

ਹੁਣ ਉਸ ਮਹਿਜ਼ ਇੱਕ ਚੱਬੇ ਹੋਏ ਮਾਸ ਦੇ ਟੁਕੜੇ ਵਾਂਗ ਹੈ— ਤਾਜ਼ਾ ਮਾਸ, ਜਿਸ ਵਿੱਚੋਂ ਲਹੂ ਦੇ ਲਿਸ਼ਕਦੇ ਤੁਪਕੇ ਡਿੱਗ ਰਹੇ ਹਨ।
ਭੀੜ ਦੇ ਕਾਲੇ ਜਬਾੜਿਆਂ ਨੇ ਉਸ ਨੂੰ ਚੁੱਕਿਆ ਹੋਇਆ ਹੈ, ਅਜੇ ਵੀ ਉਹ ਉਸ ਨੂੰ ਚੱਬ ਰਹੇ ਹਨ ਅਤੇ ਭੀੜ ਦੀਆਂ ਬਾਹਾਂ ਤੰਦੂਏ ਦੀਆਂ ਟੋਹਣੀਆਂ ਵਾਂਗ ਇਸ ਬਿਨਾਂ ਸਿਰ ਦੇ ਸਰੀਰ ਦੇ ਦੁਆਲ ਵਲੀਆਂ ਹੋਈਆਂ ਹਨ।
ਭੀੜ ਬੜ੍ਹਕਦੀ ਹੈ:
"ਮਾਰ ਦਿਓ।"
ਅਤੇ ਇਹ ਆਪਣੇ ਸਿਰੇ ਦੇ ਪਿੱਛੇ ਇੱਕ ਕਤਾਰ ਵਿੱਚ ਖੜ੍ਹੀ ਹੋ ਜਾਂਦੀ ਹੈ, ਇੱਕ ਲੰਮੇ, ਮੋਟੇ ਸਰੀਰ ਦਾ ਰੂਪ ਧਾਰ ਲੈਂਦੀ ਹੈ ਜੋ ਤਾਜ਼ਾ ਮਾਸ ਦੀ ਵੱਡੀ ਮਾਤਰਾ ਨੂੰ ਹੜੱਪ ਕਰਨ ਲਈ ਤਿਆਰ ਹੈ।
ਪਰ ਅਚਾਨਕ ਚੰਗੀ ਤਰ੍ਹਾਂ ਮੁੰਨੇ ਹੋਏ ਤਾਂਬੇ ਰੰਗੇ ਚਿਹਰੇ ਵਾਲਾ ਇੱਕ ਆਦਮੀ ਇਸ ਦੇ ਸਾਹਮਣੇ ਪ੍ਰਗਟ ਹੁੰਦਾ ਹੈ। ਉਸ ਨੇ ਆਪਣਾ ਸਲੇਟੀ ਲੋਹ ਟੋਪ ਆਪਣੀਆਂ ਅੱਖਾਂ ਤੱਕ ਪਹਿਨਿਆ ਹੋਇਆ ਹੈ ਅਤੇ ਉਹ ਭੀੜ ਦੇ ਰਾਹ ਵਿੱਚ ਇੱਕ ਸਲੇਟੀ ਚਟਾਨ ਵਾਂਗ ਖਲ੍ਹੋਤਾ ਹੈ, ਉਸ ਦਾ ਡੰਡਾ ਖਾਮੋਸ਼ੀ ਨਾਲ ਉਤਾਂਹ ਉੱਠਿਆ ਹੈ।
ਭੀੜ ਦਾ ਸਿਰ ਡੰਡੇ ਦੀ ਮਾਰ ਤੋਂ ਬਚਣ ਲਈ ਪਹਿਲਾਂ ਖੱਬੇ ਪਾਸੇ ਤੇ ਫਿਰ ਸੱਜੇ ਪਾਸੇ ਵੱਲ ਘੁੰਮਦਾ ਹੈ। ਪੁਲਸੀਆ ਅਹਿਲ ਜੰਮ ਕੇ ਖੜ੍ਹੋਤਾ ਹੈ, ਉਸ ਦੇ ਹੱਥ ਵਿੱਚ ਪਕੜਿਆ ਡੰਡਾ ਹਿੱਲ ਨਹੀਂ ਰਿਹਾ, ਉਸ ਦੀਆਂ ਕਠੋਰ ਅੱਖਾਂ ਸ਼ਾਂਤ ਹਨ ਤੇ ਝਮਕ ਨਹੀਂ ਰਹੀਆਂ।
