

"ਅਤੇ ਮੈਨੂੰ ਇਹ ਵੀ ਪਤਾ ਨਹੀਂ ਕਿ ਮਨੁੱਖੀ ਜੀਵਾਂ ਦੇ ਉਹਨਾਂ ਸਬੰਧੀ ਪੜ੍ਹਨ ਰਾਹੀਂ ਕਿਵੇਂ ਅਧਿਐਨ ਕੀਤਾ ਜਾਂਦਾ ਹੈ — ਸਤਕਾਂ ਵਿੱਚ ਲੋਕ ਹਮੇਸ਼ਾ ਅਪੂਰਨ ਅੰਸ਼ ਦੇਂਦੇ ਹਨ ਅਤੇ ਮੈਂ ਹਿਸਾਬ ਵਿੱਚ ਕਮਜ਼ੋਰ ਹਾਂ। ਪਰ ਮੈਂ ਨਹੀਂ ਸਮਝਦਾ ਕਿ ਮਨੁੱਖੀ ਜੀਵ ਜਿਸ ਦੀ ਦਾਹੜੀ ਨਹੀਂ ਤੇ ਜੋ ਘਗਰੀ ਪਾਈ ਫਿਰਦਾ ਹੈ ਉਸ ਨਾਲੋਂ ਕਿਸੇ ਤਰ੍ਹਾਂ ਘਟੀਆ ਜਾਂ ਵਧੀਆ ਹੈ ਜਿਸ ਦੀ ਦਾਹੜੀ ਤੇ ਮੁੱਛਾਂ ਹਨ ਤੇ ਪੈਂਟਾਂ ਪਾਉਂਦਾ ਹੈ... ।"
"ਹਾਂ", ਸ਼ੈਤਾਨ ਬੋਲਿਆ, "ਅਸ਼ਲੀਲਤਾ ਤੇ ਉਜੱਡਪੁਣਾ ਕਪੜਿਆਂ ਤੇ ਵਾਲਾਂ ਦੀ ਸਜਾਵਟ ਦਾ ਖਿਆਲ ਕੀਤੇ ਬਿਨਾਂ ਦਿਮਾਗਾਂ ਉਤੇ ਹੱਲਾ ਬੋਲਦੇ ਹਨ। ਪਰ, ਫਿਰ ਵੀ ਔਰਤਾਂ ਦੀ ਇਹ ਸਮੱਸਿਆ ਬੜੇ ਅਲੌਕਿਕ ਢੰਗ ਨਾਲ ਪੇਸ਼ ਕੀਤੀ ਗਈ ਹੈ।" ਇੱਥੇ ਆ ਕੇ ਸ਼ੈਤਾਨ ਜ਼ੋਰ ਨਾਲ ਹੱਸਿਆ, ਜਿਵੇਂ ਉਸ ਦੀ ਆਦਤ ਸੀ, ਇਹ ਵੀ ਇੱਕ ਕਾਰਨ ਹੈ ਕਿ ਉਸ ਨਾਲ ਗੱਪਬਾਜ਼ੀ ਇਤਨੀ ਦਿਲਚਸਪ ਹੁੰਦੀ ਹੈ। ਜਿਹੜਾ ਬੰਦਾ ਕਬਰਸਤਾਨ ਵਿੱਚ ਹੀ ਹੱਸ ਸਕਦਾ ਹੈ, ਉਹ ਯਕੀਨੀ ਤੌਰ 'ਤੇ ਜ਼ਿੰਦਗੀ ਨੂੰ ਪਿਆਰ ਕਰਦਾ ਹੈ ਅਤੇ ਬੰਦਿਆਂ ਨੂੰ ਪਿਆਰ ਕਰਦਾ ਹੈ...।
"ਜਿਹੜੇ, ਇੱਕ ਔਰਤ ਨੂੰ ਇੱਕ ਪਤਨੀ ਤੇ ਗੁਲਾਮ ਵਜੋਂ ਚਾਹੁੰਦੇ ਹਨ ਉਹਨਾਂ ਦਾ ਵਿਚਾਰ ਹੈ ਕਿ ਔਰਤ ਬਿਲਕੁੱਲ ਮਨੁੱਖੀ ਜੀਵ ਨਹੀਂ", ਉਹ ਬੋਲੀ ਗਿਆ।" ਬਾਕੀ ਦੇ ਇੱਕ ਔਰਤ ਵਜੋਂ ਉਸ ਦੀ ਵਰਤੋਂ ਤੋਂ ਇਨਕਾਰ ਕੀਤੇ ਬਿਨਾਂ ਉਸ ਦੀ ਕੰਮ ਕਰਨ ਦੀ ਸ਼ਕਤੀ ਤੋਂ ਲਾਭ ਉਠਾਉਣਾ ਚਾਹੁੰਦੇ ਹਨ ਅਤੇ ਇਹ ਲੋਕ ਦਾਅਵਾ ਕਰਦੇ ਹਨ ਕਿ ਔਰਤ ਕੰਮ ਕਰਨ ਵਿੱਚ ਮਰਦ ਨਾਲੋਂ ਕੋਈ ਘੱਟ ਯੋਗ ਨਹੀਂ ਅਤੇ ਇਹ ਸਮਾਨ ਅਧਾਰ ਉੱਤੇ ਉਸ ਨਾਲ ਕੰਮ ਕਰ ਸਕਦੀ ਹੈ, ਭਾਵ ਮਰਦ ਲਈ। ਪਰ ਉਹਨਾਂ ਵਿੱਚੋਂ ਕੋਈ ਉਸ ਕੁੜੀ ਨੂੰ ਆਪਣੇ ਸਮਾਜ ਵਿੱਚ ਪ੍ਰਵਾਨ ਨਹੀਂ ਕਰੇਗਾ ਜਿਸ ਦਾ ਉਹਨਾਂ ਨੇ ਸਤ ਭੰਗ ਕੀਤਾ ਸੀ—ਉਹਨਾਂ ਦਾ ਪੱਕਾ ਵਿਸ਼ਵਾਸ ਹੈ ਕਿ ਉਹਨਾਂ ਵੱਲੋਂ ਛੋਹੇ ਜਾਣ ਮਗਰੋਂ ਉਹ ਹਮੇਸ਼ਾ ਲਈ ਭ੍ਰਿਸ਼ਟ ਤੇ ਕਲੰਕਤ ਰਹਿਣੀ ਹੈ... । ਹਾਂ, ਔਰਤਾਂ ਦੀ ਸਮੱਸਿਆ ਡਰਾਉਣੀ ਹੱਦ ਤੱਕ ਦਿਲਚਸਪ ਹੈ। ਮੈਨੂੰ ਚੰਗਾ ਲੱਗਦਾ ਹੈ ਜਦੋਂ ਮਰਦ ਸਿੱਧੜ ਜਿਹਾ ਝੂਠ ਬੋਲਦੇ ਹਨ—ਅਜਿਹੇ ਸਮੇਂ ਉਹ ਬੱਚਿਆਂ ਨਾਲ ਮਿਲਦੇ ਜੁਲਦੇ ਜਾਪਦੇ ਹਨ ਅਤੇ ਅਸੀਂ ਆਸ ਕਰਦੇ ਹਾਂ ਕਿ ਸਮਾਂ ਪਾ ਕੇ ਉਹ ਵੱਡੇ ਹੋ ਜਾਣਗੇ।"
ਮੈਂ ਸ਼ੈਤਾਨ ਦੇ ਚਿਹਰੇ ਤੋਂ ਵੇਖ ਸਕਦਾ ਸਾਂ ਕਿ ਉਹ ਭਵਿੱਖ ਦੇ ਮਰਦਾਂ ਬਾਰੇ ਬਿਨਾਂ ਖੁਸ਼ਾਮਦ ਦੇ ਬੱਸ ਕੁਝ ਕਹਿਣ ਹੀ ਵਾਲਾ ਹੈ । ਪਰ, ਕਿਉਂ ਜੋ ਮੈਂ ਆਪ ਅਜੋਕੇ ਮਰਦ ਬਾਰੇ ਬਿਨਾਂ ਕਿਸੇ ਚਾਪਲੂਸੀ ਦੇ ਬਹੁਤ ਕੁਝ ਕਹਿ ਸਕਦਾ ਹਾਂ ਅਤੇ ਇਸ ਦਿਲਚਸਪ ਤੇ ਸੁਖਾਵੇਂ ਮਨੋਰੰਜਨ ਵਿੱਚ ਮੈਂ ਸ਼ੈਤਾਨ ਨੂੰ ਆਪਣੇ ਤੋਂ ਅਗਾਂਹ ਨਹੀਂ ਸੀ ਲੰਘਣ ਦੇਣਾ ਚਾਹੁੰਦਾ, ਮੈਂ ਉਸ ਨੂੰ ਟੋਕਿਆ:
"ਇੱਕ ਕਹਾਵਤ ਹੈ ਕਿ ਜਿੱਥੇ ਸ਼ੈਤਾਨ ਕੋਲ ਜਾਣ ਲਈ ਵਕਤ ਨਹੀਂ ਹੁੰਦਾ। ਉੱਥੇ ਉਹ ਔਰਤ ਨੂੰ ਭੇਜਦਾ ਹੈ। ਕੀ ਇਹ ਸੱਚ ਹੈ ?"
ਉਸ ਆਪਣੇ ਮੋਢੇ ਛੰਡੇ ਤੇ ਕਹਿਣ ਲੱਗਾ, "ਇੰਝ ਕਦੇ ਕਦੇ ਵਾਪਰਦਾ ਹੈ । ਜੇ ਮੇਰੇ