Back ArrowLogo
Info
Profile

ਉਸ ਨੇ ਮੇਰੇ ਵੱਲ ਤਰਸਵਾਨ ਨਜ਼ਰਾਂ ਨਾਲ ਵੇਖਿਆ।

"ਅਤੇ ਉਹ ਕਿਹੜਾ ਹੈ ਜਿਹੜਾ ਮੈਨੂੰ ਹਫਤੇ ਦੇ ਪੰਜਾਹ ਡਾਲਰ ਦੇਂਦਾ ਰਹੇਗਾ? ਅਤੇ ਬੋਨਸ ਵੀ ਜੇ ਕੰਮ ਚੰਗੀ ਤਰ੍ਹਾਂ ਨੇਪਰੇ ਚਾੜ੍ਹ ਦਿਆਂ ? ਨਹੀਂ, ਨਹੀਂ ਇਹੋ ਜਿਹੀ ਸਲਾਹ ਤੁਸੀਂ ਆਪਣੇ ਲਈ ਹੀ ਸਾਂਭ ਕੇ ਰੱਖੋ। ਇੱਕ ਅਮਰੀਕੀ ਪੈਸੇ ਤੋਂ ਇਨਕਾਰ ਨਹੀਂ ਕਰ ਸਕਦਾ ਭਾਵੇਂ ਉਸ ਨੂੰ ਮਰਨਾ ਹੀ ਕਿਉਂ ਨਾ ਪਵੇ। ਕਿਸੇ ਹੋਰ ਉਪਾਅ ਬਾਰੇ ਸੋਚੋ ।"

"ਮੈਨੂੰ ਔਖੀ ਗੱਲ ਜਾਪਦੀ ਹੈ", ਮੈਂ ਆਖਿਆ।

"ਔਖੀ ? ਭਲਾ ਤੁਹਾਨੂੰ ਕਿਵੇਂ ਔਖ ਮਹਿਸੂਸ ਹੁੰਦੀ ਏ? ਤੁਸੀਂ ਯੂਰਪੀ ਤਾਂ ਸ੍ਰਿਸ਼ਟਾਚਾਰ ਦੇ ਪੱਖੋਂ ਬਹੁਤ ਹੀ ਲਾਪਰਵਾਹ ਤੇ ਢਿੱਲੇ ਹੁੰਦੇ ਓ... । ਤੁਹਾਡਾ ਸ੍ਰਿਸ਼ਟਾਚਾਰੀ ਦੁਰਾਚਾਰ ਤਾਂ ਬਹੁਤ ਬਦਨਾਮ ਹੈ।"

ਉਸ ਨੇ ਇਹ ਗੱਲ ਪੂਰੇ ਨਿਸ਼ਚੇ ਨਾਲ ਆਖੀ ਜਿਵੇਂ ਬਿਲਕੁੱਲ ਸੱਚੀ ਹੋਵੇ।

"ਵੇਖੋ", ਮੇਰੇ ਵੱਲ ਝੁਕਦਿਆਂ ਉਸ ਬੋਲਣਾ ਜਾਰੀ ਰੱਖਿਆ, "ਤੁਹਾਡੇ ਕੁਝ ਯੂਰਪੀ ਦੋਸਤ ਜ਼ਰੂਰ ਹੀ ਹੋਣਗੇ ? ਮੈਨੂੰ ਯਕੀਨ ਹੈ ਜ਼ਰੂਰ ਹੋਣਗੇ !"

"ਤੁਹਾਨੂੰ ਉਹਨਾਂ ਦੀ ਕੀ ਜ਼ਰੂਰਤ ਹੈ ?" ਮੈਂ ਪੁੱਛਿਆ।

"ਮੈਨੂੰ ਉਹਨਾਂ ਦੀ ਕੀ ਜ਼ਰੂਰਤ ਹੈ ?” ਉਹ ਇੱਕਦਮ ਪਿਛਾਂਹ ਹੱਟਿਆ ਤੇ ਮੇਰੇ ਵੱਲ ਗੱਡਵੀਂ ਨਜ਼ਰ ਨਾਲ ਵੇਖਿਆ। “ਮੈਂ ਤੁਹਾਨੂੰ ਦੱਸਿਆ ਹੈ, ਮੈਂ ਨੀਗਰੋ ਕੁੜੀਆਂ ਨੂੰ ਆਪਣੀਆਂ ਰਖੇਲਾ ਨਹੀਂ ਰੱਖ ਸਕਦਾ । ਤੁਸੀਂ ਆਪ ਹੀ ਨਿਰਣਾ ਕਰੋ। ਮੇਰੀ ਪਤਨੀ ਇਸ ਦੀ ਆਗਿਆ ਨਹੀਂ ਦੇਵੇਗੀ ਅਤੇ ਮੈਂ ਉਸ ਨੂੰ ਪਿਆਰ ਕਰਦਾ ਹਾਂ । ਨਹੀਂ, ਮੈਂ ਇਹ ਕੰਮ ਬਿਲਕੁੱਲ ਨਹੀਂ ਕਰ ਸਕਦਾ..।"

