Back ArrowLogo
Info
Profile

ਮਹਿਸੂਸ ਕੀਤਾ।

"ਨਹੀਂ," ਮੈਂ ਅਰਾਮ ਨਾਲ ਬੋਲਿਆ। "ਮੇਰਾ ਇਹ ਮਤਲਬ ਨਹੀਂ ਸੀ...। ਵੇਖੋ ਨਾ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸੇ ਕਿਸੇ ਸਮੇਂ ਚਿੱਟੀ ਨੰਗੀ ਡਕੈਤੀ ਨੂੰ ਜ਼ਰੂਰ ਰੋਕੇ... ।”

"ਨਹੀਂ, ਨਹੀਂ!" ਉਸ ਇਤਰਾਜ਼ ਕੀਤਾ। "ਇਹ ਆਦਰਸ਼ਵਾਦ ਹੈ। ਇੱਥੇ ਇੰਝ ਨਹੀਂ ਕੀਤਾ ਜਾਂਦਾ। ਸਰਕਾਰ ਨੂੰ ਨਿੱਜੀ ਮਾਮਲਿਆਂ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ..।"

ਮੈਂ ਇਸ ਬੱਚਿਆਂ ਵਰਗੀ ਸੰਤੁਸ਼ਟ ਸਿਆਣਪ ਤੇ ਆਪਣੇ ਆਪ ਨੂੰ ਵਧੇਰੇ ਤੋਂ ਵਧੇਰੇ ਨਿਰਮਾਣ ਜਿਹਾ ਮਹਿਸੂਸ ਕੀਤਾ।

"ਪਰ ਕੀ ਇਹ ਨਿੱਜੀ ਮਾਮਲਾ ਹੈ ਜਦੋਂ ਇੱਕ ਬੰਦਾ ਕਈਆਂ ਨੂੰ ਤਬਾਹ ਕਰਦਾ ਹੈ ?" ਮੈਂ ਬੜੀ ਨਰਮੀ ਨਾਲ ਪੁੱਛਿਆ।

"ਤਬਾਹ ਕਰਦਾ ਹੈ ?" ਉਹ ਅੱਖਾਂ ਟੱਡਦਿਆਂ ਚੀਕਿਆ। " ਤਬਾਹੀ ਤਾਂ ਉਦੋਂ ਹੁੰਦੀ ਹੈ ਜਦੋਂ ਮਜ਼ਦੂਰੀ ਬਹੁਤੀ ਦੇਣੀ ਪੈਂਦੀ ਹੈ। ਜਾਂ ਜਦੋਂ ਹੜਤਾਲ ਹੁੰਦੀ ਹੈ। ਪਰ ਸਾਡੇ ਕੋਲ ਪਰਵਾਸੀ ਹਨ। ਉਹ ਹਮੇਸ਼ਾ ਉਜ਼ਰਤਾਂ ਨੀਂਵੀਆਂ ਕਰ ਦੇਂਦੇ ਹਨ ਅਤੇ ਖੁਸ਼ੀ ਖੁਸ਼ੀ ਹੜਤਾਲੀਆਂ ਦੀ ਥਾਂ 'ਤੇ ਕੰਮ ਕਰਨ ਲੱਗ ਜਾਂਦੇ ਹਨ। ਜਦੋਂ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਪਰਵਾਸੀ ਹਨ ਜਿਹੜੇ ਘੱਟ ਉਜ਼ਰਤਾਂ ਤੇ ਕੰਮ ਕਰਨ ਲਈ ਤਿਆਰ ਹਨ ਅਤੇ ਬਹੁਤ ਮਾਲ ਖਰੀਦਣਗੇ, ਬੱਸ ਫਿਰ ਅਨੰਦ ਹੀ ਅਨੰਦ ਹੈ।"

ਉਹਦੇ ਵਿੱਚ ਕੁਝ ਜਾਨ ਜਿਹੀ ਆ ਗਈ ਜਾਪਦੀ ਸੀ ਅਤੇ ਇੱਕ ਬੁੱਢੇ ਤੇ ਇੱਕ ਬੱਚੇ ਵਿਚਲੇ ਮੇਲ ਕੁਝ ਮੱਧਮ ਵਿਖਾਈ ਦੇਣ ਲੱਗਾ। ਉਸ ਦੀਆਂ ਪਤਲੀਆਂ ਭੂਰੀਆਂ ਉਂਗਲਾਂ ਝੁਣਝੁਣਾਈਆਂ ਅਤੇ ਉਸ ਦੀ ਰੁੱਖੀ ਆਵਾਜ਼ ਮੇਰੇ ਕੰਨ ਪਾੜਨ ਲੱਗੀ ਜਿਵੇਂ ਹੀ ਉਹ ਫਿਰ ਬੋਲਣ ਲੱਗਾ:

