Back ArrowLogo
Info
Profile

ਅੱਖਾਂ ਮੱਧਮ ਜਿਹੀਆਂ ਲਿਸ਼ਕੀਆਂ ਅਤੇ ਮੈਂ ਉਹਨਾਂ ਵਿੱਚ ਝੂਠ ਦਾ ਭੋਰਾ ਜਿੰਨਾ ਵੀ ਨਿਸ਼ਾਨ ਨਾ ਲੱਭ ਸਕਿਆ। "

ਬਹੁਤ ਚੰਗਾ!" ਘਬਰਾਂਦੇ ਹੋਏ ਮੈਂ ਆਖਿਆ।

"ਪਰ, ਬੇਨਤੀ ਹੈ, ਮੈਨੂੰ ਰਤਾ ਖੁੱਲ੍ਹੀ ਤਰ੍ਹਾਂ ਸਾਫ ਸਾਫ ਦੱਸੋ, ਕਿ ਤੁਸੀਂ ਦਿਨ ਵਿੱਚ ਕਿੰਨੀ ਵਾਰ ਖਾਂਦੇ ਓ ?"

"ਦੋ ਵਾਰ ਦਿਨ ਵਿੱਚ।" ਉਸ ਨੇ ਬੜੇ ਅਰਾਮ ਨਾਲ ਉੱਤਰ ਦਿੱਤਾ। "ਛਾਹ ਵੇਲਾ ਅਤੇ ਰਾਤ ਦਾ ਖਾਣਾ-ਇਹ ਮੇਰੇ ਲਈ ਬਹੁਤ ਹੀ ਕਾਫੀ ਹੈ। ਰਾਤੇ ਦੇ ਖਾਣੇ ਸਮੇਂ ਥੋੜ੍ਹੀ ਜਿਹੀ ਤਰੀ, ਕੁਝ ਕੁ ਮੁਰਗਾ, ਕੋਈ ਮਿੱਠੀ ਚੀਜ਼ ਤੇ ਫਲ। ਕੌਫੀ ਦਾ ਇੱਕ ਪਿਆਲਾ ਇੱਕ ਸਿਗਾਰ... ।"

ਮੇਰੀ ਹੈਰਾਨਗੀ ਇਤਨੀ ਤੇਜ਼ੀ ਨਾਲ ਵੱਧ ਰਹੀ ਸੀ ਜਿਵੇਂ ਪੇਠਾ ਵੱਧਦਾ ਹੈ।

ਉਸ ਨੇ ਮੇਰੇ ਵੱਲ ਸੰਤਾਂ ਵਰਗੀ ਨਜ਼ਰ ਨਾਲ ਵੇਖਿਆ। ਮੈਂ ਸਾਹ ਲੈਣ ਲਈ ਰੁੱਕਿਆ ਤੇ ਫਿਰ ਪੁੱਛਿਆ-

"ਜੇ ਤੁਹਾਡੀ ਗੱਲ ਸਹੀ ਹੈ, ਤੁਸੀਂ ਆਪਣੀ ਸਾਰੀ ਦੌਲਤ ਦਾ ਕੀ ਕਰਦੇ ਹੋ ?"

"ਮੈਂ ਇਸ ਨੂੰ ਵਧੇਰੇ ਦੌਲਤ ਬਣਾਉਣ ਲਈ ਵਰਤਦਾ ਹਾਂ... ।” "ਕਿਸ ਲਈ ?"

"ਹੋਰ ਵਧੇਰੇ ਦੌਲਤ ਬਣਾਉਣ ਲਈ... "

"ਕਿਸ ਲਈ ?" ਮੈਂ ਫਿਰ ਪੁੱਛਿਆ।

ਉਹ ਅਗਾਂਹ ਨੂੰ ਝੁੱਕਿਆ, ਆਪਣੀਆਂ ਕੂਹਣੀਆਂ ਕੁਰਸੀ ਦੀਆਂ ਬਾਹਾਂ ਉੱਤੇ ਟਿਕਾਂਦਿਆਂ ਅਤੇ ਮੱਧਮ ਜਿਹੀ ਉਤਸਕਤਾ ਨਾਲ ਉਸ ਪੁੱਛਿਆ:

"ਤੂੰ ਪਾਗਲ ਤਾਂ ਨਹੀਂ ?"

"ਤੂੰ ਹੀ ਤਾਂ ਨਹੀਂ ?" ਮੈਂ ਪਰਤਵਾਂ ਸੁਆਲ ਕੀਤਾ।

ਬੁੱਢੇ ਆਦਮੀ ਨੇ ਆਪਣਾ ਸਿਰ ਝੁਕਾਇਆ ਅਤੇ ਆਪਣੇ ਸੋਨੇ ਨਾਲ ਮੜ੍ਹੇ ਦੰਦਾਂ ਵਿੱਚੋਂ ਲਮਕਵੀਂ ਅਵਾਜ਼ ਵਿੱਚ ਬੋਲਿਆ: "ਬੜਾ ਦਿਲਚਸਪ ਬੰਦਾ ਏ... ਮੇਰਾ ਵਿਚਾਰ ਹੈ ਕਿ ਪਹਿਲਾਂ ਮੈਂ ਕਦੇ ਵੀ ਅਜਿਹੇ ਬੰਦੇ ਨੂੰ ਨਹੀਂ ਮਿਲਿਆ।"

ਫਿਰ ਉਸ ਆਪਣਾ ਸਿਰ ਉਤਾਂਹ ਨੂੰ ਉਠਾਇਆ ਤੇ ਆਪਣੀਆਂ ਵਰਾਛਾਂ ਕੰਨਾਂ ਤੱਕ ਖੋਲ੍ਹੀਆਂ ਤੇ ਉਹ ਖਾਮੋਸ਼ੀ ਨਾਲ ਮੈਨੂੰ ਜਾਂਚਣ ਲੱਗਾ। ਆਪਣੇ ਸ਼ਾਂਤ ਵਤੀਰੇ ਤੋਂ ਅਨੁਮਾਨ ਲਾਉਂਦਿਆਂ, ਉਸ ਨੇ ਅਖੀਰ ਆਪਣੇ ਆਪ ਨੂੰ ਕੁਦਰਤੀ ਤੌਰ 'ਤੇ ਠੀਕ ਠਾਕ ਸਮਝਿਆ। ਮੇਰੀ ਨਜ਼ਰ ਉਸ ਦੀ ਟਾਈ ਵਿੱਚ ਲੱਗੀ ਹੀਰੇ ਵਾਲੀ ਸੂਈ ਉੱਤੇ ਪਈ। ਜੇ ਇਹ ਪੱਥਰ ਬੂਟ ਦੀ ਅੱਡੀ ਜਿੰਨਾ ਹੁੰਦਾ ਤਾਂ ਮੈਂ ਜਾਣ ਸਕਦਾ ਸਾਂ ਕਿ ਮੈਂ ਕਿਹੜੀ ਥਾਂ 'ਤੇ ਸਾਂ।

"ਅਤੇ ਤੁਸੀਂ ਆਪਣੇ ਆਪ ਦਾ ਕੀ ਕਰਦੇ ਓ ?'' ਮੈਂ ਪੁੱਛਿਆ।

"ਮੈਂ ਪੈਸਾ ਬਣਾਉਂਦਾ ਹਾਂ," ਉਸ ਨੇ ਮੋਢਿਆਂ ਨੂੰ ਝਟਕਦਿਆਂ ਸੰਖੇਪ ਜਿਹਾ ਉੱਤਰ ਦਿੱਤਾ।

54 / 162
Previous
Next