

ਨੇੜੇ ਤੇੜੇ ਹਦੋਂ ਵੱਧ ਕਮੀਨਾ ਤੇ ਚਲਾਕ ਮਰਦ ਨਾ ਹੋਵੇ..."
"ਮੈਨੂੰ ਕੁਝ ਇੰਝ ਜਾਪਦਾ ਹੈ ਕਿ ਜਿਵੇਂ ਹੁਣ ਗੁਨਾਹ ਨਾਲ ਤੇਰਾ ਪਿਆਰ ਮੁੱਕ ਚੁੱਕ ਗਿਆ ਏ", ਮੈਂ ਚੁਣੌਤੀ ਦਿੱਤੀ।
"ਹੁਣ, ਗੁਨਾਹਾਂ ਵਰਗੀ ਕੋਈ ਚੀਜ਼ ਇੱਥੇ ਉੱਕਾ ਨਹੀਂ ਰਹੀ।” ਉਸ ਨੇ ਹੌਕਾ ਲੈਂਦਿਆਂ ਜਵਾਬ ਦਿੱਤਾ। "ਕੇਵਲ ਬਦਮਾਸ਼ੀ ਰਹਿ ਗਈ ਏ। ਕਿਸੇ ਸਮੇਂ ਗੁਨਾਹ ਇੱਕ ਤਾਕਤ ਸੀ ਜਿਸ ਵਿੱਚ ਸੁੰਦਰਤਾ ਸੀ ਅਤੇ ਹੁਣ, ਉਦੋਂ ਵੀ ਜਦੋਂ ਬੰਦਿਆਂ ਨੂੰ ਕਤਲ ਕੀਤਾ ਜਾਂਦਾ ਹੈ, ਬੜੀ ਨਿਰਦੈਤਾ ਨਾਲ ਕੀਤਾ ਜਾਂਦਾ ਹੈ । ਪਹਿਲਾਂ ਉਹਨਾਂ ਦੇ ਹੱਥ ਨੂੜੇ ਜਾਂਦੇ ਹਨ। ਹੁਣ ਗੁੰਡੇ ਤੇ ਬਦਮਾਸ਼ ਨਹੀਂ ਰਹੇ-ਕੇਵਲ ਜਲਾਦ ਰਹਿ ਗਏ ਹਨ ਅਤੇ ਇੱਕ ਜੱਲਾਦ ਗੁਲਾਮ ਤੋਂ ਬਿਨਾਂ ਹੋਰ ਕੋਈ ਨਹੀਂ ਹੁੰਦਾ। ਇੱਕ ਹੱਥ ਤੇ ਇੱਕ ਕੁਹਾੜੀ ਅਚਾਨਕ ਸਹਿਮ ਦੀ ਤਾਕਤ ਰਾਹੀਂ, ਡਰ ਦੀਆਂ ਚੀਕਾਂ ਰਾਹੀਂ ਹਰਕਤ ਵਿੱਚ ਆਉਂਦੇ ਹਨ । ਮਨੁੱਖ ਉਹਨਾਂ ਨੂੰ ਕਤਲ ਕਰਦੇ ਹਨ ਜਿਹੜੇ ਡਰਦੇ ਹਨ... ।"
ਦੋ ਪਿੰਜਰ ਆਪਣੀਆਂ ਕਬਰਾਂ ਵਿੱਚ ਨਾਲੋਂ ਨਾਲ ਖਲ੍ਹੋਤੇ ਸਨ ਅਤੇ ਪਤਝੜ ਦੇ ਪੱਤੇ ਹੌਲੀ ਹੌਲੀ ਉਹਨਾਂ ਦੀਆਂ ਹੱਡੀਆਂ ਤੋਂ ਤਿਲਕਦੇ ਹੇਠਾਂ ਡਿੱਗ ਰਹੇ ਸਨ । ਹਵਾ ਨੇ ਉਹਨਾਂ ਦੀਆਂ ਪਸਲੀਆਂ ਦੀਆਂ ਤਾਰਾਂ ਉੱਤੇ ਇੱਕ ਸੋਗੀ ਸੁਰ ਵਜਾਈ ਅਤੇ ਉਹਨਾਂ ਦੀਆਂ ਖੋਪਰੀਆਂ ਦੀਆਂ ਵਿਰਲਾਂ ਵਿੱਚੋਂ ਹਵਾਂਕਦੀ ਹੋਈ ਗੁਜ਼ਰ ਗਈ। ਉਹਨਾਂ ਦੀਆਂ ਅੱਖਾਂ ਦੇ ਡੂੰਘੇ ਅਖਵਾਨਿਆਂ ਵਿੱਚੋਂ ਇੱਕ ਸਿੱਲ੍ਹਾ ਤੇ ਤੇਜ਼ ਸੁਗੰਧੀ ਵਾਲਾ ਹਨ੍ਹੇਰਾ ਝਾਕ ਰਿਹਾ ਸੀ। ਉਹ ਦੋਵੇਂ ਪਾਲੇ ਨਾਲ ਕੰਬ ਰਹੇ ਸਨ। ਮੈਨੂੰ ਉਹਨਾਂ 'ਤੇ ਤਰਸ ਆਇਆ।
