

ਮਰੀਅਲ ਪਤਲੇ ਪਤੰਗ ਸਰੀਰਾਂ ਨੂੰ ਉਸ ਦੇ ਆਲੇ ਦੁਆਲੇ ਵਲ੍ਹੇਟਿਆਂ ਹੋਇਆ ਹੈ, ਜਿੱਥੇ ਕਿਤੇ ਵੀ ਕੋਈ ਥਾਂ ਵਿਖਾਈ ਦੇਂਦੀ ਹੈ ਉਹ ਉਸ ਨੂੰ ਚੰਬੜੇ ਹੋਏ ਹਨ ਅਤੇ ਆਪਣੇ ਲਾਲਚੀ ਹੋਠਾਂ ਨਾਲ ਉਸ ਦੇ ਸਰੀਰ ਦੇ ਹਰ ਰੋਮ ਵਿੱਚੋਂ ਉਸ ਦਾ ਲਹੂ ਡੀਕੀ ਜਾ ਰਹੇ ਹਨ...। ਇੱਕ ਭੁੱਖੜ ਤੇ ਅਣਥੱਕ ਹਿੜਬਸ ਦੀ ਤੜਫਣੀ ਵਿੱਚ ਉਹ ਇੱਕ ਦੂਜੇ ਨੂੰ ਠੁੱਡੇ ਮਾਰ ਕੇ ਆਪਣੇ ਸ਼ਿਕਾਰ ਤੋਂ ਪਰ੍ਹਾਂ ਹਟਾਉਂਦੇ ਹਨ, ਇੱਕ ਦੂਜੇ ਨੂੰ ਕੁੱਟਦੇ ਪੈਰਾਂ ਹੇਠ ਲਿਤਾੜਦੇ, ਮਲੀਆਮੇਟ ਕਰਦੇ ਹਨ। ਹਰ ਕੋਈ ਓਨਾਂ ਚਾਹੁੰਦਾ ਹੈ ਜਿੰਨਾਂ ਉਹ ਪ੍ਰਾਪਤ ਕਰ ਸਕਦਾ ਹੈ ਅਤੇ ਉਹ ਸਾਰੇ ਇਸ ਡਰੋਂ ਬੁਰੀ ਤਰ੍ਹਾਂ ਝਲਿਆਏ ਹੋਏ ਕੰਬਦੇ ਹਨ ਕਿ ਕੀ ਪਤਾ ਉਹਨਾਂ ਲਈ ਬਾਕੀ ਕੁਝ ਵੀ ਨਾ ਰਹਿ ਜਾਏ, ਉਹ ਦੰਦੀਆਂ ਕਰੀਚਦੇ ਹਨ ਲੋਹਾ ਉਹਨਾਂ ਦੇ ਹੱਥਾਂ ਵਿਚ ਖੜਕਦਾ ਹੈ, ਪੀੜ ਤੇ ਦਰਦ ਦੀਆਂ ਸਿਸਕੀਆਂ, ਲਾਲਚ ਦੀਆਂ ਹਵਾਂਕਣੀਆਂ, ਅਸਫਲਤਾ ਦੀਆਂ ਚੀਕਾਂ, ਭੁੱਖੇ ਗੁੱਸੇ ਦੀ ਗਰਜਣਾ — ਇਹ ਸਾਰੀਆਂ ਅਵਾਜ਼ਾਂ ਕਤਲ ਕੀਤੇ ਗਏ ਸ਼ਿਕਾਰ ਦੀ ਲਾਸ਼ ਉੱਤੇ ਮਾਤਮੀ ਵਿਰਲਾਪ ਵਿਚ ਘੁੱਲ ਮਿਲ ਗਈਆਂ ਹਨ, ਲਾਸ਼ ਜਿਹੜੀ ਟੋਟੇ ਟੋਟੇ ਹੋਈ, ਹਜ਼ਾਰਾਂ ਜਬਰ-ਜਨਾਹਾਂ ਨਾਲ ਲੁੱਟੀ ਤੇ ਉੱਜੜੀ ਹੋਈ, ਮਿੱਟੀ ਘੱਟੇ ਵਿੱਚ ਲਿਬੜੀ ਤੇ ਕਲੰਕਤ ਹੋਈ ਧਰਤੀ 'ਤੇ ਪਈ ਹੈ।
ਅਤੇ ਇਸ ਵਹਿਸ਼ੀ ਕੁਰਲਾਹਟ ਵਿੱਚ ਪਛਾੜੇ ਗਿਆਂ ਦੀ, ਜਿਨ੍ਹਾਂ ਨੂੰ ਠੁੱਡੇ ਮਾਰ ਕੇ ਇੱਕ ਪਾਸੇ ਸੁੱਟ ਦਿੱਤਾ ਗਿਆ ਹੈ ਤੇ ਜੋ ਹੁਣ ਇੱਕ ਰੱਜ ਕੇ ਪੇਟ ਭਰਨ ਦੀ ਖੁਸ਼ੀ ਵਾਸਤੇ ਭੁੱਖੜ ਤਾਂਘ ਵਿੱਚ ਨਿਰਾਸ਼ ਹੋਏ ਲਾਲਾਂ ਸੁੱਟ ਰਹੇ ਹਨ ਤਰਸਯੋਗ ਪੀੜਾ ਮਿਲ ਰਹੀ ਹੈ। ਇਹ ਕਮਜ਼ੋਰ ਤੇ ਬੁਜ਼ਦਿਲ ਇਸ ਲਈ ਲੜ ਨਹੀਂ ਸਕਦੇ।
