Back ArrowLogo
Info
Profile

ਜੰਗਾਲ ਖਾਧੀਆਂ ਜ਼ੰਜੀਰਾਂ ਜਿਨ੍ਹਾਂ ਨੇ ਜ਼ਿੰਦਗੀ ਦੀ ਰੂਹ ਨੂੰ ਨੂੜਿਆ ਹੈ, ਖੜਕੀਆਂ ਤੇ ਟੁਣਕੀਆਂ, ਪਰ ਉਹ ਚਾਨਣ ਜੋ ਮਨੁੱਖਾਂ ਦੀਆਂ ਰੂਹਾਂ ਦੇ ਹਨ੍ਹੇਰੇ ਨੂੰ ਰੁਸ਼ਨਾਉਂਦਾ ਹੈ ਇੱਕ ਵਾਰ ਵੀ ਨਾ ਲਿਸ਼ਕਿਆ।

"ਹੀਰੋ ਕਿੱਥੇ ਹਨ ?" ਮੈਂ ਸ਼ੈਤਾਨ ਨੂੰ ਪੁੱਛਿਆ।

"ਉਹ ਬਹੁਤ ਨਿਰਮਾਣ ਹਨ ਅਤੇ ਉਹਨਾਂ ਦੀਆਂ ਕਬਰਾਂ ਭੁੱਲ ਗਈਆਂ ਹਨ। ਉਹ ਜ਼ਿੰਦਗੀ ਵਿੱਚ ਕੁਚਲੇ ਤੇ ਲਿਤਾੜੇ ਹੋਏ ਸਨ ਅਤੇ ਕਬਰਸਤਾਨ ਵਿੱਚ ਵੀ, ਮੁਰਦਿਆਂ ਦੀਆਂ ਹੱਡੀਆਂ ਨੇ ਉਹਨਾਂ ਨੂੰ ਪੀਹ ਲਿਤਾ ਹੈ।" ਉਸ ਨੇ ਸੜਿਆਂਦ ਦੀ ਬਦਬੋ ਨੂੰ ਜੋ ਇੱਕ ਕਾਲੇ ਬਾਲ ਵਾਂਗ ਸਾਡੇ ਨੇੜੇ ਢੁੱਕਦੀ ਆ ਰਹੀ ਸੀ ਤੇ ਜਿਸ ਵਿੱਚ ਮੁਰਦਿਆਂ ਦੀਆਂ ਰੁੱਖੀਆਂ ਅਵਾਜ਼ਾਂ ਕੀੜਿਆਂ ਵਾਂਗ ਕੁਰਬਲ ਕੁਰਬਲ ਕਰ ਰਹੀਆਂ ਸਨ ਖਿੰਡਾਉਣ ਲਈ ਆਪਣੇ ਖੰਭ ਝੁਲਾਉਂਦਿਆਂ ਉੱਤਰ ਦਿੱਤਾ।

ਮੋਚੀ ਨੇ ਆਖਿਆ ਕਿ ਉਹ ਤਿੱਖੇ ਨੋਕਦਾਰ ਬੂਟ ਈਜਾਦ ਕਰਨ ਕਾਰਨ ਧੰਨਵਾਦ ਦਾ ਹੱਕਦਾਰ ਸੀ। ਇੱਕ ਵਿਗਿਆਨੀ ਨੇ ਜਿਸ ਨੇ ਆਪਣੀ ਪੁਸਤਕ ਵਿੱਚ ਮੱਕੜੀ ਦੀਆਂ ਹਜ਼ਾਰਾਂ ਕਿਸਮਾਂ ਬਿਆਨ ਕੀਤੀਆਂ ਸਨ, ਐਲਾਨ ਕੀਤਾ ਕਿ ਮੈਂ ਸਭ ਤੋਂ ਵੱਡਾ ਵਿਗਿਆਨੀ ਸਾਂ । ਖੁਸ਼ਕ ਦੁੱਧ ਦਾ ਇੱਕ ਕਾਢਕਾਰ ਉਸ ਬੰਦੇ ਨੂੰ ਪਿਛਾਂਹ ਨੂੰ ਧੱਕਦਿਆਂ ਡੁਸਕਿਆ ਜਿਸ ਨੇ ਤੇਜ਼ੀ ਨਾਲ ਗੋਲਾਬਾਰੀ ਕਰਨ ਵਾਲੀ ਮਸ਼ੀਨ ਗਨ ਤਿਆਰ ਕੀਤੀ ਸੀ ਅਤੇ ਜਿਹੜਾ ਆਪਣੇ ਆਲੇ ਦੁਆਲੇ ਦੇ ਹਰ ਬੰਦੇ ਨੂੰ ਸੰਸਾਰ ਲਈ ਆਪਣੀ ਕਾਢ ਦੇ ਲਾਭਾਂ ਦੀ ਪੂਰੇ ਜ਼ੋਰ ਸ਼ੋਰ ਨਾਲ ਵਿਆਖਿਆ ਕਰਦਾ ਜਾ ਰਿਹਾ ਸੀ । ਹਜ਼ਾਰਾਂ ਹੀ ਬਰੀਕ ਤੇ ਸਿੱਲੀਆਂ ਰੱਸੀਆਂ ਦਿਮਾਗ ਦੁਆਲੇ ਕੱਸੀਆਂ ਹੋਈਆਂ ਸਨ ਅਤੇ ਇਸ ਨੂੰ ਸੌਂਪ ਦੇ ਜ਼ਹਿਰੀਲੇ ਦੰਦਾਂ ਵਾਂਗ ਕੱਟਦੀਆਂ ਪਈਆਂ ਸਨ ਅਤੇ ਸਾਰੇ ਮੁਰਦੇ, ਭਾਵੇਂ ਉਹਨਾਂ ਦਾ ਕੋਈ ਵੀ ਵਿਸ਼ਾ ਸੀ ਕੱਟੜ ਸ੍ਰਿਸ਼ਟਾਚਾਰੀਆ ਵਾਂਗ, ਜ਼ਿੰਦਗੀ ਦੇ ਦਰਗਿਆ ਵਾਂਗ, ਬੋਲੇ ਜਿਹੜੇ ਉਸ ਕੰਮ ਨਾਲ ਜੋ ਉਹ ਕਰ ਰਹੇ ਸਨ ਬਾਗੋ ਬਾਗ ਸਨ।

