Back ArrowLogo
Info
Profile

ਕਿਸੇ ਵੇਗ ਵਿੱਚ ਉਹ ਸਾਰੇ ਇੱਕ ਦੂਜੇ ਦੇ ਨੇੜੇ ਢੁੱਕਦੇ ਜਾਂਦੇ ਹਨ, ਟੋਲੀਆਂ ਵਿੱਚ ਇਕੱਠੇ ਹੁੰਦੇ ਜਾਂਦੇ ਹਨ, ਉਹ ਗਲੀਆਂ ਦੀਆਂ ਨੁੱਕਰਾਂ ਤੇ ਚੁੱਪ ਚਾਪ ਖਲ੍ਹੋਤੇ, ਕੀ ਵਾਪਰ ਰਿਹਾ ਹੈ, ਵੇਖਣ ਲਈ ਆਲੇ ਦੁਆਲੇ ਝਾਕਦੇ ਹਨ, ਵਧੇਰੇ ਤੋਂ ਵਧੇਰੇ ਜੀਉਂਦੀਆਂ ਟੁਕੜੀਆਂ ਉਹਨਾਂ ਕੋਲ ਆਉਂਦੀਆਂ ਜਾਂਦੀਆਂ ਹਨ ਅਤੇ ਟੁਕੜਿਆਂ ਦਾ ਇੱਕ ਸਾਲਮ ਚੀਜ਼ ਬਣਨ ਦਾ ਯਤਨ ਇੱਕ ਭੀੜ ਦੀ ਰਚਨਾ ਕਰਦਾ ਹੈ।

ਬਿਨਾਂ ਕਿਸੇ ਕਾਰਨ ਦੇ ਆਦਮੀ ਇੱਕ ਦੂਜੇ ਨਾਲ ਜੁੜਦੇ ਜਾਂਦੇ ਹਨ। ਇੱਕ ਸਾਂਝੀ ਕਾਮਨਾ, ਛਾਤੀ ਦੇ ਅੰਦਰਵਾਰ ਇੱਕ ਪ੍ਰੇਸ਼ਾਨ ਖੋਖਲਾਪਣ ਉਹਨਾਂ ਨੂੰ ਖਿੱਚ ਕੇ ਇੱਕ ਢੇਰ ਬਣਾਈ ਜਾਂਦਾ ਹੈ, ਜਿਵੇਂ ਚਕਮਾਕ ਲੋਹੇ ਦੇ ਬੁਰਾਦੇ ਨੂੰ ਖਿੱਚਦਾ ਹੈ। ਇੱਕ ਦੂਜੇ ਵੱਲ ਲਗਭਗ ਬਿਨਾਂ ਝਾਕਿਆਂ ਉਹ ਮੋਢੇ ਨਾਲ ਮੋਢਾ ਜੋੜ ਕੇ ਖਲ੍ਹੋਤੇ ਹਨ, ਇੱਕ ਦੂਜੇ ਦੇ ਹੋਰ ਨੇੜੇ ਢੁੱਕਦੇ ਜਾਂਦੇ ਹਨ-ਅਤੇ ਚੌਂਕ ਦੀ ਇੱਕ ਨੁੱਕਰ ਵਿੱਚ ਅਣਗਿਣਤ ਸਿਰਾਂ ਵਾਲਾ ਇੱਕ ਮੋਟਾ ਕਾਲਾ ਸਰੀਰ ਰੂਪ ਧਾਰੀ ਜਾਂਦਾ ਹੈ। ਸਰੀਰ ਨੇ ਰੂਪ ਧਾਰ ਲਿਆ ਅਤੇ ਝੱਟ ਹੀ ਮਗਰੋਂ ਉਸ ਵਿੱਚ ਰੂਹ ਪ੍ਰਗਟ ਹੁੰਦੀ ਹੈ। ਇੱਕ ਚੌੜਾ ਤੇ ਉਦਾਸ ਚਿਹਰਾ ਹੋਂਦ ਵਿੱਚ ਆ ਗਿਆ ਹੈ ਅਤੇ ਸੈਂਕੜੇ ਸੱਖਣੀਆਂ ਅੱਖਾਂ ਵਿੱਚ ਇੱਕ ਸਾਂਝਾ ਪ੍ਰਗਟਾਅ ਅਤੇ ਇੱਕ ਸਾਂਝੀ ਤੱਕਣੀ-ਇੱਕ ਸੁਚੇਤ, ਸ਼ੱਕੀ ਤੱਕਣੀ ਪੈਦਾ ਹੋ ਜਾਂਦੀ ਹੈ ਜੋ ਅਚੇਤ ਤੌਰ 'ਤੇ ਉਸ ਅਨੁਭਵਤਾ ਦੀ ਭਾਲ ਕਰਦੀ ਹੈ ਜੋ ਉਸ ਨੂੰ ਡਰਾਉਣੇ ਰੂਪ ਵਿੱਚ ਇਸ ਤੋਂ ਜਾਣੂੰ ਕਰਾਉਂਦੀ ਹੈ।

