

ਹਨ। ਆਪਣੇ ਨਿੱਤ-ਦਿਹਾੜੀ ਦੇ ਮੈਕਾਨਕੀ ਕੰਮ ਤੋਂ ਬਿਨਾਂ ਕਿਸੇ ਵੀ ਹੋਰ ਚੀਜ਼ ਨਾਲ ਆਪਣੇ ਆਪ ਨੂੰ ਇਸ ਨੂੰ ਭਰਨ ਦੇ ਯੋਗ ਮਹਿਸੂਸ ਨਹੀਂ ਕਰਦੇ। ਉਹ ਮਨੁੱਖੀ ਜੀਵ ਆਪਣੇ ਆਪ ਨੂੰ ਫੈਕਟਰੀਆਂ, ਦਫਤਰਾਂ ਤੇ ਦੁਕਾਨਾਂ ਵਿੱਚ ਗਰਾਰੀਆਂ ਤੇ ਪਹੀਏ ਮਹਿਸੂਸ ਕਰਦੇ ਹਨ। ਉਥੇ ਉਹ ਆਪਣੇ ਵਰਗੇ ਪਹੀਆਂ ਤੇ ਗਰਾਰੀਆਂ ਨਾਲ ਮਿਲ ਕੇ ਇਕ ਇੱਕਸੁਰ ਸਰੀਰਕ ਪ੍ਰਬੰਧ ਸਿਰਜਦੇ ਹਨ ਜੋ ਆਪਣੀਆਂ ਨਾੜੀਆਂ ਦੇ ਜਾਨਦਾਰ ਮੁੜ੍ਹਕੇ ਤੋਂ ਮਿਹਨਤ ਨਾਲ ਕਦਰਾਂ ਪੈਦਾ ਕਰਦਾ ਹੈ ਪਰ ਆਪਣੇ ਲਈ ਨਹੀਂ।
ਛੇ ਦਿਨਾਂ ਦੇ ਹਫਤੇ ਦਾ ਜੀਵਨ ਬਹੁਤ ਹੀ ਸਾਦਾ ਹੈ। ਇਹ ਇੱਕ ਬਹੁਤ ਵੱਡੀ ਮਸ਼ੀਨ ਹੈ ਅਤੇ ਇਹ ਸਾਰੇ ਉਸ ਦੀਆਂ ਗਰਾਰੀਆਂ ਹਨ ਤੇ ਹਰ ਇੱਕ ਉਸ ਵਿੱਚ ਆਪਣੀ ਥਾਂ ਨੂੰ ਪਹਿਚਾਣਦਾ ਹੈ ਤੇ ਹਰ ਕੋਈ ਇਹ ਫਰਜ਼ ਕਰਦਾ ਹੈ ਕਿ ਉਹ ਉਸ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਉਸ ਦੇ ਅੰਨ੍ਹੇ ਭਿਆਨਕ ਚਿਹਰੇ ਨੂੰ ਸਮਝਦਾ ਹੈ। ਪਰ ਸੱਤਵੇਂ ਦਿਨ-ਆਰਾਮ ਤੇ ਵਿਹਲ ਦੇ ਦਿਨ-ਜੀਵਨ ਅਨੋਖੇ ਤੇ ਪਾਟੇ ਪੁਰਾਣੇ ਕੱਪੜੇ ਪਾਈ ਉਸ ਦੇ ਸਾਹਮਣੇ ਡਰਾਉਣੇ ਰੂਪ ਵਿੱਚ ਘੁੰਮਦਾ ਹੈ। ਉਸ ਦਾ ਚਿਹਰਾ ਟੋਟੇ ਟੋਟੇ ਹੋ ਜਾਂਦਾ ਹੈ—ਉਹ ਆਪਣੇ ਨਕਸ਼ ਨੈਣ ਗਵਾ ਬੈਠਦਾ ਹੈ।
ਉਹ ਗਲੀਆਂ ਵਿੱਚ ਘੁੰਮਦੇ ਹਨ, ਹੋਟਲਾਂ ਦੇ ਹਾਲ ਕਮਰਿਆਂ ਵਿੱਚ ਤੇ ਪਾਰਕ ਵਿੱਚ ਬੈਠਦੇ ਹਨ, ਉਹ ਗਿਰਜੇ ਜਾਂਦੇ ਹਨ, ਗਲੀਆਂ ਦੀਆਂ ਨੁੱਕਰਾਂ ਤੇ ਖਲ੍ਹੋਦੇ ਹਨ। ਉੱਥੇ ਆਮ ਵਰਗੀ ਹਰਕਤ ਹੈ, ਪਰ ਇੰਝ ਮਹਿਸੂਸ ਹੁੰਦਾ ਹੈ ਇੱਕ ਮਿੰਟ ਵਿੱਚ ਜਾਂ ਸ਼ਾਇਦ ਇੱਕ ਘੰਟੇ ਵਿੱਚ ਟਿਕ ਟਿਕ ਅਚਾਨਕ ਰੁਕ ਜਾਵੇਗੀ- ਜੀਵਨ ਵਿੱਚ ਕਿਸੇ ਸ਼ੈਅ ਦੀ ਥੁੜ੍ਹ ਮਹਿਸੂਸ ਹੁੰਦੀ ਹੈ ਅਤੇ ਕੋਈ ਨਵੀਂ ਚੀਜ਼ ਉਸ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰ ਰਹੀ ਹੈ। ਕੋਈ ਵੀ ਇਸ ਭਾਵਨਾ ਤੋਂ ਪੂਰੀ ਤਰ੍ਹਾਂ ਸੁਚੇਤ ਨਹੀਂ ਹੈ, ਕੋਈ ਵੀ ਇਸ ਨੂੰ ਸ਼ਬਦਾਂ ਵਿੱਚ ਪ੍ਰਗਟ ਨਹੀਂ ਕਰ ਸਕਦਾ, ਪਰ ਹਰ ਕੋਈ ਪੀੜਤ ਹੋਇਆ ਕਿਸੇ ਅਸਾਧਾਰਨ ਤੇ ਪ੍ਰੇਸ਼ਾਨ ਕਰ ਰਹੀ ਸ਼ੈਅ ਤੋਂ ਜਾਣੂੰ ਹੈ। ਸਾਰੇ ਛੋਟੇ ਛੋਟੇ ਸਮਝਣ ਯੋਗ ਅਰਥ ਜੀਵਨ ਵਿੱਚੋਂ ਅਚਾਨਕ ਬਾਹਰ ਨਿਕਲ ਕੇ ਡਿੱਗ ਪਏ ਹਨ, ਜਿਵੇਂ ਮਸੂੜਿਆਂ ਵਿੱਚੋਂ ਦੰਦ।
ਲੋਕ ਗਲੀਆਂ ਵਿੱਚ ਚਹਿਲ ਕਦਮੀ ਕਰ ਰਹੇ ਹਨ, ਉਹ ਸਟਰੀਟ ਕਾਰਾਂ ਤੇ ਚੜ੍ਹਦੇ ਹਨ, ਗੱਪਾਂ ਮਾਰਦੇ। ਵੇਖਣ ਨੂੰ ਉਹ ਬੜੇ ਸੰਤੁਸ਼ਟ ਤੇ ਸ਼ਾਂਤ ਹਨ-ਸਾਲ ਵਿੱਚ ਬਵੰਜਾ ਐਤਵਾਰ ਹੁੰਦੇ ਹਨ ਅਤੇ ਉਹ ਉਹਨਾਂ ਨੂੰ ਇੱਕੋ ਜਿਹੇ ਢੰਗ ਨਾਲ ਬਿਤਾਉਣ ਦੇ ਆਦੀ ਹੋ ਗਏ ਹਨ। ਪਰ ਹਰ ਕੋਈ ਮਹਿਸੂਸ ਕਰਦਾ ਹੈ ਕਿ ਉਹ ਜਿਹੇ ਜਿਹਾ ਕੱਲ੍ਹ ਸੀ ਅੱਜ ਉਸ ਤੋਂ ਵੱਖਰਾ ਹੈ ਅਤੇ ਉਸ ਦਾ ਸਾਥੀ ਵੀ ਕੱਲ੍ਹ ਵਰਗਾ ਨਹੀਂ, ਉਸ ਦੇ ਅੰਦਰ ਕਿਸੇ ਥਾਂ ਸੱਖਣਾਪਣ ਘੁਣ ਵਾਂਗ ਕੁਤਰੀ ਜਾ ਰਿਹਾ ਹੈ, ਧੜਕ ਰਿਹਾ ਹੈ ਅਤੇ ਹੋ ਸਕਦਾ ਹੈ ਅਚਾਨਕ, ਉਸ ਦੇ ਅੰਦਰਵਾਰ ਧੁੰਦਲੀ, ਪ੍ਰੇਸ਼ਾਨ ਤੇ ਭੈ-ਭੀਤ ਕਰਨ ਵਾਲੀ ਕੋਈ ਸ਼ੇਅ ਹੁਣੇ ਪੈਦਾ ਹੋ ਜਾਵੇ...। ਹਰ ਕੋਈ ਆਪਣੇ ਅੰਦਰਵਾਰ ਕੋਈ ਲੁਕਵਾਂ ਸ਼ੱਕ ਹਿੱਲਜੁਲ ਪੈਦਾ ਕਰਦਾ ਮਹਿਸੂਸ ਕਰਦਾ ਹੈ ਅਤੇ ਕੁਦਰਤੀ ਸੂਝ ਅਨੁਸਾਰ ਉਹ ਉਸ ਦਾ ਸਾਹਮਣਾ ਕਰਨ ਤੋਂ ਕੰਨੀ ਕਤਰਾਂਦਾ ਹੈ...।