Back ArrowLogo
Info
Profile

ਨਹੀਂ ਲੱਗੇ ਹੋਣੇ। ਛੁੱਟੀ ਵਾਲ਼ੇ ਦਿਨੀਂ ਉਹ ਹੇਠ ਉੱਤੇ ਅੱਠ ਜੈਕਟਾਂ ਤੇ ਛੇ ਪਤਲੂਣਾ ਪਹਿਨਦਾ ਹੋਵੇਗਾ। ਸਹੀ ਹੈ ਕਿ ਇਹ ਗੱਲ ਮੂਰਖਾਂ ਵਾਲੀ ਤੇ ਅਸੁਖਾਵੀਂ ਹੋਵੇਗੀ । ਪਰ ਇਤਨਾ ਵੱਡਾ ਧਨਾਢ ਆਦਮੀ ਅਜਿਹਾ ਪਹਿਰਾਵਾ ਵੀ ਨਹੀਂ ਪਾ ਸਕਦਾ ਜਿਹੋ ਜਿਹਾ ਹਰ ਕੋਈ ਪਹਿਨਦਾ ਹੈ...।

ਇੱਕ ਕਰੋੜਪਤੀ ਦੀ ਜੇਬ ਮੇਰੇ ਕਿਆਸ ਅਨੁਸਾਰ ਇੱਕ ਅਜਿਹੀ ਖੁੱਡ ਹੋਵੇਗੀ ਜਿਸ ਵਿੱਚ ਉਹ ਇੱਕ ਗਿਰਜਾ, ਸੈਨੇਟ ਦੀ ਇਮਾਰਤ ਤੇ ਆਮ ਵਰਤੋਂ ਚੀਜ਼ਾਂ ਪਾ ਸਕੇਗਾ... । ਪਰ ਇਸ ਗੱਲ 'ਤੇ ਵਿਸ਼ਵਾਸ ਕਰਦਿਆਂ ਕਿ ਇਸ ਭੱਦਰ ਪੁਰਸ਼ ਦੇ ਪੇਟ ਦੀ ਸਮਰੱਥਾ ਇੱਕ ਸਮੁੰਦਰੀ ਬੇੜੇ ਜਿੰਨੀ ਜ਼ਰੂਰ ਹੋਵੇਗੀ, ਮੈਂ ਅਜਿਹੇ ਜੀਵ ਦੀਆਂ ਲੱਤਾਂ ਤੇ ਪਤਲੂਣਾਂ ਦੀ ਲੰਬਾਈ ਦਾ ਅੰਦਾਜ਼ਾ ਨਹੀਂ ਸਾਂ ਲਾ ਸਕਦਾ। ਪਰ, ਮੈਂ ਇਹ ਜ਼ਰੂਰ ਸਮਝਦਾ ਸਾਂ ਕਿ ਜਿਸ ਰਜ਼ਾਈ ਦੇ ਹੇਠਾਂ ਉਹ ਸੌਂਦਾ ਹੋਵੇਗਾ ਇੱਕ ਵਰਗ ਮੀਲ ਨਾਲ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੋਣੀ ਅਤੇ ਜੇ ਉਹ ਤਮਾਕੂ ਚੱਬਦਾ ਹੋਵੇ ਤਾਂ ਕੁਦਰਤੀ ਤੌਰ 'ਤੇ ਉਹ ਬਹੁਤ ਹੀ ਉੱਚੀ ਕੁਆਲਟੀ ਦਾ ਹੋਵਗਾ ਅਤੇ ਇੱਕ ਵਾਰ ਦਾ ਤਮਾਕੂ ਇੱਕ ਜਾਂ ਦੋ ਪੌਂਡ ਜ਼ਰੂਰ ਹੋਵੇਗਾ। ਜੇ ਉਹ ਨਸਵਾਰ ਵਰਤਦਾ ਹੋਵੇ ਤਾਂ ਉਸ ਦੀ ਇੱਕ ਚੁਟਕੀ ਇਕ ਪੌਂਡ ਤੋਂ ਭਲਾ ਕੀ ਘੱਟ ਹੋਣੀ ਏ ਆਖਰ ਪੈਸਾ ਚਾਹੁੰਦਾ ਹੈ ਕਿ ਮੈਨੂੰ ਖਰਚਿਆਂ ਜਾਵੇ।

