Back ArrowLogo
Info
Profile

ਰਿਹਾ ਏਂ ਪੈਦਾ ਕੀਤੇ ਸਨ । ਇਹਨਾਂ ਦਾ ਧੰਨਵਾਦ ਕਰ-ਮੋਏ ਤੇਰੇ ਲਈ ਅਥਾਹ ਭਾਰੀ ਵਿਰਸਾ ਛੱਡ ਗਏ ਹਨ!"

ਪੀਲੇ ਪੱਤਰ ਹੌਲੀ ਹੌਲੀ ਹਵਾ ਵਿੱਚ ਉੱਡਦੇ ਮੇਰੇ ਸਿਰ ਨਾਲ ਛੋਂਹਦੇ ਪੈਰਾਂ ਵਿੱਚ ਆ ਡਿੱਗੇ। ਕਬਰਸਤਾਨ ਦੀ ਮਿੱਟੀ ਵਿੱਚੋਂ ਪਚਾਕਿਆਂ ਦੀ ਏਦਾਂ ਅਵਾਜ਼ ਆ ਰਹੀ ਸੀ ਜਿਵੇਂ ਉਸ ਦਾ ਪੇਟ ਪਤਝੜ ਦੇ ਮੁਰਦਾ ਪੱਤਿਆਂ ਦੀ ਤਾਜ਼ਾ ਖੁਰਾਕ ਖਾ ਕੇ ਤੂੜਿਆ ਪਿਆ ਹੋਵੇ।

"ਇੱਥੇ ਉਹ ਦਰਜ਼ੀ ਲੇਟਿਆ ਹੋਇਆ ਹੈ ਜਿਸ ਨੇ ਮਨੁੱਖਾਂ ਦੀਆਂ ਰੂਹਾਂ ਲਈ ਬਦਗੁਮਾਨੀ ਦੇ ਭਾਰੀ ਚੰਗੇ ਵੇਤਰੇ ਸਨ । ਕੀ ਤੂੰ ਇਸ ਦੇ ਦਰਸ਼ਨ ਕਰਨਾ ਚਾਹੇਂਗਾ ?"

ਮੈਂ ਹਾਂ ਵਿੱਚ ਸਿਰ ਹਿਲਾਇਆ। ਸ਼ੈਤਾਨ ਨੇ ਇੱਕ ਕਬਰ ਦੀ ਪੁਰਾਣੀ ਭੂਰੀ ਹੋਈ ਸਿੱਲ ਨੂੰ ਠੋਕਰ ਮਾਰੀ, ਉਸ ਨੂੰ ਠੋਕਰ ਮਾਰੀ ਤੇ ਉਸ ਨੇ ਆਖਿਆ:

"ਉਏ ਵੱਡਿਆ ਲੇਖਕਾ! ਉੱਠ ਉਤਾਂਹ..."

ਸਿੱਲ ਉਤਾਂਹ ਨੂੰ ਉੱਠੀ, ਇੱਕ ਭਾਰੀ ਹੌਕੇ ਦੀ ਅਵਾਜ਼ ਆਈ ਅਤੇ ਇੱਕ ਸੱਖਣੀ ਕਬਰ, ਜਿਵੇਂ ਕੀੜਿਆਂ ਖਾਧਾ ਬਟੂਆ ਹੋਵੇ, ਵਿਖਾਈ ਦਿੱਤੀ। ਉਸ ਦੀ ਗਿੱਲੀ ਧੁੰਦ ਵਿੱਚੋਂ ਇੱਕ ਚਿੜਚਿੜੀ ਆਵਾਜ਼ ਆਈ:

"ਬਾਰਾਂ ਵਰ੍ਹਿਆਂ ਦੇ ਮੋਏ ਨੂੰ ਜਗਾਉਣ ਬਾਰੇ ਕਦੇ ਕਿਸੇ ਨੇ ਸੁਣਿਆ ਹੈ ?"

"ਵੇਖਦਾ ਏਂ ?" ਸ਼ੈਤਾਨ ਨੇ ਖਿਖਿਆਵਾਂ ਹਾਸਾ ਹੱਸਦਿਆਂ ਆਖਿਆ। "ਜ਼ਿੰਦਗੀ ਦੇ ਕਾਨੂੰਨਾਂ ਦੇ ਘਾੜ੍ਹਿਆਂ ਲਈ ਤਾਂ, ਭਾਵੇਂ ਉਹ ਤਰੱਕ ਕੇ ਨਸ਼ਟ ਹੋ ਜਾਣ, ਇਹ ਗੱਲ ਸੱਚੀ ਹੈ।"

