Back ArrowLogo
Info
Profile

"ਉਹ ਕੁਆਰੀ ਮਾਂ ਦੀ ਔਲਾਦ ਸੀ ।" ਬੁੱਢੇ ਨੇ ਮੇਰੇ ਵੱਲ ਅੱਖਾਂ ਝਮਕਦਿਆਂ ਆਖਿਆ ਅਤੇ ਉਸ ਦੀ ਨਜ਼ਰ ਸਾਰੇ ਕਮਰੇ ਵਿੱਚ ਘੁੰਮ ਗਈ।"ਕੀ ਤੂੰ ਸਮਝ ਗਿਆ ਏਂ ?"

ਕੁਆਰੀ ਮਾਂ ਨੂੰ ਜੰਮਿਆ ਬੰਦਾ ਤਾਂ ਅਮਰੀਕਾ ਵਿਚ ਅਧਿਕਾਰੀ ਤੱਕ ਨਹੀਂ ਬਣ ਸਕਦਾ, ਖੁਦਾ ਦੀ ਤਾਂ ਗੱਲ ਹੀ ਛੱਡੋ! ਇੱਕ ਸਾਊ ਸਮਾਜ ਵਿੱਚ ਕਿਸੇ ਵੀ ਥਾਂ ਉਸ ਦੀ ਕੋਈ ਇੱਜ਼ਤ ਨਹੀਂ ਕਰਦਾ। ਕੋਈ ਵੀ ਕੁੜੀ ਉਸ ਨਾਲ ਵਿਆਹ ਕਰਾਉਣ ਨੂੰ ਰਾਜ਼ੀ ਨਹੀਂ ਹੁੰਦੀ ਹੈ, ਅਸੀਂ ਇਸ ਪੱਖੋਂ ਬੜੇ ਕਰੜੇ ਹਾਂ ਅਤੇ ਜੇ ਅਸੀਂ ਈਸਾ ਨੂੰ ਮੰਨੀਏ ਤਾਂ ਸਾਨੂੰ ਸਾਰੇ ਨਜਾਇਜ਼ ਤੌਰ 'ਤੇ ਜੰਮਿਆਂ ਨੂੰ ਸਤਿਕਾਰ ਯੋਗ ਬੰਦਿਆਂ ਵਾਂਗ ਪ੍ਰਵਾਨ ਕਰਨਾ ਪਵੇਗਾ ਭਾਵੇਂ ਉਹ ਇੱਕ ਨੀਗਰੋ ਤੇ ਸਫੇਦ ਔਰਤ ਦੀ ਔਲਾਦ ਹੋਣ। ਰਤਾ ਸੋਚੋ, ਇਹ ਗੱਲ ਕਿਤਨੀ ਭਿਆਨਕ ਹੋਵੇਗੀ। ਕਿਉਂ ?"

ਨਿਰਸੰਦੇਹ ਇਹ ਕਿਤਨਾ ਭਿਆਨਕ ਜਾਪਿਆ ਹੋਵੇਗਾ, ਕਿਉਂ ਜੋ ਬੁੱਢੇ ਦੀਆਂ ਅੱਖਾਂ ਸਾਵੀਆਂ ਹੋ ਗਈਆਂ ਤੇ ਉੱਲੂ ਦੀਆਂ ਅੱਖਾਂ ਵਾਂਗ ਬਿਲਕੁਲ ਗੋਲ। ਬੜੀ ਕੋਸ਼ਿਸ਼ ਨਾਲ ਆਪਣਾ ਹੇਠਲਾ ਬੁੱਲ੍ਹ ਉੱਪਰ ਨੂੰ ਉਠਾ ਕੇ ਉਸ ਨੇ ਦੰਦਾਂ ਨਾਲ ਘੁੱਟਿਆ। ਪ੍ਰਤੱਖ ਤੌਰ 'ਤੇ ਉਸ ਨੇ ਸਮਝਿਆ ਕਿ ਉਸ ਦੇ ਮੂੰਹ ਦੇ ਇਸ ਬਨਾਵਟੀ ਅੰਦਾਜ਼ ਨੇ ਉਸ ਦੇ ਚਿਹਰੇ ਨੂੰ ਵਧੇਰੇ ਪ੍ਰਭਾਵਸ਼ਾਲੀ ਤੇ ਕਰੜਾ ਬਣਾ ਦਿੱਤਾ ਹੈ।

"ਅਤੇ ਤੁਸੀਂ ਨੀਗਰੋ ਨੂੰ ਇੱਕ ਮਨੁੱਖੀ ਜੀਵ ਮੰਨਣ ਤੋਂ ਉੱਕਾ ਹੀ ਇਨਕਾਰੀ ਓ ?" ਇੱਕ ਜਮਹੂਰੀਅਤ ਪਸੰਦ ਦੇਸ਼ ਦੇ ਸਦਾਚਾਰ ਤੋਂ ਨਿਰਾਸ਼ ਹੋਇਆ ਮਹਿਸੂਸ ਕਰਦਿਆਂ ਮੈਂ ਪੁੱਛਿਆ।

