

"ਲਾਹਨਤ ਪਾਓ!" ਮੈਂ ਸੋਚਿਆ। "ਇਹ ਹਰ ਹਾਲਤ ਵਿੱਚ ਪਤਾ ਨਹੀਂ ਲੱਗਣਾ ਚਾਹੀਦਾ ਕਿ ਇਸ ਸਭ ਕੁਝ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ... !" ਅਤੇ ਆਪਣੇ ਹੱਥ ਮਲਦਿਆਂ, ਮੈਂ ਬੜੇ ਹੌਂਸਲੇ ਨਾਲ ਬੋਲਿਆ:
"ਕਿਉਂ ਨਹੀਂ, ਇਹ ਬੜੀ ਦਿਲਚਸਪ ਗੱਲ ਹੈ! ਬਹੁਤ ਹੀ ਦਲਚਸਪ! ਕੇਵਲ... ਇਹ ਦੱਸੋ ਕਿ ਇਹ ਕਿਸ ਮੰਤਵ ਲਈ ਹਨ ?"
"ਕੀ ?" ਉਹ ਮੁਸਕਰਾਇਆ।
"ਸਦਾਚਾਰ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਇਹ ਬਿਊਰੋ ?"
ਉਹ ਹੱਸਿਆ ਜਿਵੇਂ ਇੱਕ ਬਾਲਗ ਬੱਚੇ ਦੀ ਮੂਰਖਤਾ ਉੱਤੇ ਇੱਕ ਸਿਆਣਾ ਹਾਸਾ ਹੱਸਦਾ ਹੈ। ਮੈਂ ਉਸ ਵੱਲ ਵੇਖਿਆ ਅਤੇ ਖੁਦ ਨੂੰ ਇਹ ਸੋਚਦਾ ਹੋਇਆ ਮਹਿਸੂਸ ਕੀਤਾ ਕਿ ਸੱਚਾਈ ਬਾਰੇ ਅਣਜਾਣਤਾ ਜੀਵਨ ਵਿੱਚ ਸਾਰੀਆਂ ਨਾ ਮੰਨਣ ਯੋਗ ਗੱਲਾਂ ਦਾ ਸੋਮਾ ਹੈ।
"ਤੁਹਾਡਾ ਕੀ ਵਿਚਾਰ ਹੈ ? ਇੱਕ ਮਨੁੱਖ ਜੀਉਣਾ ਚਾਹੁੰਦਾ ਹੈ, ਕੀ ਉਹ ਨਹੀਂ ਚਾਹੁੰਦਾ ?" ਉਸ ਮੇਰੀ ਰਾਏ ਪੁੱਛੀ।
"ਕਿਉਂ ਨਹੀਂ, ਜ਼ਰੂਰ।"
"ਅਤੇ ਚੰਗੇ ਦਿਨ ਬਿਤਾਉਣਾ ਚਾਹੁੰਦਾ ਹੈ ?"
"ਨਿਰਸੰਦੇਹ ਹਾਂ।"
ਉਹ ਉੱਠ ਖਲ੍ਹੋਤਾ, ਮੇਰੇ ਵੱਲ ਆਇਆ ਤੇ ਉਸ ਮੇਰੇ ਮੋਢੇ ਨੂੰ ਥਪਥਪਾਇਆ।
"ਅਤੇ ਤੁਸੀਂ ਸਦਾਚਾਰ ਦੇ ਕਾਨੂੰਨ ਨੂੰ ਤੋੜੇ ਬਿਨਾਂ ਚੰਗੇ ਦਿਨ ਕਿਵੇਂ ਬਿਤਾ ਸਕਦੇ ਹੋ, ਕਿਉਂ ?"
ਉਹ ਪਿਛਾਂਹ ਨੂੰ ਪਰਤਿਆ, ਮੈਨੂੰ ਅੱਖ ਮਾਰੀ, ਮੁੜ ਕੇ ਅਰਾਮ ਕੁਰਸੀ ਵਿੱਚ ਇੰਝ ਜਾ ਪਿਆ ਜਿਵੇਂ ਉਬਲੀ ਹੋਈ ਮੱਛੀ ਪਲੇਟ ਵਿੱਚ, ਉਸ ਇੱਕ ਸਿਗਾਰ ਕੱਢਿਆ ਅਤੇ ਮੇਰੇ ਤੋਂ ਆਗਿਆ ਲਏ ਬਿਨਾਂ ਉਸ ਨੂੰ ਬਾਲ ਲਿਆ। ਫਿਰ ਉਸ ਨੇ ਬੋਲਣਾ ਸ਼ੁਰੂ ਕੀਤਾ:
"ਤੇਜ਼ਾਬ ਨਾਲ ਸਟਰਾਬਰੀਆਂ ਕੌਣ ਖਾਣਾ ਚਾਹੁੰਦਾ ਹੈ ?"
ਅਤੇ ਉਸ ਨੇ ਬਲਦੀ ਹੋਈ ਤੀਲੀ ਫਰਸ਼ ਉੱਤੇ ਸੁੱਟ ਦਿੱਤੀ।
ਇੰਝ ਹਮੇਸ਼ਾ ਹੀ ਹੁੰਦਾ ਹੈ—ਜਿਵੇਂ ਹੀ ਇੱਕ ਬੰਦਾ ਇਹ ਮਹਿਸੂਸ ਕਰਨ ਲੱਗਦਾ ਹੈ ਕਿ ਉਹ ਦੂਜੇ ਬੰਦੇ ਉੱਤੇ ਭਾਰੂ ਹੈ, ਉਹ ਉਸ ਨਾਲ ਸੂਰ ਵਾਂਗ ਆਪ ਹੁੱਦਰੀਆਂ ਮਾਰਨ ਲੱਗ ਜਾਂਦਾ ਹੈ।
"ਤੁਹਾਨੂੰ ਸਮਝਣ ਵਿੱਚ ਮੇਰੀ ਇੱਕ ਔਕੜ ਹੈ", ਮੈਂ ਉਸ ਦੇ ਮੂੰਹ ਵੱਲ ਵੇਖਦਿਆਂ ਇਕਬਾਲ ਕੀਤਾ।
ਉਹ ਖਿਖਿਆਉਣੀ ਹਾਸੀ ਹੱਸਿਆ ਤੇ ਕਹਿਣ ਲੱਗਾ:
"ਤੁਹਾਡੀ ਸਿਆਣਪ ਤੇ ਯੋਗਤਾ ਬਾਰੇ ਮੇਰੀ ਬੜੀ ਉੱਚੀ ਰਾਏ ਸੀ.. ।"
ਚੱਜ ਅਚਾਰ ਦਾ ਬਹੁਤ ਘੱਟ ਖਿਆਲ ਕਰਦਿਆਂ, ਉਸ ਨੇ ਸਿਗਾਰ ਦੀ ਸੁਆਹ ਫਰਸ਼ ਉੱਤੇ ਹੀ ਝਾੜ ਦਿੱਤੀ, ਅੱਧ ਬੰਦ ਅੱਖਾਂ ਨਾਲ ਅਤੇ ਆਪਣੀਆਂ ਝਿਮਣੀਆਂ ਰਾਹੀਂ ਸਿਗਾਰ