"ਸਰਕਾਰ ?" ਨਿਰਸੰਦੇਹ ਇਹ ਇੱਕ ਦਿਲਚਸਪ ਸੁਆਲ ਹੈ। ਇੱਕ ਚੰਗੀ ਸਰਕਾਰ ਦੀ ਜ਼ਰੂਰ ਮਹੱਤਤਾ ਹੁੰਦਾ ਹੈ। ਉਹ ਇਸ ਗੱਲ ਦਾ ਧਿਆਨ ਰੱਖਦੀ ਹੈ ਕਿ ਦੇਸ਼ ਵਿੱਚ ਇਤਨੇ ਲੋਕ ਜ਼ਰੂਰ ਹੋਣੇ ਚਾਹੀਦੇ ਹਨ, ਜਿਹੜੇ ਮੇਰਾ ਉਹ ਸਭ ਕੁਝ ਖਰੀਦ ਲੈਣ ਜੋ ਮੈਂ ਵੇਚਣਾ ਚਾਹਾਂ; ਅਤੇ ਦੇਸ਼ ਵਿੱਚ ਇਤਨੇ ਮਜ਼ਦੂਰ ਹੋਣੇ ਚਾਹੀਦੇ ਹਨ ਤਾਂ ਜੋ ਮੇਰੇ ਮੰਤਵਾਂ ਲਈ ਉਹਨਾਂ ਦੀ ਥੁੜ੍ਹ ਨਾ ਪਵੇ। ਪਰ ਇਸ ਤੋਂ ਵੱਧ ਨਹੀਂ। ਫਿਰ ਇੱਥੇ ਕੋਈ ਸੋਸ਼ਲਿਸਟ ਨਹੀਂ ਹੋਣਾ ਚਾਹੀਦਾ ਅਤੇ ਕੋਈ ਹੜਤਾਲ ਨਹੀਂ ਹੋਣੀ ਚਾਹੀਦੀ। ਸਰਕਾਰ ਨੂੰ ਉੱਚੇ ਟੈਕਸ ਨਹੀਂ ਲਾਉਣੇ ਚਾਹੀਦੇ। ਉਹ ਸਭ ਕੁਝ ਮੇਰੇ ਹੱਥ ਵਿੱਚ ਹੋਣਾ ਚਾਹੀਦਾ ਹੈ ਜੋ ਲੋਕਾਂ ਨੂੰ ਦੇਣਾ ਹੈ। ਅਜਿਹੀ ਸਰਕਾਰ ਨੂੰ ਹੀ ਮੈਂ ਚੰਗੀ ਸਰਕਾਰ ਕਹਿੰਦਾ ਹਾਂ।

"ਬੜਾ ਮੂਰਖ ਜਾਪਦਾ ਏ... ਉਹ ਆਪਣੀ ਮਹੱਤਤਾ ਤੋਂ ਜਾਣੂੰ ਹੈ," ਮੈਂ ਸੋਚਿਆ, "ਇਹ ਜ਼ਰੂਰ ਹੀ ਕੋਈ ਬਾਦਸ਼ਾਹ ਹੈ... ।"

ਉਸ ਨੇ ਬੜੇ ਵਿਸ਼ਵਾਸ ਤੇ ਤਸੱਲੀ ਨਾਲ ਬੋਲਣਾ ਜਾਰੀ ਰੱਖਿਆ, "ਮੈਂ ਦੇਸ਼ ਦੇ ਅੰਦਰ ਕੇਵਲ ਅਮਨ ਚੈਨ ਚਾਹੁੰਦਾ ਹਾਂ। ਸਰਕਾਰ ਨੂੰ ਹਰ ਪ੍ਰਕਾਰ ਦੇ ਫਿਲਾਸਫਰ ਕਰਾਏ 'ਤੇ ਰੱਖਣੇ

56 / 162
Previous
Next