Back ArrowLogo
Info
Profile

"ਸੋਨੇ ਦੇ ਪਹਾੜ ਦੀ ਚੋਟੀ ਤੋਂ ਹੀ ਕੇਵਲ ਕੋਈ ਜ਼ਿੰਦਗੀ ਦਾ ਸਹੀ ਨਜ਼ਾਰਾ ਵੇਖ ਸਕਦਾ ਹੈ।"

"ਅਤੇ ਤੁਹਾਡਾ ਮਜ੍ਹਬ ਦੇ ਬਾਰੇ ਕੀ ਵਿਚਾਰ ਹੈ ?" ਕਿਉਂਜੋ ਉਸ ਨੇ ਆਪਣੇ ਰਾਜਸੀ ਵਿਚਾਰ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੇ ਸਨ ਇਸ ਲਈ ਮੈਂ ਇਹ ਸੁਆਲ ਕੀਤਾ।

"ਆਹ!" ਉਹ ਆਪਣੇ ਗੋਡਿਆਂ ਨੂੰ ਥਾਪੜਦਿਆਂ ਤੇ ਭਰਵੱਟਿਆਂ ਨੂੰ ਤੇਜ਼ੀ ਨਾਲ ਏਧਰ ਉੱਧਰ ਫੇਰਦਿਆਂ ਚੀਕ ਕੇ ਬੋਲਿਆ। "ਇਸ ਦੇ ਬਾਰੇ ਮੇਰੇ ਬਹੁਤ ਹੀ ਨੇਕ ਵਿਚਾਰ ਹਨ। ਮਜ਼੍ਹਬ ਲੋਕਾਂ ਲਈ ਬਹੁਤ ਹੀ ਜ਼ਰੂਰੀ ਹੈ । ਮੈਂ ਈਮਾਨਦਾਰੀ ਨਾਲ ਇਸ ਵਿੱਚ ਵਿਸ਼ਵਾਸ ਰੱਖਦਾ ਹਾਂ। ਮੈਂ ਆਪ ਹਰ ਐਤਵਾਰ ਨੂੰ ਗਿਰਜੇ ਵਿੱਚ ਇਸ ਦਾ ਪ੍ਰਚਾਰ ਕਰਦਾ ਹਾਂ... ਹਾਂ ਮੈਂ ਇੰਝ ਕਰਦਾ ਹਾਂ ।"

"ਅਤੇ ਤੁਸੀਂ ਕਹਿੰਦੇ ਕੀ ਹੋ ?" ਮੈਂ ਪੁੱਛਿਆ।

"ਹਰ ਉਹ ਗੱਲ ਜੋ ਇੱਕ ਸ਼ਰਧਾਲੂ ਈਸਾਈ ਗਿਰਜੇ ਵਿੱਚ ਕਹਿ ਸਕਦਾ ਹੈ!" ਉਸ ਨੇ ਨਿਸ਼ਚੇ ਨਾਲ ਉੱਤਰ ਦਿੱਤਾ। 'ਮੈਂ ਇੱਕ ਨਿਰਮਾਣ ਪਾਦਰੀ ਵਾਂਗ ਉੱਤਰ ਦਿੰਦਾ ਹਾਂ, ਨਿਰਸੰਦੇਹ, ਗਰੀਬਾਂ ਨੂੰ ਹਮੇਸ਼ਾ ਹੀ ਦਿਆਲੂ ਤੇ ਪਿਤਰੀ ਸਿੱਖਿਆ ਦੀ ਜ਼ਰੂਰਤ ਹੁੰਦੀ ਹੈ...। ਮੈਂ ਉਹਨਾਂ ਨੂੰ ਦੱਸਦਾ ਹਾਂ...।"

ਇੱਕ ਛਿਨ ਲਈ ਉਸ ਦਾ ਚਿਹਰਾ ਬੱਚਿਆਂ ਵਾਂਗ ਮਸੂਮ ਵਿਖਾਈ ਦੇਣ ਲੱਗਾ, ਫਿਰ ਉਸ ਨੇ ਆਪਣੇ ਦੋਹਾਂ ਬੁੱਲ੍ਹਾਂ ਨੂੰ ਘੁੱਟਿਆ ਅਤੇ ਉਸ ਦੀ ਨਜ਼ਰ ਘੁੰਮਦੀ ਘੁੰਮਦੀ ਛੱਤ ਵੱਲ ਚਲੀ ਗਈ, ਜਿੱਥੇ ਕਾਮ ਦੇਵਤਿਆਂ ਨੇ ਇੱਕ ਗੁਦਗੁਦੀ ਔਰਤ ਦੇ ਨੰਗੇ ਸਰੀਰ ਨੂੰ ਕੱਜਿਆ ਹੋਇਆ ਸੀ। ਉਸ ਔਰਤ ਦੀ ਚਮੜੀ ਦਾ ਰੰਗ ਲੰਕਾ ਸ਼ਹਿਰ ਦੀ ਸੂਰਨੀ ਵਰਗਾ ਸੀ। ਛੱਤ ਦੇ ਰੰਗ ਉਸ ਦੀਆਂ ਬੇਰੰਗ ਅੱਖਾਂ ਵਿੱਚ ਵਿਖਾਈ ਦਿੱਤੇ ਜਿਨ੍ਹਾਂ ਨੇ ਉਹਨਾਂ ਵਿੱਚ ਲਿਸ਼ਕ ਪੈਦਾ ਕਰ ਦਿੱਤੀ ਅਤੇ ਉਸ ਨੇ ਸਹਿਜੇ ਜਿਹੇ ਬੋਲਣਾ ਸ਼ੁਰੂ ਕੀਤਾ:

