Back ArrowLogo
Info
Profile
ਕੈਦ ਕਰ ਲਿਆ ਅਤੇ ਕੌੜਾ ਮੱਲ ਨੂੰ ਉਸ ਦੇ ਬਦਲੇ ਆਪਣਾ ਦੀਵਾਨ ਤੇ ਨਾਇਬ ਮੁਕਰਰ ਕੀਤਾ। ਇਸ ਰਾਜ ਰੌਲੇ ਵਿਚ ਹੀ ਸਿਖਾਂ ਨੇ, ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ, 'ਰਾਮ ਰੌਣੀ' ਨਾਮ ਦੀ ਇਕ ਕੱਚੀ ਗੜ੍ਹੀ ਬਣਾ ਲਈ। ਕੁਝ ਮਹੀਨੇ ਤਾਂ ਆਦੀਨਾ ਬੇਗ ਨੇ ਮੀਰ ਮੰਨੂੰ ਦੀ ਆਗਿਆ ਨਾਲ ਗੜ੍ਹੀ ਨੂੰ ਘੇਰੀ ਰਖਿਆ, ਪਰ ਫਿਰ ਦੀਵਾਨ ਕੌੜਾ ਮੱਲ ਦੀ ਸਲਾਹ ਤੇ ਸਿਆਣਪ ਨਾਲ ਇਹ ਘੇਰਾ ਉਠਵਾ ਦਿਤਾ ਗਿਆ ਤੇ ਦਰਬਾਰ ਸਾਹਿਬ ਦੇ ਨਾਮ ਕੁਝ ਜਗੀਰਾਂ ਲਗਾ ਦਿਤੀਆਂ ਗਈਆਂ। ਮੀਰ ਮੰਨੂੰ ਨੇ ਸ਼ਾਹ ਨਵਾਜ਼ ਦੀ ਸਰਕੋਬੀ ਲਈ ਦੀਵਾਨ ਕੌੜਾ ਮੱਲ ਨੂੰ ਫੌਜ ਦੇ ਕੇ ਮੁਲਤਾਨ ਘੱਲਿਆ। ਇਸ ਮੁਹਿੰਮ ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਜਥੇਦਾਰੀ ਹੇਠ ਸਿੰਘਾ ਦਾ ਦਲ ਵੀ ਦੀਵਾਨ ਜੀ ਦੀ ਸਹਾਇਤਾ ਲਈ ਨਾਲ ਚੜ ਪਿਆ। ਇਸ ਮੁਹਿੰਮ ਵੇਲੇ ਦੀਵਾਨ ਕੌੜਾ ਮੱਲ ਖਾਲਸੇ ਦੇ ਦੀਵਾਨਾਂ ਵਿਚ ਕੜਾਹ ਪ੍ਰਸ਼ਾਦਿ ਭੇਟਾ ਲੈ ਕੇ ਸ਼ਾਮਲ ਹੁੰਦਾ ਤੇ ਰਹਿਰਾਸ ਦੇ ਪਾਠ ਸਮੇਂ ਖਾਸ ਸ਼੍ਰੋਤਾ ਹੁੰਦਾ। ਲੜਾਈ ਵਿਚ ਸ਼ਾਹਨਵਾਜ਼ ਖ਼ਾਂ ਮਾਰਿਆ ਗਿਆ ਤੇ ਦੀਵਾਨ ਜੀ ਦੀ ਜਿੱਤ ਹੋਈ। ਜਿੱਤ ਦੇ ਕਾਰਨ ਦੀਵਾਨ ਜੀ ਨੇ ਮੀਰ ਮੰਨੂੰ ਨੂੰ ਕਹਿ ਕਹਾ ਕੇ ਸਿੱਖਾਂ ਦੇ ਵਿਰੁੱਧ ਸਾਰੇ ਕਾਨੂੰਨ ਰੱਦ ਕਰਵਾ ਦਿਤੇ ਤੇ ਇਸ ਜਿੱਤ ਦੀ ਸ਼ੁਕਰ ਗੁਜ਼ਾਰੀ ਵਿਚ ਸਰਦਾਰ ਜੱਸਾ ਸਿੰਘ ਦੇ ਕਹਿਣ ਤੇ ਦੀਵਾਨ ਜੀ ਨੇ ਸ੍ਰੀ ਨਨਕਾਣਾ ਸਾਹਿਬ ਦਾ ਗੁਰਦੁਆਰਾ ਬਾਲ ਲੀਲ੍ਹਾ ਤੇ ਸਰੋਵਰ ਬਣਵਾਇਆ ਤੇ ਹੋਰ ਗੁਰਦੁਆਰਿਆਂ ਦੀ ਵੀ ਸੇਵਾ ਕਰਵਾਈ। ਇਨ੍ਹਾਂ ਔਖੇ ਸਮਿਆਂ ਵਿਚ ਜੋ ਸੇਵਾ, ਸਹਾਇਤਾ ਤੇ ਦਰਦ ਵੰਡਾਣੀ ਦੀਵਾਨ ਸਾਹਿਬ ਨੇ ਖ਼ਾਲਸੇ ਦੀ ਕੀਤੀ, ਉਸ ਲਈ ਖਾਲਸੇ ਨੇ ਆਪ ਨੂੰ 'ਮਿਠਾ ਮੱਲ' ਦਾ ਖ਼ਿਤਾਬ ਦਿਤਾ।

ਮੁਲਤਾਨ ਦੀ ਫ਼ਤਹ ਦੀ ਖੁਸ਼ੀ ਵਿਚ ਮੀਰ ਮੰਨੂੰ ਵਲੋਂ ਦੀਵਾਨ ਕੌੜਾ ਮੱਲ ਨੂੰ 'ਮਹਾਰਾਜਾ ਬਹਾਦੁਰ' ਦਾ ਖ਼ਿਤਾਬ ਮਿਲਿਆ ਤੇ ਮੁਲਤਾਨ ਦਾ ਹਾਕਮ ਬਣਾਇਆ ਗਿਆ। ਮਹਾਰਾਜਾ ਕੌੜਾ ਮੱਲ ਨੇ ਇਕ ਨਗਰ ਵਸਾਇਆ, ਜਿਸ ਦਾ ਨਾਮ 'ਗੜ੍ਹ ਮਹਾਰਾਜਾ ਕੌੜਾ ਮੱਲ' ਰਖਿਆ, ਜੋ ਹੁਣ ਤਕ 'ਗੜ੍ਹ ਮਹਾਰਾਜਾ' ਕਰਕੇ ਝੰਗ ਦੇ ਜ਼ਿਲੇ ਪਾਕਿਸਤਾਨ ਵਿਚ ਪ੍ਰਸਿੱਧ ਹੈ।

88 / 93
Previous
Next