Back ArrowLogo
Info
Profile

ਹੈ। ਧਨਾਢ ਲਾਲਚੀ ਪੇਟੂ, ਵਿਸ਼ਈ, ਵਿਹਲੜ ਤੇ ਦੁਰਾਚਾਰੀ ਹੁੰਦੇ ਹਨ। ਘਾਹ ਫੂਸ- ਜ਼ਰਖੇਜ਼ ਭੋਏਂ ਉੱਤੇ, ਦੁਰਾਚਾਰ-ਬਹੁਲਤਾ ਦੀ ਭੋਏਂ ਉੱਤੇ ਵੱਧਦਾ ਫੁੱਲਦਾ ਹੈ। ਫਿਰ ਕੀਤਾ ਕੀ ਜਾਵੇ ? ਕੀ ਸ੍ਰਿਸ਼ਟਾਚਾਰ ਨੂੰ ਰੱਦ ਕਰ ਦਈਏ? ਇਹ ਅਸੰਭਵ ਹੈ, ਕਿਉਂ ਜੋ ਇਹ ਮੁਰਖਤਾ ਹੋਵੇਗੀ। ਜੇ ਤੁਹਾਡੇ ਹਿੱਤ ਇਹ ਮੰਗ ਕਰਦੇ ਹਨ ਕਿ ਲੋਕ ਸ੍ਰਿਸ਼ਟਾਚਾਰੀ ਹੋਣ, ਤਾਂ ਆਪਣੇ ਕੁਕਰਮਾਂ ਤੇ ਗੁਨਾਹਾਂ ਨੂੰ ਉਹਨਾਂ ਦੀਆਂ ਨਜ਼ਰਾਂ ਤੋਂ ਓਹਲੇ ਰੱਖਣ ਦੇ ਉਪਰਾਲੇ ਕਰੋ... । ਬੱਸ ਇਤਨਾ ਹੀ ਕੰਮ ਹੈ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਕੋਈ ਨਵੀਂ ਗੱਲ ਨਹੀਂ...

ਉਸ ਨੇ ਆਪਣੇ ਮੋਢਿਆਂ ਉੱਤੋਂ ਦੀ ਝਾਕਿਆ ਤੇ ਆਪਣੀ ਅਵਾਜ਼ ਹੋਰ ਵੀ ਨੀਵੀਂ ਕਰ ਲਈ।

"ਅਤੇ ਇਸ ਤਰ੍ਹਾਂ, ਨਿਊਯਾਰਕ ਦੇ ਕੁਝ ਭੱਦਰ ਪੁਰਸ਼ਾਂ ਨੂੰ ਇੱਕ ਬਹੁਤ ਹੀ ਅਜੀਬ ਤੇ ਦਿਲਚਸਪ ਵਿਚਾਰ ਸੁੱਝਿਆ। ਉਹਨਾਂ ਇਸ ਦੇਸ਼ ਵਿੱਚ ਸ੍ਰਿਸ਼ਟਾਚਾਰ ਦੇ ਕਾਨੂੰਨਾਂ ਦੀ ਸਪੱਸ਼ਟ ਉਲੰਘਣਾ ਕਰਨ ਦੀ ਇੱਕ ਗੁਪਤ ਸਭਾ ਸਥਾਪਤ ਕਰਨ ਦਾ ਫੈਸਲਾ ਕੀਤਾ। ਚੰਦਿਆਂ ਰਾਹੀਂ ਇੱਕ ਵੱਡੀ ਰਕਮ ਇਕੱਠੀ ਕੀਤੀ ਗਈ ਅਤੇ ਲੋਕ ਰਾਏ ਨੂੰ ਕਾਮਣ ਪਾਉਣ ਲਈ ਬਿਊਰੋ, ਸਪੱਸ਼ਟ ਹੈ ਕਿਸੇ ਪਰਦੇ ਹੇਠ ਵੱਖ ਵੱਖ ਸ਼ਹਿਰਾਂ ਵਿੱਚ, ਖੋਲ੍ਹੇ ਗਏ। ਉਹਨਾਂ ਨੇ, ਤੁਹਾਡੇ ਇਸ ਗੁਲਾਮ ਵਾਂਗ ਵੱਖ ਵੱਖ ਲੋਕਾਂ ਨੂੰ ਭਾੜੇ ਉੱਤੇ ਨੌਕਰ ਰੱਖ ਲਿਆ ਅਤੇ ਉਹਨਾਂ ਨੂੰ ਸ੍ਰਿਸ਼ਟਾਚਾਰ ਦੇ ਵਿਰੁੱਧ ਜੁਰਮ ਕਰਨ ਦਾ ਕੰਮ ਸੌਂਪਿਆ। ਹਰ ਇੱਕ ਬਿਊਰੋ ਦਾ ਮੁਖੀ ਇੱਕ ਭਰੋਸੇਯੋਗ ਤੇ ਤਜ਼ਰਬੇਕਾਰ ਬੰਦਾ ਹੈ, ਜੋ ਇਸ ਦੀਆਂ ਕਾਰਵਾਈਆਂ ਨੂੰ ਅਗਵਾਈ ਦੇਂਦਾ ਹੈ ਅਤੇ ਜ਼ਿੰਮੇਵਾਰੀਆਂ ਵੰਡਦਾ ਹੈ । ਆਮ ਤੌਰ 'ਤੇ ਉਹ ਕਿਸੇ ਅਖ਼ਬਾਰ ਦਾ ਸੰਪਾਦਕ ਹੁੰਦਾ ਹੈ... ।"