ਆਪਣੀ ਤਾਕਤ ਵਿੱਚ ਪੁਲਸੀਏ ਦਾ ਦ੍ਰਿੜ ਵਿਸ਼ਵਾਸ ਭੀੜ ਦੇ ਭੱਖਦੇ ਚਿਹਰੇ ਉੱਤੇ ਠੰਡਾ ਯਖ ਪਾਣੀ ਸੁੱਟ ਦੇਂਦਾ ਹੈ।
ਜੇ ਇੱਕ ਆਦਮੀ ਇਕੱਲਿਆਂ ਇਸ ਦਾ ਸਾਹਮਣਾ ਕਰ ਸਕਦਾ ਹੈ ਉਸ ਦੇ ਮਜ਼ਬੂਤ, ਤਾਕਤਵਰ, ਉਬਲਦੇ ਲਾਵੇ ਵਰਗੇ ਇਰਾਦੇ ਦੀ ਪ੍ਰਵਾਹ ਕੀਤੇ ਬਿਨਾਂ ਜੇ ਉਹ ਇਤਨਾ ਸ਼ਾਂਤ ਹੋ ਸਕਦਾ ਹੈ — ਤਾਂ ਉਹ ਜ਼ਰੂਰ ਹੀ ਅਜਿੱਤ ਹੋਵੇਗਾ।
ਭੀੜ ਉਸ ਦੇ ਸਾਹਮਣੇ ਕੁਝ ਚੀਕ ਕੇ ਆਖਦੀ ਹੈ, ਉਹ ਆਪਣੀਆਂ ਟੋਹਣੀਆਂ ਇੰਝ ਲਹਿਰਾਉਂਦੀ ਹੈ ਜਿਵੇਂ ਉਹ ਇਹਨਾਂ ਨੂੰ ਪੁਲਸੀਏ ਦੇ ਚੌੜੇ ਮੋਢਿਆਂ ਦੁਆਲੇ ਵਲ ਦੇਵੇਗੀ, ਪਰ ਉਸ ਦੀ ਚੀਕ ਵਿੱਚ, ਭਾਵੇਂ ਉਹ ਰੋਹ ਭਰਪੂਰ ਹੈ, ਇੱਕ ਸੋਗਵਾਨ ਸੁਰ ਹੈ ਅਤੇ ਜਦੋਂ ਪੁਲਸੀਏ ਦਾ ਤਾਂਬੇ ਰੰਗਾ ਚਿਹਰਾ ਗੁੱਸੇ ਨਾਲ ਕਾਲਾ ਹੁੰਦਾ ਹੈ ਅਤੇ ਜਦੋਂ ਉਹ ਛੋਟੇ, ਕਠੋਰ ਡੰਡੇ ਵਾਲਾ ਹੱਥ ਉਤਾਂਹ ਨੂੰ ਚੁੱਕਦਾ ਹੈ— ਭੀੜ ਦੀ ਗਰਜਦੀ ਅਵਾਜ਼ ਅਜੀਬ ਢੰਗ ਨਾਲ ਪਾਟ ਜਾਂਦੀ ਹੈ, ਅਤੇ ਉਸ ਦਾ ਧੜ ਹੌਲ਼ੀ ਹੌਲ਼ੀ, ਸਹਿਜੇ ਸਹਿਜੇ ਵੱਖ ਹੋ ਜਾਂਦਾ ਹੈ; ਪਰ ਸਿਰ ਅਜੇ ਵੀ ਬੁੜਬੜਾਉਂਦਾ ਹੈ, ਅਜੇ ਵੀ ਏਧਰ ਉੱਧਰ ਝੂਲਦਾ ਹੈ: ਉਹ ਰੀਂਗਣਾ ਚਾਹੁੰਦਾ ਹੈ।
ਹੌਲੀ ਹੌਲੀ ਡੰਡਿਆਂ ਵਾਲੇ ਦੋ ਹੋਰ ਬੰਦੇ ਨੇੜੇ ਨੇੜੇ ਆਉਂਦੇ ਹਨ। ਭੀੜ ਦੀਆਂ ਟੋਹਣੀਆਂ ਅਚਾਨਕ ਕਮਜ਼ੋਰ ਪੈ ਜਾਂਦੀਆਂ ਹਨ ਅਤੇ ਸਰੀਰ ਉਹਨਾਂ ਦੀ ਜਕੜ ਵਿੱਚੋਂ ਢਿਲਕ ਜਾਂਦਾ