Back ArrowLogo
Info
Profile

ਸ੍ਰਿਸ਼ਟਾਚਾਰ ਦੇ ਅਸੂਲਾਂ ਦੀ ਉਲੰਘਣਾ ਕੀਤੇ ਬਿਨਾਂ ਪੂਰੀਆਂ ਨਹੀਂ ਹੋ ਸਕਦੀਆਂ। ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ ? ਤੁਸੀਂ ਦੂਜਿਆਂ ਨੂੰ ਉਹ ਉਪਦੇਸ਼ ਨਹੀਂ ਦੇ ਸਕਦੇ ਜਿਸ ਨੂੰ ਤੁਸੀਂ ਆਪ ਰੱਦ ਕਰਦੇ ਹੋ। ਇਹ ਬੜੀ ਕੌੜੀ ਗੱਲ ਲੱਗਦੀ ਹੈ ਅਤੇ ਹੋ ਸਕਦਾ ਹੈ ਲੋਕੀਂ ਤੁਹਾਡੇ ਉੱਤੇ ਵਿਸ਼ਵਾਸ ਕਰਨਾ ਹੀ ਛੱਡ ਦੇਣ, ਕੁਝ ਵੀ ਸਹੀ, ਉਹਨਾਂ ਵਿੱਚੋਂ ਸਾਰੇ ਤਾਂ ਮੂਰਖ ਨਹੀਂ ਹੁੰਦੇ...। ਉਦਾਹਰਣ ਵਜੋਂ ਤੁਸੀਂ ਇੱਕ ਰੈਸਟੋਰੈਂਟ ਵਿੱਚ ਬੈਠੇ ਸ਼ੈਂਪੇਨ ਪੀਂਦੇ ਹੋ ਅਤੇ ਇੱਕ ਖੂਬਸੂਰਤ ਔਰਤ ਦੇ ਚੁੰਮਣ ਲੈ ਰਹੇ ਹੋ, ਜਿਹੜੀ ਤੁਹਾਡੀ ਪਤਨੀ । ਜਿਹੜਾ ਮਿਆਰ ਤੁਸਾਂ ਲੋਕਾਂ ਲਈ ਨਿਸ਼ਚਿਤ ਕੀਤਾ ਹੈ, ਉਸ ਅਨੁਸਾਰ ਇਹ ਦੁਰਾਚਾਰੀ ਕਰਮ ਹੈ। ਪਰ ਤੁਹਾਡੇ ਆਪਣੇ ਲਈ, ਇਸ ਪ੍ਰਕਾਰ ਦਾ ਮਨੋਰੰਜਨ ਬਹੁਤ ਜ਼ਰੂਰੀ ਹੈ। ਤੁਹਾਡੇ ਲਈ ਇੱਕ ਬੜੀ ਮਜ਼ੇਦਾਰ ਆਦਤ ਹੈ, ਤੁਸੀਂ ਇਸ ਵਿੱਚੋਂ ਕਿਤਨੀ ਬਾਰੀ ਖੁਸ਼ੀ ਤੇ ਅਨੰਦ ਪ੍ਰਾਪਤ ਕਰਦੇ ਹੋ। ਸੋ, ਇੰਝ ਤੁਹਾਨੂੰ ਇੱਕ ਅਜਿਹੀ ਸਮੱਸਿਆ ਨਾਲ ਵਾਹ ਪੈਂਦਾ ਹੈ ਕਿ ਉਹਨਾਂ ਸੁਆਦਲੇ ਕੁਕਰਮਾਂ ਤੋਂ ਪਰਹੇਜ਼ ਨਾਲ ਕਿਵੇਂ ਸਮਝੌਤਾ ਕੀਤਾ ਜਾਵੇ ਜਿਨ੍ਹਾਂ ਤੋਂ ਬਚਣ ਲਈ ਤੁਸੀਂ ਆਪ ਉਪਦੇਸ਼ ਕਰਦੇ ਹੋ। ਇੱਕ ਹੋਰ ਉਦਾਹਰਣ ਲਵੋ! ਤੁਸੀਂ ਹਰ ਇੱਕ ਨੂੰ ਕਹਿੰਦੇ ਹੋ, ਚੋਰੀ ਮੱਤ ਕਰੋ'। ਕਿਉਂ ਜੋ ਤੁਸੀਂ ਇਸ ਨੂੰ ਉੱਕਾ ਪਸੰਦ ਨਹੀਂ ਕਰਦੇ, ਤੁਸੀਂ ਕੀ ਕਰੋਗੇ ਜੇ ਲੋਕ ਤੁਹਾਡੀ ਹੀ ਜਾਇਦਾਦ ਚੁਰਾਉਣ ਲੱਗ ਜਾਣ ? ਪਰ, ਇਸ ਸਮੇਂ ਤੁਹਾਡੇ ਆਪਣੇ ਕੋਲ ਪੈਸਾ ਹੈ, ਤੁਸੀਂ ਥੋੜ੍ਹੇ ਜਿਹੇ ਹੋਰ ਚੁਰਾਉਣ ਦੀ ਅਰੁੱਕ ਲਾਲਸਾ ਮਹਿਸੂਸ ਕਰਦੇ ਹੋ। ਫਿਰ ਹੋਰ, ਤੁਸੀਂ ਇਸ ਅਸੂਲ ਨੂੰ ਬੜੀ ਕਰੜਾਈ ਨਾਲ ਪਕੜਦੇ ਹੋ, "ਕਿਸੇ ਨੂੰ ਮੱਤ ਕਤਲ ਕਰੋ"। ਕਿਉਂ ਜੋ ਤੁਹਾਨੂੰ ਆਪਣੀ ਜ਼ਿੰਦਗੀ ਪਿਆਰੀ ਹੈ, ਕਿਉਂ ਜੋ ਇਹ ਬੜੀ ਲੁਭਾਉਣੀ ਤੇ ਅਨੰਦਮਈ ਚੀਜ਼ ਹੈ। ਇੱਕ ਦਿਨ ਤੁਹਾਡੀ ਕੋਲਾ ਖਾਣ ਦੇ ਮਜ਼ਦੂਰ ਉਚੇਰੀ ਉਜਰਤ ਦੀ ਮੰਗ ਕਰਦੇ ਹਨ। ਤੁਸੀਂ ਫੌਜ ਬੁਲਾ ਲੈਂਦੇ ਓ—ਇਸ ਤੋਂ ਬਿਨਾਂ ਤੁਹਾਨੂੰ ਕੋਈ ਚਾਰਾ ਵਿਖਾਈ ਨਹੀਂ ਦੇਂਦਾ-ਅਤੇ ਗੋਲੀ ਚੱਲਦੀ ਹੈ—ਕੁਝ ਕੁ ਦਰਜਨ ਮਜ਼ਦੂਰ ਮਾਰੇ ਜਾਂਦੇ ਹਨ। ਜਾਂ, ਫਰਜ਼ ਕਰੋ ਤੁਹਾਡੇ ਮਾਲਾਂ ਲਈ ਤੁਹਾਡੇ ਕੋਲ ਕੋਈ ਮੰਡੀ ਨਹੀਂ ਹੈ। ਤੁਸੀਂ ਇਹ ਗੱਲ ਆਪਣੀ ਸਰਕਾਰ ਨੂੰ ਦੱਸਦੇ ਹੋ ਤੇ ਉਸ ਨੂੰ ਨਵੀਂ ਮੰਡੀ ਖੋਲ੍ਹਣ ਲਈ ਮਨਾਉਂਦੇ ਹੋ। ਤੁਹਾਡਾ ਆਖਾ ਮੰਨ ਕੇ ਸਰਕਾਰ ਏਸ਼ੀਆ ਜਾਂ ਅਫਰੀਕਾ ਵਿੱਚ ਕਿਸੇ ਥਾਂ 'ਤੇ ਛੋਟੀ ਜਿਹੀ ਫੌਜ ਭੇਜਦੀ ਹੈ, ਕੁਝ ਕੁ ਸੈਂਕੜੇ ਸਥਾਨਕ ਵਸਨੀਕਾਂ ਨੂੰ ਗੋਲੀਆਂ ਨਾਲ ਉਡਾਉਣ ਮਗਰੋਂ ਤੁਹਾਡੀ ਇੱਛਾ ਨੂੰ ਨੇਪਰੇ ਚਾੜ੍ਹਦੀ ਹੈ...। ਇਹ ਸਭ ਕੁਝ ਤੁਹਾਡੇ ਵੱਲੋਂ ਪ੍ਰਚਾਰੇ ਜਾਂਦੇ ਭਰਾਤਰੀ ਪਿਆਰ, ਕੁਕਰਮਾਂ ਤੋਂ ਪ੍ਰਹੇਜ਼ ਤੇ ਪਵਿੱਤਰਤਾ ਨਾਲ ਚੰਗੀ ਤਰ੍ਹਾਂ ਮੇਲ ਨਹੀਂ ਖਾਂਦਾ। ਪਰ ਮਜ਼ਦੂਰਾਂ ਜਾਂ ਵਸਨੀਕਾਂ ਨੂੰ ਗੋਲੀਆਂ ਨਾਲ ਉਡਾਏ ਜਾਣ ਨੂੰ ਤੁਸੀਂ ਰਿਆਸਤ ਦੇ ਹਿੱਤਾਂ ਦੀ ਵਕਾਲਤ ਕਰਨ ਰਾਹੀਂ ਆਪਣੇ ਆਪ ਨੂੰ ਹੱਕੀ ਠਹਿਰਾ ਸਕਦੇ ਹੋ, ਰਿਆਸਤ, ਜਿਹੜੀ ਓਨਾ ਚਿਰ ਵਜੂਦ ਵਿਚ ਨਹੀਂ ਰਹਿ ਸਕਦੀ ਜਦੋਂ ਤੱਕ ਲੋਕ ਤੁਹਾਡੇ ਹਿੱਤਾਂ ਮੂਹਰੇ ਹਾਰ ਨਹੀਂ ਮੰਨਦੇ । ਰਿਆਸਤ, ਤੁਸੀਂ ਆਪ ਹੀ ਹੋ—ਜੇ ਤੁਸੀਂ ਇੱਕ ਦਬਦਬੇ ਵਾਲੇ ਮਨੁੱਖ ਹੋ । ਤੁਹਾਡੇ ਲਈ ਛੋਟੀਆਂ ਮੋਟੀਆਂ ਗੱਲਾਂ ਕਰਨੀਆਂ ਬਹੁਤ ਹੀ ਔਖਾ ਕੰਮ ਹੈ, ਜਿਵੇਂ- ਦੁਰਾਚਾਰੀ ਜੀਉਣਾ, ਚੋਰੀ ਕਰਨਾ ਅਤੇ ਇਸੇ ਤਰ੍ਹਾਂ ਦੇ ਹੋਰ ਕੰਮ। ਆਮ ਤੌਰ 'ਤੇ, ਇੱਕ ਧਨਾਢ ਬੰਦੇ ਦੀ ਪੁਜ਼ੀਸ਼ਨ ਬਹੁਤ ਹੀ ਦੁਖਦਾਈ ਹੁੰਦੀ ਹੈ। ਉਸ ਲਈ

76 / 162
Previous
Next