"ਹੁਣ ਇਹਨਾਂ ਨੂੰ ਵਾਪਸ ਆਪੋ ਆਪਣੀਆਂ ਕਬਰਾਂ ਵਿੱਚ ਪੈਣ ਦਿਓ!" ਮੈਂ ਤਰਲਾ ਲੈਂਦਿਆਂ ਆਖਿਆ।
"ਕਬਰਸਤਾਨ ਵਿੱਚ ਵੀ ਤੂੰ ਮਾਨਵਵਾਦੀ ਹੀ ਰਿਹਾ।" ਉਸ ਨੇ ਚੀਕ ਕੇ ਆਖਿਆ। "ਹਾਂ, ਮੁਰਦਿਆਂ ਵਿੱਚ ਮਾਨਵਵਾਦੀ ਨੂੰ ਉੱਚਾ ਸਥਾਨ ਪ੍ਰਾਪਤ ਹੈ। ਇੱਥੇ ਇਹ ਕਿਸੇ ਦਾ ਦਿਲ ਨਹੀਂ ਦੁਖਾ ਸਕਦਾ। ਜੇਲ੍ਹਾਂ ਤੇ ਖਾਣਾਂ ਵਿੱਚ, ਫੈਕਟਰੀਆਂ ਵਿੱਚ, ਸ਼ਹਿਰਾਂ ਦੇ ਚੌਕਾਂ ਗਲੀਆਂ, ਜਿੱਥੇ ਜਿਊਂਦੇ ਜਾਗਦੇ ਲੋਕ ਹਨ, ਮਾਨਵਵਾਦ ਇੱਕ ਵਾਹਹੁਯਾਤ ਚੀਜ਼ ਹੈ ਅਤੇ ਇੱਥੋਂ ਤੱਕ ਕਿ ਇਹ ਗੁੱਸਾ ਤੇ ਘ੍ਰਿਣਾ ਜਗਾਉਣ ਲਈ ਤਤਪਰ ਰਹਿੰਦਾ ਹੈ। ਇੱਥੇ ਇਸ ਦੀ ਖਿੱਲੀ ਉਡਾਉਣ ਵਾਲਾ ਕੋਈ ਨਹੀਂ—ਮੁਰਦੇ ਹਮੇਸ਼ਾ ਗੰਭੀਰ ਹੁੰਦੇ ਹਨ ਅਤੇ ਮੈਨੂੰ ਯਕੀਨ ਹੈ ਕਿ ਇਹ ਮਾਨਵਵਾਦ ਬਾਰੇ ਸੁਣ ਕੇ ਅਨੰਦ ਮਾਣਦੇ ਹਨ—ਕੁਝ ਵੀ ਸਹੀ, ਇਹ ਇਹਨਾਂ ਦਾ ਮੁਰਦਾ ਬੱਚਾ ਹੈ...। ਨਹੀਂ, ਉਹ ਮੂਰਖ ਨਹੀਂ ਸਨ, ਜਿਨ੍ਹਾਂ ਨੇ ਇਸ ਸ਼ਾਨਦਾਰ ਦ੍ਰਿਸ਼ ਨੂੰ, ਜੀਵਨ ਦੇ ਮੰਚ ਉੱਤੇ ਮਨੁੱਖ ਨੂੰ ਦਿੱਤੇ ਜਾਂਦੇ ਤਸੀਹਿਆਂ ਦੀ ਭਿਆਨਕਤਾ ਨੂੰ ਅਤੇ ਇੱਕ ਛੋਟੀ ਟੋਲੀ ਦੀ ਜਿਹੜੀ ਸਾਰੇ ਮਨੁੱਖ ਦੇ ਉਜੱਡਪੁਣੇ ਵਿਰੁੱਧ ਆਪਣੀ ਤਾਕਤ ਦੀ ਵਰਤੋਂ ਕਰਦੀ ਹੈ ਘੋਰ ਜ਼ੁਲਮ ਨੂੰ ਲੁਕਾਉਣ ਲਈ ਪੇਸ਼ ਕਰਨਾ ਚਾਹਿਆ ਸੀ... ।"
ਅਤੇ ਸ਼ੈਤਾਨ ਜ਼ੋਰ ਨਾਲ ਹੱਸਣ ਲੱਗਾ, ਮਨਹੂਸ ਸੱਚ ਦਾ ਕੁਰੱਖਤ ਹਾਸਾ।
ਹਨ੍ਹੇਰੇ ਅਕਾਸ਼ ਵਿੱਚ ਤਾਰੇ ਕੰਬਣ ਲੱਗੇ। ਬੀਤੇ ਦੀਆਂ ਕਬਰਾਂ ਉੱਤੇ ਕਾਲੇ ਪੱਥਰ ਅਹਿੱਲ