Back ArrowLogo
Info
Profile

ਇਹ ਅਤਿ ਜ਼ਰੂਰੀ ਹੁੰਦਾ ਹੈ ਕਿ ਹਰ ਕੋਈ ਉਸ ਨੂੰ ਪਿਆਰ ਕਰੇ, ਉਸ ਦੀ ਸੰਪੱਤੀ ਬਾਰੇ ਇਤਰਾਜ਼ ਕਰਨ ਤੋਂ ਪ੍ਰਹੇਜ਼ ਕਰੇ ਜਾਂ ਉਸ ਦੀਆਂ ਆਦਤਾਂ ਵਿੱਚ ਦਖਲ ਨਾ ਦੇਵੇ ਅਤੇ ਉਸ ਦੀ ਇਸਤਰੀ, ਉਸ ਦੀ ਭੈਣ, ਉਸ ਦੀਆਂ ਧੀਆਂ ਦੇ ਜਤ ਸਤ ਦਾ ਸਤਿਕਾਰ ਕਰੇ। ਦੂਜੇ ਪਾਸੇ ਉਹਦੇ ਲਈ ਕੋਈ ਜ਼ਰੂਰੀ ਨਹੀਂ ਕਿ ਉਹ ਲੋਕਾਂ ਨੂੰ ਪਿਆਰ ਕਰੇ, ਚੋਰੀ ਕਰਨ ਤੋਂ ਪ੍ਰਹੇਜ਼ ਕਰੇ, ਔਰਤਾਂ ਦੀ ਪਵਿੱਤਰਤਾ ਦਾ ਸਤਿਕਾਰ ਕਰੇ ਅਤੇ ਇਸ ਤਰ੍ਹਾਂ ਦੀਆਂ ਕਈ ਹੋਰ ਗੱਲਾਂ- ਅਸਲ ਵਿੱਚ ਮਾਮਲਾ ਲੋਕਾਂ ਤੋਂ ਬਿਲਕੁੱਲ ਉਲਟ ਹੈ। ਇਹ ਸਭ ਕੁਝ ਉਸ ਦੀ ਸਰਗਰਮੀ ਨੂੰ ਰੋਕੇਗਾ ਅਤੇ ਨਿਰਸੰਦੇਹ, ਉਸ ਦੀ ਸਫਲਤਾ ਵਿੱਚ ਦਖਲ ਹੋਵੇਗਾ। ਨੇਮ ਵਜੋਂ, ਉਸ ਦਾ ਸਾਰਾ ਜੀਵਨ ਚੋਰੀ ਕਰਨ ਤੋਂ ਬਿਨਾਂ ਕੁਝ ਵੀ ਨਹੀਂ, ਉਹ ਹਜ਼ਾਰਾਂ ਲੋਕਾਂ ਨੂੰ, ਸਾਰੇ ਦੇਸ਼ ਨੂੰ ਲੁੱਟਦਾ ਹੈ—ਪੂੰਜੀ ਵਿੱਚ ਵਾਧਾ ਕਰਨ ਲਈ ਇਹ ਜ਼ਰੂਰੀ ਹੈ ਅਤੇ ਇਹ ਦੇਸ਼ ਦੀ ਤਰੱਕੀ ਲਈ ਹੈ—ਸਮਝ ਪਈ ? ਉਹ ਦਰਜਨਾਂ ਔਰਤਾਂ ਦੀ ਪੱਤ ਲੁੱਟਦਾ ਹੈ, ਇੱਕ ਵਿਹਲੇ ਬੰਦੇ ਲਈ ਇਹ ਬਹੁਤ ਵਧੀਆ ਮਨੋਰੰਜਨ ਹੈ ਅਤੇ ਉਹ ਪਿਆਰ ਕਿਸ ਨੂੰ ਕਰੇ ? ਉਸ ਲਈ, ਸਾਰੇ ਲੋਕ ਦੋ ਧੜਿਆਂ ਵਿੱਚ ਵੰਡੇ ਹੋਏ ਹਨ—ਇੱਕ ਧੜਾ ਜਿਸ ਨੂੰ ਉਹ ਲੁੱਟਦਾ ਹੈ, ਦੂਜਾ ਧੜਾ ਪਹਿਲੇ ਧੜੇ ਨੂੰ ਲੁੱਟਣ ਵਿੱਚ ਉਸ ਨਾਲ ਮੁਕਾਬਲਾ ਕਰਦਾ ਹੈ ?"