"ਈਸਾ ਨੂੰ ਮੰਨਣ ਵਾਲੇ ਭਰਾਓ ਤੇ ਭੈਣੋ! ਸਾੜੇ ਤੇ ਈਰਖਾ ਦੇ ਚਲਾਕ ਸ਼ੈਤਾਨ ਦੀ ਉਕਸਾਹਟ ਵਿੱਚ ਮਤ ਆਓ, ਸਾਰੀਆਂ ਸੰਸਾਰੀ ਚੀਜ਼ਾਂ ਨੂੰ ਤਿਆਗ ਦਿਓ। ਇਸ ਧਰਤੀ ਉੱਤੇ ਮਨੁੱਖੀ ਜੀਵਨ ਬਹੁਤ ਥੋੜ੍ਹੇ ਸਮੇਂ ਲਈ ਹੈ । ਚਾਲੀਆਂ ਦੀ ਉਮਰ ਤੱਕ ਹੀ ਇੱਕ ਮਨੁੱਖ ਚੰਗਾ ਕਾਮਾ ਹੁੰਦਾ ਹੈ, ਚਾਲੀਆਂ ਦੇ ਮਗਰੋਂ ਉਸ ਨੂੰ ਫੈਕਟਰੀਆਂ ਵਿੱਚ ਮੁਲਾਜ਼ਮ ਨਹੀਂ ਰੱਖਿਆ ਜਾ ਸਕਦਾ। ਜ਼ਿੰਦਗੀ ਸੁਰੱਖਿਅਤ ਨਹੀਂ ਹੈ । ਕੰਮ ਕਰਦਿਆਂ ਤੁਹਾਡੇ ਹੱਥ ਦੀ ਨਿੱਕੀ ਜਿਹੀ ਗਲਤ ਹਰਕਤ ਹੁੰਦਿਆਂ ਹੀ ਮਸ਼ੀਨ ਤੁਹਾਡੀਆਂ ਹੱਡੀਆਂ ਨੂੰ ਵੀ ਪੀਹ ਦੇਵੇਗੀ। ਲੂ ਲੱਗੀ ਨਹੀਂ ਤੇ ਤੁਸੀਂ ਖਤਮ ਹੋਏ ਨਹੀਂ! ਰੋਗ ਤੇ ਦੁਰਭਾਗ ਪੈਰ ਪੈਰ 'ਤੇ ਤੁਹਾਡੇ ਪਿੱਛਾ ਕਰਦੇ ਹਨ। ਗਰੀਬ ਮਨੁੱਖ ਇੱਕ ਉੱਚੇ ਘਰ ਦੀ ਛੱਤ ਉੱਤੇ ਇੱਕ ਅੰਨ੍ਹੇ ਬੰਦੇ ਵਾਂਗ ਹੈ—ਜਿਸ ਪਾਸੇ ਵੀ ਉਹ ਮੂੰਹ ਕਰੇਗਾ ਡਿੱਗ ਕੇ ਖਤਮ ਹੋ ਜਾਵੇਗਾ, ਜਿਵੇਂ ਕਿ ਜੂਡ ਦਾ ਭਰਾ ਰਸੂਲ ਜੇਮਜ਼ ਸਾਨੂੰ ਦੱਸਦਾ ਹੈ। ਭਰਾਓ! ਤੁਸੀਂ ਇਸ ਸੰਸਾਰੀ ਜੀਵਨ ਤੋਂ ਕੋਈ ਲਾਭ ਨਾ ਉਠਾਓ, ਇਹ ਸਭ ਸ਼ੈਤਾਨ ਦਾ ਕਾਰਾ ਹੈ, ਜੋ ਮਨੁੱਖੀ ਰੂਹਾਂ ਨੂੰ ਵੀਰਾਨ ਕਰਦਾ ਹੈ । ਈਸਾ ਦੇ ਪਿਆਰੇ ਬੱਚਿਓ! ਤੁਹਾਡੀ ਸਲਤਨਤ, ਤੁਹਾਡੇ ਪਿਓ ਦੀ ਸਲਤਨਤ ਵਾਂਗ, ਇਸ ਸੰਸਾਰ ਵਿੱਚ ਨਹੀਂ, ਉਹ ਤਾਂ

58 / 162
Previous
Next