Back ArrowLogo
Info
Profile

"ਈਸਾਈ ਮਤ ਨੂੰ ਮੰਨਣ ਵਾਲਿਓ! ਕੀ ਮੈਂ ਤੁਹਾਡਾ ਰੂਹਾਨੀ ਡਾਕਟਰ ਨਹੀਂ ? ਕੀ ਮੈਂ ਮੁਸੀਬਤਾਂ ਤੇ ਦੁੱਖਾਂ ਨਾਲ ਤੁਹਾਡੀਆਂ ਰੂਹਾਂ ਤੇ ਪਏ ਅੱਟਣਾਂ ਨੂੰ ਦੂਰ ਕਰਨ ਲਈ ਨਰਮ ਦਿਲਾਸੇ ਦੀ ਮਰਮ ਨਹੀਂ ਸੀ ਵਰਤੀ ?"

"ਇੱਥੇ ਮੁਸੀਬਤ ਨਾਂ ਦੀ ਕੋਈ ਚੀਜ਼ ਨਹੀਂ ਹੈ!" ਕਿਸੇ ਨੇ ਚੋਭਵੇਂ ਲਹਿਜੇ ਵਿੱਚ ਐਲਾਨ ਕੀਤਾ। "ਹਰ ਚੀਜ਼ ਦੀ ਹੋਂਦ ਕੇਵਲ ਕਲਪਣਾ ਵਿੱਚ ਹੀ ਹੈ।

" ..ਉਸੱਰਈਆ ਜਿਸ ਨੇ ਨੀਵੇਂ ਢਾਂਚੇ ਵਾਲੇ ਬੂਹੇ ਤਿਆਰ ਕੀਤੇ...।"

ਅਤੇ ਮੈਂ ਜਿਸ ਨੇ ਮੱਖੀਆਂ ਪਕੜਨ ਦਾ ਢੰਗ ਈਜ਼ਾਦ ਕੀਤਾ... ।

".. ਤਾਂ ਜੋ ਉਹ ਲੋਕ ਜਿਹੜੇ ਘਰ ਵਿੱਚ ਪ੍ਰਵੇਸ਼ ਕਰਨ ਹਰ ਹਾਲਤ ਵਿੱਚ ਮਾਲਕ ਦੇ ਸਾਹਮਣੇ ਆਪਣੇ ਸਿਰ ਝੁਕਾਉਣ ।" ਇੱਕ ਖਿਝਾਉਣੀ ਅਵਾਜ਼ ਬੋਲੀ।

"ਭਰਾਓ, ਕੀ ਪਹਿਲ ਮੈਨੂੰ ਨਹੀਂ ਦਿੱਤੀ ਜਾ ਸਕਦੀ? ਉਹ ਮੈਂ ਹੀ ਸਾਂ ਜਿਸ ਨੇ ਉਹਨਾਂ ਨੂੰ ਜਿਨ੍ਹਾਂ ਨੇ ਖਿਮਾ ਦੀ ਜਾਚਨਾ ਕੀਤੀ ਸਾਰੀਆਂ ਸੰਸਾਰਕ ਚੀਜ਼ਾਂ ਬਾਰੇ ਆਪਣੀ ਅਰਾਧਨਾ ਦੀ ਬਖਸ਼ਸ਼ ਪ੍ਰਦਾਨ ਕੀਤੀ ਸੀ।"

"ਜੋ ਕੁਝ ਵੀ ਹੈ—ਹੋਣਾ ਚਾਹੀਦਾ ਹੈ!" ਕਿਸੇ ਨੇ ਘਰੜੋਂਦੀ ਆਵਾਜ਼ ਵਿੱਚ ਐਲਾਨ ਕੀਤਾ।

ਇੱਕ ਟੰਗੇ ਪਿੰਜਰ ਨੇ ਜੋ ਭੂਰੇ ਪੱਥਰ ਉੱਤੇ ਬੈਠਾ ਸੀ, ਆਪਣੀ ਟੰਗ ਉਤਾਂਹ ਚੁੱਕੀ, ਉਸ ਨੂੰ ਸਿੱਧਾ ਕੀਤਾ ਅਤੇ ਹਵਾਂਕਿਆ:

"ਸੁਣੋ, ਸੁਣੋ!"