ਇਹ ਹੈ ਤਸਵੀਰ ਜੋ ਸ਼ਹਿਰ ਦੇ ਸੰਗੀਤ ਨੇ ਤਿਆਰ ਕੀਤੀ ਹੈ।
ਅੱਜ ਐਤਵਾਰ ਹੈ। ਲੋਕ ਕੰਮ ਨਹੀਂ ਕਰਦੇ।
ਇਸੇ ਲਈ ਬਹੁਤੇ ਦਿਲਗੀਰ, ਵਿਆਕੁਲ, ਲਗਭਗ ਖਿੱਝੇ ਹੋਏ ਤੇ ਪ੍ਰੇਸ਼ਾਨ ਵਿਖਾਈ ਦੇਂਦੇ ਹਨ। ਬੀਤੇ ਕੱਲ੍ਹ ਦਾ ਇੱਕ ਸਾਦਾ ਤੇ ਨਿਸ਼ਚਿਤ ਅਰਥ ਸੀ ਉਹਨਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕੀਤਾ ਸੀ। ਉਹ ਨਿੱਤ ਦਿਹਾੜੀ ਦੇ ਸਮੇਂ ਜਾਗੇ ਸਨ ਅਤੇ ਫੈਕਟਰੀ ਜਾਂ ਦਫਤਰ ਵਿੱਚ ਗਏ ਸਨ । ਉਹ ਆਮ ਵਰਗੀਆਂ ਇਸੇ ਲਈ ਸੁਖਦਾਈ ਥਾਵਾਂ 'ਤੇ ਖਲ੍ਹੋਤੇ ਜਾਂ ਬੈਠੇ ਸਨ। ਉਹਨਾਂ ਪੈਸੇ ਗਿਣੇ, ਚੀਜ਼ਾਂ ਵੇਚੀਆਂ, ਮਿੱਟੀ ਪੁੱਟੀ, ਲੱਕੜਾਂ ਕੱਟੀਆਂ, ਪੱਥਰ ਤੋੜੇ, ਵਰਮਾਈ ਤੇ ਢਲਾਈ ਕੀਤੀ ਉਹਨਾਂ ਨੇ ਸਾਰਾ ਦਿਨ ਹੱਥੀਂ ਕੰਮ ਕੀਤਾ । ਉਹ ਆਮ ਵਰਗੀ ਥਕਾਵਟ ਮਹਿਸੂਸ ਕਰਦੇ ਬਿਸਤਰਿਆਂ ਵਿੱਚ ਸੁੱਤੇ ਅਤੇ ਅੱਜ ਜਦੋਂ ਉਹ ਜਾਗੇ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਸੁਆਲ ਪੁੱਛਦੀ ਵਿਹਲ ਝਾਕ ਰਹੀ ਸੀ, ਇਹ ਮੰਗ ਕਰ ਰਹੀ ਸੀ ਕਿ ਇਸ ਦੇ ਖਲਾਅ ਨੂੰ ਭਰਨਾ ਚਾਹੀਦਾ ਹੈ।
ਉਹਨਾਂ ਨੂੰ ਕੰਮ ਕਰਨਾ ਸਿਖਾਇਆ ਗਿਆ ਸੀ ਪਰ ਜਿਉਣਾ ਨਹੀਂ ਅਤੇ ਸੋ ਅਰਾਮ ਦਾ ਦਿਨ ਉਹਨਾਂ ਲਈ ਮੁਸੀਬਤ ਦਾ ਦਿਨ ਹੈ। ਉਹ ਔਜ਼ਾਰ ਤੇ ਹਥਿਆਰ ਹਨ ਜੋ ਮਸ਼ੀਨਾਂ, ਸੋਨੇ ਦੇ ਵੱਡੇ ਗਿਰਜੇ, ਵੱਡੇ ਸਮੁੰਦਰੀ ਜਹਾਜ਼ ਤੇ ਨਿੱਕ ਸੁੱਕ ਬਣਾਉਣ ਦੇ ਪੂਰੀ ਤਰ੍ਹਾਂ ਯੋਗ