Back ArrowLogo
Info
Profile

ਇਸ ਦਾ ਵਿਚਾਰ ਸੀ ਕਿਉਂ ਜੋ ਉਹ ਸਮਾਜ ਦੇ ਕਾਨੂੰਨਾਂ ਤੇ ਸ੍ਰਿਸ਼ਟਾਚਾਰਾਂ ਦੇ ਕੁਦਰਤੀ ਦੁਸ਼ਮਣ ਸਨ, ਇਸ ਲਈ ਉਹਨਾਂ ਨਾਲ ਕਿਸੇ ਪ੍ਰਕਾਰ ਦਾ ਸਬੰਧ ਰੱਖਣ ਦਾ ਕੋਈ ਕਾਰਨ ਨਹੀਂ ਅਤੇ ਇਸ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਮੁਜਰਮਾਂ ਦਾ ਇੱਕੋ ਇੱਕ ਇਲਾਜ ਮੌਤ ਹੀ ਹੈ। ਕਿਤਨਾ ਸ਼ਾਨਦਾਰ ਵਿਚਾਰ ਹੈ! ਕਿਸੇ ਇੱਕ ਵਿਅਕਤੀ ਨੂੰ ਕੁਕਰਮਾਂ ਦਾ ਕੁਦਰਤੀ ਭੜੋਲਾ ਅਤੇ ਬੁਰਾਈ ਦਾ ਝੰਡਾ ਬਰਦਾਰ ਸਿੱਧ ਕਰ ਕੇ ਸਾਰਿਆਂ ਦੇ ਜੁਰਮਾਂ ਦਾ ਜ਼ਿੰਮੇਵਾਰ ਬਣਾਉਣਾ-ਭਲਾ ਇਹ ਕੋਈ ਮੂਰਖਾਂ ਵਾਲੀ ਗੱਲ ਹੈ । ਤੁਸੀਂ ਹਮੇਸ਼ਾ ਹੀ ਕੋਈ ਅਜਿਹਾ ਬੰਦਾ ਲੱਭ ਸਕਦੇ ਹੋ ਜਿਹੜਾ, ਭੱਦੇ ਰੂਹ ਨੂੰ ਵਿਗਾੜਨ ਵਾਲੇ ਜੀਵਨ ਢਾਂਚੇ ਨੂੰ ਸਹੀ ਸਿੱਧ ਕਰਨ ਦਾ ਯਤਨ ਕਰੇਗਾ। ਸਿਆਣਾ ਬੰਦਾ ਸਹੀ ਕਾਰਨ ਤੋਂ ਬਿਨਾਂ ਆਪਣਾ ਨੱਕ ਵੀ ਸਾਫ ਨਹੀਂ ਕਰੇਗਾ, ਵੇਖਿਆ ਈ, ਕਬਰਸਤਾਨ ਸ਼ਹਿਰੀ ਜੀਵਨ ਨੂੰ ਸੁਧਾਰਨ ਵਾਲੇ ਵਿਚਾਰਾਂ ਨਾਲ ਨੱਕੋ ਨੱਕ ਭਰਿਆ ਪਿਆ ਏ...।"

ਸ਼ੈਤਾਨ ਨੇ ਆਪਣੇ ਦੁਆਲੇ ਇੱਕ ਨਜ਼ਰ ਮਾਰੀ । ਇੱਕ ਦਿਓ-ਕੱਦ ਪਿੰਜਰ ਦੀ ਉਂਗਲੀ ਵਾਂਗ ਇੱਕ ਸਫੇਦ ਗਿਰਜਾ ਘਰ ਮੁਰਦਿਆਂ ਦੇ ਵਿਸ਼ਾਲ ਖੇਤਰ ਵਿੱਚੋਂ ਖਾਮੋਸ਼ੀ ਨਾਲ ਉਭਰਿਆ ਅਤੇ ਹਨ੍ਹੇਰੇ ਆਕਾਸ਼ ਵਿੱਚ ਤਾਰਿਆਂ ਦੀ ਖਾਮੋਸ਼ ਜੂਹ ਵੱਲ ਮੂੰਹ ਕਰ ਖੜ੍ਹਾ ਹੋ ਗਿਆ। ਸਿਆਣਪ ਦੇ ਸੋਮਿਆਂ ਉੱਤੇ ਖਲ੍ਹੋਤੇ ਉੱਲੀ ਨਾਲ ਕੱਜੇ ਪੱਥਰਾਂ ਵਿੱਚ ਘਿਰੀ ਹੋਈ ਚਿਮਨੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਤੇ ਅਰਦਾਸਾਂ ਦਾ ਬੋ ਮਾਰਦਾ ਧੂੰਆ ਸਾਰੇ ਬ੍ਰਹਿਮੰਡ ਵਿੱਚ ਖਿਲਾਰ ਦਿੱਤਾ। ਸੜਿਆਂਦ ਦੀ ਬਦਬੂ ਨਾਲ ਭਰੀ ਹੋਈ ਹਵਾ ਨੇ ਰੁੱਖਾਂ ਦੀਆਂ ਸ਼ਾਖਾਂ ਨੂੰ ਸਹਿਜੇ ਸਹਿਜੇ ਝੁਲਾਇਆ, ਪੀਲ਼ੇ ਤੇ ਮੁਰਝਾਏ ਪੱਤਿਆਂ ਨੂੰ ਕੁਤਰਿਆ ਜੋ ਜੀਵਨ ਦੇ ਉਸਰਈਆਂ ਦੇ ਘਰਾਂ ਉੱਤੇ ਬਿਨਾਂ ਕੋਈ ਖੜਾਕ ਕੀਤੇ ਡਿੱਗ ਪਏ....।

