Back ArrowLogo
Info
Profile

ਗਣਰਾਜ ਦਾ ਇੱਕ ਬਾਦਸ਼ਾਹ

ਅਮਰੀਕਾ ਦੇ ਫੌਲਾਦ ਤੇ ਤੇਲ ਦੇ ਬਾਦਸ਼ਾਹਾਂ ਅਤੇ ਦੂਜੇ ਸਾਰੇ ਬਾਦਸ਼ਾਹਾਂ ਨੇ ਸਦਾ ਹੀ ਮੇਰੀ ਕਲਪਨਾ ਨੂੰ ਪ੍ਰੇਸ਼ਾਨ ਕੀਤਾ ਹੈ। ਮੈਂ ਇਹ ਕਿਆਸ ਵੀ ਨਹੀਂ ਸਾਂ ਕਰ ਸਕਦਾ ਕਿ ਇਤਨੀ ਵੱਡੀ ਦੌਲਤ ਦੇ ਮਾਲਕ ਲੋਕ ਵੀ ਸਾਧਾਰਨ ਨਾਸਵਾਨ ਲੋਕਾਂ ਵਰਗੇ ਹੋ ਸਕਦੇ ਹਨ।

ਮੈਨੂੰ ਇੰਝ ਜਾਪਦਾ ਸੀ ਜਿਵੇਂ ਇਹਨਾਂ ਵਿੱਚੋਂ ਹਰ ਇੱਕ ਦੇ ਤਿੰਨ ਪੇਟ ਅਤੇ ਲਗਭਗ ਡੇਢ ਸੌ ਦੰਦ ਹੋਣਗੇ । ਮੇਰਾ ਪੱਕਾ ਵਿਸ਼ਵਾਸ ਸੀ ਕਿ ਇੱਕ ਕਰੋੜਪਤੀ ਬਿਨਾਂ ਕਿਸੇ ਵਕਫੇ ਦੇ ਸਾਰਾ ਦਿਨ, ਛੇ ਵਜੇ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਖਾਂਦਾ ਹੀ ਰਹਿੰਦਾ ਹੋਵੇਗਾ, ਕਿ ਉਹ ਬਹੁਤ ਹੀ ਮਹਿੰਗੇ ਭੋਜਨ ਨਿਗਲਦਾ ਹੋਵੇਗਾ: ਬੱਤਖਾਂ, ਅਮਰੀਕੀ ਕੁੱਕੜ, ਦੁੱਧ ਚੁੰਘਦੇ ਸੂਰ, ਮੱਖਣ ਲੱਗੀਆਂ ਮੂਲੀਆਂ, ਪੁਡਿੰਗ, ਕੇਕ ਅਤੇ ਛੱਤੀ ਪ੍ਰਕਾਰ ਦੇ ਸੁਆਦਲੇ ਪਕਵਾਨ। ਸ਼ਾਮ ਤੱਕ ਉਸ ਦੇ ਜਬਾੜੇ ਇਤਨੇ ਆਕੜ ਜਾਂਦੇ ਹੋਣਗੇ ਕਿ ਉਹ ਆਪਣੇ ਨੀਗਰੋ ਨੌਕਰਾਂ ਨੂੰ ਆਪਣੇ ਲਈ ਖੁਰਾਕ ਚਿੱਥਣ ਦਾ ਹੁਕਮ ਦੇਂਦਾ ਹੋਵੇਗਾ ਅਤੇ ਉਹ ਮਹਿਜ਼ ਉਸ ਨੂੰ ਨਿਗਲਦਾ ਹੀ ਹੋਵੇਗਾ, ਅਖੀਰ, ਜਦੋਂ ਉਹ ਮੁੜ੍ਹਕੇ ਮੁੜ੍ਹਕੀ ਹੋਇਆ ਥੱਕ ਜਾਂਦਾ ਹੋਵੇਗਾ ਤਾਂ ਨੀਗਰੋ ਨੌਕਰ ਉਸ ਨੂੰ ਚੁੱਕ ਕੇ ਬਿਸਤਰੇ ਵਿੱਚ ਲਿਟਾ ਦੇਂਦੇ ਹੋਣਗੇ ਅਤੇ ਅਗਲੀ ਸਵੇਰ ਜਦੋਂ ਉਹ ਛੇ ਵਜੇ ਜਾਗਦਾ ਹੋਵੇਗਾ ਫਿਰ ਮੁੜ ਕੇ ਉਹੋ ਥਕਾ ਦੇਣ ਵਾਲੀ ਕਾਰਵਾਈ ਸ਼ੁਰੂ ਕਰ ਦੇਂਦਾ ਹੋਵੇਗਾ।

ਪਰ ਇਸ ਹੱਡ ਭੰਨਵੀਂ ਕੋਸ਼ਿਸ਼ ਨਾਲ ਵੀ, ਉਹ ਆਪਣੇ ਮੂਲ ਉਤਲੇ ਸੂਦ ਦਾ ਅੱਧਾ ਹਿੱਸਾ ਵੀ ਹਜ਼ਮ ਨਹੀਂ ਕਰ ਸਕਦਾ ਹੋਣਾ।

ਵਿਸ਼ਵਾਸ ਕਰੋ, ਇਹ ਬਹੁਤ ਹੀ ਕਰੜਾ ਜੀਵਨ ਸੀ । ਪਰ ਕੀਤਾ ਵੀ ਕੀ ਜਾਵੇ ? ਇੱਕ ਕਰੋੜਪਤੀ ਹੋਣ ਦਾ ਕੀ ਲਾਭ ਜੇ ਤੁਸੀਂ ਇੱਕ ਸਾਧਾਰਨ ਵਿਅਕਤੀ ਨਾਲੋਂ ਵਧੇਰੇ ਨਹੀਂ ਖਾ ਸਕਦੇ ?

ਮੈਨੂੰ ਇੰਝ ਜਾਪਦਾ ਸੀ ਜਿਵੇਂ ਉਸ ਦੇ ਪਹਿਰਾਵੇ ਹੇਠਲੇ ਕੱਪੜੇ ਕੀਮਖਾਬ ਦੇ ਬਣੇ ਹੋਏ ਹੋਣਗੇ ਤੇ ਉਸ ਦੇ ਬੂਟਾਂ ਦੀਆਂ ਅੱਡੀਆਂ ਸੋਨੇ ਦੀਆਂ ਮੇਖਾਂ ਨਾਲ ਜੜੀਆਂ ਹੋਈਆਂ ਹੋਣਗੀਆਂ ਅਤੇ ਕਿ ਉਸ ਨੇ ਸਿਰ ਉੱਤੇ ਟੋਪ ਦੀ ਥਾਂ ਕੋਈ ਹੀਰਿਆਂ ਦਾ ਕੱਜਣ ਪਹਿਨਿਆ ਹੋਇਆ ਹੋਵੇਗਾ, ਉਸ ਦੀ ਜੈਕਟ ਜ਼ਰੂਰ ਹੀ ਕੀਮਤੀ ਮਖਮਲ ਦੀ ਬਣੀ ਹੋਈ ਹੋਵੇਗੀ, ਇਹ ਘੱਟੋ ਘੱਟ ਪੰਜਾਹ ਫੁੱਟ ਲੰਮੀ ਹੋਵੇਗੀ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਤਿੰਨ ਸੌ ਤੋਂ ਘੱਟ ਬਟਨ

51 / 162
Previous
Next