ਕਬਰਸਤਾਨ ਇੱਕ ਮੰਡੀ ਵਿੱਚ ਬਦਲ ਗਿਆ ਜਿੱਥੇ ਹਰ ਕਿਸੇ ਨੇ ਆਪੋ ਆਪਣੀਆਂ ਚੀਜ਼ਾਂ ਨੂੰ ਸਲਾਹਿਆ। ਘੁੱਟਵੀਆਂ ਅਵਾਜ਼ਾਂ ਦਾ ਇੱਕ ਗੰਧਾਲਿਆ ਹੋਇਆ ਦਰਿਆ, ਘਟੀਆ ਡੀਂਗਬਾਜ਼ੀ ਅਤੇ ਅਤਿ ਦੇ ਝੂਠੇ ਘੁਮੰਡ ਦਾ ਇੱਕ ਹੜ੍ਹ ਰਾਤ ਦੇ ਹਨ੍ਹੇਰੇ ਦੇ ਖਾਮੋਸ਼ ਪਾਸਾਰ ਵਿੱਚ ਪਸਰ ਗਿਆ। ਇੰਝ ਜਾਪਦਾ ਸੀ ਜਿਵੇਂ ਮੱਛਰਾਂ ਦਾ ਇੱਕ ਬਦਲ ਬਦਬੂਦਾਰ ਝੁਰਮਟ ਉੱਤੇ ਚੱਕਰ ਕੱਟ ਰਿਹਾ ਸੀ, ਭਿਣਭਿਣਾ ਰਿਹਾ ਸੀ ਅਤੇ ਕਬਰਾਂ ਦੇ ਜ਼ਹਿਰੀਲੇ ਬੁਖਾਰਾਤ ਨਾਲ ਮਿਲੀ ਆਪਣੀ ਘਾਤਕ ਹਵਾੜ ਨਾਲ ਹਵਾ ਨੂੰ ਪਲੀਤ ਕਰ ਰਿਹਾ ਸੀ । ਹਰ ਕੋਈ ਸ਼ੈਤਾਨ ਦੇ ਆਲੇ ਦੁਆਲੇ ਜੁੜ ਰਿਹਾ ਸੀ। ਉਹ ਦੰਦ ਕਰੀਚ ਰਹੇ ਸਨ ਅਤੇ ਉਹਨਾਂ ਦੇ ਕਾਲੇ ਅਖਵਾਨੇ ਅਹਿਲ ਤੌਰ 'ਤੇ ਉਸ ਦੇ ਚਿਹਰੇ ਉੱਤੇ ਇੰਝ ਟਿਕੇ ਹੋਏ ਸਨ ਜਿਵੇਂ ਉਹ ਪੁਰਾਣਾ ਮਾਲ ਖਰੀਦ ਰਿਹਾ ਹੋਵੇ। ਮੁਰਦਾ ਵਿਚਾਰ ਮੁਰਝਾ ਕੇ ਡਿੱਗੇ ਪਤਿਆਂ ਵਾਂਗ ਹਵਾ ਵਿੱਚ ਚਕਰਾਉਂਦੇ ਇੱਕ ਇੱਕ ਕਰ ਕੇ ਸੁਰਜੀਤ ਹੋ ਗਏ।

ਸ਼ੈਤਾਨ ਨੇ ਆਪਣੀਆਂ ਸਾਵੀਆਂ ਅੱਖਾਂ ਨਾਲ ਇਸ ਉਬਲਦੇ ਜੋਸ਼ ਨੂੰ, ਉਹਨਾਂ ਦੀ ਕਠੋਰ ਤੱਕਣੀ ਨੂੰ ਵੇਖਿਆ ਜੋ ਆਪਣੀ ਝਿਲਮਿਲਾਉਂਦੀ ਮੱਧਮ ਰੌਸ਼ਨੀ ਨਾਲ ਹੱਡੀਆਂ ਦੇ ਢੇਰਾਂ ਨੂੰ ਭਰਪੂਰ ਕਰ ਰਹੀ ਸੀ।

ਉਸ ਪਿੰਜਰ ਨੇ ਜਿਹੜਾ ਆਪਣੇ ਪੈਰਾਂ ਭਾਰ ਬੈਠਾ ਸੀ, ਆਪਣੀ ਬਾਂਹ ਦੀਆਂ ਹੱਡੀਆਂ ਆਪਣੀ ਖੋਪਰੀ ਤੋਂ ਉਤਾਂਹ ਉਠਾਈਆਂ ਤੇ ਉਹਨਾਂ ਨੂੰ ਇੱਕ ਲੈ ਵਿੱਚ ਝੁਲਾਉਂਦਿਆਂ ਬੋਲਿਆ:

95 / 162
Previous
Next