

ਸ੍ਰਿਸ਼ਟਾਚਾਰ ਦਾ ਇੱਕ ਉਪਦੇਸ਼ਕ
.... ਉਹ ਡੂੰਘੀ ਰਾਤ ਗਏ ਮੇਰੇ ਕੋਲ ਆਇਆ ਅਤੇ ਕਮਰੇ ਦੇ ਆਲੇ ਦੁਆਲੇ ਸ਼ੱਕੀ ਨਜ਼ਰਾਂ ਨਾਲ ਝਾਕਦਿਆਂ ਬੜੀ ਮੱਧਮ ਜਿਹੀ ਅਵਾਜ਼ ਵਿੱਚ ਪੁੱਛਣ ਲੱਗਾ:
"ਕੀ ਮੈਂ ਤੁਹਾਡੇ ਨਾਲ ਅੱਧਾ ਕੁ ਘੰਟਾ ਇਕੱਲਿਆਂ ਗੱਲਬਾਤ ਕਰ ਸਕਦਾ ਹਾਂ ?''
ਉਸ ਦੇ ਲਹਿਜ਼ੇ ਵਿੱਚ, ਪਤਲੇ ਤੇ ਕੁਝ ਕੁ ਝੁਕੇ ਹੋਏ ਉਸ ਦੇ ਸਾਰੇ ਸਰੀਰ ਵਿੱਚ ਕੋਈ ਗੁੱਝੀ ਤੇ ਲੁਕਵੀਂ ਗੱਲ ਸੀ । ਉਹ ਬੜੇ ਸੰਕੋਚ ਨਾਲ ਇੱਕ ਕੁਰਸੀ 'ਤੇ ਬਹਿ ਗਿਆ, ਜਿਵੇਂ ਉਹ ਡਰਦਾ ਹੋਵੇ ਕਿ ਕੁਰਸੀ ਉਸ ਦੀਆਂ ਲੰਮੀਆਂ, ਤਿੱਖੀਆਂ ਹੱਡੀਆਂ ਦੇ ਭਾਰ ਨਾਲ ਕਿਤੇ ਟੁੱਟ ਨਾ ਜਾਏ।
"ਕੀ ਤੁਸੀਂ ਪਰਦਾ ਸੁੱਟ ਦਿਓਗੇ ?" ਉਸ ਬੜੀ ਨਰਮੀ ਨਾਲ ਆਖਿਆ।
"ਕਿਉਂ ਨਹੀਂ, ਜ਼ਰੂਰ", ਮੈਂ ਆਖਿਆ ਤੇ ਤੁਰੰਤ ਪਰਦਾ ਸੁੱਟ ਦਿੱਤਾ।
ਸ਼ੁਕਰੀਏ ਲਈ ਉਸ ਸਿਰ ਹਿਲਾਇਆ। ਉਹ ਖਿੜਕੀ ਵੱਲ ਝਾਕਿਆ ਤੇ ਵਧੇਰੇ ਨਰਮ ਅਵਾਜ਼ ਵਿੱਚ ਬੋਲਿਆ: "ਉਹ ਹਮੇਸ਼ਾ ਮੇਰਾ ਪਿੱਛਾ ਕਰਦੇ ਹਨ।"
"ਕੌਣ?"
"ਰਿਪੋਰਟਰ, ਹੋਰ ਕੌਣ।"
ਮੈਂ ਉਹਦੇ ਵੱਲ ਚੰਗੀ ਤਰ੍ਹਾਂ ਵੇਖਿਆ। ਉਸ ਨੇ ਬੜੀ ਸੁੰਘੜਤਾ ਨਾਲ ਕੱਪੜੇ ਪਾਏ ਹੋਏ ਸਨ, ਫਬਵੇਂ ਤੇ ਢੁੱਕਦੇ, ਪਰ ਸੱਚ ਤਾਂ ਇਹ ਹੈ ਫਿਰ ਵੀ ਮੇਰੇ ਉੱਤੇ ਉਸ ਦੇ ਗਰੀਬ ਹੋਣ ਦਾ ਪ੍ਰਭਾਵ ਪਿਆ। ਉਸ ਦੀ ਗੰਜੀ, ਨੁਕੀਲੀ ਖੋਪੜੀ ਸਾਦਗੀ ਨਾਲ ਮੱਧਮ ਜਿਹੀ ਲਿਸ਼ਕ ਰਹੀ ਸੀ। ਉਸ ਦਾ ਮੂੰਹ ਚੰਗੀ ਤਰ੍ਹਾਂ ਮੁੰਨਿਆ ਹੋਇਆ ਤੇ ਪਤਲਾ ਸੀ, ਉਸ ਦੀਆਂ ਭੂਰੀਆਂ ਅੱਖਾਂ ਵਿੱਚ ਸ਼ਰਮਨਾਕ ਮੁਸਕਣੀ ਸੀ ਤੇ ਝਿਮਣੀਆਂ ਪਤਲੀਆਂ ਜਿਹੀਆਂ ਸਨ। ਜਦੋਂ ਉਸ ਨੇ ਪਲਕਾਂ ਉਤਾਂਹ ਨੂੰ ਚੁੱਕੀਆਂ ਤੇ ਮੇਰੇ ਮੂੰਹ ਵੱਲ ਵੇਖਿਆ, ਤਾਂ ਮੈਨੂੰ ਆਪਣੇ ਸਾਹਮਣੇ ਧੁੰਦਲਾ, ਪਰ ਬਹੁਤਾ ਡੂੰਘਾ ਨਹੀਂ, ਸੱਖਣਾਪਣ ਮਹਿਸੂਸ ਹੋਇਆ। ਉਹ ਕੁਰਸੀ ਦੇ ਹੇਠ ਆਪਣੇ ਪੈਰ ਪਸਾਰੀ ਬੈਠਾ ਸੀ, ਉਸ ਦਾ ਸੱਜਾ ਹੱਥ ਗੋਡੇ ਉੱਤੇ ਸੀ ਤੇ ਖੱਬਾ ਹੱਥ ਜਿਸ ਵਿਚ ਡਰਬੀ ਟੋਪ ਸੀ ਹੇਠਾਂ ਨੂੰ ਲਟਕ ਰਿਹਾ ਸੀ । ਉਸ ਦੀਆਂ ਲੰਮੀਆਂ ਉਂਗਲਾਂ ਹੌਲੀ ਹੌਲੀ ਕੰਬੀਆਂ ਅਤੇ ਉਸ ਦੇ ਕਰੜਾਈ ਨਾਲ ਮੀਚੇ ਬੁੱਲ੍ਹਾਂ ਦੀਆਂ ਨੁੱਕਰਾਂ ਵਿੱਚ ਡੂੰਘੀ ਸਿਥਲਤਾ ਸੀ-ਇੱਕ ਨਿਸ਼ਾਨ