Back ArrowLogo
Info
Profile

"ਤੁਹਾਡਾ ਕਲਾ ਬਾਰੇ ਕੀ ਵਿਚਾਰ ਹੈ?” ਮੈਂ ਪੁੱਛਿਆ।

ਉਹ ਮੇਰੇ ਵੱਲ ਝਾਕਿਆ ਅਤੇ ਉਸ ਆਪਣੇ ਚਿਹਰੇ ਉੱਤੋਂ ਆਪਣੇ ਹੱਥ ਨਾਲ ਕ੍ਰੋਧ ਤੇ ਰੁੱਖੇਪਣ ਨੂੰ ਪੂੰਝ ਦਿੱਤਾ। ਇੱਕ ਵਾਰ ਫੇਰ ਉਸ ਦੇ ਚਿਹਰੇ ਉੱਤੇ ਬੱਚੇ ਵਰਗੀ ਮਾਸੂਮੀਅਤ ਆ ਗਈ ਸੀ।

"ਤੂੰ ਕੀ ਆਖਿਆ ਸੀ ?" ਉਸ ਪੁੱਛਿਆ।

"ਕਲਾ ਬਾਰੇ ਤੁਹਾਡੇ ਕੀ ਵਿਚਾਰ ਹਨ ?"

"ਆਹ!" ਉਸ ਬੜੇ ਅਰਾਮ ਨਾਲ ਹੁੰਗਾਰਾ ਭਰਿਆ। “ਮੈਂ ਇਸ ਬਾਰੇ ਕੁਝ ਨਹੀਂ ਸੋਚਦਾ। ਮੈਂ ਇਸ ਨੂੰ ਮਹਿਜ਼ ਖਰੀਦਦਾ ਹੀ ਹਾਂ...।"

"ਮੈਂ ਇਸ ਤੋਂ ਜਾਣੂੰ ਹਾਂ। ਪਰ ਸ਼ਾਇਦ ਇਸ ਬਾਰੇ ਤੁਸੀਂ ਆਪਣੇ ਵਿਚਾਰ ਵੀ ਰੱਖਦੇ ਹੋਵੇ ਅਤੇ ਤੁਸੀਂ ਇਸ ਤੋਂ ਕੀ ਚਾਹੁੰਦੇ ਓ?"

