Back ArrowLogo
Info
Profile

ਖਲ੍ਹੋਤੇ ਸਨ। ਧਰਤੀ ਵਿੱਚੋਂ ਤਰੱਕੀ ਹੋਈ ਬੋ ਫੈਲ ਗਈ ਅਤੇ ਹਵਾ ਮੁਰਦਿਆਂ ਦੇ ਸਾਹ ਰਾਤ ਦੀ ਖਾਮੋਸ਼ੀ ਵਿੱਚ ਵਲ੍ਹੇਟੀਆਂ ਸ਼ਹਿਰ ਦੀਆਂ ਉਂਘਲਾਂਦੀਆਂ ਗਲੀਆਂ ਵਿੱਚ ਲੈ ਆਈ।

"ਇੱਥੇ ਕੁਝ ਕੁ ਮਾਨਵਵਾਦੀ ਵੀ ਲੇਟੇ ਹੋਏ ਹਨ", ਸ਼ੈਤਾਨ ਨੇ ਆਪਣੇ ਆਲੇ ਦੁਆਲੇ ਦੀਆਂ ਕਬਰਾਂ ਉੱਤੇ ਇੱਕ ਸਰਸਰੀ ਨਜ਼ਰ ਫੇਰਦਿਆਂ ਆਖਿਆ। "ਇਹਨਾਂ ਵਿੱਚੋਂ ਕੁਝ ਸੱਚਮੁੱਚ ਈਮਾਨਦਾਰ ਹਨ ਅਤੇ ਜ਼ਿੰਦਗੀ ਵਿੱਚ ਕਾਫੀ ਹਸੌਣੀਆਂ ਗਲਤ ਫਹਿਮੀਆਂ ਵੀ ਹੁੰਦੀਆਂ ਹਨ ਅਤੇ ਹੋ ਸਕਦਾ ਹੈ ਇਹ ਸਭ ਤੋਂ ਵੱਧ ਔਖੀ ਵੀ ਹੋ ਸਕਦੀ ਹੈ । ਇਹਨਾਂ ਤੋਂ ਅੱਗੇ ਇੱਕ ਹੋਰ ਕਿਸਮ ਦੇ ਬੰਦੇ ਬੜੇ ਆਰਾਮ ਤੇ ਪਿਆਰ ਨਾਲ ਲੇਟੇ ਹੋਏ ਸਨ, ਜੋ ਜ਼ਿੰਦਗੀ ਦੇ ਅਧਿਆਪਕ ਹਨ, ਜਿਨ੍ਹਾਂ ਨੇ ਕੂੜ ਕੁਸੱਤ ਦੀ ਪੁਰਾਣੀ ਇਮਾਰਤ ਦੇ ਹੇਠ ਠੋਸ ਬੁਨਿਆਦ ਰੱਖਣ ਦਾ ਯਤਨ ਕੀਤਾ ਸੀ ਜਿਹੜੀ ਇਮਾਰਤ ਹਜ਼ਾਰਾਂ ਪੋਟਿਆਂ ਨੇ ਬੜੀ ਕਰੜੀ ਮਿਹਨਤ ਨਾਲ ਉਸਾਰੀ ਸੀ... ।

ਦੂਰੋਂ ਕਿਸੇ ਦੇ ਗਾਉਣ ਦੀ ਅਵਾਜ਼ ਆਈ...। ਦੋ ਜਾਂ ਤਿੰਨ ਪ੍ਰਸੰਨ ਉੱਚੀਆਂ ਅਵਾਜ਼ਾਂ ਕਬਰਸਤਾਨ ਉੱਤੇ ਕੰਬਦੀਆਂ ਤੇ ਤਰਦੀਆਂ ਹੋਈਆਂ ਆਈਆਂ। ਬਹੁਤ ਕਰ ਕੇ ਕੋਈ ਐਸ਼ੀ ਪੱਠਾ ਹਨ੍ਹੇਰੇ ਵਿੱਚ ਮੌਜ ਵਿੱਚ ਪੈਰ ਘਸੀਟਦਾ ਆਪਣੀ ਕਬਰ ਵੱਲ ਜਾ ਰਿਹਾ ਸੀ।

