Back ArrowLogo
Info
Profile

"ਇਹ ਤਾਂ ਨਹੀਂ ਹੋ ਸਕਦਾ ਕਿ ਸ਼ੈਤਾਨ ਦੀ ਹਰ ਗੱਲ ਠੀਕ ਨਾ ਹੋਵੇ ?" ਮੈਂ ਸੋਚਿਆ।

"ਯੂਰਪੀਆਂ ਦੀ ਕਲਾ ਬੇਹੱਦ ਉਚਾਈ ਉੱਤੇ ਪੁੱਜ ਗਈ ਹੈ", ਪਿੰਜਰ ਨਿਤਾਣਾ ਜਿਹਾ ਬੇਹਿਸ ਭਰੜਾਈ ਅਵਾਜ਼ ਵਿੱਚ ਬੋਲਿਆ।

"ਸਗੋਂ ਇਹ ਆਖੋ ਕਿ ਸ਼ੈਤਾਨ ਨੂੰ ਗਲਤ ਸਮਝਿਆ ਜਾਣਾ ਪਸੰਦ ਏ ।" ਮੇਰਾ ਸੰਗੀ ਚੀਕਿਆ। "ਹਮੇਸ਼ਾ ਠੀਕ ਹੋਣਾ ਵੀ ਬਲਾ ਦੀ ਅਕਾਅ ਦੇਣ ਵਾਲੀ ਗੱਲ ਹੈ। ਪਰ ਮਨੁੱਖ ਕੇਵਲ ਸਾਰੀ ਘ੍ਰਿਣਾ ਤੇ ਰੋਹ ਨੂੰ ਪੱਠੇ ਪਾਉਣ ਲਈ ਜਿਊਂਦੇ ਹਨ । ਸੰਸਾਰ ਵਿੱਚ ਅਸ਼ਲੀਲਤਾ ਤੇ ਝੂਠ ਫਰੇਬ ਦੇ ਬੀਆਂ ਤੋਂ ਭਰਪੂਰ ਫਸਲਾਂ ਉੱਗਦੀਆਂ ਹਨ। ਅਜਿਹੇ ਬੀਅ ਬੀਜਣ ਵਾਲਾ ਇੱਕ ਹੁਣ ਤੇਰੇ ਸਾਹਮਣੇ ਹੈ। ਸਾਰਿਆਂ ਵਾਂਗ ਇਸ ਨੇ ਕੋਈ ਨਵੀਂ ਚੀਜ਼ ਪੈਦਾ ਨਹੀਂ ਕੀਤੀ, ਇਸ ਨੇ ਪੁਰਾਣੀਆਂ ਬਦਗੁਮਾਨੀਆਂ ਦੀਆਂ ਲਾਸ਼ਾਂ ਨੂੰ ਨਵੇਂ ਸ਼ਬਦਾਂ ਦੇ ਕੱਪੜੇ ਪੁਆ ਕੇ ਕੇਵਲ ਸੁਰਜੀਤ ਹੀ ਕੀਤਾ ਹੈ । ਧਰਤੀ ਉੱਤੇ ਕੀ ਕੀਤਾ ਗਿਆ ਹੈ ? ਕੁਝ ਕੁ ਲੋਕਾਂ ਲਈ ਮਹੱਲ ਉਸਾਰੇ ਗਏ ਹਨ, ਬਹੁਤਿਆਂ ਲਈ ਗਿਰਜੇ ਤੇ ਫੈਕਟਰੀਆਂ। ਗਿਰਜਿਆਂ ਵਿੱਚ ਰੂਹਾਂ ਨੂੰ ਤੇ ਫੈਕਟਰੀ ਵਿੱਚ ਸਰੀਰਾਂ ਨੂੰ ਲੂਲਾ ਬਣਾਇਆ ਜਾਂਦਾ ਹੈ ਤਾਂ ਜੋ ਮਹੱਲ ਸਹੀ ਸਲਾਮਤ ਕਾਇਮ ਰਹਿਣ... । ਮਨੁੱਖਾਂ ਨੂੰ ਕੋਲੇ ਤੇ ਸੋਨੇ ਲਈ ਧਰਤੀ ਤੋਂ ਹੇਠਾਂ ਡੂੰਘਾਈ ਵਿੱਚ ਭੇਜਿਆ ਜਾਂਦਾ ਹੈ — ਅਤੇ ਇਸ ਘਟੀਆ ਕੰਮ ਲਈ ਅਦਾਇਗੀ ਵਜੋਂ ਉਹਨਾਂ ਨੂੰ ਸਿੱਕੇ ਤੇ ਫੌਲਾਦ ਨਾਲ ਕਰਾਰਾ ਹੋਇਆ ਰੋਟੀ ਦਾ ਇੱਕ ਟੁਕੜਾ ਮਿਲਦਾ ਹੈ।

