Back ArrowLogo
Info
Profile

"ਤੁਹਾਡੇ ਵਿੱਚੋਂ ਕਿਸ ਨੇ ਲੋਕਾਂ ਦਾ ਸਭ ਤੋਂ ਵੱਧ ਭਲਾ ਕੀਤਾ ਏ ?" ਉਸ ਨੇ ਉੱਚੀ ਆਵਾਜ਼ ਵਿੱਚ ਪੁੱਛਿਆ।

ਕੁਝ ਇਸ ਤਰ੍ਹਾਂ ਦੀ ਅਵਾਜ਼ ਸੁਣਾਈ ਦਿੱਤੀ ਜਿਵੇਂ ਇੱਕ ਵੱਡੀ ਕੜਾਹੀ ਵਿੱਚ ਖੁੰਭਾਂ ਨੂੰ ਤੜਕਣ ਸਮੇਂ ਆਉਂਦੀ ਹੈ।

"ਮੈਨੂੰ ਕੁਝ ਕਹਿਣ ਦਿਓ ਜਨਾਬ !" ਕੋਈ ਮਰੀਅਲ ਜਿਹੀ ਅਵਾਜ਼ ਵਿੱਚ ਚੀਕਿਆ।

"ਮਾਲਕ, ਮੈਂ ਤੇਰਾ ਬੰਦਾ ਹਾਂ, ਹਾਂ ਤੇਰਾ ਬੰਦਾ। ਉਹ ਮੈਂ ਹੀ ਸਾਂ ਜਿਸ ਨੇ ਇਹ ਸਿੱਧ ਕੀਤਾ ਸੀ ਕਿ ਵਿਅਕਤੀ ਸਮਾਜ ਦੀ ਸਮੁੱਚਤਾ ਵਿੱਚ ਸਿਫਰ ਦੇ ਬਰਾਬਰ ਹੈ।"

"ਮੈਂ ਤਾਂ ਇਸ ਤੋਂ ਵੀ ਅਗਾਂਹ ਗਿਆ ਸਾਂ", ਦੂਰੋਂ ਇੱਕ ਰੋਸ ਪ੍ਰਗਟਾਉਂਦੀ ਅਵਾਜ਼ ਆਈ, "ਮੈਂ ਇਹ ਵਿਚਾਰ ਪੇਸ਼ ਕੀਤਾ ਸੀ ਕਿ ਸਾਰਾ ਸਮਾਜ ਸਿਫਰਾਂ ਦਾ ਜੋੜ ਹੈ ਅਤੇ ਇਸ ਲਈ ਜਨਸਮੂਹ ਨੂੰ ਉਹੋ ਕਰਨਾ ਚਾਹੀਦਾ ਹੈ ਜੋ ਟੋਲੀ ਦੀ ਮਰਜ਼ੀ ਹੋਵੇ।"

"ਅਤੇ ਟੋਲੀ ਦੀ ਅਗਵਾਈ ਇੱਕ ਇਕਾਈ ਕਰਦੀ ਹੈ ਤੇ ਉਹ ਮੈਂ ਹਾਂ !" ਕਿਸੇ ਨੇ ਦੂਰੋਂ ਐਲਾਨ ਕੀਤਾ।

"ਤੂੰ ਕਿਉਂ ?" ਝੱਟ ਕਈ ਆਵਾਜ਼ਾਂ ਬੋਲ ਉੱਠੀਆਂ।

"ਮੇਰਾ ਚਾਚਾ ਬਾਦਸ਼ਾਹ ਸੀ।”

"ਹਾਂ, ਤਾਂ ਉਹ ਤੇਰਾ ਮਹਾਂ ਬਦੌਲਤ ਚਾਚਾ ਹੀ ਸੀ ਜਿਸ ਦਾ ਸਿਰ ਵਕਤੋਂ ਪਹਿਲਾਂ ਹੀ ਕੱਟ ਦਿੱਤਾ ਗਿਆ ਸੀ ?"

