

ਜ਼ਿੰਦਗੀ ਦੇ ਮਾਲਕ
"ਰਤਾ ਮੇਰੇ ਨਾਲ ਸੱਚਾਈ ਦੇ ਚਸ਼ਮਿਆਂ ਤੱਕ ਆ ।" ਸ਼ੈਤਾਨ ਨੇ ਹੱਸਦਿਆਂ ਆਖਿਆ ਤੇ ਉਹ ਮੈਨੂੰ ਕਬਰਸਤਾਨ ਵਿੱਚ ਲੈ ਆਇਆ।
ਜਿਵੇਂ ਜਿਵੇਂ ਅਸੀਂ ਪੁਰਾਣੀਆਂ ਕਬਰਾਂ ਤੇ ਢਾਲਵੇਂ ਲੋਹੇ ਦੀਆਂ ਸਿੱਲਾਂ ਵਿੱਚੋਂ ਦੀ ਵਿੰਗ ਤੜਿੰਗੀਆਂ ਡੰਡੀਆਂ ਤੋਂ ਹੌਲੀ ਹੌਲੀ ਲੰਘਦੇ ਜਾਂਦੇ ਸਾਂ ਉਹ ਆਪਣੀ ਸਿਆਣਪ ਦੇ ਰੁੱਖੇ ਪ੍ਰਚਾਰਕ ਤੋਂ ਅੱਕੇ ਹੋਏ ਪ੍ਰੋਫੈਸਰ ਦੀ ਥੱਕੀ ਟੁੱਟੀ ਅਵਾਜ਼ ਵਿੱਚ ਬੋਲੀ ਜਾ ਰਿਹਾ ਸੀ।
"ਤੇਰੇ ਪੈਰਾਂ ਥੱਲੇ," ਉਸ ਮੈਨੂੰ ਆਖਿਆ, "ਉਹਨਾਂ ਕਾਨੂੰਨਾਂ ਦੇ ਸਿਰਜਣਹਾਰ ਪਏ ਹਨ ਜਿਨ੍ਹਾਂ ਦਾ ਤੂੰ ਪਾਬੰਦ ਏਂ। ਆਪਣੇ ਬੂਟਾਂ ਦੇ ਤਲਿਆਂ ਨਾਲ ਤੂੰ ਉਹਨਾਂ ਤਰਖਾਣਾਂ ਤੇ ਲੁਹਾਰਾਂ ਦੀਆਂ ਹੱਡੀਆਂ ਮਿੱਧ ਰਿਹਾ ਏਂ, ਜਿਨ੍ਹਾਂ ਨੇ ਉਸ ਜਾਨਵਰ ਲਈ ਪਿੰਜਰਾ ਤਿਆਰ ਕੀਤਾ ਸੀ ਜੋ ਤੇਰੇ ਅੰਦਰ ਵੱਸਿਆ ਹੋਇਆ ਹੈ।"
ਜਿਵੇਂ ਹੀ ਉਸ ਨੇ ਇਹ ਗੱਲ ਆਖੀ ਉਹ ਜ਼ੋਰ ਨਾਲ ਹੱਸਿਆ, ਇਹ ਹਾਸਾ ਲੋਕਾਂ ਲਈ ਇੱਕ ਕਹਿਰਵਾਨ ਘ੍ਰਿਣਾ ਨਾਲ ਭਰਪੂਰ ਸੀ, ਉਸ ਦੀਆਂ ਨਿਰਦਈ ਅੱਖਾਂ ਦੀ ਕਠੋਰ, ਸਾਵੀ ਭਾਅ ਮਾਰਦੀ ਡਲ੍ਹਕ ਕਬਰਾਂ ਉਤਲੇ ਘਾਹ ਅਤੇ ਕਬਰਾਂ ਦੇ ਪੱਥਰਾਂ ਉੱਤੇ ਚੜ੍ਹੀ ਉੱਲੀ ਉੱਤੇ ਪੈ ਰਹੀ ਸੀ। ਮੋਇਆਂ ਦੀ ਅਮੀਰ ਮਿੱਟੀ ਦੀਆਂ ਮੋਟੀਆਂ ਤਹਿਆਂ ਮੇਰੇ ਬੂਟਾਂ ਦੇ ਤਲਿਆਂ ਨਾਲ ਚੰਬੜ ਰਹੀਆਂ ਸਨ ਅਤੇ ਮੇਰੇ ਲਈ ਕਬਰਾਂ ਦੇ ਵਿਚਾਲੇ ਪਗਡੰਡੀਆਂ ਉੱਤੇ ਟੁਰਨਾ ਔਖਾ ਹੋ ਰਿਹਾ ਸੀ, ਕਬਰਾਂ ਜੋ ਦੁਨਿਆਵੀ ਸਿਆਣਪ ਦੀਆਂ ਪ੍ਰਤੀਕ ਸਨ।
"ਬੰਦਿਆਂ, ਤੂੰ ਉਹਨਾਂ ਮਹਾਂਪੁਰਸ਼ਾਂ ਦੀ ਧੂੜ ਮੂਹਰੇ ਸਿਰ ਕਿਉਂ ਨਹੀਂ ਝੁਕਾਉਂਦਾ ਜਿਨ੍ਹਾਂ ਨੇ ਤੇਰੀ ਰੂਹ ਨੂੰ ਡੋਲਿਆ ਹੈ ?" ਸ਼ੈਤਾਨ ਨੇ ਮੈਨੂੰ ਅਜਿਹੀ ਅਵਾਜ਼ ਵਿੱਚ ਆਖਿਆ ਜੋ ਠੰਡੀ ਰੁੱਤ ਦੀ ਸਿਲ੍ਹੀ ਹਵਾ ਦੇ ਝੋਂਕੇ ਵਰਗੀ ਸੀ। ਇਸ ਨੇ ਮੇਰੀ ਰੀੜ੍ਹ ਦੀ ਹੱਡੀ ਤੱਕ ਕੰਬਣੀ ਲਾ ਦਿੱਤੀ ਅਤੇ ਮੇਰਾ ਦਿਲ ਠੰਡਾ ਯਖ ਹੋ ਗਿਆ ਤੇ ਉਦਾਸੀ ਨਾਲ ਨਪੀੜਿਆ ਗਿਆ। ਪੁਰਾਣੀਆਂ ਕਬਰਾਂ ਉੱਤੇ ਉਦਾਸੇ ਰੁੱਖ ਆਪਣੀਆਂ ਠੰਡੀਆਂ ਗਿੱਲੀਆਂ ਟਹਿਣੀਆਂ ਨਾਲ ਮੇਰੇ ਮੂੰਹ ਨੂੰ ਬੁਰਸ਼ ਕਰ ਰਹੇ ਸਨ।
"ਜਾਹਲਸਾਜ਼ਾਂ ਨੂੰ ਸ਼ਰਧਾਂਜਲੀ ਭੇਟ ਕਰ! ਇਹ ਉਹ ਹਨ ਜਿਨ੍ਹਾਂ ਨੇ ਨੀਚ ਮਿਟਿਆਲੇ ਵਿਚਾਰ ਪੈਦਾ ਕੀਤੇ ਸਨ ਜੋ ਤੇਰੀ ਬੁੱਧੀ ਦੇ ਛੋਟੇ ਸਿੱਕੇ ਹਨ। ਇਹ ਉਹ ਹਨ ਜਿਨ੍ਹਾਂ ਨੇ ਤੇਰੀਆਂ ਆਦਤਾਂ, ਤੇਰੀਆਂ ਬਦਗੁਮਾਨੀਆਂ ਅਤੇ ਉਹ ਸਭ ਕੁਝ ਜਿਨ੍ਹਾਂ ਨਾਲ ਤੂੰ ਜੀਅ