"ਕੀ ਤੂੰ ਸੋਸ਼ਲਿਸਟ ਏਂ ?" ਮੈਂ ਸ਼ੈਤਾਨ ਤੋਂ ਪੁੱਛਿਆ।

"ਮੈਂ ਇੱਕਸੁਰਤਾ ਚਾਹੁੰਦਾ ਹਾਂ।” ਉਸ ਜਵਾਬ ਦਿੱਤਾ। "ਇਹ ਗੱਲ ਮੈਨੂੰ ਦੁੱਖੀ ਕਰਦੀ ਹੈ ਜਦੋਂ ਬੰਦਾ, ਜੋ ਸੁਭਾ ਵਜੋਂ ਇੱਕ ਹਸਤੀ ਹੈ ਤੀਲੀ ਤੀਲੀ ਹੋ ਕੇ ਖਿੱਲਰ ਜਾਂਦਾ ਹੈ, ਦੂਜੇ ਦੇ ਲਾਲਚੀ ਹੱਥਾਂ ਲਈ ਇੱਕ ਔਜ਼ਾਰ ਬਣ ਜਾਂਦਾ ਹੈ। ਮੈਨੂੰ ਗੁਲਾਮਾਂ ਦੀ ਕੋਈ ਜ਼ਰੂਰਤ ਨਹੀਂ - ਗੁਲਾਮਦਾਰੀ ਮੇਰੀ ਰੂਹ ਲਈ ਇੱਕ ਘਿਨਾਉਣੀ ਸ਼ੈਅ ਹੈ... । ਇਸੇ ਲਈ ਮੈਨੂੰ ਜੱਨਤ ਵਿੱਚੋਂ ਕੱਢ ਦਿੱਤਾ ਗਿਆ ਸੀ । ਜਿੱਥੇ ਬੁੱਤ ਵੱਸਦੇ ਹਨ, ਜਿੱਥੇ ਰੂਹਾਨੀ ਗੁਲਾਮੀ ਅਟੱਲ ਹੈ ਅਤੇ ਝੂਠ ਫਰੇਬ ਦੀ ਉੱਲੀ ਹਮੇਸ਼ਾ ਫੈਲਦੀ ਰਹਿੰਦੀ ਏ...। ਧਰਤੀ ਵੱਸਦੀ ਰਹਿਣ ਦਿਓ — ਇਸ ਦਾ ਸਾਰਾ ਕੁਝ ਸਾਰਾ ਦਿਨ ਇਸ ਨੂੰ ਸੜਨ ਦਿਓ, ਰਾਤ ਤੱਕ ਭਾਵੇਂ ਸੁਆਹ ਤੋਂ ਬਿਨਾਂ ਇਸ ਦਾ ਕੁਝ ਵੀ ਨਾ ਰਹੇ। ਸਾਰੇ ਲੋਕਾਂ ਨੂੰ ਆਪਣੇ ਜੀਵਨ ਵਿੱਚ ਇੱਕ ਵਾਰ ਇਸ਼ਕ ਕਰਨਾ ਚਾਹੀਦਾ ਹੈ...। ਇਸ਼ਕ ਇੱਕ ਅਦਭੁੱਤ ਸੁਪਨੇ ਵਾਂਗ ਕੇਵਲ ਇੱਕ ਵਾਰ ਆਉਂਦਾ ਹੈ, ਪਰ ਇਸ ਇੱਕ ਛਿਨ ਵਿੱਚ ਹੀ ਹੋਂਦ ਦਾ ਸਾਰ ਅਰਥ ਮੌਜੂਦ ਹੈ ।"

ਪਿੰਜਰ ਇੱਕ ਕਾਲੀ ਚਟਾਨ ਨਾਲ ਢੋਹ ਲਾ ਕੇ ਖੜ੍ਹਾ ਹੋ ਗਿਆ ਅਤੇ ਹਵਾ ਉਸ ਦੀਆਂ ਪਸਲੀਆਂ ਦੇ ਖਾਲੀ ਪਿੰਜਰੇ ਵਿੱਚ ਸਿਸਕਦੀ ਹੋਈ ਗੁਜ਼ਰ ਗਈ।

"ਇਸ ਨੂੰ ਜ਼ਰੂਰ ਠੰਡ ਲੱਗ ਰਹੀ ਹੈ ਤੇ ਬੇਆਰਾਮ ਜਾਪਦਾ ਹੈ," ਮੈਂ ਸ਼ੈਤਾਨ ਨੂੰ ਆਖਿਆ।

"ਮੈਨੂੰ ਅਜਿਹੇ ਵਿਗਿਆਨੀ ਨੂੰ ਵੇਖ ਕੇ ਅਨੰਦ ਪ੍ਰਾਪਤ ਹੁੰਦਾ ਹੈ ਜਿਸ ਨੇ ਆਪਣੇ ਆਪ ਨੂੰ ਸਾਰੀਆਂ ਫਾਲਤੂ ਤੇ ਵਾਧੂ ਗੱਲਾਂ ਤੋਂ ਮੁਕਤ ਕਰ ਲਿਆ ਹੈ। ਇਸ ਦਾ ਪਿੰਜਰ ਇਸ ਦੇ ਵਿਚਾਰ ਦਾ ਪਿੰਜਰ ਹੈ...। ਮੈਂ ਵੇਖ ਸਕਦਾ ਹਾਂ ਕਿ ਇਹ ਕਿਤਨਾ ਮੌਲਿਕ ਸੀ...। ਇਸ ਦੇ

87 / 162
Previous
Next