Back ArrowLogo
Info
Profile

ਚੌਂਕ ਦੇ ਐਨ ਵਿਚਕਾਰ ਸਲੇਟੀ ਰੰਗ ਦਾ ਲੋਹ ਟੋਪ ਪਾਈ ਇੱਕ ਪੁਲਸੀਆ ਖਲ੍ਹਤਾ ਹੈ। ਉਸ ਦਾ ਚੰਗੀ ਤਰ੍ਹਾਂ ਮੁੰਨਿਆ ਚਿਹਰਾ ਤਾਂਬੇ ਵਾਂਗ ਲਿਸ਼ਕਦਾ ਹੈ। ਇਹ ਆਦਮੀ ਇਤਨਾ ਮਜ਼ਬੂਤ ਹੈ ਕਿ ਅਜਿਤ ਹੈ— ਇਸ ਦੇ ਹੱਥ ਵਿੱਚ ਛੋਟਾ ਪਰ ਮੋਟਾ ਡੰਡਾ ਹੈ ਜਿਸ ਦਾ ਸਿਰਾ ਸਿੱਕੇ ਦਾ ਹੈ।

ਭੀੜ ਆਪਣੀ ਅੱਖ ਦੀ ਨੁੱਕਰ ਵਿੱਚੋਂ ਡੰਡੇ ਨੂੰ ਵੇਖਦੀ । ਇਹ ਡੰਡਿਆਂ ਤੋਂ ਜਾਣੂੰ ਹੈ, ਇਸ ਨੇ ਅਜਿਹੇ ਹਜ਼ਾਰਾਂ ਡੰਡੇ ਵੇਖੇ ਹਨ ਅਤੇ ਉਹ ਸਾਰੇ ਮਹਿਜ਼ ਲੱਕੜੀ ਜਾਂ ਧਾਤ ਦੇ ਹਨ।

ਪਰ ਇਸ ਛੋਟੇ ਨਿਰਦਈ ਡੰਡੇ ਵਿੱਚ ਇੱਕ ਸ਼ੈਤਾਨੀ ਤਾਕਤ ਲੁਕੀ ਹੋਈ ਹੈ ਜਿਸ ਦਾ ਕੋਈ ਵੀ ਟਾਕਰਾ ਨਹੀਂ ਕਰ ਸਕਦਾ।

ਅੰਨ੍ਹੀ ਹੋਈ ਭੀੜ ਹਰ ਸ਼ੈਅ ਦੇ ਵਿਰੁੱਧ ਹੈ। ਇਹ ਭੜਕੀ ਹੋਈ ਹੈ ਅਤੇ ਕਿਸੇ ਵੀ ਭਿਅੰਕਰ ਕਾਰੇ ਲਈ ਤਿਆਰ ਹੈ। ਬੇਚੈਨ ਹੋਈ ਇਹ ਇਸ ਛੋਟੇ ਨਿਰਦਈ ਡੰਡੇ ਨੂੰ ਨਜ਼ਰਾਂ ਨਾਲ ਹੀ ਮਿਣਦੀ ਹੈ...।

ਪਸਰੇ ਹੋਏ ਹਨ੍ਹੇਰੇ ਵਿੱਚ ਅਚੇਤ ਤੌਰ 'ਤੇ ਡਰ ਜਿਹਾ ਧੁਖੀ ਹੀ ਜਾ ਰਿਹਾ ਹੈ...।

ਜੀਵਨ ਲਗਾਤਾਰ ਗਰਜਦਾ ਹੈ, ਅਣਥੱਕ ਚਾਲੇ ਤੁਰੀ ਜਾ ਰਿਹਾ ਹੈ। ਇੱਕ ਅਜਿਹੇ ਦਿਨ ਜਦੋਂ ਭੀੜ ਕਾਰੇ ਨਹੀਂ ਲੱਗੀ ਹੋਈ ਇਹ ਤਾਕਤ ਕਿੱਥੋਂ ਪ੍ਰਾਪਤ ਕਰਦਾ ਹੈ ?

ਵਧੇਰੇ ਤੋਂ ਵਧੇਰੇ ਸਪੱਸ਼ਟਤਾ ਨਾਲ ਭੀੜ ਇਹ ਮਹਿਸੂਸਦੀ ਹੈ ਕਿ ਉਹ ਕਿਉਂ ਨਿਆਸਰੀ ਹੈ, ਕਿਸੇ ਕਪਟ ਨੂੰ ਸੁੰਘਦੀ ਹੈ ਅਤੇ ਇਸ ਦੀ ਖਿੱਝ ਵੱਧਦੀ ਜਾ ਰਹੀ ਹੈ, ਕਾਬੂ ਕਰਨ ਲਈ ਕਿਸੇ ਚੀਜ਼ ਨੂੰ ਬੜੀ ਚੌਕਸੀ ਨਾਲ ਟੋਲਦੀ ਹੈ।

