Back ArrowLogo
Info
Profile

ਦੇ ਧੂੰਏਂ ਦੀਆਂ ਲਹਿਰਾਂ ਨੂੰ ਵਾਚਦਿਆਂ ਇੱਕ ਮਜ਼ਮੂਨ ਬਾਰੇ ਇੱਕ ਪ੍ਰਮਾਣ-ਪੁਰਸ਼ ਵਰਗੇ ਲਹਿਜੇ ਵਿੱਚ ਮੈਨੂੰ ਜਾਣਕਾਰੀ ਦੇਣ ਲੱਗਾ:

"ਅਸਲ ਵਿੱਚ ਤੁਹਾਨੂੰ ਸ੍ਰਿਸ਼ਟਾਚਾਰ ਬਾਰੇ ਬਹੁਤਾ ਪਤਾ ਨਹੀਂ... ।"

"ਕਦੀ ਕਦੀ ਮੈਂ ਇਸ ਦੀ ਵਿਰੋਧਤਾ ਕੀਤੀ ਹੈ।" ਮੈਂ ਨਿਮਰਤਾ ਨਾਲ ਰੋਸ ਪ੍ਰਗਟ ਕੀਤਾ।

ਉਸ ਸਿਗਾਰ ਮੂੰਹ ਵਿੱਚੋਂ ਕੱਢ ਲਿਆ, ਇਸ ਦੇ ਸਿਰੇ 'ਤੇ ਨਜ਼ਰਾਂ ਟਿਕਾ ਲਈਆਂ ਤੇ ਫਿਲਾਸਫਰਾਂ ਵਾਂਗ ਕੁਝ ਸੋਚਣ ਲੱਗਾ:

"ਇੱਕ ਕੰਧ ਨਾਲ ਆਪਣਾ ਸਿਰ ਪਟਕਾਉਣ ਦਾ ਇਹ ਅਰਥ ਤਾਂ ਨਹੀਂ ਹੁੰਦਾ ਕਿ ਤੁਸਾਂ ਕੰਧ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ।"

"ਹਾਂ, ਇੱਥੇ ਮੈਂ ਤੁਹਾਡੇ ਨਾਲ ਸਹਿਮਤ ਹਾਂ। ਪਰ ਕਿਵੇਂ ਨਾ ਕਿਵੇਂ ਸ੍ਰਿਸ਼ਟਾਚਾਰ ਮੈਨੂੰ ਹਮੇਸ਼ਾ ਪਰਤ ਕੇ ਵੱਜਦਾ ਹੀ ਰਿਹਾ ਹੈ ਜਿਵੇਂ ਇੱਕ ਰਬੜ ਦੀ ਗੇਂਦ ਕੰਧ ਨਾਲ ਵੱਜ ਕੇ ਮੁੜ ਪਿਛਾਂਹ ਨੂੰ ਆ ਜਾਂਦੀ ਹੈ।"