“ਓ, ਮਾਲਕ ਤੁਸੀਂ ਓ!" ਪਿੰਜਰੇ ਨੇ, ਕਬਰ ਦੇ ਕਿਨਾਰੇ 'ਤੇ ਬੈਠਦਿਆਂ ਅਤੇ ਆਪਣੀ ਸੱਖਣੀ ਖੋਪਰੀ ਨਾਲ ਸ਼ੈਤਾਨ ਨੂੰ ਗਰਮ ਜੋਸ਼ੀ ਨਾਲ ਸਿਰ ਝੁਕਾਉਂਦਿਆਂ ਆਖਿਆ।

"ਹਾਂ ਮੈਂ ਹੀ ਹਾਂ !" ਸ਼ੈਤਾਨ ਨੇ ਜਵਾਬ ਦਿੱਤਾ। ਮੈਂ ਤੈਨੂੰ ਮਿਲਾਉਣ ਲਈ ਆਪਣੇ ਇਸ ਦੋਸਤ ਨੂੰ ਲੈ ਕੇ ਆਇਆ ਹਾਂ... । ਜਿਨ੍ਹਾਂ ਬੰਦਿਆਂ ਨੂੰ ਤੂੰ ਸਿਆਣਪ ਸਿਖਾਈ ਸੀ ਉਹਨਾਂ ਵਿਚਾਲੇ ਇਹ ਉਜੱਡ ਹੋ ਗਿਆ ਏ ਅਤੇ ਹੁਣ ਇਹ ਉਸ ਲੱਗੀ ਛੂਤ ਤੋਂ ਰਾਜ਼ੀ ਹੋਣ ਲਈ ਸਿਆਣਪ ਦੇ ਮੁੱਢਲੇ ਸੋਮੇ ਕੋਲ ਆਇਆ ਏ...।”

ਮੈਂ ਉਸ ਬੁੱਧੀਮਾਨ ਪੰਡਤ ਵੱਲ ਪੂਰੇ ਆਦਰ ਨਾਲ ਵੇਖਿਆ ਉਸ ਦੀ ਖੋਪਰੀ 'ਤੇ ਕੋਈ ਮਾਸ ਨਹੀਂ ਸੀ ਰਿਹਾ, ਪਰ ਸਵੈ ਮਗਨਤਾ ਦੀ ਦਿੱਖ ਉਸ ਦੇ ਚਿਹਰੇ ਤੋਂ ਅਜੇ ਫਿੱਕੀ ਨਹੀਂ ਸੀ ਪਈ । ਹਰ ਇੱਕ ਹੱਡੀ ਤਾਂ ਹੱਡੀਆਂ ਦੇ ਇੱਕ ਕਤਈ ਪਰਬੀਨ ਪ੍ਰਬੰਧ, ਇੱਕ ਬੇਮਿਸਾਲ ਪ੍ਰਬੰਧ ਨਾਲ ਜੁੜੇ ਹੋਣ ਦੀ ਚੇਤਨਤਾ ਨਾਲ ਮੱਧਮ ਮੱਧਮ ਲਿਸ਼ਕ ਰਹੀ ਸੀ...

"ਜੋ ਕੁਝ ਤੂੰ ਧਰਤੀ ਉੱਤੇ ਕੀਤਾ ਸੀ, ਉਹ ਸਾਨੂੰ ਦੱਸ," ਸ਼ੈਤਾਨ ਨੇ ਸੁਝਾਅ ਦਿੱਤਾ। ਪੂਰੀ ਆਕੜ ਤੇ ਸ਼ਾਨ ਨਾਲ ਮੋਏ ਬੰਦੇ ਨੇ ਆਪਣੀਆਂ ਬਾਹਾਂ ਦੀਆਂ ਹੱਡੀਆਂ ਨਾਲ ਆਪਣੀਆਂ ਪਸਲੀਆਂ ਨਾਲ ਕਿਸੇ ਕੰਗਾਲ ਦੇ ਚੀਥੜਿਆਂ ਵਾਂਗ ਲਮਕਦੇ ਮਾਸ ਦੇ ਖੱਫਣ ਦੀਆਂ ਕਾਲੀਆਂ ਚਿੱਪਰਾਂ ਨੂੰ ਪੱਧਰਾ ਕੀਤਾ। ਫਿਰ ਉਸ ਨੇ ਪੂਰੇ ਮਾਣ ਨਾਲ ਆਪਣੀ ਸੱਜੀ ਬਾਂਹ ਦੀਆਂ ਹੱਡੀਆਂ ਮੋਢੇ ਤੱਕ ਉੱਚੀਆਂ ਕੀਤੀਆਂ ਅਤੇ ਕਬਰਸਤਾਨ ਦੇ ਹਨ੍ਹੇਰੇ ਵੱਲ

85 / 162
Previous
Next