ਸੋ ਇਸ ਤਰ੍ਹਾਂ ਇੱਕ ਭਿਅੰਕਰ ਜਾਨਵਰ ਜਨਮ ਲੈਂਦਾ ਹੈ ਜਿਸ ਦਾ ਕਠੋਰ ਤੇ ਨੀਰਸ ਨਾਂ ਭੀੜ ਹੈ।

...ਜਦੋਂ ਕੋਈ ਅਜਿਹਾ ਬੰਦਾ ਗਲੀ ਵਿੱਚ ਵਿਖਾਈ ਦੇਂਦਾ ਹੈ ਜੋ ਹੋਰ ਕਿਸੇ ਵੀ ਬੰਦੇ ਵਰਗਾ ਨਹੀਂ ਜਾਪਦਾ ਜਾਂ ਇਸ ਕਰਕੇ ਕਿ ਉਸ ਦਾ ਪਹਿਰਾਵਾ ਵੱਖਰੀ ਪ੍ਰਕਾਰ ਦਾ ਹੈ ਜਾਂ ਉਹ ਦੂਜਿਆਂ ਨਾਲੋਂ ਵੱਧ ਤੇਜ਼ ਤੁਰਦਾ ਹੈ। ਭੀੜ ਉਸ ਵੱਲ ਵੇਖਦੀ ਹੈ, ਆਪਣੇ ਸੈਂਕੜੇ ਸਿਰ ਉਸ ਵੱਲ ਮੋੜਦੀ ਹੋਈ ਤਿੱਖੀਆਂ ਨਜ਼ਰਾਂ ਨਾਲ ਉਸ ਨੂੰ ਟਟੋਲਦੀ ਹੈ।

ਉਸ ਨੇ ਦੂਜਿਆਂ ਵਰਗਾ ਪਹਿਰਾਵਾ ਕਿਉਂ ਨਹੀਂ ਪਹਿਨਿਆ ਹੋਇਆ ? ਸ਼ੱਕ ਵਾਲੀ ਗੱਲ ਹੈ! ਅਤੇ ਕਿਹੜੀ ਗੱਲ ਉਸ ਨੂੰ ਇਸ ਗਲੀ ਵਿੱਚ ਅਜਿਹੇ ਦਿਨ ਇਤਨੀ ਤੇਜ਼ ਚਾਲੇ ਤੋਰ ਰਹੀ ਹੈ ਜਦੋਂ ਬਾਕੀ ਦਾ ਹਰ ਕੋਈ ਹੌਲੀ ਹੌਲੀ ਤੁਰਦਾ ਹੈ ? ਅਜੀਬ ਗੱਲ ਹੈ....!

ਦੋ ਨੌਜਵਾਨ ਜ਼ੋਰ ਜ਼ੋਰ ਨਾਲ ਹੱਸਦੇ ਨਾਲ ਨਾਲ ਤੁਰੀ ਆਉਂਦੇ ਹਨ। ਭੀੜ ਚੌਕੰਨੀ ਹੋ ਗਈ ਹੈ। ਅਜਿਹੇ ਜੀਵਨ ਵਿੱਚ ਜਿਸ ਵਿੱਚ ਹਰ ਸ਼ੈਅ ਅਸਪੱਸ਼ਟ ਹੈ, ਜਦੋਂ ਇੱਥੇ ਕਰਨ ਲਈ ਕੋਈ ਕੰਮ ਨਹੀਂ, ਭਲਾ ਹੱਸਣ ਨੂੰ ਕਿਹੜੀ ਗੱਲ ਪਈ ਹੈ ? ਹਾਸਾ ਖੁਸ਼ਦਿਲੀ ਦੇ ਦੁਸ਼ਮਣ ਪਸ਼ੂ-ਮਨ ਦੇ ਅੰਦਰ ਇੱਕ ਮੱਧਮ ਜਿਹੀ ਖਿੱਝ ਪੈਦਾ ਕਰਦਾ ਹੈ। ਕਿੰਨੇ ਹੀ ਵਿਟਰੇ ਤੇ ਖਫਾ ਖਫਾ ਤੇ ਬੁੜਬੜਾਉਂਦੇ ਸਿਰ ਆਪਣੀਆਂ ਅੱਖਾਂ ਨਾਲ ਉਸ ਖੁਸ਼ ਰਹਿਣੇ ਜੋੜੇ ਦਾ ਪਿੱਛਾ ਕਰਦੇ ਹਨ..।

ਪਰ ਭੀੜ ਖੁਦ ਆਪ ਹੱਸਣ ਲੱਗ ਪੈਂਦੀ ਹੈ। ਜਦੋਂ ਇੱਕ ਅਖ਼ਬਾਰਾਂ ਵੇਚਣ ਵਾਲਾ ਮੁੰਡਾ

41 / 162
Previous
Next