"ਇੱਕ ਭਾਰੀ ਪੱਥਰ ਥੱਲੇ ਇੱਕ ਮਹਾਤਮਾ ਦੀਆਂ ਹੱਡੀਆਂ ਬੜੇ ਮਾਣ ਨਾਲ ਗਲਸੜ ਰਹੀਆਂ ਹਨ, ਜਿਸ ਨੇ ਇਹ ਸਿੱਖਿਆ ਦਿੱਤੀ ਸੀ ਕਿ ਸਮਾਜ ਦਾ ਸਰੀਰਕ ਪ੍ਰਬੰਧ ਇੱਕ ਬਾਂਦਰ ਜਾਂ ਸੁਰ ਵਰਗਾ ਹੈ—ਮੈਂ ਹੁਣ ਭੁੱਲ ਗਿਆ ਹਾਂ ਕਿ ਉਹ ਕੌਣ ਸੀ। ਇਹ ਗੱਲ ਉਹਨਾਂ ਲੋਕਾਂ ਲਈ ਨਹੀਂ ਹੈ ਜਿਹੜੇ ਆਪਣੇ ਆਪ ਨੂੰ ਸਰੀਰਕ ਪ੍ਰਬੰਧ ਦਾ ਦਿਮਾਗ ਸਮਝਣਾ ਪਸੰਦ ਕਰਦੇ ਹਨ। ਲਗਭਗ ਸਾਰੇ ਸਿਆਸਦਾਨ ਤੇ ਬਹੁਤੇ ਬਦਮਾਸ਼ ਆਗੂ ਇਸੇ ਸਿਧਾਂਤ ਨੂੰ ਚੰਬੜੇ ਹੋਏ ਹਨ। ਜੇ ਮੈਂ ਦਿਮਾਗ ਹਾਂ, ਕਿਉਂ ਫਿਰ ਮੈਂ ਹੱਥਾਂ ਨੂੰ ਆਪਣੀ ਮਰਜ਼ੀ ਨਾਲ ਹਿਲਾ ਸਕਦਾ ਹਾਂ ਅਤੇ ਮੈਂ ਹਮੇਸ਼ਾ ਆਪਣੀ ਰਾਜਸੀ ਤਾਕਤ ਦੇ ਹੁਕਮ ਤੇ ਪੱਠਿਆਂ ਦੀ ਕੁਦਰਤੀ ਰੁਕਾਵਟ ਉੱਤੇ ਕਾਬੂ ਪਾਵਾਂਗਾ-ਠੀਕ ਏ ਨਾ। ਅਤੇ ਇੱਥੇ ਉਸ ਬੰਦੇ ਦੀ ਮਿੱਟੀ ਪਈ ਏ ਜਿਸ ਨੇ ਮਨੁੱਖਾਂ ਨੂੰ ਪੁਰਾਣੇ ਸਮਿਆਂ ਵੱਲ ਪਰਤਣ ਲਈ ਪ੍ਰੇਰਿਆ ਸੀ ਜਦੋਂ ਉਹ ਹੱਥਾਂ ਤੇ ਪੈਰਾਂ ਭਾਰ ਤੁਰਦੇ ਹੁੰਦੇ ਸਨ ਅਤੇ ਕੀੜੇ ਮਕੌੜੇ ਖਾਂਦੇ ਸਨ। ਉਸਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਉਹ ਦਿਨ ਮਨੁੱਖ ਦੀ ਹੋਂਦ ਦੇ ਸਭ ਤੋਂ ਵੱਧ ਖੁਸ਼ੀਆਂ ਭਰਪੂਰ ਸਨ। ਸ਼ਾਨਦਾਰ ਕੱਪੜੇ ਪਾਈ ਦੋ ਪੈਰਾਂ ਤੇ ਟੁਰਦਿਆਂ ਲੋਕਾਂ ਨੂੰ ਆਪਣੇ ਵਡਿਕਿਆਂ ਵਾਂਗ ਜੱਤਲ ਬਣ ਜਾਣ ਦੀ ਸਿੱਖਿਆ ਦੇਣੀ- ਕੀ ਇਸ ਨੂੰ ਮੂਲਕ ਵਿਚਾਰ ਨਹੀਂ ਆਖਣਾ ਚਾਹੀਦਾ ? ਕਾਵਿ ਨੂੰ ਪੜ੍ਹਨਾ, ਸੰਗੀਤ ਸੁਣਨਾ, ਅਜਾਇਬ ਘਰਾਂ ਨੂੰ ਵੇਖਣਾ ਇੱਕ ਦਿਨ ਵਿੱਚ ਸੈਂਕੜੇ ਮੀਲ ਸਫਰ ਕਰਨਾ ਅਤੇ ਫਿਰ ਵੀ ਲੋਕਾਂ ਨੂੰ ਜੰਗਲ ਵਿਚਲੀ ਪੁਰਾਤਨ ਜ਼ਿੰਦਗੀ ਵੱਲ ਪਰਤ ਜਾਣ ਦੀ, ਦੋ ਹੱਥਾਂ ਤੇ ਦੋ ਪੈਰਾਂ ਭਾਰ ਰੰਗਣ ਦੀ ਸਿੱਖਿਆ ਦੇਣੀ-ਅੱਧਾ ਪਾਗਲਪਣ ਨਹੀਂ ਤਾਂ ਹੋਰ ਕੀ ਏ! ਇੱਥੇ ਇੱਕ ਹੋਰ ਪਿਆ ਏ, ਜਿਸ ਨੇ ਲੋਕਾਂ ਨੂੰ ਜਿਹੜਾ ਜੀਵਨ ਉਹ ਜੀਅ ਰਹੇ ਸਨ ਉਸ ਬਾਰੇ ਇਹ ਦਾਅਵਾ ਕਰਕੇ ਮਨਾਉਣ ਤੇ ਸਿੱਧ ਕਰਨ ਦਾ ਯਤਨ ਕੀਤਾ ਕਿ ਮੁਜਰਮ ਦੂਜਿਆਂ ਵਰਗੇ ਨਹੀਂ ਹੁੰਦੇ, ਕਿ ਉਹ ਇੱਕ ਰੋਗੀ ਇਰਾਦੇ ਵਾਲੇ, ਇੱਕ ਵਿਸ਼ੇਸ਼ ਸਮਾਜ-ਵਿਰੋਧੀ ਕਿਸਮ ਦੇ ਲੋਕ ਹਨ।

91 / 162
Previous
Next