

ਸਟਰੀਟ ਕਾਰਾਂ, ਜੋ ਚੌਂਕ ਦੇ ਤਿੰਨਾਂ ਪਾਸਿਆਂ ਤੋਂ ਨੱਸਦੀਆਂ ਉਸ ਨੂੰ ਕੁਚਲ ਦੇਣਾ ਚਾਹੁੰਦੀਆਂ ਹਨ, ਨੂੰ ਝਕਾਣੀ ਦੇ ਕੇ ਬਚਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਮੌਤ ਦੇ ਮੂੰਹ ਆਏ ਬੰਦੇ ਦੀ ਦਹਿਸ਼ਤ ਤਾਂ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਭੀੜ ਸਮਝਦੀ ਹੈ ਅਤੇ ਜਿਹੜੀ ਵੀ ਚੀਜ਼ ਇਹ ਜੀਵਨ ਦੇ ਗੁੱਝੇ ਭੀੜ ਭੜੱਕੇ ਵਿੱਚ ਸਮਝਦੀ ਹੈ ਇਸ ਨੂੰ ਖੁਸ਼ੀ ਪ੍ਰਦਾਨ ਕਰਦੀ ਹੈ...।
ਆਪਣੀ ਕਾਰ ਵਿੱਚ ਸੁਆਰ ਉਹ ਬੰਦਾ ਸਾਰੇ ਸ਼ਹਿਰ ਵਿੱਚ, ਇੱਥੋਂ ਤੱਕ ਕਿ ਸਾਰੇ ਦੇਸ਼ ਵਿੱਚ ਜਾਣਿਆ ਜਾਂਦਾ ਹੈ— ਇੱਕ ਮਾਲਕ ਹੈ। ਭੀੜ ਉਸ ਵੱਲ ਡੂੰਘੀ ਦਿਲਚਸਪੀ ਨਾਲ ਵੇਖਦੀ ਹੈ, ਇਹ ਆਪਣੀਆਂ ਅਣਗਿਣਤ ਅੱਖਾਂ ਦੀ ਨਜ਼ਰ ਨੂੰ ਇੱਕ ਕਿਰਨ ਵਿੱਚ ਢਾਲ ਦੇਂਦੀ ਹੈ। ਆਪਣੇ ਸਤਿਕਾਰ ਦੀ ਰੁੱਖੀ ਜਿਹੀ ਲਿਸ਼ਕ ਨਾਲ ਮਾਲਕ ਦੇ ਬੁਰੜਾਏ, ਮਰੀਅਲ ਤੇ ਪੀਲ਼ੇ ਭੂਕ ਚਿਹਰੇ ਨੂੰ ਰੁਸ਼ਨਾਉਂਦੀ ਹੈ। ਇਹ ਇੰਝ ਹੈ ਜਿਵੇਂ ਬੁੱਢੇ ਰਿੱਛ ਜਿਨ੍ਹਾਂ ਨੂੰ ਰਿੱਛ- ਬੱਚਿਆਂ ਵਾਂਗ ਸਿਧਾਇਆ ਗਿਆ ਸੀ ਆਪਣੇ ਮਾਲਕ ਵੱਲ ਵੇਖਦੇ ਹਨ। ਭੀੜ ਮਾਲਕ ਨੂੰ ਸਮਝਦੀ ਹੈ ਉਹ ਸ਼ਕਤੀਮਾਨ ਹੈ। ਉਹ ਇੱਕ ਮਹਾਨ ਮਨੁੱਖ ਹੈ— ਹਜ਼ਾਰਾਂ ਛੱਡ ਭੰਨਵੀਂ ਮਿਹਨਤ ਕਰਦੇ ਹਨ ਤਾਂ ਜੋ ਉਹ ਜਿਉਂਦਾ ਰਹੇ, ਹਜ਼ਾਰਾਂ ਹੀ ਭੀੜ ਮਾਲਕ ਦੇ ਬਿਲਕੁੱਲ ਸਪੱਸ਼ਟ ਅਰਥ ਸਮਝਦੀ ਹੈ— ਮਾਲਕ ਉਹਨਾਂ ਨੂੰ ਕੰਮ ਮੁਹੱਈਆ ਕਰਦਾ ਹੈ। ਪਰ ਔਹ ਇੱਕ ਸਟਰੀਟ ਕਾਰ ਵਿੱਚ ਇੱਕ ਭੂਰੇ ਸਿਰ ਵਾਲਾ ਆਦਮੀ ਬੈਠਾ ਹੈ, ਉਸ ਦਾ ਚਿਹਰਾ ਨਿਰਦਈ ਤੇ ਅੱਖਾਂ ਕਠੋਰ ਹਨ। ਭੀੜ ਉਸ ਨੂੰ ਵੀ ਚੰਗੀ ਤਰ੍ਹਾਂ ਜਾਣਦੀ ਹੈ, ਅਖ਼ਬਾਰਾਂ ਵਿੱਚ ਅਕਸਰ ਇਸ ਨੂੰ ਇੱਕ ਖਬਤੀ ਵਜੋਂ ਬਿਆਨ ਕੀਤਾ ਜਾਂਦਾ ਹੈ ਜਿਹੜਾ ਰਾਜ ਨੂੰ ਤਬਾਹ ਕਰਨਾ ਚਾਹੁੰਦਾ ਹੈ, ਸਾਰੀਆਂ ਫੈਕਟਰੀਆਂ, ਰੇਲ, ਸੜਕਾਂ, ਸਮੁੰਦਰੀ ਜਹਾਜ਼- ਗੱਲ ਕੀ ਹਰ ਚੀਜ਼ ਖੋਹ ਲੈਣਾ ਚਾਹੁੰਦਾ ਹੈ...। ਅਖ਼ਬਾਰ ਇਸ ਨੂੰ ਇੱਕ ਪਾਗਲਾਨਾ ਤੇ ਹਾਸੋ-ਹੀਣੀ ਵਿਉਂਤ ਆਖਦੇ ਹਨ। ਭੀੜ ਉਸ ਬੁੱਢੇ ਆਦਮੀ ਵੱਲ ਤ੍ਰਿਸਕਾਰ, ਘ੍ਰਿਣਾ, ਗਿਲਾਨੀ ਨਾਲ ਵੇਖਦੀ ਹੈ। ਇੱਕ ਪਾਗਲ ਆਦਮੀ ਹਮੇਸ਼ਾ ਹੀ ਦਿਲਚਸਪ ਹੁੰਦਾ ਹੈ।
ਭੀੜ ਕੇਵਲ ਮਹਿਸੂਸ ਕਰਦੀ ਹੈ, ਕੇਵਲ ਵੇਖਦੀ ਹੈ। ਇਹ ਆਪਣੇ ਪ੍ਰਭਾਵਾਂ ਨੂੰ ਵਿਚਾਰ ਵਿੱਚ ਬਦਲ ਨਹੀਂ ਸਕਦੀ, ਇਸ ਦੀ ਰੂਹ ਸੁੰਨ ਹੈ ਤੇ ਇਸ ਦੇ ਦਿਲ ਨੂੰ ਕੁਝ ਵੀ ਵਿਖਾਈ ਨਹੀਂ ਦੇਂਦਾ।
ਲੋਕ ਇੱਕ ਦੂਜੇ ਦੇ ਪਿੱਛੇ ਟੁਰੀ ਜਾਂਦੇ ਹਨ ਅਤੇ ਇਹ ਅਨੋਖੀ, ਨਾ ਸਮਝੀ ਨਾ ਸਮਝਾਈ ਜਾਣ ਵਾਲੀ ਗੱਲ ਹੈ ਇਹ ਕਿੱਧਰ ਨੂੰ ਜਾ ਰਹੇ ਹਨ ਤੇ ਕਿਉਂ ? ਇਹ ਅਥਾਹ ਵੱਡੀ ਗਿਣਤੀ ਵਿੱਚ ਹਨ ਅਤੇ ਇਹ ਧਾਤ, ਲੱਕੜੀ ਤੇ ਪੱਥਰ ਦੇ ਟੁਕੜਿਆਂ ਨਾਲ, ਸਿੱਕਿਆਂ, ਧਾਗਿਆਂ ਅਤੇ ਸਾਰੇ ਔਜ਼ਾਰਾਂ ਨਾਲੋਂ ਜਿਨ੍ਹਾਂ ਨਾਲ ਕੱਲ੍ਹ ਮਨੁੱਖ ਵਿਚਲੇ ਜਾਨਵਰ ਨੇ ਕੰਮ ਕੀਤਾ ਸੀ ਬਹੁਤ ਹੀ ਵੱਖਰੇ ਹਨ। ਇਹ ਗੱਲ ਭੀੜ ਨੂੰ ਖਿਝਾਉਂਦੀ ਹੈ। ਇਹ ਅਸਪੱਸ਼ਟ ਰੂਪ ਵਿੱਚ ਮਹਿਸੂਸਦੀ ਹੈ ਕਿ ਇੱਥੇ ਇੱਕ ਹੋਰ ਵੀ ਜੀਵਨ ਹੈ, ਜੋ ਉਹ ਬਿਤਾ ਰਹੀ ਹੈ ਉਸ ਤੋਂ ਵੱਖਰਾ, ਜਿਸ ਦੀਆਂ ਹੋਰ ਹੀ ਤੌਰ ਤਰੀਕੇ ਤੇ ਆਦਤਾਂ ਹਨ, ਇੱਕ ਜੀਵਨ ਜੋ ਇੱਕ ਅਨੇਕੇ ਲੋਭ ਤੇ ਆਕਰਸ਼ਣ ਨਾਲ ਭਰਪੂਰ ਹੈ...। ਖਿੱਝ ਦੀ ਇਸ ਭਾਵਨਾ ਉੱਤੇ ਸਹਿਜੇ ਸਹਿਜੇ ਪਲਦਾ ਖਤਰੇ ਦਾ ਇੱਕ ਸ਼ੱਕ ਆਪਣੀਆਂ