"ਓ। ਨਿਰਸੰਦੇਹ, ਜੋ ਕੁਝ ਮੈਂ ਕਲਾ ਤੋਂ ਚਾਹੁੰਦਾ ਹਾਂ ਉਹ ਮੈਂ ਜਾਣਦਾ ਹਾਂ...। ਕਲਾ ਦਿਲ ਪਰਚਾਵੀਂ ਹੋਣੀ ਚਾਹੀਦੀ ਹੈ—ਬੱਸ ਇਸ ਤੋਂ ਮੈਂ ਇਹੋ ਕੁਝ ਚਾਹੁੰਦਾ ਹਾਂ। ਜ਼ਰੂਰੀ ਹੈ ਕਿ ਇਹ ਮੈਨੂੰ ਹਸਾ ਸਕੇ। ਜਿਹੋ ਜਿਹਾ ਮੇਰਾ ਕਾਰੋਬਾਰ ਹੈ ਇਸ ਵਿੱਚੋਂ ਕੋਈ ਵੀ ਚੀਜ਼ ਮੈਨੂੰ ਖੁਸ਼ ਕਰਨ ਜਾਂ ਹਸਾਉਣ ਵਾਲੀ ਨਹੀਂ। ਕਿਸੇ ਕਿਸੇ ਸਮੇਂ ਦਿਮਾਗ ਨੂੰ ਕਿਸੇ ਅਜਿਹੀ ਚੀਜ਼ ਦੀ ਲੋੜ ਪੈਂਦੀ ਹੈ ਜੋ ਉਸ ਨੂੰ ਸ਼ਾਂਤ ਕਰ ਸਕੇ ਅਤੇ ਕੋਈ ਅਜਿਹੀ ਚੀਜ਼ ਜੋ ਸਰੀਰ ਨੂੰ ਉਤੇਜਿਤ ਕਰ ਸਕੇ । ਛੱਤ ਜਾਂ ਕੰਧਾਂ ਉਤਲੀਆਂ ਕਲਾਮਈ ਸਜਾਵਟਾਂ ਨੂੰ ਭੁੱਖ ਤੇ ਸ਼ੌਕ ਨੂੰ ਪ੍ਰਚੰਡ ਕਰਨਾ ਚਾਹੀਦਾ ਹੈ...। ਇਸ਼ਤਿਹਾਰ ਵਧੀਆ ਤੇ ਬਹੁਤ ਹੀ ਦਿਲਕਸ਼ ਰੰਗਾਂ ਵਿੱਚ ਚਿਤਰੇ ਜਾਣੇ ਚਾਹੀਦੇ ਹਨ। ਇਸ਼ਤਿਹਾਰ ਤੁਹਾਨੂੰ ਦੂਰੋਂ ਹੀ, ਕਈ ਮੀਲ ਦੀ ਦੂਰੀ ਤੋਂ ਹੀ ਤੁਹਾਡਾ ਧਿਆਨ ਆਪਣੇ ਵੱਲ ਖਿੱਚ ਲੈਣ ਵਾਲਾ ਤੇ ਤੁਹਾਨੂੰ ਝੱਟ ਉਸ ਥਾਂ ਜਿੱਥੇ ਉਹ ਲਿਜਾਉਣਾ ਚਾਹੁੰਦਾ ਹੈ, ਲੈ ਜਾਣ ਵਾਲ਼ਾ ਹੋਣਾ ਚਾਹੀਦਾ ਹੈ ਤਾਂ ਹੀ ਇਸ ਦਾ ਕੋਈ ਲਾਭ ਹੁੰਦਾ ਹੈ। ਬੁੱਤ ਤੇ ਫੁੱਲਦਾਨ ਹਮੇਸ਼ਾ ਹੀ ਪੱਥਰ ਜਾਂ ਚੀਨੀ ਮਿੱਟੀ ਦੀ ਥਾਂ 'ਤੇ ਤਾਂਬੇ ਦੇ ਬਣਾਉਣੇ ਚਾਹੀਦੇ ਹਨ। ਨੌਕਰ ਪੱਥਰ ਜਾਂ ਚੀਨੀ ਮਿੱਟੀ ਦੇ ਬਣੇ ਬੁੱਤਾਂ ਤੇ ਫੁੱਲਦਾਨਾਂ ਨੂੰ ਤੋੜ ਦੇਂਦੇ ਹਨ। ਕੁੱਕੜਾਂ ਦੀ ਲੜਾਈ ਜਾਂ ਚੂਹਿਆਂ ਦਾ ਸ਼ਿਕਾਰ ਬਹੁਤ ਹੀ ਦਿਲਚਸਪ ਹੁੰਦਾ ਹੈ। ਇਹ ਮੈਂ ਲੰਡਨ ਵਿੱਚ ਵੇਖੇ ਸਨ...। ਨਿਰਸੰਦੇਹ ਬਹੁਤ ਹੀ ਵਧੀਆ ਸਨ । ਮੁੱਕੇਬਾਜ਼ੀ ਵੀ ਵਧੀਆ ਦਿਲ ਪਰਚਾਵਾ ਹੈ। ਪਰ ਇਸ ਦਾ ਅੰਤ ਕਿਸੇ ਦੇ ਕਤਲ ਵਿੱਚ ਕਰਨ ਦੀ ਆਗਿਆ ਨਹੀਂ ਹੋਣਾ ਚਾਹੀਦਾ। ਸੰਗੀਤ ਦੇਸ਼ ਭਗਤੀ ਵਾਲਾ ਹੋਣਾ ਚਾਹੀਦਾ ਹੈ। ਭਾਵੇਂ ਕੂਚ ਸੰਗੀਤ ਸਦਾ ਹੀ ਵਧੀਆ ਹੁੰਦਾ ਹੈ ਪਰ ਅਮਰੀਕਾ ਦੇ ਕੂਚ ਸੰਗੀਤ ਸਭ ਤੋਂ ਵਧੀਆ ਹੁੰਦੇ ਹਨ। ਅਮਰੀਕਾ ਸੰਸਾਰ ਵਿੱਚ ਸਭ ਤੋਂ ਵਧੀਆ ਦੇਸ਼ ਹੈ, ਇਸੇ ਲਈ ਅਮਰੀਕੀ ਸੰਗੀਤ ਇਸ ਧਰਤੀ ਉੱਤੇ ਉੱਚ ਦਰਜੇ ਦਾ ਹੈ। ਚੰਗਾ ਸੰਗੀਤ ਹਮੇਸ਼ਾ ਵਧੀਆ ਲੋਕਾਂ ਵਿੱਚ ਮਿਲਦਾ ਹੈ। ਅਮਰੀਕੀ ਧਰਤੀ ਦੇ ਸਭ ਤੋਂ ਵਧੀਆ ਲੋਕ ਹਨ। ਬਹੁਤਾ ਪੈਸਾ ਇਹਨਾਂ ਹੀ ਕੋਲ ਹੈ। ਜਿੰਨੀ ਦੌਲਤ ਸਾਡੇ ਕੋਲ ਹੈ ਹੋਰ ਕਿਸੇ ਕੋਲ ਨਹੀਂ। ਇਸੇ ਲਈ ਸਾਰੀ ਦੁਨੀਆਂ ਛੇਤੀ ਹੀ ਸਾਡੇ ਕੋਲੋਂ ਮੰਗਣ ਲਈ ਆਵੇਗੀ...।"

ਜਿਵੇਂ ਹੀ ਮੈਂ ਇਸ ਰੋਗੀ ਬੱਚੇ ਦੀ ਘਟੀਆ ਬਕਵਾਸ ਸੁਣੀ ਤਾਂ ਝੱਟ ਮੇਰੇ ਮਨ ਵਿੱਚ

63 / 162
Previous
Next