵਿੱਚੋਂ ਇਸ ਤਰ੍ਹਾਂ ਵਹਿੰਦੇ ਆਉਂਦੇ ਹਨ ਜਿਵੇਂ ਬੋਰੀਆਂ ਵਿੱਚੋਂ ਆਲੂ ਰਿੜ੍ਹਦੇ ਹੋਏ ਨਿਕਲਦੇ ਹਨ। ਉਹ ਆਲੇ ਦੁਆਲੇ ਘੁੰਮਦੇ ਹਨ ਅਤੇ ਫਿਰ ਤੇਜ਼ੀ ਨਾਲ ਉੱਥੋਂ ਖਿਸਕ ਜਾਂਦੇ ਹਨ ਅਤੇ ਮੁੜਕੇ ਗਲੀਆਂ ਉਹਨਾਂ ਨੂੰ ਆਪਣੇ ਪੋਟਿਆਂ ਵਿੱਚ ਨਿਗਲ ਲੈਂਦੀਆਂ ਹਨ। ਚੌਂਕ ਗੋਲ ਹੈ ਤੇ ਗੰਦਾ ਹੈ, ਜਿਵੇਂ ਇੱਕ ਤਸਲਾ ਲੰਮੇ ਸਮੇਂ ਤੱਕ ਮਾਸ ਭੁੰਨਣ ਨਾਲ ਗੰਦਾ ਹੋ ਜਾਂਦਾ ਹੈ ਪਰ ਅਜੇ ਮਾਂਜਿਆ ਨਾ ਗਿਆ ਹੋਵੇ । ਚਾਰ ਸਟਰੀਟ ਕਾਰਾਂ ਦੀਆਂ ਲਾਈਨਾਂ ਇਸ ਭੀੜ ਭੜੱਕੇ ਵਾਲੇ ਚੌਂਕ ਵਿੱਚ ਪੈਂਦੀਆਂ ਹਰ ਮਿੰਟ ਬੰਦਿਆਂ ਨਾਲ ਤੂਸੀਆਂ, ਮੋੜ ਮੁੜਦਿਆਂ ਚੀਕਦੀਆਂ ਕਾਰਾਂ ਏਧਰ ਧਾਈ ਪਾਉਂਦੀਆਂ ਹਨ। ਲੋਹੇ ਦਾ ਇੱਕ ਉਤਾਵਲਾ ਤੇ ਪ੍ਰੇਸ਼ਾਨ ਖੜਾਕ ਕਰਦੀਆਂ ਇਹ ਭੱਜੀਆਂ ਆਉਂਦੀਆਂ ਹਨ ਜਦ ਕਿ ਉਹਨਾਂ ਦੇ ਹੇਠਾਂ ਬਿਜਲੀ ਦੀ ਚੀਰਵੀਂ ਭਿਣਭਿਣਾਹਟ ਦੀ ਅਵਾਜ਼ ਆਉਂਦੀ ਹੈ। ਮਿਟਿਆਲੀ ਹਵਾ ਇਹਨਾਂ ਬਾਰੀਆਂ ਦੇ ਸ਼ੀਸ਼ਿਆਂ ਦੀ ਰੋਗੀ ਖੜਖੜਾਹਟ ਅਤੇ ਪੱਟੜੀ ਦੀਆਂ ਰੇਲਾਂ ਨਾਲ ਰਗੜੀਂਦੇ ਉਹਨਾਂ ਦੇ ਪਹੀਆਂ ਦੀ ਬਰੀਕ ਚੀਂ ਚੀਂ ਨਾਲ ਭਰਪੂਰ ਹੈ। ਸ਼ਹਿਰ ਦਾ ਵਿਆਕੁਲ ਸੰਗੀਤ ਲਗਾਤਾਰ ਹਵਾਂਕਦਾ ਹੈ— ਭਰੜਾਂਦੀਆਂ ਆਵਾਜ਼ਾਂ ਦੀ ਇੱਕ ਵਹਿਸ਼ੀ ਲੜਾਈ ਜੋ ਇੱਕ ਦੂਜੀ ਨੂੰ ਛੁਰੇ ਘੋਪਦੀਆਂ ਹਨ ਤੇ ਸੰਘੀਆਂ ਘੁੱਟਦੀਆਂ ਹਨ, ਅਜੀਬ ਤੇ ਧੁੰਦਲੇ ਕਲਪਤ ਵਿਚਾਰ ਪੈਦਾ ਕਰਦੀਆਂ ਹਨ। ...

ਬਹੁਤ ਵੱਡੀਆਂ ਸੰਨ੍ਹੀਆਂ ਤੇ ਚਾਕੂਆਂ ਤੇ ਆਰੀਆਂ ਅਤੇ ਲੋਹੇ ਨਾਲ ਬਣ ਸਕਣ ਵਾਲੀ ਹਰ ਚੀਜ਼ ਨਾਲ ਲੈਸ ਪਾਗਲ ਹੋਏ ਰਾਖਸ਼ਾਂ ਦੀ ਇੱਕ ਭੀੜ ਕੀੜਿਆਂ ਦੇ ਭੌਣ ਵਾਂਗ ਉਸਲਵੱਟੇ ਭੰਨ੍ਹਦੀ ਹੈ, ਇੱਕ ਔਰਤ ਦੇ ਸਰੀਰ ਦੁਆਲੇ ਅੰਨ੍ਹੀ ਦੀਵਾਨਗੀ ਵਿੱਚ ਘੁਮਾਟੀਆਂ ਖਾਂਦੀ ਹੈ, ਔਰਤ ਜਿਸ ਨੂੰ ਇਸ ਆਪਣੇ ਲਾਲਚੀ ਹੱਥਾਂ ਵਿੱਚ ਪਕੜ ਕੇ ਧਰਤੀ ਉੱਤੇ ਮਿੱਟੀ ਘੱਟੇ ਵਿੱਚ ਪਟਕਾ ਕੇ ਸੁੱਟ ਦਿੱਤਾ ਹੈ ਅਤੇ ਇਹ ਭੀੜ ਉਸ ਦੀਆਂ ਛਾਤੀਆਂ ਨੂੰ ਨੋਚਦੀ ਹੈ, ਉਸ ਦਾ ਮਾਸ ਤੋੜਦੀ ਹੈ, ਉਸ ਦਾ ਲਹੂ ਪੀਂਦੀ ਹੈ, ਉਸ ਨਾਲ ਜਬਰ-ਜਨਾਹ ਕਰਦੀ ਹੈ, ਅਤੇ ਉਸ ਲਈ ਅੰਨ੍ਹਿਆਂ ਵਾਂਗ ਬੜੇ ਜੋਸ਼ ਨਾਲ ਆਪੋ ਵਿੱਚ ਲੜਦੀ ਹੈ।

ਇਹ ਔਰਤ ਕੌਣ ਹੈ ? ਵਿਖਾਈ ਨਹੀਂ ਦਿੰਦੀ; ਉਹ ਲੋਕਾਂ ਦੇ ਮਿਟਿਆਲੇ ਪੀਲੇ ਢੇਰ ਦੇ ਹੇਠਾਂ ਦੱਬੀ ਪਈ ਹੈ ਜੋ ਉਸ ਦੇ ਹਰ ਪਾਸੇ ਭੀਚ ਕੇ ਜੁੜੇ ਹੋਏ ਖਲ੍ਹੋਤੇ ਹਨ, ਉਹਨਾਂ ਆਪਣੇ

38 / 162
Previous
Next