Back ArrowLogo
Info
Profile

"ਤੁਹਾਨੂੰ ਕਿਹੜਾ ਕਵੀ ਚੰਗਾ ਲੱਗਦਾ ਹੈ ?" ਮੈਂ ਕਾਹਲੀ ਨਾਲ ਅਗਲਾ ਸੁਆਲ ਪੁੱਛਿਆ।

ਬੁੱਢੇ ਨੇ ਮੇਰੇ ਵੱਲ ਘਬਰਾਹਟ ਵਿੱਚ ਤਕਿਆ ਤੇ ਹੌਲੀ ਜਿਹੇ ਪੁੱਛਿਆ "ਤੂੰ ਕੀ ਕਹਿ ਰਿਹਾ ਏਂ ?"

ਮੈਂ ਆਪਣੇ ਸੁਆਲ ਨੂੰ ਦੁਹਰਾਇਆ।

"ਹੂੰ... ਤੂੰ ਤਾਂ ਬੜਾ ਦਿਲਚਸਪ ਬੰਦਾ ਏਂ ?" ਉਸ ਨੇ ਦੁਬਿਧਾ ਜਿਹੀ ਵਿੱਚ ਸਿਰ ਛੱਡਦਿਆਂ ਆਖਿਆ। "ਮੈਨੂੰ ਕੀ ਲੋੜ ਪਈ ਏ ਕਿ ਮੈਂ ਕਿਸੇ ਕਵੀ ਨੂੰ ਪਸੰਦ ਕਰਾਂ? ਅਤੇ ਕਿਉਂ ਕਿਸੇ ਇੱਕ ਕਵੀ ਨੂੰ ਪਸੰਦ ਕੀਤਾ ਜਾਵੇ ?"

"ਮੈਨੂੰ ਮੁਆਫ ਕਰਨਾ।" ਆਪਣੇ ਮੱਥੇ ਤੋਂ ਮੁੜ੍ਹਕਾ ਪੂੰਝਦਿਆਂ ਮੈਂ ਆਖਿਆ। "ਮੇਰਾ ਪੁੱਛਣ ਦਾ ਇਹ ਅਰਥ ਸੀ ਕਿ ਆਪਣੀ ਚੈੱਕ ਬੁੱਕ ਤੋਂ ਇਲਾਵਾ ਤੁਹਾਨੂੰ ਹੋਰ ਕਿਹੜੀ ਪੁਸਤਕ ਬਹੁਤ ਚੰਗੀ ਲੱਗਦੀ ਹੈ...?"

"ਹੂੰ ! ਇਹ ਇੱਕ ਬਿਲਕੁਲ ਵੱਖਰੀ ਗੱਲ ਹੈ।" ਉਸ ਸਹਿਮਤੀ ਪ੍ਰਗਟਾਈ। ਦੋ ਪੁਸਤਕਾਂ ਮੈਨੂੰ ਬਹੁਤ ਪਸੰਦ ਹਨ, ਇੱਕ ਅੰਜੀਲ ਤੇ ਦੂਜੀ ਵਹੀਖਾਤਾ। ਇਹ ਦੋਵੇਂ ਪੁਸਤਕਾਂ ਮਨ ਨੂੰ ਇੱਕੋ ਜਿਹਾ ਉਤੇਜਿਤ ਕਰਦੀਆਂ ਹਨ। ਜਿਵੇਂ ਹੀ ਤੁਸੀਂ ਇਹਨਾਂ ਨੂੰ ਹੱਥ ਵਿੱਚ ਫੜਦੇ ਹੋ, ਤੁਸੀਂ ਮਹਿਸੂਸ ਕਰਦੇ ਹੋ ਕਿ ਇਹਨਾਂ ਵਿੱਚ ਉਹ ਸ਼ਕਤੀ ਹੈ ਜੋ ਤੁਹਾਨੂੰ ਹਰ ਉਹ ਚੀਜ਼ ਬਖ਼ਸ਼ਦੀ ਹੈ ਜਿਸ ਦੀ ਤੁਹਾਨੂੰ ਜ਼ਰੂਰਤ ਹੈ।"