"ਹੁਣ ਅਸੀਂ ਮੁਰਦਿਆਂ ਦੀ ਇੱਕ ਛੋਟੀ ਜਿਹੀ ਪ੍ਰੇਡ ਦਾ ਪ੍ਰਬੰਧ ਕਰਾਂਗੇ, ਕਿਆਮਤ ਦੇ ਦਿਨ ਲਈ ਰੀਹਸਲ!" ਸ਼ੈਤਾਨ ਨੇ ਇਹ ਗੱਲ ਮੇਰੇ ਅੱਗੇ ਅੱਗੇ ਪੱਥਰਾਂ ਤੇ ਖਿੰਘਰਾਂ ਦੇ ਵਿੱਚੋਂ ਦੀ ਸੱਪ ਵਾਂਗ ਰੀਂਗਦੇ ਰਾਹ ਉੱਤੇ ਤੁਰਦਿਆਂ ਆਖੀ।

"ਤੂੰ ਜਾਣਦਾ ਈ ਏਂ, ਕਿਆਮਤ ਦਾ ਦਿਨ ਆਵੇਗਾ। ਮੈਂ ਇੱਥੇ ਧਰਤੀ ਉੱਤੇ ਆਵਾਂਗਾ ਅਤੇ ਇਹ ਮਨੁੱਖਤਾ ਲਈ ਸਭ ਤੋਂ ਵੱਧ ਖੁਸ਼ੀਆਂ ਭਰਿਆ ਦਿਹਾੜਾ ਹੋਵੇਗਾ। ਇਹ ਦਿਨ ਉਦੋਂ ਆਵੇਗਾ ਜਦੋਂ ਲੋਕ ਅਖੀਰ ਜੀਵਨ ਦੇ ਉਹਨਾਂ ਅਧਿਆਪਕਾਂ ਤੇ ਕਾਨੂੰਨ ਘਾੜਿਆਂ ਵੱਲੋਂ ਕੀਤੇ ਗਏ ਜੁਰਮਾਂ ਦੀ ਤੀਖਣਤਾ ਤੇ ਅਹਿਸਾਸ ਕਰਨਗੇ ਜਿਨ੍ਹਾਂ ਨੇ ਮਨੁੱਖੀ ਜੀਵ ਨੂੰ ਉਲ ਜਲੂਲ ਮਾਸ ਤੇ ਹੱਡੀਆਂ ਦੇ ਬੇਅਰਥ ਟੁਕੜਿਆਂ ਵਿੱਚ ਵੰਡ ਦਿੱਤਾ। ਹੁਣ ਇਸ ਨੂੰ ਮਨੁੱਖ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ ਜੋ ਵੱਖ ਵੱਖ ਭਾਗਾਂ ਤੋਂ ਬਿਨਾਂ ਕੁਝ ਨਹੀਂ। ਇੱਕ ਸਮੁੱਚਾ ਮਨੁੱਖ ਅਜੇ ਸਿਰਜਿਆ ਨਹੀਂ ਗਿਆ। ਉਹ ਸੰਸਾਰ ਵੱਲੋਂ ਹੰਢੇ ਹੰਢਾਏ ਗਏ ਤਜ਼ਰਬੇ ਦੀ ਮਿੱਟੀ ਵਿੱਚੋਂ ਉਭਰੇਗਾ ਅਤੇ ਜਿਸ ਤਰ੍ਹਾਂ ਸਾਗਰ ਸੂਰਜ ਦੀਆਂ ਕਿਰਨਾਂ ਨੂੰ ਜਜ਼ਬ ਕਰਦਾ ਹੈ ਉਸੇ ਤਰ੍ਹਾਂ ਸੰਸਾਰ ਤਜ਼ਰਬੇ ਨੂੰ ਆਪਣੇ ਵਿੱਚ ਰਚਾਂਦਿਆਂ ਉਹ ਧਰਤੀ ਉੱਤੇ ਇੱਕ ਹੋਰ ਸੂਰਜ ਵਾਂਗ ਚੜ੍ਹੇਗਾ। ਮੈਂ ਉਸ ਨੂੰ ਜ਼ਰੂਰ ਵੇਖਾਂਗਾ। ਮੈਂ ਅਜਿਹਾ ਮਨੁੱਖ ਸਿਰਜ ਰਿਹਾ ਹਾਂ ਅਤੇ ਉਹ ਜ਼ਰੂਰ ਸਿਰਜਿਆ ਜਾਵੇਗਾ।"

92 / 162
Previous
Next