Back ArrowLogo
Info
Profile

ਇੱਕ ਹੋਰ ਪਿੰਜਰ, ਜੋ ਇੱਕ ਹੋਰ ਯਾਦਗਾਰ ਜਿਹੜੀ ਇੱਕ ਟੁੱਟੇ ਹੋਏ ਦਰੱਖਤ ਦੀ ਪ੍ਰਤੀਨਿਧਤਾ ਕਰਦੀ ਜਾਪਦੀ ਸੀ ਨਾਲ ਢੋਹ ਲਾਈ ਬੈਠਾ ਸੀ, ਝੱਟ ਬੋਲਿਆ:

"ਅਜ਼ਾਦੀ ਅਰਾਜਕਤਾ ਦੇ ਰੂਪ ਵਿੱਚ ਹੀ ਜਿਊਂਦੀ ਰਹਿ ਸਕਦੀ ਹੈ।"

"ਕਲਾ ਜ਼ਿੰਦਗੀ ਅਤੇ ਕੰਮ ਤੋਂ ਥੱਕੀ ਹਾਰੀ ਰੂਹ ਲਈ ਇੱਕ ਸੁਹਾਣਾ ਇਲਾਜ ਹੈ... ।"

"ਉਹ ਮੈਂ ਹੀ ਸਾਂ ਜਿਸ ਨੇ ਇਸ ਗੱਲ ਦੀ ਪ੍ਰੋੜ੍ਹਤਾ ਕੀਤੀ ਸੀ ਕਿ ਜ਼ਿੰਦਗੀ ਕੰਮ ਹੈ", ਦੂਰੋਂ ਇੱਕ ਅਵਾਜ਼ ਆਈ।

"ਇੱਕ ਪੁਸਤਕ ਦੁਆਈਆਂ ਦੇ ਸਟੋਰ ਵਿੱਚੋਂ ਮਿਲਣ ਵਾਲੀਆਂ ਗੋਲੀਆਂ ਦੀਆਂ ਨਿਕਚੂ ਡੱਬੀਆਂ ਵਰਗੀ ਸੁੰਦਰ ਹੋਣੀ ਚਾਹੀਦੀ ਹੈ ।’

"ਸਾਰੇ ਲੋਕਾਂ ਨੂੰ ਜ਼ਰੂਰ ਕੰਮ ਕਰਨਾ ਚਾਹੀਦਾ ਹੈ ਅਤੇ ਉਹਨਾਂ ਵਿੱਚੋਂ ਕੁਝ ਕੁ ਨੂੰ ਕੰਮ ਦੀ ਨਿਗਰਾਨੀ ਕਰਨੀ ਚਾਹੀਦੀ । ਉਹ ਸਾਰੇ ਜਿਨ੍ਹਾਂ ਨੂੰ ਉਹਨਾਂ ਦੇ ਗੁਣ ਤੇ ਖੂਬੀਆਂ ਕਾਬਲ ਬਣਾਉਂਦੀਆਂ ਹਨ ਆਪਣੀ ਮਿਹਨਤ ਦਾ ਫਲ ਪ੍ਰਾਪਤ ਕਰਨ ਦੇ ਹੱਕਦਾਰ ਹਨ... ।”

"ਅਤੇ ਮੈਂ ਸੁਤੰਤਰ ਕਲਾ ਪਸੰਦ ਕਰਦਾ ਹਾਂ", ਸ਼ੈਤਾਨ ਨੇ ਆਖਿਆ, "ਜੋ ਸੁੰਦਰਤਾ ਦੀ ਦੇਵੀ ਤੋਂ ਬਿਨਾਂ ਕਿਸੇ ਹੋਰ ਦੇਵੀ ਦੇਵਤੇ ਦੀ ਸੇਵਾ ਨਹੀਂ ਕਰਦੀ। ਮੈਂ ਵਿਸ਼ੇਸ਼ ਤੌਰ 'ਤੇ ਇਸ ਨੂੰ ਇੱਕ ਪਵਿੱਤਰ ਨੌਜਵਾਨ ਵਾਂਗ ਜੋ ਅਮਰ ਸੁੰਦਰਤਾ ਦੇ ਸੁਪਨੇ ਲੈਂਦਾ ਹੈ ਤੇ ਇਸ ਵਿੱਚੋਂ ਖੁਸ਼ੀ ਪ੍ਰਾਪਤ ਕਰਨ ਦੀ ਜਾਚਨਾ ਕਰਦਾ ਹੈ, ਉਦੋਂ ਪਿਆਰ ਕਰਦਾ ਹਾਂ ਜਦੋਂ ਕਲਾ ਜ਼ਿੰਦਗੀ ਦੇ ਸਰੀਰ ਤੋਂ ਸਾਰੇ ਭੜਕੀਲੇ ਕੱਪੜੇ ਪਾੜ ਕੇ ਉਤਾਰ ਦੇਂਦੀ ਹੈ, ਅਤੇ ਜ਼ਿੰਦਗੀ ਉਸ ਦੇ ਸਾਹਮਣੇ ਇੱਕ ਬੁੱਢੀ ਅਵਾਰਾ ਔਰਤ ਵਾਂਗ ਖੁੱਲ੍ਹ ਜਾਂਦੀ ਹੈ ਜਿਸ ਦੀ ਪਿਲ ਪਿਲ ਕਰਦੀ ਚਮੜੀ ਝੁਰੜੀਆਂ ਤੇ ਝਰੀਟਾਂ ਨਾਲ ਕੱਜੀ ਹੋਈ ਹੋਵੇ। ਇੱਕ ਪਾਗਲਾਨਾ ਰੋਹ, ਸੁੰਦਰਤਾ ਲਈ ਇੱਕ ਸੱਧਰ, ਜੀਵਨ ਦੇ ਬੋ ਮਾਰਦੇ ਛਲਾਵੇ ਲਈ ਘ੍ਰਿਣਾ—ਇਹੋ ਕੁਝ ਮੈਂ ਕਲਾ ਤੋਂ ਮੰਗ ਕਰਦਾ ਹਾਂ ... ।