"ਜਾਪਦਾ ਏ, ਇਹ ਮੇਰਾ ਮੌਜੂ ਉਡਾ ਰਿਹਾ ਏ।" ਮੈਂ ਸੋਚਿਆ ਅਤੇ ਸਿੱਧਾ ਉਸ ਦੇ ਮੂੰਹ ਵੱਲ ਵੇਖਿਆ। ਨਹੀਂ, ਇਹ ਗੱਲ ਨਹੀਂ। ਨਜ਼ਰਾਂ ਨੇ ਇਸ ਬੱਚੇ ਦੀ ਸੁਹਿਰਦਤਾ ਬਾਰੇ ਸਾਰੇ ਸ਼ੰਕੇ ਦੂਰ ਕਰ ਦਿੱਤੇ। ਉਹ ਆਪਣੀ ਕੁਰਸੀ 'ਤੇ ਬੈਠਾ ਹੋਇਆ, ਖੋਲ ਵਿੱਚ ਝੁਰੜੀ ਮੁਰੜੀ ਗਿਰੀ ਵਾਂਗ ਵਿਖਾਈ ਦੇਂਦਾ ਸੀ ਅਤੇ ਇਹ ਬਿਲਕੁੱਲ ਪ੍ਰਤੱਖ ਸੀ ਕਿ ਉਹ ਆਪਣੇ ਸ਼ਬਦਾਂ ਦੀ ਸਫਾਈ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਰੱਖਦਾ ਸੀ।

"ਹਾਂ।" ਆਪਣੇ ਨਹੁੰਆਂ ਵੱਲ ਧਿਆਨ ਨਾਲ ਵੇਖਦਿਆਂ ਉਹ ਫਿਰ ਬੋਲਿਆ। "ਹਾਂ, ਇਹ ਬਹੁਤ ਹੀ ਸ਼ਾਨਦਾਰ ਪੁਸਤਕਾਂ ਹਨ। ਇੱਕ ਤਾਂ ਵਲੀਆਂ ਨੇ ਲਿਖੀ ਸੀ ਤੇ ਦੂਜੀ ਮੇਰੀ ਆਪਣੀ ਰਚਨਾ ਹੈ। ਤੂੰ ਮੇਰੀ ਪੁਸਤਕ ਵਿੱਚ ਬਹੁਤ ਹੀ ਥੋੜ੍ਹੇ ਸ਼ਬਦ ਵੇਖੇਗਾ। ਇਸ ਵਿੱਚ ਅੰਕੜੇ ਹਨ। ਇਹ ਦਰਸਾਉਂਦੇ ਹਨ ਕਿ ਜੇ ਬੰਦਾ ਈਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨ ਨੂੰ ਤਿਆਰ ਹੋਵੇ ਤਾਂ ਉਹ ਕੀ ਕੁਝ ਕਰ ਸਕਦਾ ਹੈ। ਸਰਕਾਰ ਮੇਰੇ ਮਰਨ ਮਗਰੋਂ ਮੇਰੀ ਪੁਸਤਕ ਨੂੰ ਪ੍ਰਕਾਸ਼ਤ ਕਰ ਕੇ ਇਕ ਚੰਗਾ ਕੰਮ ਕਰੇਗੀ। ਲੋਕਾਂ ਨੂੰ ਇਹ ਜਾਣਨ ਦਿਓ ਕਿ ਉਹਨਾਂ ਨੂੰ ਮੇਰੇ ਵਰਗੀ ਉੱਚੀ ਪੱਧਰ ਉੱਤੇ ਪੁੱਜਣ ਲਈ ਕੀ ਕੁਝ ਕਰਨਾ ਚਾਹੀਦਾ ਹੈ।

ਅਤੇ ਉਸ ਨੇ ਇੱਕ ਜੇਤੂ ਦੇ ਸਫਲ ਅੰਦਾਜ਼ ਵਿੱਚ ਉੱਘੜਵੇਂ ਹਾਵ-ਭਾਵ ਪ੍ਰਗਟਾਏ। ਮੈਂ ਮਹਿਸੂਸ ਕੀਤਾ ਕਿ ਹੁਣ ਸਮਾਂ ਹੈ ਕਿ ਮੁਲਾਕਾਤ ਸਮਾਪਤ ਕਰ ਦਿੱਤੀ ਜਾਵੇ। ਹੋਰ ਸਿਰ ਪੈਰਾਂ ਹੇਠ ਲਿਤਾੜਿਆ ਜਾਣਾ ਨਹੀਂ ਸਹਾਰ ਸਕਦਾ।

"ਸ਼ਾਇਦ ਤੁਸੀਂ ਵਿਗਿਆਨ ਬਾਰੇ ਕੁਝ ਕਹਿਣਾ ਚਾਹੋਗੇ ?" ਮੈਂ ਸਹਿਜੇ ਜਿਹੇ ਪੁੱਛਿਆ।

65 / 162
Previous
Next