ਇਸ ਵਿਸ਼ੇ ਬਾਰੇ ਆਪਣੇ ਗਿਆਨ ਤੋਂ ਖੁਸ਼ ਹੁੰਦਿਆਂ ਮੇਰਾ ਬੁਲਾਰਾ ਮੁਸਕਰਾਇਆ ਅਤੇ ਸਿਗਾਰ ਦੇ ਸਿਰੇ ਨੂੰ ਨੁੱਕਰ ਵਿੱਚ ਝਟਕਦਿਆਂ ਫਿਰ ਬੋਲਣ ਲੱਗਾ:

"ਅਤੇ ਜੋ ਸ੍ਰਿਸ਼ਟਾਚਾਰ ਧਨਾਢ ਬੰਦੇ ਲਈ ਲਾਹੇਵੰਦ ਹੈ ਅਤੇ ਆਮ ਲੋਕਾਂ ਲਈ ਭੈੜਾ, ਪਰ ਕਿਸੇ ਸਮੇਂ ਉਸ ਲਈ ਫਾਲਤੂ ਜਿਹੀ ਚੀਜ਼ ਹੈ ਪਰ ਬਾਕੀ ਦੇ ਹਰ ਵਿਅਕਤੀ ਲਈ ਲਾਜ਼ਮੀ ਹੈ। ਇਸੇ ਲਈ ਸ੍ਰਿਸ਼ਟਾਚਾਰੀ ਆਮ ਲੋਕਾਂ ਦੇ ਸਿਰਾਂ ਦੇ ਅੰਦਰ ਸ੍ਰਿਸ਼ਟਾਚਾਰ ਦੇ ਅਸੂਲਾਂ ਨੂੰ ਤੁੰਨਦੇ ਰਹਿੰਦੇ ਹਨ, ਪਰ ਆਪ ਹਮੇਸ਼ਾ ਇਸ ਨੂੰ ਆਪਣੇ ਬਾਹਰਵਾਰ ਟਾਈਆਂ ਜਾਂ ਦਸਤਾਨਿਆਂ ਵਾਂਗ ਪਹਿਨਦੇ ਹਨ। ਅਗਲਾ ਸੁਆਲ ਇਹ ਹੈ ਕਿ ਲੋਕਾਂ ਨੂੰ ਕਿਵੇਂ ਪ੍ਰੇਰਿਆ ਜਾਵੇ ਕਿ ਉਹ ਸ੍ਰਿਸ਼ਟਾਚਾਰ ਦੇ ਕਾਨੂੰਨਾਂ ਨੂੰ ਹਰ ਹਾਲਤ ਵਿੱਚ ਅਪਨਾਉਣ ? ਕੋਈ ਵੀ ਬੰਦਾ ਚੋਰਾਂ ਦੇ ਵਿਚਾਲੇ ਈਮਾਨਦਾਰ ਬਣਨ ਦੀ ਪਰਵਾਹ ਨਹੀਂ ਕਰਦਾ। ਪਰ ਜੇ ਤੁਸੀਂ ਉਹਨਾਂ ਨੂੰ " ਮੰਨਵਾ ਨਹੀਂ ਸਕਦੇ-ਉਹਨਾਂ ਤੇ ਕਾਮਣ ਪਾਓ। ਇਹ ਢੰਗ ਹਮੇਸ਼ਾ ਸਫਲ ਹੁੰਦਾ ਹੈ... ।"

ਉਸ ਨੇ ਉਚੇਚੇ ਤੌਰ 'ਤੇ ਸਿਰ ਹਿਲਾਇਆ ਤੇ ਮੈਨੂੰ ਅੱਖ ਮਾਰਦਿਆਂ ਫਿਰ ਬੋਲਣ ਲੱਗਾ-

"ਜੇ ਤੁਸੀਂ ਉਹਨਾਂ ਨੂੰ ਪ੍ਰੇਰ ਨਹੀਂ ਸਕਦੇ ਤਾਂ ਉਹਨਾਂ ਤੇ ਕਾਮਣ ਪਾਓ।"

ਫਿਰ ਉਸ ਆਪਣਾ ਹੱਥ ਮੇਰੇ ਗੋਡੇ 'ਤੇ ਧਰ ਦਿੱਤਾ, ਮੇਰੇ ਚਿਹਰੇ ਵੱਲ ਤਿੱਖੀ ਨਜ਼ਰ ਨਾਲ ਝਾਕਿਆ ਅਤੇ ਆਪਣੀ ਅਵਾਜ਼ ਨੀਵੀਂ ਕਰ ਕੇ ਬੋਲਿਆ:

"ਬਾਕੀ ਦਾ ਸਭ ਕੁਝ ਮੇਰੇ ਤੁਹਾਡੇ ਵਿਚਾਲੇ ਦੀ ਗੱਲ ਹੈ, ਮੰਨਦੇ ਓ ?"

ਮੈਂ ਸਿਰ ਹਿਲਾਇਆ।

"ਬਿਊਰੋ ਜਿਸ ਵਿੱਚ ਮੈਂ ਕੰਮ ਕਰਦਾ ਹਾਂ, ਉਸ ਦਾ ਕੰਮ ਲੋਕ ਰਾਏ 'ਤੇ ਕਾਮਣ ਪਾਉਣਾ ਹੈ। ਇਹ ਅਮਰੀਕਾ ਦੀਆਂ ਅਤਿ ਮੌਲਕ ਸੰਸਥਾਵਾਂ ਵਿੱਚੋਂ ਇੱਕ ਹੈ, ਜਿਸ ਬਾਰੇ ਮੈਂ ਤੁਹਾਨੂੰ

77 / 162
Previous
Next