Back ArrowLogo
Info
Profile

ਮਿੱਟੀ ਵਿੱਚ ਮਧੋਲਿਆ ਤੇ ਲਿਬੜਿਆ ਹੋਇਆ ਟੋਪ ਫੜਿਆ ਹੋਇਆ ਹੈ, ਉਸ ਨੂੰ ਉਹ ਆਪਣੇ ਸਿਰ 'ਤੇ ਝੁਲਾਉਂਦਾ ਹੈ ਅਤੇ ਉਹ ਕੁਝ ਵੀ ਨਹੀਂ ਵੇਖ ਰਿਹਾ।

ਧਾਤ ਵਰਗੀ ਅਵਾਜ਼ ਦੇ ਖਰੂਦੀ ਭੰਵਰ ਵਿੱਚ ਵਹਿੰਦਾ ਉਹ ਇੱਕ ਛਿਨ ਲਈ ਹੋਸ਼ ਵਿੱਚ ਆਉਂਦਾ ਹੈ, ਰੁਕਦਾ ਹੈ, ਅਤੇ ਚੁੰਨੀਆਂ ਅੱਖਾਂ ਨਾਲ ਆਪਣੇ ਆਲੇ ਦੁਆਲੇ ਵੇਖਦਾ ਹੈ। ਸਾਰੇ ਪਾਸਿਆਂ ਤੋਂ ਸਟਰੀਟ ਕਾਰਾਂ ਤੇ ਬੱਘੀਆਂ ਉਸ ਵੱਲ ਦੌੜੀਆਂ ਆਉਂਦੀਆਂ ਹਨ- ਇੱਕ ਲੰਮਾ ਤੁਰਦਾ ਹੋਇਆ ਧਾਗਾ ਜਿਸ ਨਾਲ ਕਾਲੇ ਸਿਰ ਲਟਕੇ ਹੋਏ ਹਨ। ਸਟਰੀਟ ਕਾਰਾਂ ਵਿੱਚੋਂ ਰੋਹ ਭਰੀ ਚਿਤੌਣੀ ਦਿੰਦੀਆਂ ਘੰਟੀਆਂ ਦੀ ਟੁਣਕਾਰ ਸੁਣਾਈ ਦੇਂਦੀ ਹੈ, ਘੋੜਿਆਂ ਦੀਆਂ ਖੁਰੀਆਂ ਫਰਸ਼ ਨਾਲ ਵੱਜ ਕੇ ਖੜਕਦੀਆਂ ਹਨ, ਹਰ ਸ਼ੈਅ ਗਰਜਦੀ ਹੈ, ਖੜਕਦੀ ਹੈ ਤੇ ਉਸ ਦੇ ਅੰਦਰ ਧੱਸਦੀ ਜਾਂਦੀ ਹੈ।

ਭੀੜ ਕਿਸੇ ਲੁਭਾਉਣੀ ਚੀਜ਼ ਦੀ ਸੰਭਾਵਨਾ ਨੂੰ ਮਹਿਸੂਸਦੀ ਹੈ। ਮੁੜ ਕੇ ਉਹ ਆਪਣੀਆਂ ਸੈਂਕੜੇ ਨਜ਼ਰਾਂ ਨੂੰ ਇੱਕ ਕਿਰਨ ਵਿੱਚ ਪਿਘਲਾ ਦੇਂਦੀ ਹੈ ਅਤੇ ਕਿਸੇ ਉਮੀਦ ਵਿੱਚ ਵਾਚਦੀ ਹੈ...।

ਸਟਰੀਟ ਕਾਰ ਦਾ ਚਾਲਕ ਘੰਟੀ ਵਜਾਉਂਦਾ ਹੈ ਅਤੇ ਸਿਰ ਬਾਹਰ ਕੱਢ ਕੇ ਸ਼ਰਾਬੀ ਉੱਤੇ ਚੀਕਦਾ ਹੈ, ਉਸ ਦਾ ਚਿਹਰਾ ਕੱਸਿਆ ਹੋਇਆ ਲਾਲ ਬਿੰਬ ਹੈ। ਸ਼ਰਾਬੀ ਖੁਸ਼ੀ ਵਿੱਚ ਆਪਣਾ ਟੋਪ ਉਸ ਵੱਲ ਹਿਲਾਉਂਦਾ ਹੈ ਅਤੇ ਕਦਮ ਪੁੱਟਦਾ ਸਟਰੀਟ ਕਾਰ ਦੇ ਐਨ ਸਾਹਮਣੇ ਰੇਲ ਦੀਆਂ ਪਟੜੀਆਂ ਵਿਚਕਾਰ ਜਾ ਖਲ੍ਹੋਂਦਾ ਹੈ। ਉਸ ਦਾ ਸਾਰਾ ਸਰੀਰ ਪਿਛਾਹਾਂ ਨੂੰ ਡਿੱਗਿਆ ਹੋਇਆ ਹੈ ਤੇ ਅੱਖਾਂ ਬੰਦ ਹਨ, ਮੋਟਰ ਚਾਲਕ ਬੜੀ ਤੇਜ਼ੀ ਨਾਲ ਹੱਥ ਨੂੰ ਝਟਕਾ ਦੇ ਕੇ ਘੁਮਾਉਂਦਾ ਹੈ। ਡੱਬਾ ਇੱਕ ਹੁਝਕਾ ਖਾ ਕੇ ਖਲ੍ਹੋ ਜਾਂਦਾ ਹੈ...।

ਸ਼ਰਾਬੀ ਮਸਤ ਚਾਲੇ ਤੁਰਦਾ ਹੈ — ਉਹ ਆਪਣਾ ਹੈਟ ਸਿਰ ਤੇ ਧਰ ਲੈਂਦਾ ਹੈ ਤੇ ਫਿਰ ਆਪਣਾ ਸਿਰ ਆਪਣੀ ਛਾਤੀ ਉੱਤੇ ਡੇਗ ਦੇਂਦਾ ਹੈ।

ਪਰ ਪਿੱਛੋਂ ਦੀ ਪਹਿਲੀ ਸਟਰੀਟ ਕਾਰ ਇੱਕ ਛਿਨ ਲਈ ਸਰਕਦੀ ਹੇ ਅਤੇ ਸ਼ਰਾਬੀ ਦੀਆਂ ਲੱਤਾਂ ਨਾਲ ਟਕਰਾ ਕੇ ਉਸ ਨੂੰ ਡੇਗ ਦੇਂਦੀ ਹੈ; ਉਹ ਬੜੇ ਜ਼ੋਰ ਨਾਲ ਜੰਗਲੇ ਉੱਤੇ ਡਿੱਗਦਾ ਹੈ ਤੇ ਫਿਰ ਸਹਿਜੇ ਸਹਿਜੇ ਰੇਲ ਦੀਆਂ ਪਟੜੀਆਂ ਉੱਤੇ ਡਿੱਗ ਪੈਂਦਾ ਹੈ ਅਤੇ ਜੰਗਲਾ ਉਸਦੇ ਮਧੋਲੇ ਹੋਏ ਸਰੀਰ ਨੂੰ ਧੱਕ ਕੇ ਜ਼ਮੀਨ ਉੱਤੇ ਸੁੱਟ ਦੇਂਦਾ ਹੈ...।

ਸ਼ਰਾਬੀ ਦੀਆਂ ਬਾਹਾਂ ਤੇ ਲੱਤਾਂ ਜ਼ਮੀਨ ਨਾਲ ਪਟਕਦੀਆਂ ਵਿਖਾਈ ਦਿੰਦੀਆਂ ਹਨ। ਲਹੂ ਇੱਕ ਸੈਨਤਾਂ ਮਾਰਦੀ ਮੁਸਕਰਾਹਟ ਵਾਂਗ ਇੱਕ ਲਾਲ ਧਾਰ ਵਿੱਚ ਵਲ ਖਾਂਦਾ ਡੁੱਲ੍ਹਦਾ ਹੈ..।

ਕਾਰ ਵਿੱਚ ਬੈਠੀਆਂ ਔਰਤਾਂ ਚੀਕ ਚਿਹਾੜਾ ਪਾ ਦੇਂਦੀਆਂ ਹਨ, ਪਰ ਸਾਰੀਆਂ ਅਵਾਜ਼ਾਂ ਭੀੜ ਦੀ ਡੂੰਘੀ, ਜੇਤੂ ਚਾਂਗਰ ਵਿੱਚ ਡੁੱਬ ਜਾਂਦੀਆਂ ਹਨ — ਇੰਝ ਜਾਪਦਾ ਹੈ ਜਿਵੇਂ ਇੱਕ ਸਿੱਲ੍ਹੀ ਤੇ ਭਾਰੀ ਬਹੁਤ ਵੱਡੀ ਚਾਦਰ ਅਚਾਨਕ ਉਹਨਾਂ ਉੱਤੇ ਸੁੱਟ ਦਿੱਤੀ ਗਈ ਸੀ।

ਘੰਟੀ ਦਾ ਪ੍ਰੇਸ਼ਾਨ ਖੜਾਕ, ਘੋੜਿਆਂ ਦੀਆਂ ਟਾਪਾਂ ਦੀ ਟਪ ਟਪ, ਬਿਜਲੀ ਦੀ ਲਿਲਕ ਇਹਨਾਂ ਸਭ ਅਵਾਜ਼ਾਂ ਦੀ ਸੰਘੀ, ਭੀੜ ਦੇ ਅੰਗਾਂ ਨੂੰ ਚੜ੍ਹਦੀ ਆਉਂਦੀ, ਇੱਕ ਵਹਿਸ਼ੀ

46 / 162
Previous
Next