ਹੁਣ ਇਹ ਕੋਮਲ ਭਾਵੀ ਹੁੰਦੀ ਜਾਂਦੀ ਹੈ ਅਤੇ ਪ੍ਰਭਾਵਾਂ ਨੂੰ ਗ੍ਰਹਿਣ ਕਰਦੀ ਹੈ, ਕੋਈ ਵੀ ਨਵੀਂ ਚੀਜ਼ ਇਸ ਦੀ ਨਜ਼ਰੋਂ ਬੱਚ ਕੇ ਨਹੀਂ ਜਾਂਦੀ। ਇਸ ਦੇ ਵਿਅੰਗ ਹੋਰ ਵੀ ਕਾਟਵੇਂ ਅਤੇ ਖੋਰੀ ਹੁੰਦੇ ਜਾਂਦੇ ਹਨ ਅਤੇ ਚੌੜੀ ਕਿੰਗਰੀ ਵਾਲੇ ਸਲੇਟੀ ਲੋਹ ਟੋਪ ਵਾਲਾ ਆਦਮੀ ਭੀੜ ਦੀ ਮੌਜੂ ਉਡਾਉਣੀ ਨਜ਼ਰ ਦੀਆਂ ਚੋਭਾਂ ਅਤੇ ਇਸ ਦੀਆਂ ਟਿੱਪਣੀਆਂ ਦੇ ਵਾਢਵੇਂ ਡੰਗ ਹੇਠ ਆਪਣੇ ਕਦਮਾਂ ਨੂੰ ਜ਼ਰੂਰ ਹੀ ਤੇਜ਼ ਕਰਨਾ ਚਾਹੁੰਦਾ ਹੈ। ਇੱਕ ਔਰਤ ਜਿਵੇਂ ਹੀ ਚੌਂਕ ਵਿੱਚੋਂ ਲੰਘਦੀ ਹੈ ਆਪਣੀ ਘੱਗਰੀ ਨੂੰ ਉਤਾਂਹ ਨੂੰ ਚੁੱਕਦੀ ਹੈ, ਪਰ ਜਦੋਂ ਉਹ ਵੇਖਦੀ ਹੈ, ਕਿ ਭੀੜ ਉਸ ਦੀਆਂ ਲੱਤਾਂ ਨੂੰ ਵਿਸ਼ਈ ਨਜ਼ਰਾਂ ਨਾਲ ਘੂਰ ਰਹੀ ਹੈ, ਅਚਾਨਕ ਉਸ ਦੀਆਂ ਉਂਗਲਾਂ ਸਿਥਲ ਹੋ ਜਾਂਦੀਆਂ ਹਨ, ਜਿਵੇਂ ਕਿਸੇ ਨੇ ਉਸ ਦੇ ਉੱਤੇ ਕੋਈ ਚੀਜ਼ ਵਗਾਹ ਮਾਰੀ ਹੋਵੇ ਅਤੇ ਉਹ ਆਪਣੀ ਘੱਗਰੀ ਹੇਠਾਂ ਡਿੱਗਣ ਦੇਂਦੀ ਹੈ...।

ਕਿਤੋਂ ਇੱਕ ਸ਼ਰਾਬੀ ਲੜਖੜਾਉਂਦਾ ਹੋਇਆ ਚੌਂਕ ਵਿੱਚ ਆ ਗਿਆ ਹੈ। ਉਸ ਦਾ ਸਿਰ ਉਸ ਦੀ ਛਾਤੀ ਉੱਤੇ ਝੁੱਕਿਆ ਹੋਇਆ ਹੈ, ਉਹ ਕੁਝ ਫੁਸਫਸਾਉਂਦਾ ਤੁਰਦਾ ਆ ਰਿਹਾ ਹੈ। ਉਸ ਦਾ ਬੌਂਦਲਿਆ ਹੋਇਆ ਸਰੀਰ ਏਧਰ ਉੱਧਰ ਝੋਂਕੇ ਖਾਂਦਾ ਹੈ, ਕਿਸੇ ਵੀ ਛਿਨ ਉਹ ਫਰਸ਼ ਉੱਤੇ ਜਾਂ ਲੋਹੇ ਦੇ ਜੰਗਲੇ ਉੱਤੇ ਡਿੱਗ ਕੇ ਢਹਿ ਢੇਰੀ ਹੋ ਸਕਦਾ ਹੈ...।

ਇੱਕ ਹੱਥ ਉਸ ਨੇ ਆਪਣੀ ਜੇਬ ਵਿੱਚ ਤੁੰਨਿਆ ਹੋਇਆ ਹੈ। ਦੂਜੇ ਹੱਥ ਵਿੱਚ ਉਸ

45 / 162
Previous
Next