"ਬਸ ਕਾਫੀ ਹੈ!" ਸ਼ੈਤਾਨ ਗਰਜਿਆ, "ਮੈਂ ਇਸ ਸਭ ਕੁਝ ਤੋਂ ਅੱਕ ਗਿਆ ਹਾਂ । ਮੈਂ ਹਰ ਉਸ ਚੀਜ਼ ਤੋਂ ਦੁੱਖੀ ਹਾਂ ਜਿਹੜੀ ਮੈਂ ਮੁਰਦਿਆਂ ਦੇ ਕਬਰਸਤਾਨਾਂ ਵਿੱਚ ਤੇ ਸ਼ਹਿਰਾਂ ਵਿੱਚ, ਜੋ ਜਿਉਂਦਿਆਂ ਦੇ ਕਬਰਸਤਾਨ ਹਨ ਵੇਖਦਾ ਹਾਂ। ਓਏ ਸੱਚ ਦੇ ਨਿਗਰਾਨੋ! ਆਪਣੀਆਂ ਕਬਰਾਂ ਵਿੱਚ ਪਰਤ ਜਾਓ!...।"

ਉਸ ਦੀ ਆਵਾਜ਼ ਇੱਕ ਮਾਲਕ ਦੀ ਫੌਲਾਦੀ ਅਵਾਜ਼ ਸੀ ਜਿਹੜਾ ਉਸ ਤਾਕਤ ਤੋਂ ਜੋ ਉਸ ਦੀ ਆਪਣੀ ਸੀ ਨਿਰਾਸ਼ ਹੋ ਚੁੱਕਿਆ ਸੀ।

ਇਹ ਸੁਣਦੇ ਸਾਰ ਸੁਆਹ ਦਾ ਭਰਾ ਤੇ ਪੀਲਾ ਢੇਰ ਸੁਰ-ਸੁਰਾਇਆ ਹਿੱਲਿਆ ਅਤੇ ਇਸ ਤਰ੍ਹਾਂ ਉੱਭਰਿਆ ਜਿਵੇਂ ਵਾਵਰੋਲੇ ਨਾਲ ਸੜਕ 'ਤੇ ਪਈ ਧੂੜ ਉਤਾਂਹ ਨੂੰ ਉੱਠਦੀ ਹੈ। ਧਰਤੀ ਉੱਤੇ ਸੈਂਕੜੇ ਕਾਲੇ ਮੂੰਹ ਖੁੱਲ੍ਹ ਗਏ ਅਤੇ ਉਸ ਯੂਰਪੀ ਵਾਂਗ ਪਚਾ ਕੇ ਮਾਰਦਿਆਂ ਜਿਸ ਨੇ ਆਪਣਾ ਪੇਟ ਭਰ ਲਿਆ ਹੋਵੇ, ਇੱਕ ਵਾਰ ਹੋਰ ਉਹੋ ਖੁਰਾਕ ਹੜਪ ਕਰ ਲਈ ਜਿਹੜੀ ਉਸ ਨੇ ਪਹਿਲਾਂ ਉਗਲਛ ਦਿੱਤੀ ਸੀ ਤੇ ਉਸ ਨੂੰ ਨਵੇਂ ਸਿਰਿਓਂ ਚੱਬ ਚੱਬ ਕੇ ਹਜ਼ਮ ਕਰਨਾ

98 / 162
Previous
Next