"ਇਹ ਪਾਲਣ ਪੋਸ਼ਣ ਦੀ ਇੱਕ ਗਲਤੀ ਹੈ”, ਉਹ ਸੰਖੇਪ ਜਿਹਾ ਬੋਲਿਆ।

"ਬਿਲਕੁੱਲ ਸੰਭਵ ਹੈ", ਮੈਂ ਸਹਿਮਤੀ ਪ੍ਰਗਟ ਕੀਤੀ।

"ਜਿਸ ਬਹੁਤ ਹੀ ਕੱਟੜ ਸ੍ਰਿਸ਼ਟਾਚਾਰੀ ਨੂੰ ਮੈਂ ਜਾਣਦਾ ਹਾਂ, ਉਹ ਮੇਰਾ ਦਾਦਾ ਸੀ । ਉਹ ਜਨਅਤ ਨੂੰ ਜਾਂਦੇ ਸਾਰੇ ਰਾਹਾਂ ਤੋਂ ਜਾਣੂ ਸੀ ਅਤੇ ਜਿਸ ਕਿਸੇ ਨਾਲ ਉਸ ਦਾ ਵਾਹ ਪੈਂਦਾ ਉਹ ਉਸ ਨੂੰ ਉਹਨਾਂ ਰਾਹਾਂ ਉੱਤੇ ਧੱਕਣ ਦਾ ਯਤਨ ਕਰਦਾ। ਸੱਚਾਈ ਕੇਵਲ ਉਸ 'ਤੇ ਹੀ ਪ੍ਰਗਟ ਹੋਈ ਜਾਪਦੀ ਸੀ ਅਤੇ ਉਹ ਜੋ ਵੀ ਚੀਜ਼ ਉਸ ਦੇ ਹੱਥ ਆਉਂਦੀ ਉਸ ਨਾਲ ਆਪਣੇ ਬੱਚਿਆਂ ਦੇ ਸਿਰਾਂ ਵਿੱਚ ਇਸ ਦਾ ਢੋਲ ਪਿੱਟਦਾ ਰਹਿੰਦਾ ਸੀ। ਜੋ ਖੁਦਾ ਬੰਦੇ ਤੋਂ ਚਾਹੁੰਦਾ ਹੈ ਉਸ ਬਾਰੇ ਉਸ ਨੂੰ ਬਿਲਕੁੱਲ ਨਹੀਂ ਪਤਾ ਸੀ, ਇੱਥੋਂ ਤੱਕ ਕਿ ਉਸ ਨੇ ਨਿਰੰਤਰ ਆਤਮਕ ਸੁੱਖ ਦੀ ਪ੍ਰਾਪਤੀ ਲਈ ਕੁੱਤਿਆਂ ਬਿੱਲਿਆਂ ਨੂੰ ਵੀ ਚੱਜ ਅਚਾਰ ਸਿਖਾਇਆ। ਉਹ ਸਭ ਕੁਝ ਕਰਦਿਆਂ ਵੀ ਲਾਲਚੀ, ਖੁਣਸੀ ਸੀ, ਉਹ ਪਹਿਲੇ ਦਰਜੇ ਦਾ ਸੂਦਖੋਰ ਸੀ ਅਤੇ ਕਾਇਰਾਂ ਵਾਲੀ ਬੇਤਰਸੀ ਨਾਲ-ਇਹ ਸਾਰੇ ਤੇ ਹਰ ਇੱਕ ਸ੍ਰਿਸ਼ਟਾਚਾਰੀ ਦਾ ਹੁੰਦਾ ਹੈ—ਆਪਣੇ ਨੌਕਰਾਂ ਨੂੰ ਹਰ ਉਸ ਚੀਜ਼ ਨਾਲ ਜੋ ਵੀ ਉਸ ਦੇ ਹੱਥ ਆ ਜਾਂਦੀ ਕੁੱਟਦਾ ਰਹਿੰਦਾ ਸੀ। ਮੈਂ ਉਸ ਬੁੱਢੇ ਉੱਤੇ ਉਸ ਨੂੰ ਵਧੇਰੇ ਅਸੀਲ ਬਣਾਉਣ ਦੀ ਆਸ ਨਾਲ ਆਪਣਾ ਅਸਰ ਪਾਉਣ ਦੀ ਕੋਸ਼ਿਸ਼ ਕੀਤੀ। ਇੱਕ ਵਾਰ ਮੈਂ ਉਸ ਨੂੰ ਚੁੱਕ ਕੇ ਖਿੜਕੀ ਵਿੱਚੋਂ ਬਾਹਰ ਸੁੱਟ ਦਿੱਤਾ। ਇੱਕ ਹੋਰ ਦਿਨ, ਮੈਂ ਉਸ ਨੂੰ ਸ਼ੀਸ਼ਾ ਚੁੱਕ ਮਾਰਿਆ। ਖਿੜਕੀ ਤੇ ਸ਼ੀਸ਼ਾ ਤਾਂ ਟੁੱਟ ਭੱਜ ਗਏ ਪਰ ਇਸ ਨਾਲ ਬੁੱਢੇ ਦਾ ਕੋਈ ਸੁਧਾਰ ਨਾ ਹੋਇਆ। ਉਹ ਇੱਕ ਸ੍ਰਿਸ਼ਟਾਚਾਰੀ ਵਜੋਂ ਜੀਵਿਆ ਤੇ ਮਰਿਆ। ਉਸੇ ਸਮੇਂ ਤੋਂ ਮੇਰੇ ਅੰਦਰ ਸ੍ਰਿਸ਼ਟਾਚਾਰ ਪ੍ਰਤੀ ਘ੍ਰਿਣਾ ਪੈਦਾ ਹੋ ਗਈ ਹੈ...। ਸ਼ਾਇਦ ਤੁਸੀਂ ਹੀ ਮੈਨੂੰ ਇਸ ਵੱਲ ਮਨਮਨੌਤ ਕਰਨ ਬਾਰੇ ਕੁਝ ਦੱਸੋਗੇ ?'' ਮੈਂ ਸੁਝਾਅ ਦਿੱਤਾ।

ਉਸ ਆਪਣੀ ਘੜੀ ਜੇਬ ਵਿੱਚੋਂ ਕੱਢੀ, ਉਸ ਵੱਲ ਵੇਖਿਆ ਤੇ ਬੋਲਿਆ:

"ਤੁਹਾਨੂੰ ਭਾਸ਼ਣ ਦੇਣ ਲਈ ਮੇਰੇ ਕੋਲ ਸਮਾਂ ਨਹੀਂ । ਫਿਰ ਵੀ ਹੁਣ ਜੇ ਮੈਂ ਆ ਹੀ

74 / 162
Previous
Next