Back ArrowLogo
Info
Profile

ਕਿ ਇੱਕ ਬੰਦੇ ਨੇ ਆਪਣੇ ਕੱਪੜਿਆਂ ਲਈ ਮਹਿੰਗਾ ਮੁੱਲ ਤਾਰਿਆ ਹੈ।

"ਮੈਨੂੰ ਆਪਣੇ ਬਾਰੇ ਜਾਣਕਾਰੀ ਦੇਣ ਦੀ ਆਗਿਆ ਦਿਓ", ਉਸ ਨੇ ਇੱਕ ਹੌਕਾ ਲੈਂਦਿਆਂ ਤੇ ਖਿੜਕੀ ਵੱਲ ਲਮਕਵੀਂ ਨਜ਼ਰ ਨਾਲ ਝਾਕਦਿਆਂ ਉਹ ਬੋਲਿਆ। "ਸੱਚੀ ਗੱਲ ਤਾਂ ਇਹ ਹੈ ਕਿ ਮੈਂ ਪੇਸ਼ਾਵਰ ਗੁਨਾਹੀਆ ਹਾਂ...।"

"ਮੁਆਫ ਕਰਨਾ ਮੈਂ ਸਮਝਿਆ ਨਹੀਂ ?" ਆਪਣੀ ਘਬਰਾਹਟ ਨੂੰ ਲੁਕਾਉਣ ਦਾ ਯਤਨ ਕਰਦਿਆਂ ਮੈਂ ਪੁੱਛਿਆ।

"ਮੈਂ ਪੇਸ਼ਾਵਰ ਗੁਨਾਹੀਆਂ ਹਾਂ", ਉਸ ਇੱਕ ਇੱਕ ਸ਼ਬਦ ਦੁਹਰਾਇਆ ਤੇ ਕਹਿਣ ਲੱਗਾ: "ਮੇਰਾ ਵਿਸ਼ੇਸ਼ ਗੁਣ ਜਨਤਕ ਨੈਤਕਤਾ ਦੇ ਵਿਰੁੱਧ ਜ਼ੁਰਮ ਕਰਨਾ ਹੈ..।"

ਜਿਵੇਂ ਉਸ ਇਹ ਵਾਕ ਬੋਲਿਆ ਉਸ ਦੇ ਲਹਿਜੇ ਵਿੱਚ ਨਿਰਮਾਣਤਾ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਨਾ ਹੀ ਉਸ ਦੇ ਸ਼ਬਦਾਂ ਵਿੱਚ ਜਾਂ ਚਿਹਰੇ ਉੱਤੇ ਮੈਨੂੰ ਕਿਸੇ ਪ੍ਰਕਾਰ ਦੇ ਪਸ਼ਚਾਤਾਪ ਦਾ ਕੋਈ ਚਿੰਨ੍ਹ ਵਿਖਾਈ ਦਿੱਤਾ।

"ਕੀ ਤੁਸੀਂ ਪਾਣੀ ਪੀਣਾ ਚਾਹੋਗੇ ?" ਮੈਂ ਸੁਝਾਅ ਦਿੱਤਾ।

"ਨਹੀਂ, ਮਿਹਰਬਾਨੀ", ਇਨਕਾਰ ਕਰਦਿਆਂ, ਉਸ ਦੀਆਂ ਖਿਮਾਂ ਮੰਗਦੀਆਂ ਮੁਸਕਰਾਉਂਦੀਆਂ ਨਜ਼ਰਾਂ ਮੇਰੇ ਉੱਤੇ ਆ ਟਿਕੀਆਂ। " ਤੁਸੀਂ ਮੈਨੂੰ ਚੰਗੀ ਤਰ੍ਹਾਂ ਨਹੀਂ ਸਮਝੇ, ਕਿਉਂ ?"

