Back ArrowLogo
Info
Profile

ਉਹ ਹੇਠਾਂ ਖਲ੍ਹੋਤਾ ਸੀ ਤੇ ਮੇਰੇ ਵੱਲ ਇਸ਼ਾਰੇ ਕਰ ਰਿਹਾ ਸੀ।

"ਤੂੰ ਕੀ ਚਾਹੁੰਦਾ ਏਂ ?" ਖਿੜਕੀ ਖੋਲ੍ਹਦਿਆਂ ਮੈਂ ਪੁੱਛਿਆ।

"ਮੈਂ ਆਪਣਾ ਟੋਪ ਭੁੱਲ ਗਿਆ”, ਉਸ ਨੇ ਨਿਮਰਤਾ ਨਾਲ ਆਖਿਆ।

ਮੈਂ ਫਰਸ਼ ਤੋਂ ਟੋਪ ਚੁੱਕਿਆ ਤੇ ਗਲੀ ਵਿੱਚ ਵਗਾਹ ਮਾਰਿਆ ਅਤੇ ਜਦੋਂ ਮੈਂ ਖਿੜਕੀ ਬੰਦ ਕਰ ਰਿਹਾ ਸਾਂ, ਮੈਂ ਉਸ ਨੂੰ ਸੌਦੇਬਾਜ਼ੀ ਦਾ ਇਹ ਸੁਝਾਅ ਦਿੰਦਿਆਂ ਸੁਣਿਆ:

"ਫਰਜ਼ ਕਰੋ, ਜੇ ਮੈਂ ਹਫਤੇ ਦੇ ਪੰਦਰਾਂ ਡਾਲਰ ਪੇਸ਼ ਕਰਦਾ ਹਾਂ ? ਤਾਂ ਇਹ ਇੱਕ ਚੰਗੀ ਰਕਮ ਹੈ।"

1906

83 / 162
Previous
Next