Back ArrowLogo
Info
Profile

ਸ਼ੁਰੂ ਕਰ ਦਿੱਤਾ...। ਤੁਰੰਤ ਹਰ ਸ਼ੈਅ ਅਲੋਪ ਹੋ ਗਈ, ਪੱਥਰ ਹਿੱਲੇ ਤੇ ਆਪੋ ਆਪਣੀਆਂ ਥਾਵਾਂ 'ਤੇ ਜਾ ਡਿੱਗੇ ਅਤੇ ਉੱਥੇ ਪਹਿਲਾਂ ਵਾਂਗ ਅਹਿਲ ਤੌਰ 'ਤੇ ਖਲ੍ਹੋ ਗਏ । ਪਰ ਇੱਕ ਜਾਬਰ ਬਦਬੋ ਜਿਸ ਨੇ ਇੱਕ ਭਾਰੇ ਸਿੱਲ੍ਹੇ ਹੱਥ ਵਾਂਗ ਸੰਘ ਨੂੰ ਘੁੱਟਿਆ ਹੋਇਆ ਸੀ ਅਜੇ ਵੀ ਆ ਰਹੀ ਸੀ।

ਸ਼ੈਤਾਨ ਨੇ ਇੱਕ ਕਬਰ ਉੱਤੇ ਬੈਠਦਿਆਂ ਅਤੇ ਆਪਣੇ ਗੋਡਿਆਂ ਉੱਤੇ ਕੂਹਣੀਆਂ ਨੂੰ ਲਿਜਾਂਦਿਆਂ ਆਪਣੇ ਕਾਲੇ ਹੱਥਾਂ ਦੀਆਂ ਲੰਮੀਆਂ ਉਂਗਲਾਂ ਨਾਲ ਆਪਣੇ ਸਿਰ ਨੂੰ ਮਲਿਆ। ਉਸ ਦੀਆਂ ਪਥਰਾਈਆਂ ਅੱਖਾਂ ਹਨ੍ਹੇਰੇ ਵਿੱਚ ਪੱਥਰਾਂ ਤੇ ਕਬਰਾਂ ਦੇ ਸਮੂਹ ਉੱਤੇ ਟਿੱਕੀਆਂ ਹੋਈਆਂ ਸਨ... । ਤਾਰੇ ਉਸ ਉੱਤੇ ਸ਼ਾਨਦਾਰ ਢੰਗ ਨਾਲ ਚਮਕੇ, ਉੱਪਰ ਆਕਾਸ਼ ਵਿੱਚ ਜੋ ਵੇਖਣ ਨੂੰ ਨਿਰਮਲ ਹੋ ਗਿਆ ਸੀ ਘੰਟੀ ਦੀ ਭਾਰੀ ਟੁਣਕਾਰ ਰਾਤ ਨੂੰ ਨੀਂਦਰ ਤੋਂ ਜਗਾਉਣ ਲਈ ਸਹਿਜੇ ਸਹਿਜੇ ਵਹਿ ਟੁਰੀ।

"ਕੀ ਤੂੰ ਉਹ ਸਭ ਕੁਝ ਵੇਖਿਆ ਸੀ ?" ਸ਼ੈਤਾਨ ਨੇ ਮੈਨੂੰ ਆਖਿਆ। "ਜ਼ਿੰਦਗੀ ਦੇ ਕਾਨੂੰਨਾਂ ਦਾ ਇੱਕ ਕਾਲਾ, ਸਿਮਟਿਆ ਢਾਂਚਾ ਮੂਰਖਤਾ ਦੀ ਖਤਰਨਾਕ, ਚਿਕੜਾਲੀ, ਜ਼ਹਿਰੀਲੀ, ਨੰਗੇ ਝੂਠ ਅਤੇ ਨਿੰਦਕ ਹੋਛੇਪਣ ਦੀ ਧਰਤੀ ਉੱਤੇ ਉਸਾਰਿਆ ਗਿਆ ਹੈ। ਇੱਕ ਪਿੰਜਰਾ ਜਿਸ ਵਿੱਚ ਤੁਸੀਂ ਸਾਰਿਆਂ ਨੂੰ ਮੋਇਆਂ ਨੇ ਭੇਡਾਂ ਵਾਂਗ ਧੱਕ ਦਿੱਤਾ ਹੈ... । ਮਾਨਸਕ ਆਲਸ ਅਤੇ ਕਾਇਰਤਾ ਲਚਕੀਲੇ ਫੀਤਿਆਂ ਵਾਂਗ ਤੁਹਾਡੇ ਜੇਲ੍ਹਖਾਨੇ ਨੂੰ ਬੰਨ੍ਹਦੀ ਹੈ। ਤੁਹਾਡੀ ਜ਼ਿੰਦਗੀ ਦੇ ਅਸਲੀ ਮਾਲਕ ਇਹ ਮੁਰਦਾ ਲੋਕ ਹਨ ਅਤੇ ਭਾਵੇਂ ਤੁਹਾਡੇ ਉੱਤੇ ਜਿਊਂਦੇ ਰਾਜ ਕਰਦੇ ਹਨ, ਉਹ ਵੀ ਮੋਇਆ ਤੋਂ ਉਤਸ਼ਾਹਤ ਹੁੰਦੇ ਹਨ। ਕਬਰਾਂ ਸੰਸਾਰੀ ਸਿਆਣਪ ਦੇ ਚਸ਼ਮੇ ਹਨ। ਮੈਂ ਤੈਨੂੰ ਕਹਿਣਾ ਚਾਹੁੰਦਾ ਹਾਂ: ਤੇਰੀ ਸਾਧਾਰਨ ਸੂਝ ਇੱਕ ਫੁੱਲ ਹੈ ਜੋ ਮੁਰਦਾ ਲਾਸ਼ਾਂ ਦੇ ਰਸ ਨਾਲ ਸਰਸਬਜ਼ ਹੋਈ ਧਰਤੀ ਉੱਤੇ ਖਿੜ੍ਹਦਾ ਹੈ। ਮੁਰਦਾ ਵਿਚਾਰਾਂ ਦੀ ਵਧੀਆ ਖੁਸ਼ਕ ਧੂੜ ਬੜੀ ਆਸਾਨੀ ਨਾਲ ਜਿਉਂਦਿਆਂ ਦੇ ਦਿਮਾਗਾਂ ਵਿੱਚ ਘੁੱਸ ਜਾਂਦੀ ਹੈ, ਇਹੋ ਕਾਰਨ ਹੈ ਕਿ ਤੁਹਾਡੇ ਸਿਆਣਪ ਦੇ ਪ੍ਰਚਾਰਕ ਹਮੇਸ਼ਾ ਆਤਮਾ ਦੀ ਮੌਤ ਦੇ ਪ੍ਰਚਾਰਕ ਹੁੰਦੇ ਹਨ।"

