Back ArrowLogo
Info
Profile

"ਇੱਕ ਜਾਹਲਸਾਜ਼ ਤੇ ਝੂਠਾ ?" ਮੈਂ ਇਹ ਮਹਿਸੂਸ ਕਰਦਿਆਂ ਕਿ ਬੱਸ ਮੈਂ ਇਸ ਭੇਦ ਨੂੰ ਹੱਲ ਕਰਨ ਹੀ ਵਾਲਾ ਹਾਂ, ਮੈਂ ਖੁਸ਼ੀ ਨਾਲ ਚੀਕਿਆ। ਪਰ ਇਸ ਗੱਲ 'ਤੇ ਉਹ ਹਿਚਕੀਆਂ ਲੈਣ ਲੱਗਾ। ਉਸ ਦਾ ਸਾਰਾ ਸਰੀਰ ਇੰਝ ਕੰਬ ਉੱਠਿਆ ਜਿਵੇਂ ਉਸ ਨੂੰ ਕਿਸੇ ਅਦਿੱਖ ਹੱਥ ਨੇ ਝੰਜੋੜ ਦਿੱਤਾ ਹੋਵੇ। ਉਸ ਨੇ ਬੜੀ ਤੇਜ਼ੀ ਨਾਲ ਅੱਖਾਂ ਝਮਕੀਆਂ।

"ਅਜੀਬ ਮਸਖਰਾ ਹੈ!" ਉਸ ਆਪਣੇ ਆਪ ਨੂੰ ਸ਼ਾਂਤ ਕਰਦਿਆਂ ਅਤੇ ਮੇਰੇ ਵੱਲ ਸਿਲ੍ਹੀ ਤੇ ਸੰਤੁਸ਼ਟ ਨਜ਼ਰ ਨਾਲ ਵੇਖਿਆ, "ਜਨਾਬ, ਹੁਣ ਮੇਰੇ ਤੋਂ ਕੁਝ ਹੋਰ ਪੁੱਛੋ!" ਉਸ ਮੈਨੂੰ ਕੁਝ ਪੁੱਛਣ ਦਾ ਸੱਦਾ ਦਿੱਤਾ ਅਤੇ ਕਿਸੇ ਕਾਰਨ ਆਪਣੀਆਂ ਗੱਲ੍ਹਾਂ ਨੂੰ ਫੁਲਾਇਆ।

ਇੱਕ ਛਿਨ ਲਈ ਮੈਂ ਕੁਝ ਸੋਚਿਆ ਤੇ ਫਿਰ ਮਜ਼ਬੂਤੀ ਨਾਲ ਪੁੱਛਿਆ: "ਤੇ ਤੁਸੀਂ ਪੈਸਾ ਕਿਵੇਂ ਬਣਾਉਂਦੇ ਹੋ ?"

"ਆਹ! ਇਹ ਵੀ ਅਜੀਬ ਸੁਆਲ ਏ।" ਉਸ ਸਿਰ ਹਿਲਾ ਕੇ ਆਖਿਆ। "ਇਹ ਬਹੁਤ ਹੀ ਸਾਦਾ ਕੰਮ ਹੈ। ਮੈਂ ਰੇਲਾਂ ਦਾ ਮਾਲਕ ਹਾਂ। ਕਿਸਾਨ ਮਾਲ ਪੈਦਾ ਕਰਦੇ ਹਨ। ਮੈਂ ਉਹਨਾਂ ਦੀ ਪੈਦਾਵਾਰ ਮੰਡੀਆਂ ਵਿੱਚ ਲਿਆਉਂਦਾ ਹਾਂ। ਤੁਹਾਨੂੰ ਕੇਵਲ ਇਹ ਗਿਣਤੀ ਕਰਨੀ ਹੈ ਕਿ ਕਿਸਾਨ ਕੋਲ ਕਿੰਨਾ ਕੁ ਪੈਸਾ ਰਹਿਣ ਦਿੱਤਾ ਜਾਵੇ ਤਾਂ ਜੋ ਉਹ ਭੁੱਖਾ ਹੀ ਨਾ ਮਰ ਜਾਵੇ ਅਤੇ ਜਿਸ ਪੈਸੇ ਨਾਲ ਉਹ ਕੰਮ ਕਰਦੇ ਰਹਿਣ ਦੇ ਯੋਗ ਰਹਿ ਸਕੇ ਅਤੇ ਬਾਕੀ ਦਾ ਸਾਰਾ ਪੈਸਾ ਤੁਸੀਂ ਭਾੜੇ ਦੇ ਖਰਚੇ ਵਜੋਂ ਆਪਣੀਆਂ ਜੇਲ੍ਹਾਂ ਵਿੱਚ ਪਾ ਲੈਂਦੇ ਹੋ। ਕਿਤਨੀ ਸਾਦੀ ਗੱਲ ਹੈ।"

"ਕੀ ਕਿਸਾਨ ਸੰਤੁਸ਼ਟ ਹੋ ਜਾਂਦੇ ਹਨ ?"