"ਮੈਂ ਬਿਊਰੋ ਦਾ ਉਦੇਸ਼ ਸਮਝ ਨਹੀਂ ਸਕਿਆ ।" ਮੈਂ ਇੱਕ ਦੁੱਖੀ ਹੋਏ ਬੰਦੇ ਵਾਂਗ ਆਖਿਆ।

"ਇਹ ਬੜੀ ਸੌਖੀ ਜਿਹੀ ਗੱਲ ਹੈ।” ਉਸ ਉੱਤਰ ਦਿੱਤਾ। ਅਚਾਨਕ ਉਸ ਦੇ ਚਿਹਰੇ 'ਤੇ ਬੇਚੈਨੀ ਤੇ ਪ੍ਰੇਸ਼ਾਨੀ ਜਿਹੀ ਪਸਰ ਗਈ। ਉਹ ਉੱਠ ਖਲ੍ਹੋਤਾ ਅਤੇ ਆਪਣੇ ਹੱਥ ਪਿੱਠ ਪਿੱਛੇ ਕਰਦਿਆਂ ਕਮਰੇ ਵਿੱਚ ਹੌਲੀ ਹੌਲੀ ਫਿਰਨ ਲੱਗਾ।

"ਬਿਲਕੁੱਲ ਸੌਖੀ", ਉਸ ਦੁਹਰਾਇਆ।"ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਹੇਠਲੀਆਂ ਜਮਾਤਾਂ ਬਹੁਤ ਗੁਨਾਹ ਨਹੀਂ ਕਰਦੀਆਂ ਉਹਨਾਂ ਕੋਲ ਸਮਾਂ ਹੀ ਨਹੀਂ ਹੁੰਦਾ। ਦੂਜੇ ਪਾਸੇ, ਸ੍ਰਿਸ਼ਟਾਚਾਰ ਦੇ ਵਿਰੁੱਧ ਗੁਨਾਹ ਹੋਣੇ ਵੀ ਚਾਹੀਦੇ ਹਨ। ਕੁਝ ਵੀ ਹੋਵੇ ਤੁਸੀਂ ਇਸ ਨੂੰ ਇੱਕ ਬਾਂਝ ਬੁੱਢ ਕੁਆਰੀ ਤਾਂ ਨਹੀਂ ਰਹਿਣ ਦੇਣਾ ਚਾਹੁੰਦੇ। ਸ੍ਰਿਸ਼ਟਾਚਾਰ ਬਾਰੇ ਲਗਾਤਾਰ ਸ਼ੋਰ ਸ਼ਰਾਬਾ ਹੁੰਦਾ ਰਹਿਣਾ ਚਾਹੀਦਾ ਹੈ, ਜੋ ਜਨਤਾ ਨੂੰ ਬੋਲਾ ਬਣਾਉਂਦਾ ਹੈ ਤੇ ਉਸ ਨੂੰ ਸੱਚਾਈ ਸੁਣਨ ਤੋਂ ਦੂਰ ਰੱਖਦਾ ਹੈ। ਜੇ ਤੁਸੀਂ ਨਦੀ ਵਿੱਚ ਬਹੁਤ ਸਾਰੇ ਛੌਡੇ ਸੁੱਟੋ, ਵਾਹ ਵਾਹ ਵੱਡੀ ਗੇਲੀ ਉਹਨਾਂ ਵਿੱਚੋਂ ਬਿਨਾਂ ਕਿਸੇ ਰੁਕਾਵਟ ਦੇ ਗੁਜ਼ਰ ਜਾਵੇਗੀ। ਜਾਂ ਜੇ ਤੁਸੀਂ ਆਪਣੇ ਗਵਾਂਢੀ ਦੀ ਜੇਬ ਵਿੱਚੋਂ ਸਾਵਧਾਨੀ ਨਾਲ ਬਟੂਆਂ ਕੱਢ ਲਵੋ ਪਰ ਜੇ ਉਸੇ ਸਮੇਂ ਤੁਸੀਂ ਉਸ ਦਾ ਧਿਆਨ ਇੱਕ ਸ਼ਰਾਰਤੀ ਮੁੰਡੇ ਵੱਲ ਜਿਸ ਨੇ ਮੁੱਠੀ ਭਰ ਅਖਰੋਟ ਚੁਰਾ ਲਏ ਹਨ, ਮੋੜ ਦੇਵੇ ਤਾਂ ਇਹ ਤੁਹਾਨੂੰ ਬੇਸੁਆਦੀ ਤੋਂ ਬਚਾ ਸਕਦਾ ਹੈ।"

"ਬੱਸ, 'ਪਕੜੋ ਪਕੜੋ ਉਸ ਚੋਰ ਨੂੰ! ਜਿਤਨੇ ਜ਼ੋਰ ਨਾਲ ਚੀਕ ਕੇ ਆਖ ਸਕਦੇ ਹੋ

79 / 162
Previous
Next