ਉਸ ਦੀਆਂ ਉਂਗਲਾਂ ਸ਼ਾਨਦਾਰ ਤੌਰ 'ਤੇ ਸੂਖਮ ਤੇ ਅਨੁਭਵੀ ਹੋਣਗੀਆਂ ਅਤੇ ਉਹਨਾਂ ਵਿੱਚ ਆਪਣੀ ਮਰਜ਼ੀ ਨਾਲ ਲੰਮਿਆਂ ਹੋਣ ਦੀ ਚਮਤਕਾਰੀ ਸ਼ਕਤੀ ਹੋਵੇਗੀ। ਉਦਾਹਰਣ ਵਜੋਂ ਜੇ ਉਸ ਨੇ ਨਿਊਯਾਰਕ ਵਿੱਚ ਬੈਠਿਆਂ ਸਾਇਬੇਰੀਆਂ ਵਿੱਚ ਕਿਤੇ ਕੋਈ ਡਾਲਰ ਪੁੰਗਰਦਾ ਹੋਇਆ ਤਾੜ ਲਿਆ ਹੋਵੇ ਤਾਂ ਆਪਣੀ ਥਾਂ ਤੋਂ ਹਿੱਲੇ ਬਿਨਾਂ ਝੱਟ ਆਪਣਾ ਹੱਥ ਖਾਕਨਾਏ ਬੇਰਿੰਗ ਉੱਤੋਂ ਦੀ ਪਸਾਰ ਕੇ ਆਪਣਾ ਮਨ ਚਾਹਿਆ ਫੁੱਲ ਤੋੜ ਲੈਣਾ ਹੋਵੇਗਾ।

ਬੜੀ ਅਜੀਬ ਗੱਲ ਹੈ, ਇਸ ਸਭ ਕੁਝ ਦੇ ਬਾਵਜੂਦ ਮੈਂ ਇਸ ਗੱਲ ਦਾ ਕਿਆਸ ਨਹੀਂ ਕਰ ਸਕਿਆ ਕਿ ਇਸ ਦਾਨਵ ਦਾ ਸਿਰ ਕਿਹੋ ਜਿਹਾ ਹੋਵੇਗਾ। ਇਸ ਤੋਂ ਉਪਰੰਤ, ਮੈਂ ਇਹ ਮਹਿਸੂਸ ਕੀਤਾ ਕਿ ਮਾਸ ਤੇ ਹੱਡੀਆਂ ਦੇ ਅਜਿਹੇ ਢੇਰ ਨਾਲ ਸਿਰ ਇੱਕ ਬਿਲਕੁੱਲ ਵਾਧੂ ਜਿਹੀ ਚੀਜ਼ ਹੋਵੇਗੀ, ਢੇਰ ਜੋ ਹਰ ਚੀਜ਼ ਵਿੱਚੋਂ ਸੋਨਾ ਨਚੋੜਣ ਦੀ ਇੱਕੋ ਇੱਕ ਖਾਹਿਸ਼ ਨਾਲ ਹਿੱਲਦਾ ਜੁਲਦਾ ਹੈ। ਸਮੁੱਚੇ ਤੌਰ 'ਤੇ ਇੱਕ ਕਰੋੜਪਤੀ ਬਾਰੇ ਮੇਰਾ ਸੰਕਲਪ ਕੁਝ ਧੁੰਦਲਾ ਜਿਹਾ ਸੀ। ਮੁੱਕਦੀ ਗੱਲ ਜਿਹੜੀ ਚੀਜ਼ ਮੈਨੂੰ ਸਭ ਤੋਂ ਪਹਿਲਾਂ ਵਿਖਾਈ ਦੇਂਦੀ ਸੀ, ਉਹ ਦੋ ਲੰਮੀਆਂ ਲਚਕੀਲੀਆਂ ਬਾਹਾਂ ਸਨ। ਇਹਨਾਂ ਬਾਹਾਂ ਨੇ ਪ੍ਰਿਥਵੀ ਨੂੰ ਘੁੱਟ ਕੇ ਆਪਣੀ ਜੱਫੀ ਵਿੱਚ ਜਕੜਿਆ ਹੋਇਆ ਸੀ ਅਤੇ ਉਸ ਨੂੰ ਖਿੱਚ ਕੇ ਆਪਣੇ ਕਾਲੇ, ਖੱਡ ਵਾਂਗ ਖੁੱਲ੍ਹੇ ਮੂੰਹ ਦੇ ਨੇੜੇ ਕੀਤਾ ਹੋਇਆ ਸੀ ਜੋ ਸਾਡੇ ਨਛੱਤਰ ਨੂੰ ਚੂੰਡ ਰਿਹਾ ਸੀ, ਘੁਣ ਵਾਂਗ ਖਾ ਤੇ ਚੱਬ ਰਿਹਾ ਸੀ, ਉਸ ਉੱਤੇ ਆਪਣੀਆਂ ਲਾਲਚੀ ਰਾਲ੍ਹਾਂ ਇੰਝ ਵਹਾ ਰਿਹਾ ਸੀ ਜਿਵੇਂ ਉਹ ਉਬਲਿਆ ਹੋਇਆ ਆਲੂ ਹੋਵੇ...।

ਤੁਸੀਂ ਮੇਰੀ ਉਸ ਹੈਰਾਨਗੀ ਦਾ ਚੰਗੀ ਤਰ੍ਹਾਂ ਅਨੁਮਾਨ ਲਾ ਸਕਦੇ ਹੋ ਜੋ ਮੈਨੂੰ ਇੱਕ ਕਰੋੜਪਤੀ ਨੂੰ ਮਿਲ ਕੇ ਹੋਈ ਹੋਵੇਗੀ ਜਦੋਂ ਮੈਨੂੰ ਉਹ ਇਕ ਬਹੁਤ ਹੀ ਸਾਧਾਰਨ ਵਿਅਕਤੀ

52 / 162
Previous
Next