“ਮੇਰਾ ਖਿਆਲ ਹੈ, ਸਾਰੇ ਦੇ ਸਾਰੇ ਨਹੀਂ ਹੁੰਦੇ!" ਉਸ ਨੇ ਬੱਚਿਆਂ ਵਰਗੀ ਸਾਦਗੀ ਨਾਲ ਉੱਤਰ ਦਿੱਤਾ, "ਪਰ ਲੋਕ ਕਦੇ ਵੀ ਸੰਤੁਸ਼ਟ ਨਹੀਂ ਹੁੰਦੇ, ਉਹ ਕਹਿੰਦੇ ਹਨ । ਤੁਹਾਨੂੰ ਹਮੇਸ਼ਾ ਅਜਿਹੇ ਸਿਰਫਿਰੇ ਹਮੇਸ਼ਾ ਮਿਲ ਜਾਣਗੇ, ਜੋ ਬੁੜਬੁੜਾਉਂਦੇ ਰਹਿੰਦੇ ਹਨ... ।"

"ਕੀ ਸਰਕਾਰ ਤੁਹਾਡੇ ਕੰਮ ਵਿੱਚ ਦਖਲ ਨਹੀਂ ਦੇਂਦੀ ?" ਮੈਂ ਇੱਕ ਵੱਖਰਾ ਜਿਹਾ ਸੁਆਲ ਕਰ ਮਾਰਿਆ।

"ਸਰਕਾਰ ?" ਉਹ ਚੀਕਿਆ ਤੇ ਕੁਝ ਸੋਚਦਿਆਂ ਉਂਗਲਾਂ ਨਾਲ ਆਪਣਾ ਮੱਥਾ ਰਗੜਿਆ ਫਿਰ ਜਿਵੇਂ ਕੁਝ ਚੇਤੇ ਕਰਦਿਆਂ ਉਹ ਸਿਰ ਹਿਲਾ ਕੇ ਬੋਲਣ ਲੱਗਾ, "ਆਹ! ਤੇਰਾ ਮਤਲਬ ਉਹ ਵਾਸ਼ਿੰਗਟਨ ਵਿਚਲੇ ਬੰਦਿਆਂ ਤੋਂ ਹੈ? ਨਹੀਂ, ਉਹ ਮੈਨੂੰ ਕੁਝ ਤੰਗ ਨਹੀਂ ਕਰਦੇ। ਉਹ ਚੰਗੇ ਮੁੰਡੇ ਹਨ। ਉਹਨਾਂ ਵਿੱਚੋਂ ਕੁਝ ਤਾਂ ਮੇਰੀ ਕਲੱਬ ਦੇ ਹਨ। ਪਰ ਉਹਨਾਂ ਵਿੱਚੋਂ ਬਹੁਤਿਆਂ ਦੇ ਦਰਸ਼ਨ ਨਹੀਂ ਹੁੰਦੇ। ਇਸ ਲਈ ਤੁਸੀਂ ਕਈ ਵਾਰ ਉਹਨਾਂ ਨੂੰ ਭੁੱਲ ਵੀ ਸਕਦੇ ਹੋ।ਨਹੀਂ, ਉਹ ਕੋਈ ਦਖਲ ਨਹੀਂ ਦੇਂਦੇ।" ਉਸ ਦੁਹਰਾ ਕੇ ਆਖਿਆ ਅਤੇ ਮੇਰੇ ਵੱਲ ਘੋਖਵੀਂ ਨਜ਼ਰ ਵੇਖਦਿਆਂ, ਪੁੱਛਣ ਲੱਗਾ:

"ਕੀ ਤੇਰਾ ਇਹ ਮਤਲਬ ਹੈ ਕਿ ਇਹ ਸਰਕਾਰਾਂ ਹੀ ਹਨ ਜੋ ਲੋਕਾਂ ਨੂੰ ਪੈਸਾ ਬਣਾਉਣ ਤੋਂ ਰੋਕਦੀਆਂ ਹਨ ?"

ਮੈਂ ਆਪਣੇ ਸਿੱਧੜਪੁਣੇ ਤੇ ਉਸ ਦੀ ਸਿਆਣਪ ਉੱਤੇ ਆਪਣੇ ਆਪ ਨੂੰ ਪ੍ਰੇਸ਼ਾਨ ਜਿਹਾ

55 / 162
Previous
Next