

ਦੱਸਣਾ ਹੈ।” ਉਸ ਨੇ ਬੜੇ ਮਾਣ ਨਾਲ ਆਖਿਆ। ਮੈਂ ਆਪਣਾ ਸਿਰ ਫਿਰ ਹਿਲਾਇਆ।
"ਤੁਸੀਂ ਜਾਣਦੇ ਹੀ ਹੋ”, ਉਸ ਆਖਿਆ, "ਸਾਡਾ ਦੇਸ਼ ਕੇਵਲ ਪੈਸਾ ਬਣਾਉਣ ਲਈ ਹੀ ਜਿਊਂਦਾ ਹੈ। ਇੱਥੇ ਹਰ ਬੰਦਾ ਅਮੀਰ ਹੋਣਾ ਲੋਚਦਾ ਹੈ ਅਤੇ ਆਮ ਸਾਧਾਰਨ ਬੰਦਾ ਮਹਿਜ਼ ਇੱਕ ਅਜਿਹੀ ਚੀਜ਼ ਹੈ ਜਿਸ ਵਿੱਚੋਂ ਸੋਨੇ ਦੇ ਕੁਝ ਕਿਣਕੇ ਹਮੇਸ਼ਾ ਨਿਚੋੜੇ ਜਾ ਸਕਦੇ ਹਨ ਅਤੇ ਸਾਰੇ ਦਾ ਸਾਰਾ ਜੀਵਨ ਮਨੁੱਖੀ ਮਾਸ ਤੇ ਲਹੂ ਵਿੱਚੋਂ ਸੋਨਾ ਕੱਢਣ ਦਾ ਹੀ ਇੱਕ ਅਮਲ ਹੈ। ਇਸ ਦੇਸ਼ ਵਿਚ ਲੋਕ-ਅਤੇ ਹੋਰਾਂ ਥਾਂ 'ਤੇ ਵੀ, ਮੈਂ ਸੁਣਿਆ ਹੈ—ਮਹਿਜ਼ ਕੱਚੀ ਧਾਤ ਹਨ ਜਿਸ ਨੂੰ ਸ਼ੁੱਧ ਕਰ ਕੇ ਪੀਲੀ ਧਾਤ ਬਣਾਈ ਜਾਂਦੀ ਹੈ, ਜਨਸਮੂਹ ਦੀ ਸਰੀਰਕ ਸ਼ਕਤੀ ਦਾ ਕੇਂਦਰੀਕਰਨ ਹੀ ਤਰੱਕੀ ਹੈ, ਭਾਵ, ਮਨੁੱਖੀ ਮਾਸ, ਹੱਡੀਆਂ ਤੇ ਤੰਤੂਆਂ ਨੂੰ ਪਿਘਲਾ ਕੇ ਸੋਨਾ ਬਣਾਉਣਾ। ਜੀਵਨ ਨੂੰ ਬੜੀ ਸਾਦਾ ਤਰਤੀਬ ਦਿੱਤੀ ਗਈ ਹੈ...।”
"ਕੀ ਇਹ ਤੁਹਾਡਾ ਆਪਣਾ ਵਿਚਾਰ ਹੈ?” ਮੈਂ ਪੁੱਛਿਆ।
"ਇਹ ਵਿਚਾਰ ? ਨਿਰਸੰਦੇਹ ਇਹ ਮੇਰਾ ਆਪਣਾ ਨਹੀਂ", ਉਸ ਮਾਣ ਨਾਲ ਆਖਿਆ। "ਇਹ ਮਹਿਜ਼ ਕਿਸੇ ਬੰਦੇ ਦੀ ਕਲਪਨਾ ਹੈ। ਮੈਨੂੰ ਚੇਤੇ ਵੀ ਨਹੀਂ ਕਿ ਮੇਰੇ ਦਿਮਾਗ ਵਿੱਚ ਇਹ ਕਿਵੇਂ ਆ ਘੁੱਸਿਆ । ਮੈਂ ਇਸ ਦੀ ਉਦੋਂ ਹੀ ਵਰਤੋਂ ਕਰਦਾ ਹਾਂ ਜਦੋਂ ਮੈਂ ਅਜਿਹੇ ਲੋਕਾਂ ਨਾਲ ਗੱਲਬਾਤ ਕਰ ਰਿਹਾ ਹੋਵਾਂ ਜਿਹੜਾ ਆਮ ਵਰਗੀ ਹਾਲਤ ਵਿੱਚ ਨਹੀਂ ਹੁੰਦੇ...। ਹਾਂ, ਮੈਂ ਗੱਲ ਕਰ ਰਿਹਾ ਸਾਂ ਕਿ ਇੱਥੇ ਲੋਕਾਂ ਕੋਲ ਕੁਕਰਮ ਕਰਨ ਲਈ ਵਕਤ ਹੀ ਨਹੀਂ... ਉਹਨਾਂ ਕੋਲ ਇਹਦੇ ਲਈ ਵਿਹਲ ਹੀ ਨਹੀਂ ਰਹਿਣ ਦਿੱਤੀ ਗਈ... । ਹੱਡ ਭੰਨਵੀਂ ਮਿਹਨਤ ਦਾ ਸਮਾਂ ਹੀ ਬੰਦੇ ਨੂੰ ਇਤਨਾ ਥਕਾ ਦੇਂਦਾ ਹੈ ਕਿ ਉਸ ਕੋਲ ਵਿਹਲੀਆਂ ਘੜੀਆਂ ਵਿੱਚ ਗੁਨਾਹ ਕਰਨ ਦੀ ਨਾ ਤਾਕਤ ਰਹਿੰਦੀ ਹੈ ਤੇ ਨਾ ਹੀ ਇੱਛਾ। ਲੋਕਾਂ ਕੋਲ ਸੋਚਣ ਦੀ ਵਿਹਲ ਹੀ ਨਹੀਂ, ਉਹਨਾਂ ਕੋਲ ਕਿਸੇ ਚੀਜ਼ ਦੀ ਇੱਛਾ ਕਰਨ ਦੀ ਸ਼ਕਤੀ ਹੀ ਨਹੀਂ, ਉਹ ਕੇਵਲ ਆਪਣੇ ਕੰਮ ਵਿੱਚ ਤੇ ਕੰਮ ਕਰਨ ਦੀ ਇੱਛਾ ਵਿੱਚ ਜਿਊਂਦੇ ਹਨ ਅਤੇ ਇਹ ਗੱਲ ਉਹਨਾਂ ਦੇ ਜੀਵਨ ਨੂੰ ਉੱਚਤਮ ਸ੍ਰਿਸ਼ਟਾਚਾਰੀ ਬਣਾਉਂਦੀ ਹੈ। ਕੇਵਲ ਛੁੱਟੀ ਵਾਲੇ ਦਿਨ ਕਦੇ ਕਦਾਈਂ ਕੁਝ ਬੰਦੇ ਕਿਸੇ ਨੀਗਰੋ ਜੋੜੇ ਨੂੰ ਰੱਸੀ ਨਾਲ ਜੂੜ ਦੇਣਗੇ, ਪਰ ਇਹ ਕਰਮ ਸ੍ਰਿਸ਼ਟਾਚਾਰ ਦੀ ਕੋਈ ਉਲੰਘਣਾ ਨਹੀਂ ਸਮਝਿਆ ਜਾਂਦਾ, ਕਿਉਂ ਜੋ ਇੱਕ ਨੀਗਰ ਸਫੇਦ ਰੰਗ ਦਾ ਨਹੀਂ ਹੁੰਦਾ ਅਤੇ ਇਸ ਤੋਂ ਉਪਰੰਤ ਇੱਥੇ ਹਰ ਪਾਸੇ ਨੀਗਰੋ ਕੁਰਬਲ ਕੁਰਬਲ ਕਰਦੇ ਫਿਰਦੇ ਹਨ। ਹਰ ਬੰਦਾ ਵੱਧ ਜਾਂ ਘੱਟ ਇੱਜ਼ਤ ਨਾਲ ਪੇਸ਼ ਆਉਂਦਾ ਹੈ ਅਤੇ ਇਸ ਨੀਰਸ ਜੀਵਨ ਦੇ ਗੰਦੇ ਪਿਛੋਕੜ ਵਿੱਚ ਪੁਰਾਤਨ ਪਿਉਰਟਿਨ ਸ੍ਰਿਸ਼ਟਾਚਾਰ ਦੀ ਤੰਗ ਸੰਨ੍ਹੀ ਵਿੱਚ ਜਕੜੇ ਇਸ ਦੇ ਅਸੂਲਾਂ ਦੀ ਕੋਈ ਵੀ ਉਲੰਘਣਾ ਕਾਲਖ ਦੇ ਦਾਗ ਵਾਂਗ ਵਿਖਾਈ ਦੇਂਦੀ ਹੈ। ਇਹ ਇੱਕ ਚੰਗੀ ਗੱਲ ਹੈ, ਪਰ ਇਹ ਭੈੜੀ ਵੀ ਹੈ। ਸਮਾਜ ਦੀਆਂ ਉਪਰਲੀਆਂ ਜਮਾਤਾਂ ਹੇਠਲੀਆਂ ਜਮਾਤਾਂ ਦੇ ਵਰਤਾਉ 'ਤੇ ਮਾਣ ਕਰ ਸਕਦੀਆਂ ਹਨ। ਪਰ ਇਸ ਸਮੇਂ ਇਸ ਕਿਸਮ ਦਾ ਵਤੀਰਾ ਧਨਾਵਾਂ ਦੇ ਅੰਦਾਜ਼ ਵਿੱਚ ਵਿਘਨ ਪਾਉਂਦਾ ਹੈ। ਉਹਨਾਂ ਕੋਲ ਪੈਸਾ ਹੈ—ਇਸ ਦਾ ਇਹ ਭਾਵ ਹੈ ਕਿ ਉਹਨਾਂ ਨੂੰ ਸ੍ਰਿਸ਼ਟਾਚਾਰ ਦੀ ਕੋਈ ਪ੍ਰਵਾਹ ਕੀਤੇ ਬਿਨਾਂ ਆਪਣੀ ਮਰਜ਼ੀ ਅਨੁਸਾਰ ਰਹਿਣ ਦਾ ਅਧਿਕਾਰ