ਉਸ ਪੂਰੇ ਜ਼ੋਰ ਨਾਲ ਆਪਣਾ ਸਿਰ ਛੰਡਿਆ, ਆਪਣੇ ਗੰਜੇ ਤਾਲੂ ਉੱਤੇ ਆਪਣਾ ਹੱਥ ਫੇਰਿਆ ਤੇ ਬੜੇ ਖੁਸ਼ਾਮਦੀ ਲਹਿਜੇ ਵਿੱਚ ਬੋਲਿਆ:

"ਸ਼ਾਇਦ ਤੁਸੀਂ ਇਸ ਕੰਮ ਲਈ ਕਿਸੇ ਯੂਰਪੀ ਦੀ ਸਿਫਾਰਸ ਕਰ ਸਕਦੇ ਹੋਵੋ ? ਉਹ ਸ੍ਰਿਸ਼ਟਾਚਾਰ ਨੂੰ ਉੱਕਾ ਨਹੀਂ ਮੰਨਦੇ, ਸੋ ਇਸ ਲਈ ਉਹਨਾਂ ਲਈ ਇਹ ਕੰਮ ਬਹੁਤ ਮਾਮੂਲੀ ਹੈ। ਕੋਈ ਗਰੀਬ ਪਰਵਾਸੀ ਹੀ ਹੋਵੇ ? ਮੈਂ ਉਸ ਨੂੰ ਹਫਤੇ ਦੇ ਦਸ ਡਾਲਰ ਦੇਵਾਂਗਾ-

"ਇਤਨੀ ਰਕਮ ਵਾਹ ਵਾਹ ਏ, ਕੀ ਨਹੀਂ? ਅਸਲ ਵਿੱਚ ਨੀਗਰੋ ਕੁੜੀਆਂ ਨਾਲ ਮੈਂ ਹੀ ਉਠਾਂ ਬੈਠਾਂਗਾ, ਸਭ ਕੁਝ ਮੈਂ ਆਪ ਹੀ ਕਰਾਂਗਾ ਉਸ ਨੂੰ ਕੇਵਲ ਪੈਦਾ ਹੋਣ ਵਾਲ਼ੇ ਬੱਚਿਆਂ ਦੀ ਜ਼ਿੰਮੇਵਾਰੀ... । ਇਹ ਮਾਮਲਾ ਅੱਜ ਰਾਤ ਹੀ ਤੈਅ ਹੋ ਜਾਣਾ ਚਾਹੀਦਾ ਹੈ...। ਰਤਾ ਸੋਚੋ, ਕਿਤਨਾ ਵੱਡਾ ਸਕੈਂਡਲ ਭੜਕ ਸਕਦਾ ਹੈ। ਫਿਰ ਦੱਖਣ ਵਿੱਚ ਸਮੇਂ ਸਿਰ ਬਣਾਉਟੀ ਸਕੈਂਡਲਾਂ ਦੇ ਢੇਰ ਥੱਲੇ ਇਸ ਨੂੰ ਦੱਬਾ ਨਾ ਦਿੱਤਾ ਗਿਆ। ਜੇ ਸ੍ਰਿਸ਼ਟਾਚਾਰ ਨੇ ਜਿੱਤਣਾ ਹੈ ਤਾਂ ਗਵਾਉਣ ਲਈ ਕੋਈ ਸਮਾਂ ਨਹੀਂ...।"

...ਜਦੋਂ ਉਹ ਤੇਜ਼ੀ ਨਾਲ ਕਮਰੇ ਵਿੱਚੋਂ ਬਾਹਰ ਨਿਕਲ ਗਿਆ, ਮੈਂ ਖਿੜਕੀ ਦੇ ਕੋਲ ਗਿਆ ਅਤੇ ਆਪਣੇ ਹੱਥ ਨੂੰ ਜਿਹੜਾ ਉਸ ਦੇ ਤਾਲੂ ਨਾਲ ਰਗੜਿਆ ਗਿਆ ਸੀ, ਠੰਡਾ ਕਰਨ ਲਈ ਖਿੜਕੀ ਦੇ ਸ਼ੀਸ਼ੇ 'ਤੇ ਰੱਖ ਦਿੱਤਾ।

82 / 162
Previous
Next