ਸ਼ੈਤਾਨ ਨੇ ਆਪਣਾ ਸਿਰ ਚੁੱਕਿਆ ਅਤੇ ਉਸ ਦੀਆਂ ਸਾਵੀਆਂ ਅੱਖਾਂ ਦੇ ਠੰਡੇ ਯਖ ਤਾਰਿਆਂ ਵਾਂਗ ਮੇਰੇ ਚਿਹਰੇ ਉੱਤੇ ਜੰਮ ਗਈਆਂ।

"ਇਸ ਧਰਤੀ ਉੱਤੇ ਬੜੇ ਜ਼ੋਰ ਸ਼ੋਰ ਨਾਲ ਕਿਹੜੀ ਗੱਲ ਦਾ ਪ੍ਰਚਾਰ ਕੀਤਾ ਜਾਂਦਾ ਹੈ ? ਉਹ ਕਿਹੜੀ ਚੀਜ਼ ਹੈ ਜਿਸ ਨੂੰ ਮਨੁੱਖ ਅਸਲ ਕਾਨੂੰਨ ਵਾਂਗ ਸਥਾਪਤ ਕਰਨਾ ਚਾਹੁੰਦਾ ਹੈ ? ਇਹ ਜ਼ਿੰਦਗੀ ਨੂੰ ਹਿੱਸਿਆਂ ਵਿੱਚ ਵੰਡਦਾ ਹੈ, ਲੋਕਾਂ ਲਈ ਜ਼ਿੰਦਗੀ ਦੀਆਂ ਵੱਖ ਵੱਖ ਹਾਲਤਾਂ ਦੀ ਨਿਯਮਕਤਾ ਅਤੇ ਉਹਨਾਂ ਦੀਆਂ ਰੂਹਾਂ ਦੀ ਇਕੱਤਾ ਦੀ ਜ਼ਰੂਰਤ ਹੈ; ਰੂਹਾਂ ਦੀ ਇੱਟ ਵਰਗੀ ਇੱਕਰੂਪਤਾ ਹੈ ਤਾਂ ਜੋ ਉਹਨਾਂ ਨੂੰ ਰੇਖਿਕੀ ਆਕਾਰਾਂ ਵਿੱਚ ਅਸਾਨੀ ਨਾਲ ਰੱਖਿਆ ਜਾ ਸਕੇ, ਉਹਨਾਂ ਕੁਝ ਕੁ ਬੰਦਿਆਂ ਲਈ ਰਾਜ ਕਰਨਾ ਸੁਖਾਲਾ ਹੋ ਜਾਏ। ਇਹ ਉਪਦੇਸ਼ ਦੰਭੀ ਢੰਗ ਨਾਲ ਗੁਲਾਮ ਬਣਾਏ ਲੋਕਾਂ ਦੀ ਤਲਖੀ ਨੂੰ ਗੁਲਾਮ ਬਣਾਉਣ ਵਾਲਿਆਂ ਦੇ ਨਿਰਦਈ ਕਪਟ ਨਾਲ ਮਨਮਨੌਤ ਕਰਨ ਦਾ ਸੱਦਾ ਦੇਂਦਾ ਹੈ। ਇਹ ਕਮੀਨੀ ਖਾਹਿਸ਼ ਦੀ ਮੰਗ ਸੀ ਕਿ

99 / 162
Previous
Next