"ਕਿਉਂ ਨਹੀਂ, ਮੈਂ ਜ਼ਰੂਰ ਸਮਝ ਗਿਆ।" ਯੂਰਪੀ ਪੱਤਰਕਾਰਾਂ ਦੇ ਪ੍ਰਵਾਨਤ ਅੰਦਾਜ਼ ਵਿੱਚ ਆਪਣੀ ਅਣਜਾਣਤਾ ਨੂੰ ਲੁਕਾਉਣ ਲਈ ਜ਼ਿੰਦਾਦਿਲੀ ਵਿਖਾਉਂਦਿਆਂ ਮੈਂ ਮੋੜਵਾਂ ਉੱਤਰ ਦਿੱਤਾ ਪਰ ਉਸ ਨੂੰ ਮੇਰੇ 'ਤੇ ਇਤਬਾਰ ਆਉਂਦਾ ਨਹੀਂ ਸੀ ਜਾਪ ਰਿਹਾ। ਆਪਣੇ ਟੋਪ ਨੂੰ ਏਧਰ ਉੱਧਰ ਝੁਲਾਉਂਦਿਆਂ ਤੇ ਸਾਧਾਰਨ ਜਿਹਾ ਮੁਸਕਰਾਉਂਦਿਆਂ ਉਸ ਆਖਿਆ।

"ਮੈਨੂੰ ਆਪਣੇ ਧੰਦੇ ਬਾਰੇ ਕੁਝ ਦੱਸਣ ਦੀ ਆਗਿਆ ਦਿਓ, ਤਾਂ ਜੋ ਤੁਸੀਂ ਜਾਣ ਜਾਓ ਕਿ ਮੈਂ ਕੀ ਹਾਂ...।"

ਉਸ ਹੌਕਾ ਲਿਆ ਤੇ ਸਿਰ ਝੁਕਾ ਲਿਆ। ਉਸ ਦੇ ਹੌਕੇ ਵਿੱਚ ਕੇਵਲ ਥਕੇਵਾਂ ਸੁਣ ਕੇ ਮੈਂ ਫਿਰ ਹੈਰਾਨ ਹੋਇਆ।

"ਤੁਹਾਨੂੰ ਚੇਤੇ ਹੋਵੇਗਾ", ਆਪਣਾ ਟੋਪ ਸਹਿਜੇ ਜਿਹੇ ਝੁਲਾਉਂਦਿਆਂ ਉਸ ਬੋਲਣਾ ਸ਼ੁਰੂ ਕੀਤਾ, "ਅਖ਼ਬਾਰਾਂ ਵਿੱਚ ਇਸ ਬੰਦੇ ਬਾਰੇ ਕਿਸੇ ਸ਼ਰਾਬੀ ਬਾਰੇ, ਥੇਟਰ ਵਿੱਚ ਲੜਾਈ ਬਾਰੇ, ਇੱਕ ਕਹਾਣੀ ਛਪੀ ਸੀ ?"

“ਮੂਹਰਲੀ ਕਤਾਰ ਵਿੱਚ ਬੈਠੇ ਇੱਕ ਭੱਦਰ ਪੁਰਸ਼ ਬਾਰੇ, ਜੋ ਇੱਕ ਬਹੁਤ ਹੀ ਦੁਖਦਾਈ ਦ੍ਰਿਸ਼ ਦੇ ਦੌਰਾਨ ਉੱਠ ਖਲ੍ਹੋਤਾ ਸੀ, ਆਪਣਾ ਟੋਪ ਪਹਿਨ ਕੇ ਉੱਚੀ ਉੱਚੀ ਬੱਘੀ ਲਈ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ? ਮੈਂ ਪੁੱਛਿਆ।

"ਹਾਂ", ਉਸ ਤਸਦੀਕ ਕੀਤੀ ਅਤੇ ਨਿਮਰਤਾ ਨਾਲ ਕਹਿਣ ਲੱਗਾ: "ਉਹ ਮੈਂ ਹੀ ਸਾਂ।" "ਬੱਚਿਆਂ ਨੂੰ ਕੁੱਟਣ ਵਾਲਾ ਵਹਿਸ਼ੀ" ਦੀ ਸੁਰਖੀ ਵਾਲੀ ਖਬਰ ਵੀ ਮੇਰੇ ਬਾਰੇ ਸੀ ਅਤੇ

70 / 162
Previous
Next