"ਤੂੰ ਕਿੰਨਾ ਸਿੱਧੜ ਏਂ ?" ਮੇਰੇ 'ਤੇ ਤਰਸ ਖਾਂਦਿਆਂ ਉਹ ਚੀਕਿਆ। "ਕਿਉਂ ਜੋ ਉਹ ਕਾਲੇ ਹਨ ਅਤੇ ਉਹਨਾਂ ਕੋਲੋਂ ਬੋ ਆਉਂਦੀ ਏ। ਜਿਵੇਂ ਹੀ ਸਾਨੂੰ ਪਤਾ ਲੱਗਾ ਕਿ ਇੱਕ ਨੀਗਰੋ ਨੇ ਸਫੇਦ ਔਰਤ ਨੂੰ ਆਪਣੀ ਪਤਨੀ ਬਣਾ ਲਿਆ ਅਸੀਂ ਉਸੇ ਵੇਲੇ ਉਸ ਨੂੰ ਖਤਮ ਕਰ ਦੇਂਦੇ ਹਾਂ। ਅਸੀਂ ਉਸ ਦੀ ਧੌਣ ਦੁਆਲੇ ਰੱਸੀ ਬੰਨ੍ਹ ਕੇ ਬਿਨਾਂ ਕਿਸੇ ਉਚੇਚ ਦੇ ਉਸ ਨੂੰ ਨੇੜੇ ਦੇ ਦਰਖ਼ਤ ਨਾਲ ਲਟਕਾ ਦੇਂਦੇ ਹਾਂ। ਜਦੋਂ ਵੀ ਸਦਾਚਾਰ ਦੇ ਵਿਰੁੱਧ ਕੋਈ ਗੱਲ ਹੋਵੇ, ਅਸੀਂ ਬੜੇ ਸਖ਼ਤ ਹੋ ਜਾਂਦੇ ਹਾਂ ।"

ਹੁਣ ਉਸ ਨੇ ਮੇਰੇ ਅੰਦਰ ਸਤਿਕਾਰ ਜਗਾ ਦਿੱਤਾ ਕਿ ਕੋਈ ਵੀ ਟੁਕੜੇ ਟੁਕੜੇ ਹੋਈ ਲਾਸ਼ ਬਾਰੇ ਮਹਿਸੂਸ ਕੀਤੇ ਬਿਨਾਂ ਨਹੀਂ ਰਹਿ ਸਕਦਾ। ਪਰ ਮੈਂ ਤਾਂ ਇੱਕ ਕੰਮ ਆਪਣੇ ਜ਼ਿੰਮੇ ਲਿਆ ਹੋਇਆ ਸੀ ਅਤੇ ਬੁਰੇ ਦੇ ਘਰ ਤੱਕ ਪੁੱਜਣ ਦੀ ਪੱਕੀ ਧਾਰੀ ਹੋਈ ਸੀ । ਮੈਂ ਸੁਆਲ 'ਤੇ ਸੁਆਲ ਪੁੱਛੀ ਗਿਆ, ਸਫਾਈ, ਅਜ਼ਾਦੀ ਤੇ ਸਿਆਣਪ ਅਤੇ ਉਸ ਕਾਸੇ ਨੂੰ, ਜਿਸ ਨੂੰ ਮੈਂ ਨੇਕ ਤੇ ਸਮਝਦਾਰ ਮੰਨਦਾ ਹਾਂ ਤਸੀਹੇ ਦੇ ਰਹੇ ਅਮਲ ਨੂੰ ਤੇਜ਼ੀ ਨਾਲ ਨਿਪਟਾਉਣਾ ਚਾਹੁੰਦਾ ਸਾਂ।

"ਸੋਸ਼ਲਿਸਟਾਂ ਵੱਲ ਤੁਹਾਡਾ ਕੀ ਵਤੀਰਾ ਹੈ ?"

“ਉਹ ਤਾਂ ਸ਼ੈਤਾਨ ਦੇ ਅਸਲੀ ਚਾਕਰ ਹਨ।" ਉਸ ਫੁਰਤੀ ਨਾਲ ਆਪਣੇ ਗੋਡਿਆਂ ਨੂੰ ਥਾਪੜਦਿਆਂ ਮੇਰੇ ਮੂੰਹ 'ਤੇ ਮਾਰੀ । "ਸੋਸ਼ਲਿਸਟ ਜ਼ਿੰਦਗੀ ਦੀ ਮਸ਼ੀਨ ਵਿੱਚ ਰੇਤ ਹਨ, ਰੇਤ ਜਿਹੜੀ ਹਰ ਚੀਜ਼ ਵਿੱਚ ਘੁੱਸ ਜਾਂਦੀ ਹੈ, ਜੋ ਮਸ਼ੀਨੀ ਬਣਤਰ ਨੂੰ ਸਫਾਈ ਤੇ ਅਰਾਮ ਨਾਲ

61 / 162
Previous
Next