Back ArrowLogo
Info
Profile
ਮਹਾਰਾਜਾ ਕੌੜਾ ਮਲ ਦੇ ਦੋ ਪੁੱਤਰ, ਦੀਵਾਨ ਹਰੀ ਸਿੰਘ ਤੇ ਦੀਵਾਨ ਤੋਖਾ ਰਾਮ ਸਨ। ਦੀਵਾਨ ਤੋਖਾ ਰਾਮ ਦੇ ਪੜੋਤਰੇ ਚੌਧਰੀ ਰਾਮ ਚੰਦ ਦੇ ਤਿੰਨ ਲੜਕੇ ਬਾਬਾ ਕਾਹਨ ਸਿੰਘ, ਲਾਲੂ ਮੱਲ ਤੇ ਹਾੜੀ ਮੱਲ ਹੋਏ। ਬਾਬਾ ਕਾਹਨ ਸਿੰਘ ਸਭ ਤੋਂ ਵਡੇ ਪੁਤਰ ਸਨ। ਇਨ੍ਹਾਂ ਦੀ ਅਜੇ ਛੋਟੀ ਉਮਰ ਹੀ ਸੀ ਕਿ ਚੌਧਰੀ ਰਾਮ ਚੰਦ ਗੁਜ਼ਰ ਗਏ। ਬਾਬਾ ਕਾਹਨ ਸਿੰਘ ਜੀ ਦਾ ਸਾਧੂ ਸੁਭਾ ਸੀ। ਪਿਤਾ ਸੰਤ ਸੇਵੀ ਸਨ, ਸੋ ਆਪ ਦਾ ਸੰਤਾਂ ਸਾਧਾਂ ਦੇ ਨਾਲ ਮੇਲ ਮਿਲਾਪ ਚੋਖਾ ਹੋ ਗਿਆ। ਫ਼ਕੀਰੀ ਦੀ ਚਾਟ ਲਗ ਗਈ ਤੇ ਅਜੇ ਕੋਈ ਬਾਰਾਂ ਚੌਦਾਂ ਵਰ੍ਹੇ ਦੀ ਹੀ ਉਮਰ ਹੋਵੇਗੀ ਕਿ ਘਰ ਛਡ ਅੰਮ੍ਰਿਤਸਰ ਆ ਗਏ। ਕੁਝ ਸਮਾਂ ਇਥੇ ਸੰਤ ਰਾਮ ਦਿਆਲ ਜੀ ਠਾਕਰਾਂ ਦੇ ਡੇਰੇ ਵਾਲਿਆਂ ਦੇ (ਜੋ ਉਸ ਸਮੇਂ ਇਕ ਚੰਗੇ ਕਰਨੀ ਵਾਲੇ ਸੰਤ ਹੋ ਗੁਜ਼ਰੇ ਹਨ) ਪਾਸ ਆ ਟਿਕੇ। ਇਨ੍ਹਾਂ ਸੰਤਾਂ ਪਾਸੋਂ ਹੀ ਪਰਮਾਰਥਿਕ ਲਾਭ ਉਠਾਇਆ ਤੇ ਫੇਰ ਬਿਹੰਗਮ ਬ੍ਰਿਤੀ ਧਾਰ ਪੂਰਬ ਦੇ ਬਨਾਂ ਵਲ ਤੁਰ ਗਏ। ਮਧੂ ਬਨ ਵਿਚ ਇਕਾਂਤ ਹੋ ਬਾਰਾਂ ਵਰ੍ਹੇ ਤਪਸਯਾ ਕੀਤੀ ਤੇ ਉਸ ਤੋਂ ਪਿਛੋਂ ਕੁਝ ਸਾਲ ਸੁਤੰਤ੍ਰ ਵਿਚਰਦਿਆਂ ਗੁਜ਼ਾਰੇ ਤੇ ਫੇਰ ਅੰਮ੍ਰਿਤਸਰ ਠਾਕਰਾਂ ਦੇ ਡੇਰੇ ਸੰਤਾਂ ਪਾਸ ਆ ਰਹੇ।

ਜਦ ਆਪ ਦੇ ਅੰਮ੍ਰਿਤਸਰ ਆ ਟਿਕਣ ਦੀ ਸੋ ਆਪ ਦੀ ਬ੍ਰਿਧ ਮਾਤਾ ਨੂੰ, ਜੋ ਵੀਹ ਪੰਝੀ ਵਰ੍ਹੇ ਤੋਂ ਉਡੀਕ ਵਿਚ ਸੀ, ਮਿਲੀ ਤਾਂ ਦੋਹਾਂ ਪੁੱਤਰਾਂ ਨੂੰ ਨਾਲ ਲੈ, ਕੋਈ 1828 ਈਸਵੀ ਦੇ ਲਗ ਪਗ ਅੰਮ੍ਰਿਤਸਰ ਵਡੇ ਪੁਤਰ ਪਾਸ ਆ ਗਈ। ਅੰਮਾਂ ਦੇ ਅੰਮ੍ਰਿਤਸਰ ਆਉਣ ਤੇ ਬਾਬਾ ਜੀ ਨੇ ਕਟੜਾ ਗਰਬਾ ਸਿੰਘ ਵਿਚ ਆਪਣਾ ਮਕਾਨ ਬਣਵਾਇਆ। ਇਸ ਗਲੀ ਦਾ ਨਾਮ ਹੁਣ ਤਕ ਆਪ ਦੇ ਨਾਮ ਤੇ ਮਸ਼ਹੂਰ ਹੈ।

ਬਾਬਾ ਜੀ ਦੀ ਉਮਰ ਚਾਲੀ ਵਰ੍ਹੇ ਦੇ ਲਗ ਪਗ ਹੋ ਚੁਕੀ ਸੀ, ਸਦਾ ਅਤੀਤ ਰਹਿੰਦੇ। ਪਰ ਮਾਵਾਂ ਨੂੰ ਵੰਸ਼ ਦਾ ਬੜਾ ਖਿਆਲ ਹੁੰਦਾ ਹੈ। ਛੋਟੇ ਦੋਨੋਂ ਪੁਤ੍ਰ ਸਿਧੇ ਸਾਦੇ ਹੋਣ ਕਰਕੇ ਮਾਂ ਦੀ ਨਜ਼ਰ ਵੱਡੇ ਪੁਤ੍ਰ ਤੇ ਹੀ ਪੈਂਦੀ ਕਿ ਕਿਵੇਂ ਇਹ ਵਿਆਹ ਕਰ ਲੈਣ ਪਰ ਬਾਬਾ ਜੀ ਉੱਕਾ ਹੀ ਨਾਂਹ ਕਰ ਦਿੰਦੇ। ਮਾਤਾ ਕਈ ਵੇਰੀ ਬੜੀ ਨਿਰਾਸ ਹੋ ਜਾਂਦੀ ਸੀ, ਪਰ ਫਿਰ ਭੀ ਹਿੰਮਤ ਨਾ ਹਾਰੀ। ਆਖਰ ਬੜੀਆਂ ਔਕੜਾਂ ਤੇ

89 / 93
Previous
Next