ਇੱਕ ਵਧੀਆ ਕਵੀ ਦੇ ਦੋਸਤ ਸ਼ੈਤਾਨ ਤੇ ਔਰਤਾਂ ਹੁੰਦੇ ਹਨ...."

ਘੰਟਾ ਘਰ ਤੋਂ ਤਾਂਬੇ ਦੀ ਇੱਕ ਉੱਚੀ ਸਿਸਕੀ ਸੁਣਾਈ ਦਿੱਤੀ ਅਤੇ ਮੋਇਆਂ ਦੇ ਸ਼ਹਿਰ ਉੱਤੇ ਪਾਰਦਰਸ਼ੀ ਖੰਭਾਂ ਵਾਲੇ ਇੱਕ ਵੱਡੇ ਪੰਛੀ ਵਾਂਗ ਹਨ੍ਹੇਰੇ ਵਿੱਚ ਅਦਿੱਖ ਤੌਰ 'ਤੇ ਫੜਫੜਾਉਂਦੀ ਹੋਈ ਖਿੱਲਰ ਗਈ... । ਕਿਸੇ ਨੀਂਦਰ ਭੰਨੇ ਚੌਕੀਦਾਰ ਨੇ ਢਿੱਲੜ ਤੇ ਲਾਪਰਵਾਹ ਹੱਥ ਨਾਲ ਘੰਟੀ ਦੀ ਰੱਸੀ ਨੂੰ ਅਲਸਾਂਦਿਆਂ ਖਿੱਚ ਦਿੱਤਾ ਜਾਪਦਾ ਸੀ। ਪਿੱਤਲ ਦੀ ਅਵਾਜ਼ ਹਵਾ ਵਿੱਚ ਪੰਘਰ ਗਈ ਤੇ ਬੰਦ ਹੋ ਗਈ। ਪਰ ਇਸ ਦੀ ਆਖਰੀ ਲਿਲ੍ਹਕ ਦੇ ਖਤਮ ਹੋਣ ਤੋਂ ਪਹਿਲਾਂ ਰਾਤ ਦੀ ਘੰਟੀ ਦੁਬਾਰਾ ਤਿੱਖੀ ਤੇ ਸਾਫ ਆਵਾਜ਼ ਵਿੱਚ ਗੂੰਜੀ । ਹੁੰਮਸੀ ਹਵਾ ਸਹਿਜੇ ਸਹਿਜੇ ਥਰਥਰਾਈ ਅਤੇ ਕੰਬਦੇ ਤਾਂਬੇ ਦੀ ਉਦਾਸ ਭਿਣਭਿਣਾਹਟ ਵਿੱਚ ਹੱਡੀਆਂ ਦੇ ਖਹਿਸਰਣ ਅਤੇ ਖੁਸ਼ਕ ਅਵਾਜ਼ਾਂ ਦੇ ਕੁੜਕੁਣ ਦੀਆਂ ਅਵਾਜ਼ਾਂ ਰਲਗਡ ਹੋ ਗਈਆਂ।

ਮੁੜ ਕੇ ਮੈਂ ਦੁਖਦਾਇਕ ਮੂਰਖਤਾ ਦੇ ਰੁੱਖੇ ਲੰਮੇ ਭਾਸ਼ਣ, ਮੁਰਦਾ ਹੋਛੇਪਣ ਦੇ ਨਿੰਦਕੀ ਸ਼ਬਦ, ਜੇਤੂ ਛਲ ਦੀਆਂ ਗੁਸਤਾਖ ਅਵਾਜ਼ਾਂ, ਆਪੇ ਦੇ ਘੁਮੰਡ ਦੀ ਖਿਝਾਉਣੀ ਬੁੜਬੁੜ ਸੁਣਨ ਲੱਗਾ। ਉਹ ਸਾਰੇ ਵਿਚਾਰ ਜੋ ਲੋਕਾਂ ਨੇ ਸ਼ਹਿਰਾਂ ਵਿੱਚ ਹੰਢਾਏ ਸਨ ਮੁੜ ਜੀਅ ਪਏ, ਪਰ ਜਿਨ੍ਹਾਂ ਵਿੱਚੋਂ ਕਿਸੇ ਇੱਕ 'ਤੇ ਵੀ ਉਹ ਮਾਣ ਨਹੀਂ ਸਨ ਕਰ ਸਕਦੇ। ਉਹ ਸਾਰੀਆਂ

97 / 162
Previous
Next