"ਐਨ ਸਮੇਂ ਸਿਰ ਬਾਦਸ਼ਾਹ ਆਪਣਾ ਦਿਮਾਗ ਗਵਾ ਬੈਠਦੇ ਹਨ।" ਜੋ ਕਦੇ ਤਖਤ ਉੱਤੇ ਬੈਠਾ ਸੀ, ਉਸ ਦੇ ਵਾਰਸ ਨੇ ਬੜੇ ਮਾਣ ਨਾਲ ਆਖਿਆ।

"ਓ ਹੋ।" ਕੋਈ ਖੁਸ਼ੀ ਨਾਲ ਫੁਸਫਸਾਇਆ। "ਸਾਡੇ ਵਿਚਾਲੇ ਇੱਕ ਬਾਦਸ਼ਾਹ ਵੀ ਹੈ। ਹਰ ਕਬਰਸਤਾਨ ਅਜਿਹੀ ਫੜ੍ਹ ਨਹੀਂ ਮਾਰ ਸਕਦਾ ।"

ਸਿੱਲ੍ਹੀ ਜਿਹੀ ਸਰਸਰਾਹਟ ਅਤੇ ਹੱਡੀਆਂ ਦੀ ਰਗੜ ਇੱਕ ਅਵਾਜ਼ ਵਿੱਚ ਬਦਲਣ ਲੱਗ ਪਈ ਜੋ ਹੌਲੀ ਹੌਲੀ ਭਾਰੀ ਤੇ ਵਧੇਰੇ ਗਾੜ੍ਹੀ ਹੋ ਗਈ।

"ਭਲਾ ਦੱਸੋ, ਕੀ ਇਹ ਸੱਚ ਹੈ ਕਿ ਸ਼ਾਹੀ ਖਾਨਦਾਨ ਦੀਆਂ ਹੱਡੀਆਂ ਦਾ ਰੰਗ ਨੀਲਾ ਹੁੰਦਾ ਹੈ ?" ਇੱਕ ਸਹਿਮੇ ਹੋਏ ਪਿੰਜਰ ਨੇ ਦੱਬੀ ਲਾਗਤਬਾਜ਼ੀ ਨਾਲ ਸਾਹ ਲੈਂਦਿਆਂ ਪੁੱਛਿਆ।

"ਮੈਨੂੰ ਦੱਸਣ ਦਿਓ... ।" ਇੱਕ ਪਿੰਜਰ ਜੋ ਇੱਕ ਯਾਦਗਾਰ ਨਾਲ ਢੋਹ ਲਾਈ ਬੈਠਾ ਸੀ ਪ੍ਰਭਾਵਸ਼ਾਲੀ ਢੰਗ ਨਾਲ ਬੋਲਣ ਲੱਗਾ: "ਪੈਰਾਂ ਦੀਆਂ ਭੌਰੀਆਂ ਲਈ ਵਧੀਆ ਮਲ੍ਹਮ ਮੈਂ ਈਜ਼ਾਦ ਕੀਤੀ ਸੀ ।" ਉਸ ਦੇ ਪਿੱਛੋਂ ਕੋਈ ਚੀਕਿਆ।

"ਮੈਂ ਉਸਰਈਆ ਹਾਂ... !"

ਫਿਰ ਇੱਕ ਛੋਟੇ ਕੱਦ ਦਾ ਪਥੱਲਾ ਮਾਰੀ ਬੈਟਾ ਪਿੰਜਰ ਆਪਣੇ ਗੀਢੇ ਹੱਥਾਂ ਨਾਲ ਹਰ ਇੱਕ ਨੂੰ ਪਰ੍ਹਾਂ ਧੱਕਦਿਆਂ ਦੂਜੇ ਮੋਇਆਂ ਦੀਆਂ ਅਵਾਜ਼ਾਂ ਦੇ ਰੌਲੇ ਨੂੰ ਦਬਾਉਂਦੀ ਅਵਾਜ਼ ਵਿੱਚ ਚੀਕਿਆ

94 / 162
Previous
Next