

"ਤੂੰ ਜਾਣਦਾ ਹੀ ਏਂ, ਆਪਣੇ ਦਿਲ ਪਰਚਾਵੇ ਲਈ। ਮੈਂ ਉਹਨਾਂ ਨੂੰ ਆਪੋ ਵਿੱਚ ਮੁੱਕੋ ਮੁੱਕੀ ਹੋਣ ਲਈ ਹੁਕਮ ਦਿਆਂਗਾ..।''
ਉਸ ਨੇ ਆਪਣੇ ਘਰ ਦੇ ਸਾਹਮਣੇ ਵਾਲੇ ਲਾਨ ਵੱਲ ਇਸ਼ਾਰਾ ਕੀਤਾ ਅਤੇ ਪੁੱਛਣ ਦੇ ਲਹਿਜੇ ਵਿੱਚ ਫਿਰ ਬੋਲਿਆ: "ਹਰ ਰੋਜ਼ ਇੱਕ ਤੋਂ ਡੇਢ ਵਜੇ ਤੱਕ, ਕਿਉਂ ਠੀਕ ਏ ਨਾ ? ਦਿਨ ਦੇ ਖਾਣੇ ਮਗਰੋਂ ਕਲਾ ਦਾ ਅਨੰਦ ਮਾਣਨਾ ਕਿਤਨੀ ਅਨੰਦਮਈ ਗੱਲ ਹੋਵੇਗੀ...।"
ਉਹ ਸੱਚੇ ਦਿਲੋਂ ਇਹ ਕੁਝ ਆਖ ਰਿਹਾ ਸੀ ਅਤੇ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਉਹ ਆਪਣੀ ਖਾਹਿਸ਼ ਨੂੰ ਤ੍ਰਿਪਤ ਕਰਨ ਲਈ ਹਰ ਗੱਲ ਕਰੇਗਾ।
"ਪਰ ਤੁਸੀਂ ਇਸ ਉਦੇਸ਼ ਲਈ ਬਾਦਸ਼ਾਹਾਂ ਨੂੰ ਕਿਉਂ ਵਰਤਣਾ ਚਾਹੁੰਦੇ ਓ?” ਮੈਂ ਪੁੱਛਿਆ।
"ਕਿਉਂ ਜੋ ਇੱਥੇ ਅਜੇ ਤੱਕ ਕਿਸੇ ਬੰਦੇ ਨੇ ਇੰਝ ਨਹੀਂ ਸੋਚਿਆ।” ਉਸ ਨੇ ਵਿਆਖਿਆ ਪੇਸ਼ ਕੀਤੀ।
"ਹਾਂ, ਪਰ ਬਾਦਸ਼ਾਹ ਤਾਂ ਆਪਣੀ ਥਾਂ 'ਤੇ ਦੂਜਿਆਂ ਨੂੰ ਲੜਾਉਣ ਦੇ ਆਦੀ ਹਨ ।" ਮੈਂ ਪੁੱਛਿਆ ਤੇ ਤੁਰ ਪਿਆ।
"ਰਤਾ ਰੁੱਕੀ ।" ਉਸ ਮੈਨੂੰ ਫੇਰ ਅਵਾਜ਼ ਦਿੱਤੀ।
ਮੈਂ ਇੱਕ ਵਾਰ ਫੇਰ ਰੁੱਕਿਆ ਤੇ ਉਸ ਵੱਲ ਝਾਕਿਆ। ਉਹ ਅਜੇ ਵੀ ਆਪਣੀਆਂ ਜੇਬਾਂ ਵਿੱਚ ਹੱਥ ਤੁੰਨੀ ਉਸੇ ਥਾਂ 'ਤੇ ਖਲ੍ਹੋਤਾ ਸੀ, ਉਸ ਦਾ ਚਿਹਰਾ ਕੁਝ ਕੁਝ ਅਲਸਾਇਆ ਵਿਖਾਈ ਦੇ ਰਿਹਾ ਸੀ।
ਉਸ ਆਪਣੇ ਬੁੱਲ੍ਹ ਹਿਲਾਏ ਜਿਵੇਂ ਉਹ ਕੋਈ ਚੀਜ਼ ਚੱਬ ਰਿਹਾ ਹੋਵੇ ਤੇ ਹੌਲੀ ਜਿਹੇ ਬੋਲਿਆ:
"ਜੋ ਦੇ ਬਾਦਸ਼ਾਹ ਤਿੰਨਾਂ ਮਹੀਨਿਆਂ ਲਈ ਹਰ ਰੋਜ਼ ਅੱਧੇ ਘੰਟੇ ਲਈ ਮੁੱਕੇਬਾਜ਼ੀ ਕਰਨ ਤਾਂ ਤੇਰੇ ਵਿਚਾਰ ਵਿੱਚ ਕਿੰਨਾ ਕੁ ਖਰਚਾ ਆ ਜਾਵੇਗਾ, ਹੈਂ ?"
1906