Back ArrowLogo
Info
Profile

ਸੂਖਮ ਸੂਈਆਂ ਨਾਲ ਮਨੁੱਖ ਵਿਚਲੇ ਜਾਨਵਰ ਦੇ ਬੇਨੂਰ ਦਿਲ ਨੂੰ ਕੁਰੇਦਦਾ ਹੈ। ਜਾਨਵਰ ਦੀਆਂ ਅੱਖਾਂ ਸ਼ਰਾਬੀ ਹਨ, ਇਸ ਦਾ ਮੋਟਾ ਬੇਡੌਲ ਸਰੀਰ ਵੇਖਦੇ ਵੇਖਦੇ ਤਣਿਆ ਅਤੇ ਇਕ ਅਚੇਤ ਪ੍ਰੇਸ਼ਾਨੀ ਵਿੱਚ ਜਕੜਿਆ ਜਾ ਰਿਹਾ ਹੈ, ਇਹ ਸਾਰੇ ਪਾਸੇ ਕੰਬ ਰਿਹਾ ਹੈ...।

ਲੋਕ, ਮੋਟਰ ਕਾਰਾਂ, ਗੱਡੀਆਂ ਸਭ ਤੇਜ਼ੀ ਨਾਲ ਦੌੜੀ ਜਾ ਰਹੇ ਹਨ । ਦੁਕਾਨਾਂ ਦੀਆਂ ਬਾਰੀਆਂ ਵਿੱਚ ਪਈਆਂ ਚਮਕੀਲੀਆਂ ਸਜਾਵਟੀ ਵਸਤਾਂ ਅੱਖਾਂ ਨੂੰ ਅੱਖਰਦੀਆਂ ਹਨ। ਇਹ ਵਰਤੋਂ ਲਈ ਨਹੀਂ ਕੇਵਲ ਵਿਖਾਵੇ ਲਈ ਹਨ। ਪਰ ਇਹ ਰਾਹ ਜਾਂਦਿਆਂ ਦਾ ਧਿਆਨ ਖਿੱਚਦੀਆਂ ਹਨ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਦੀ ਇੱਛਾ ਨੂੰ ਉਕਸਾਉਂਦੀਆਂ ਹਨ...। ਭੀੜ ਘਬਰਾ ਉੱਠੀ ਹੈ...। ਇਹ ਇਸ ਜੀਵਨ ਵਿੱਚ ਆਪਣੇ ਆਪ ਨੂੰ ਅਸਪੱਸ਼ਟ ਰੂਪ ਵਿੱਚ ਕੱਲ-ਮੁਕੱਲੀ, ਨਿਆਸਰੀ ਇਹਨਾਂ ਸਾਰੇ ਚੁਸਤ ਪਹਿਰਾਵੇ ਵਾਲੇ ਲੋਕਾਂ ਵੱਲੋਂ ਧਤਕਾਰੀ ਹੋਈ ਮਹਿਸੂਸਦੀ ਹੈ। ਉਹ ਵੇਖਦੀ ਹੈ ਕਿ ਇਹਨਾਂ ਦੀਆਂ ਧੌਣਾਂ ਕਿੰਨੀਆਂ ਬੇਦਾਗ ਹਨ, ਉਹਨਾਂ ਦੇ ਹੱਥ ਕਿੰਨੇ ਪਤਲੇ ਤੇ ਸਫੇਦ ਹਨ, ਕਿਤਨੇ ਨਰਮ, ਚਮਕੀਲੇ ਸ਼ਾਂਤ ਤੇ ਰੱਜੇ ਪੁੱਜੇ ਉਹਨਾਂ ਦੇ ਮੂੰਹ ਹਨ। ਇਸ ਤੋਂ ਉਹਨਾਂ ਦੀ ਖੁਰਾਕ ਦਾ ਪਤਾ ਲੱਗਦਾ ਹੈ ਜਿਸ ਨਾਲ ਉਹ ਹਰ ਰੋਜ਼ ਆਪਣੇ ਆਪ ਨੂੰ ਤੂੜਦੇ ਹਨ। ਇਹ ਖੁਰਾਕ ਬਹੁਤ ਹੀ ਸ਼ਾਨਦਾਰ ਤੇ ਸੁਆਦਲੀ ਹੋਵੇਗੀ, ਜੋ ਚਿਹਰਿਆਂ ਉੱਤੇ ਇਤਨੀ ਕੁਲੀ ਤੇ ਚਮਕੀਲੀ ਦਿੱਖ ਪ੍ਰਦਾਨ ਕਰਦੀ ਹੈ ਅਤੇ ਇਹਨਾਂ ਨੂੰ ਢਿੱਡਲ ਬਣਾਉਂਦੀ ਹੈ...।

ਭੀੜ ਆਪਣੇ ਅੰਦਰਵਾਰ ਇੱਕ ਜਲਨ, ਇੱਕ ਸਾੜਾ ਜਿਹਾ ਮਹਿਸੂਸ ਕਰਦੀ ਹੈ, ਜੋ ਉਸਦੇ ਪੇਟ ਵਿੱਚ ਲਗਾਤਾਰ ਕੁਤਕੁਤਾੜੀਆਂ ਕਰੀ ਜਾਂਦੀ ਹੈ...।

ਖੂਬਸੂਰਤ ਤੇ ਮਲੂਕ ਔਰਤਾਂ ਰਾਤ ਨੂੰ ਮਹਿੰਗੀਆਂ ਬੱਘੀਆਂ ਵਿੱਚ ਸਫ਼ਰ ਕਰਦੀਆਂ ਹਨ। ਉਹ ਗੱਦਿਆਂ ਉੱਤੇ ਬੜੇ ਉਕਸਾਊ ਅੰਦਾਜ਼ ਵਿੱਚ ਢੋਹ ਲਾ ਕੇ ਬੈਠੀਆਂ ਹਨ, ਉਹਨਾਂ ਦੀਆਂ ਲੱਤਾਂ ਅਗਾਂਹ ਨੂੰ ਫੈਲੀਆਂ ਹੋਈਆਂ ਹਨ ਤਾਂ ਜੋ ਉਹਨਾਂ ਦੇ ਨਿੱਕੇ ਤੇ ਸੁੰਦਰ ਪੈਰ ਦਿਖਾਈ ਦੇਣ ਤੇ ਉਹਨਾਂ ਦੇ ਚਿਹਰੇ ਤਾਰਿਆਂ ਵਰਗੇ ਹਨ ਅਤੇ ਉਹਨਾਂ ਦੇ ਸੁੰਦਰ ਨੈਣ ਲੋਕਾਂ ਨੂੰ ਮੁਸਕਾਉਣ ਦਾ ਸੱਦਾ ਦੇਂਦੇ ਹਨ।

"ਵੇਖੋ ਅਸੀਂ ਕਿੰਨੀਆਂ ਹੁਸੀਨ ਹਾਂ।" ਔਰਤਾਂ ਗੁੰਗੀ ਅਵਾਜ਼ ਵਿੱਚ ਕਹਿੰਦੀਆਂ ਜਾਪਦੀਆਂ ਹਨ।

ਭੀੜ ਬੜੇ ਗਹੁ ਨਾਲ ਇਹਨਾਂ ਸੁੰਦਰੀਆਂ ਨੂੰ ਵੇਖਦੀ ਹੈ ਅਤੇ ਉਹਨਾਂ ਦਾ ਆਪਣੀਆਂ ਪਤਨੀਆਂ ਨਾਲ ਮੁਕਾਬਲਾ ਕਰਦੀ ਹੈ। ਪਤਲੀਆਂ ਜਾਂ ਬਹੁਤ ਹੀ ਮੋਟੀਆਂ, ਪਤਲੀਆਂ ਜੋ ਹਮੇਸ਼ਾ ਲਾਲਚੀ ਤੇ ਅਕਸਰ ਬੀਮਾਰ ਰਹਿੰਦੀਆਂ ਹਨ। ਕਿਸੇ ਵੀ ਹੋਰ ਚੀਜ਼ ਨਾਲੋਂ ਉਹਨਾਂ ਦੇ ਦੰਦ ਉਹਨਾਂ ਨੂੰ ਦੁੱਖੀ ਕਰਦੇ ਹਨ ਅਤੇ ਉਹਨਾਂ ਦੇ ਢਿੱਡਾਂ ਵਿੱਚ ਗੜਬੜ ਰਹਿੰਦੀ ਹੈ। ਅਤੇ ਉਹ ਹਮੇਸ਼ਾ ਆਪੋ ਵਿੱਚ ਖਹਿਬੜਦੇ ਰਹਿੰਦੇ ਹਨ।

ਭੀੜ ਕਾਮ-ਚੇਸ਼ਟਾ ਵੱਸ ਬੱਘੀਆਂ ਦੇ ਵਿੱਚ ਹੀ ਇਹਨਾਂ ਔਰਤਾਂ ਦੇ ਕੱਪੜੇ ਲਾਹ ਕੇ ਨੰਗਾ ਕਰ ਦੇਂਦੀ ਹੈ, ਉਹਨਾਂ ਦੀਆਂ ਛਾਤੀਆਂ ਤੇ ਲੱਤਾਂ ਨੂੰ ਵਲੂੰਧਰਦੀ ਹੈ ਅਤੇ ਔਰਤਾਂ ਦੇ

43 / 162
Previous
Next